ਪੜਚੋਲ ਕਰੋ
Advertisement
ਵਿਵਾਦਾਂ ‘ਚ ਰਹੀ ਕਨਿਕਾ ਕਪੂਰ ਦੇ ਚੁੱਕੀ ਕੋਰੋਨਾ ਨੂੰ ਮਾਤ, ਹੁਣ ਕੀਤੀ ਪਲਾਜ਼ਮਾ ਦਾਨ ਕਰਨ ਦੀ ਪੇਸ਼ਕਸ਼
ਕਨਿਕਾ ਕਪੂਰ ‘ਤੇ ਟ੍ਰੈਵਲ ਹਿਸਟ੍ਰੀ ਨੂੰ ਲੁਕਾਉਣ ਅਤੇ ਕੋਰੋਨਾਵਾਇਰਸ ਦੇ ਖ਼ਤਰੇ ਦੇ ਬਾਵਜੂਦ ਲਾਪਰਵਾਹੀ ਕਰਨ ਦਾ ਇਲਜ਼ਾਮ ਹੈ। ਜਦਕਿ, ਉਸਨੇ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ (coronavirus) ਨੂੰ ਮਾਤ ਦੇਣ ਵਾਲੀ ਗਾਇਕਾ ਕਨਿਕਾ ਕਪੂਰ (Kanika kapoor) ਨੇ ਆਪਣੇ ਪਲਾਜ਼ਮਾ (Plasma Therapy) ਨੂੰ ਹੋਰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ। ਲਖਨਊ ਦੇ ਕੇਜੀਐਮਯੂ ਹਸਪਤਾਲ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕਨਿਕਾ ਨੂੰ ਹਾਲ ਹੀ ਵਿੱਚ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ।
ਦੱਸ ਦੇਈਏ ਕਿ ਪਿਛਲੇ ਮਹੀਨੇ ਕਨੀਨਾ ਕਪੂਰ ਦੇ ਕੋਰੋਨਾ ਟੈਸਟ ਪੌਜ਼ੇਟਿਵ ਆਉਣ ਤੋਂ ਬਾਅਦ ਉੱਥੇ ਹੰਗਾਮਾ ਹੋਇਆ ਸੀ। ਉਸ ‘ਤੇ ਲਾਪ੍ਰਵਾਹੀ ਦਾ ਇਲਜ਼ਾਮ ਲਗਾਇਆ ਗਿਆ ਤੇ ਕਈ ਧਾਰਾਵਾਂ ਤਹਿਤ ਕੇਸ ਵੀ ਦਰਜ ਕੀਤਾ ਗਿਆ। ਹਾਲਾਂਕਿ, ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਕਨਿਕਾ ਨੇ ਆਪਣੇ ‘ਤੇ ਲੱਗੇ ਦੋਸ਼ਾਂ ਬਾਰੇ ਇੰਸਟਾਗ੍ਰਾਮ ‘ਤੇ ਪੋਸਟ ਰਾਹੀਂ ਇੱਕ ਸਫਾਈ ਵੀ ਪੇਸ਼ ਕੀਤੀ। ਦੱਸ ਦਈਏ ਕਿ ਕਨਿਕਾ ਇਸ ਸਮੇਂ ਐਸਜੀਪੀਜੀਆਈ ਤੋਂ ਛੁੱਟੀ ਮਿਲਣ ਤੋਂ ਬਾਅਦ ਘਰੇਲੂ ਕੁਆਰੰਟੀਨ ਵਿੱਚ ਹੈ।
ਦੱਸ ਦੇਈਏ ਕਿ ਕਨਿਕਾ 9 ਮਾਰਚ ਨੂੰ ਲੰਡਨ ਤੋਂ ਮੁੰਬਈ ਵਾਪਸ ਆਈ, ਇਸ ਤੋਂ ਦੋ ਦਿਨ ਬਾਅਦ ਉਹ ਲਖਨਊ ਗਈ ਅਤੇ ਉੱਥੇ ਕਈ ਪਾਰਟੀਆਂ ‘ਚ ਸ਼ਾਮਲ ਹੋਈ। ਕਨਿਕਾ ਕਪੂਰ ਦੀ ਲਾਪ੍ਰਵਾਹੀ ਲਈ ਯੂਪੀ ਵਿੱਚ ਉਸਦੇ ਖਿਲਾਫ ਕਈ ਐਫਆਈਆਰਜ਼ ਵੀ ਦਾਇਰ ਕੀਤੀਆਂ ਗਈਆਂ। ਉੱਤਰ ਪ੍ਰਦੇਸ਼ ‘ਚ ਕਨਿਕਾ ‘ਤੇ ਕੋਰੋਨਾਵਾਇਰਸ ਦੌਰਾਨ ਲਾਪਰਵਾਹੀ ਵਰਤਣ ਲਈ ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਵਿਸ਼ਵ
Advertisement