ਪੜਚੋਲ ਕਰੋ
ਬਿੱਗ ਬੌਸ ਦੇ ਘਰੋਂ ਬਾਹਰ ਆਉਂਦਿਆਂ ਹੀ ਦਿਲਜੀਤ ਕੌਰ ਨੇ ਕੀਤਾ ਵੱਡਾ ਖ਼ੁਲਾਸਾ
ਦਲਜੀਤ ਦਾ ਕਹਿਣਾ ਹੈ ਕਿ ਇਸ ਸ਼ੋਅ ਵਿੱਚ ਅਸਲ ਵਰਗਾ ਕੁਝ ਵੀ ਨਹੀਂ ਤੇ ਕਿਉਂਕਿ ਉਹ ਆਪਣੀਆਂ ਸੱਚੀਆਂ ਭਾਵਨਾਵਾਂ ਨੂੰ ਦਰਸਾਉਂਦੀ ਹੈ, ਇਸ ਵਜ੍ਹਾ ਕਰਕੇ ਉਹ ਘਰੋਂ ਬਾਹਰ ਕੱਢੀ ਗਈ ਹੈ।

Bigg Boss 13: ਬਿੱਗ ਬੌਸ ਹਾਊਸ ਵਿੱਚ ਪਹਿਲਾ ਨੌਮੀਨੇਸ਼ਨ ਹੋਇਆ ਜਿਸ ਵਿੱਚ ਅਦਾਕਾਰਾ ਦਲਜੀਤ ਕੌਰ ਬਿੱਗ ਬੌਸ ਦੇ ਘਰੋਂ ਬੇਘਰ ਹੋ ਗਈ। ਅਜਿਹੀ ਸਥਿਤੀ ਵਿੱਚ ‘ਬਿੱਗ ਬੌਸ’ ਦੇ ਘਰ ਤੋਂ ਬਾਹਰ ਆਉਣ ਮਗਰੋਂ ਦਲਜੀਤ ਕੌਰ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਸ਼ੋਅ ਦੇ ਫਾਰਮੈਟ ਕਾਰਨ ਹੀ ਉਸ ਨਾਲ ਅਜਿਹਾ ਹੋਇਆ ਹੈ। ਇੰਨਾ ਹੀ ਨਹੀਂ, ਦਲਜੀਤ ਦਾ ਕਹਿਣਾ ਹੈ ਕਿ ਇਸ ਸ਼ੋਅ ਵਿੱਚ ਅਸਲ ਵਰਗਾ ਕੁਝ ਵੀ ਨਹੀਂ ਤੇ ਕਿਉਂਕਿ ਉਹ ਆਪਣੀਆਂ ਸੱਚੀਆਂ ਭਾਵਨਾਵਾਂ ਨੂੰ ਦਰਸਾਉਂਦੀ ਹੈ, ਇਸ ਵਜ੍ਹਾ ਕਰਕੇ ਉਹ ਘਰੋਂ ਬਾਹਰ ਕੱਢੀ ਗਈ ਹੈ।
ਦੱਸ ਦੇਈਏ 'ਬਿੱਗ ਬੌਸ' ਵਿੱਚ ਦਾਖਲ ਹੋਣ ਲਈ ਦਲਜੀਤ ਆਪਣਾ ਮਸ਼ਹੂਰ ਸ਼ੋਅ 'ਗੁਡਨ ਤੁਮਸੇ ਨਾ ਹੋ ਪਾਏਗਾ' ਵੀ ਛੱਡ ਚੁੱਕੀ ਹੈ। ਇਸ ਮਾਮਲੇ ਵਿੱਚ ਵਰਕ ਫਰੰਟ ਦੀ ਗੱਲ ਕਰੀਏ ਤਾਂ ਦਲਜੀਤ ਲਈ ਇਹ ਇਕ ਬਹੁਤ ਹੀ ਮਾੜਾ ਸਮਾਂ ਹੈ। ਘਰ ਤੋਂ ਬਾਹਰ ਆਉਣ ਤੋਂ ਬਾਅਦ ਦਲਜੀਤ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, 'ਮੈਂ ਉਹ ਇਨਸਾਨ ਹਾਂ ਜਿਸ ਨੂੰ ਆਪਣੇ ਦਿਲ ਦੀ ਗੱਲ ਕਹਿਣ ਲਈ ਸਮਾਂ ਲੱਗਦਾ ਹੈ। ਮੈਂ ਰਿਸ਼ਤੇ ਵੀ ਬਣਾ ਸਕਦੀ ਹਾਂ ਤੇ ਦੋਸਤੀ ਵੀ ਨਿਭਾਅ ਸਕਦੀ ਹਾਂ ਪਰ ਇਹ ਦੋ ਮਿੰਟ ਦੀ ਮੈਗੀ ਵਰਗਾ ਨਹੀਂ ਹੋ ਸਕਦਾ।'
ਦਲਜੀਤ ਨੇ ਕਿਹਾ ਕਿ ਬਿੱਗ ਬੌਸ ਦੇ ਘਰ ਵਿੱਚ ਉਸ ਤੋਂ ਇਹੀ ਉਮੀਦ ਸੀ ਪਰ ਉਹ ਜੋ ਹੈ ਜਿਵੇਂ ਹੈ, ਉਹੀ ਬਣੀ ਰਹਿਣਾ ਚਾਹੁੰਦੀ ਹੈ। ਕਿਸੇ ਸ਼ੋਅ ਖਾਤਿਰ ਉਹ ਨਕਲੀ ਚਿਹਰਾ ਨਹੀਂ ਲਾ ਸਕਦੀ ਤੇ ਉਹ ਵੀ ਉਦੋਂ ਜਦੋਂ ਸ਼ੋਅ ਹੀ ਰਿਐਲਟੀ ਦੀ ਗੱਲ ਕਰਦਾ ਹੋਏ। ਉਸ ਨੇ ਕਿਹਾ ਕਿ ਉਹ ਕਿਸੇ 'ਤੇ ਇਲਜ਼ਾਮ ਲਾਉਣ ਵਿੱਚ ਵਿਸ਼ਵਾਸ ਨਹੀਂ ਰੱਖਦੀ। ਉਸ ਨੇ ਕਿਹਾ ਕਿ ਫਿਲਹਾਲ ਉਹ ਆਪਣੀ ਪ੍ਰੋਫੈਸ਼ਨਲ ਲਾਈਫ ਵਿੱਚ ਬੁਰੇ ਦੌਰ ਤੋਂ ਗੁਜ਼ਰ ਰਹੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕਾਰੋਬਾਰ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
