ਦੀਪ ਸਿੱਧੂ ਨਾਲ ਹਾਦਸਾ ਨਹੀਂ, ਹੋਈ ਸਾਜ਼ਿਸ਼? ਕੀ ਬਚਾਈ ਜਾ ਸਕਦੀ ਸੀ ਜਾਨ, ਸੁਣੋ ਚਸ਼ਮਦੀਦ ਦੀ ਜ਼ੁਬਾਨੀ
Deep Sidhu Death: ਵੈਲੇਨਟਾਈਨ ਤੋਂ ਅਗਲੇ ਦਿਨ ਅਦਾਕਾਰ ਦੀਪ ਸਿੱਧੂ ਦੀ ਗੱਡੀ ਜ਼ਬਰਦਸਤ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ 'ਚ ਦੀਪ ਸਿੱਧੂ ਦੀ ਜਾਨ ਚਲੇ ਗਈ ਤੇ ਬੀਤੇ ਦਿਨ ਜੱਦੀ ਪਿੰਡ ਥਰੀਕੇ 'ਚ ਉਸ ਦਾ ਸਸਕਾਰ ਕਰ ਦਿੱਤਾ ਗਿਆ।
Deep Sidhu Death: ਵੈਲੇਨਟਾਈਨ ਤੋਂ ਅਗਲੇ ਦਿਨ ਅਦਾਕਾਰ ਦੀਪ ਸਿੱਧੂ ਦੀ ਗੱਡੀ ਜ਼ਬਰਦਸਤ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ 'ਚ ਦੀਪ ਸਿੱਧੂ ਦੀ ਜਾਨ ਚਲੇ ਗਈ ਤੇ ਬੀਤੇ ਦਿਨ ਜੱਦੀ ਪਿੰਡ ਥਰੀਕੇ 'ਚ ਉਸ ਦਾ ਸਸਕਾਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਤੇ ਉਸ ਦੀ ਗਰਲਫ੍ਰੈਂਡ ਰੀਨਾ ਰਾਏ ਵੈਲੇਨਟਾਈਨ ਡੇਅ ਮਨਾ ਕੇ ਵਾਪਸ ਪਰਤ ਰਹੇ ਸੀ ਜਿਸ ਦੌਰਾਨ ਹਾਦਸਾ ਹੋਣ 'ਤੇ ਦੀਪ ਸਿੱਧੂ ਨੂੰ ਹਸਪਤਾਲ 'ਚ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਰੀਨਾ ਨੂੰ ਮਾਮੂਲੀ ਸੱਟਾਂ ਲੱਗੀਆਂ।
ਹਾਲਾਂਕਿ ਸੋਸ਼ਲ ਮੀਡੀਆ 'ਤੇ ਬਹੁਤੇ ਲੋਕ ਇਸ ਨੂੰ ਸਾਜਿਸ਼ ਦਾ ਹਿੱਸਾ ਦੱਸ ਰਹੇ ਹਨ ਪਰ ਇਸੇ ਵਿਚਾਲੇ ਇੱਕ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ। ਹਾਦਸੇ ਦੇ ਚਸ਼ਮਦੀਦ ਨੇ ਆਪਣੀ ਜੁਬਾਨੀ ਹਾਦਸੇ ਦੀ ਕਹਾਣੀ ਸੁਣਾਈ ਹੈ।
ਚਸ਼ਮਦੀਦ ਦੀ ਜੁਬਾਨੀ-
ਇੱਕ ਰਿਪੋਰਟ ਮੁਤਾਬਕ ਚਸ਼ਮਦੀਦ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਕਾਰ ਦੀਪ ਸਿੱਧੂ ਦੀ ਕਾਰ ਦੇ ਪਿੱਛਾ ਆ ਰਹੀ ਸੀ ਤੇ ਉਸ ਨੇ ਪੂਰੀ ਘਟਨਾ ਨੂੰ ਦੇਖਿਆ ਸੀ। ਪਤਾ ਲੱਗਿਆ ਹੈ ਕਿ ਦੀਪ ਦੀ ਕਾਰ ਨੇ ਸਾਹਮਣੇ ਜਾ ਰਹੇ ਟਰੱਕ ਨੂੰ ਪਿੱਛੋਂ ਦੀ ਜ਼ਬਰਦਸਤ ਟੱਕਰ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਦੀਪ ਗੱਡੀ ਚਲਾਉਂਦੇ ਸਮੇਂ ਬੇਹੋਸ਼ ਹੋ ਗਿਆ।
ਪਰ ਕੀ ਹਾਦਸੇ ਤੋਂ ਬਾਅਦ ਵੀ ਦੀਪ ਨੂੰ ਬਚਾਇਆ ਜਾ ਸਕਦਾ ਸੀ? ਜੇਕਰ ਉਸ ਦਾ ਸਮੇਂ ਸਿਰ ਇਲਾਜ ਹੋ ਜਾਂਦਾ? ਕੀ ਐਂਬੂਲੈਂਸ ਦੇ ਦੇਰੀ ਨਾਲ ਪਹੁੰਚਣ ਤੇ ਇਲਾਜ 'ਚ ਦੇਰੀ ਕਾਰਨ ਖੂਨ ਵਹਿਣ ਕਾਰਨ ਦੀਪ ਦੀ ਮੌਤ ਹੋਈ? ਅਜਿਹੇ ਕਈ ਸਵਾਲਾਂ ਦੇ ਜਵਾਬ ਮਿਲਣੇ ਬਾਕੀ ਹਨ। ਚਸ਼ਮਦੀਦਾਂ ਨੇ ਦੱਸਿਆ ਕਿ ਐਂਬੂਲੈਂਸ ਦੇ ਆਉਣ ਤੋਂ ਬਾਅਦ ਲੜਕੀ ਨੂੰ ਕਾਰ 'ਚੋਂ ਬਾਹਰ ਕੱਢ ਕੇ ਸੜਕ 'ਤੇ ਲਿਟਾਇਆ ਗਿਆ ਤੇ ਉਹ ਪੂਰੀ ਤਰ੍ਹਾਂ ਹੋਸ਼ 'ਚ ਆ ਕੇ ਗੱਲਾਂ ਕਰ ਰਹੀ ਸੀ।
ਪਰਿਵਾਰ ਨੇ ਸਾਜਿਸ਼ ਦਾ ਜਤਾਇਆ ਸ਼ੱਕ
ਦੀਪ ਸਿੱਧੂ ਲਾਲ ਕਿਲਾ ਹਿੰਸਾ ਮਾਮਲੇ 'ਚ ਦੋਸ਼ੀ ਸੀ ਤੇ ਕਈ ਸਿਆਸੀ ਪਾਰਟੀਆਂ ਨਾਲ ਉਸ ਦੇ ਮਤਭੇਦ ਵੀ ਸਾਹਮਣੇ ਆ ਰਹੇ ਹਨ। ਇਸ ਦੇ ਚੱਲਦੇ ਉਸ ਦੇ ਪਰਿਵਾਰ ਤੇ ਦੋਸਤਾਂ ਨੇ ਇਸ ਘਟਨਾ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ: ਦੀਪ ਸਿੱਧੂ ਦੀ ਮੌਤ ਤੋਂ ਬਾਅਦ ਗਰਲਫ੍ਰੈਂਡ ਰੀਨਾ ਨੇ ਲਿਖੀ ਭਾਵੁਕ ਪੋਸਟ, ਇਕੱਲੇ ਨਾ ਛੱਡਣ ਦਾ ਕੀਤਾ ਸੀ ਵਾਅਦਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin