(Source: ECI/ABP News/ABP Majha)
Deep Sidhu Death: ਵੀਡੀਓਗ੍ਰਾਫੀ ਹੇਠ ਕੀਤਾ ਗਿਆ ਦੀਪ ਸਿੱਧੂ ਦਾ ਪੋਸਟ ਮਾਰਟਮ, ਪੁਲਿਸ ਵੱਲੋਂ ਕੇਸ ਦਰਜ
Deep Sidhu Death: ਕੱਲ੍ਹ ਰਾਤ ਹਾਦਸੇ ਮਗਰੋਂ ਦੀਪ ਸਿੱਧੂ ਦੀ ਮ੍ਰਿਤਕ ਦੇਹ ਦਾ ਅੱਜ ਪੋਸਟ ਮਾਰਟਮ ਹੋਇਆ। ਤਿੰਨ ਡਾਕਟਰਾਂ ਦੀ ਟੀਮ ਨੇ ਪੋਸਟ ਮਾਰਟਮ ਕੀਤਾ।
Deep Sidhu Death: ਕੱਲ੍ਹ ਰਾਤ ਹਾਦਸੇ ਮਗਰੋਂ ਦੀਪ ਸਿੱਧੂ ਦੀ ਮ੍ਰਿਤਕ ਦੇਹ ਦਾ ਅੱਜ ਪੋਸਟ ਮਾਰਟਮ ਹੋਇਆ। ਤਿੰਨ ਡਾਕਟਰਾਂ ਦੀ ਟੀਮ ਨੇ ਪੋਸਟ ਮਾਰਟਮ ਕੀਤਾ। ਪੋਸਟ ਮਾਰਟਮ ਦੀ ਪੂਰੀ ਵੀਡੀਓਗ੍ਰਾਫੀ ਕੀਤੀ ਗਈ ਹੈ। ਪੋਸਟ ਮਾਰਟਮ ਦੌਰਾਨ ਦੋ ਡੀਐਸਪੀ ਵੀ ਮੌਜੂਦ ਸਨ। ਇਸ ਦੇ ਨਾਲ ਹੀ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਨੇ ਧਾਰਾ 279, 304A, 337 ਤਹਿਤ ਕੇਸ ਦਰਜ ਕੀਤਾ ਹੈ।
ਪੋਸਟ ਮਾਰਟਮ ਮਗਰੋਂ ਪੁਲਿਸ ਨੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਇਸ ਦੌਰਾਨ ਦੀਪ ਸਿੱਧੂ ਦੇ ਸਮਰਥਕਾਂ ਤੇ ਰਿਸ਼ਤੇਦਾਰਾਂ ਨੇ ਐਂਬੂਲੈਂਸ 'ਤੇ ਫੁੱਲਾਂ ਦੀ ਵਰਖਾ ਕੀਤੀ। ਪਰਿਵਾਰ ਤੇ ਸਮਰਥਕਾਂ ਨੇ ਦੀਪ ਸਿੱਧੂ ਜ਼ਿੰਦਾਬਾਦ ਦੇ ਨਾਅਰੇ ਲਾਏ। ਦੀਪ ਸਿੱਧੂ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ।
ਪੁਲਿਸ ਮੁਤਾਬਕ ਦੀਪ ਸਿੱਧੂ ਦੀ ਐਨਆਰਆਈ ਦੋਸਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਸਿੱਧੂ ਦੀ ਅੱਖ ਲੱਗ ਗਈ ਸੀ। ਦੱਸ ਦਈਏ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਦੀਪ ਸਿੱਧੂ ਦੀ ਕਾਰ ਕਰੀਬ 20 ਤੋਂ 30 ਮੀਟਰ ਤੱਕ ਘੜੀਸਦੀ ਚਲੀ ਗਈ। ਇਸ ਨਾਲ ਸਕਾਰਪੀਓ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ।
ਪੁਲਿਸ ਅਨੁਸਾਰ ਹਾਦਸੇ ਸਮੇਂ 22 ਟਾਇਰਾਂ ਵਾਲਾ ਟਰੱਕ ਸੜਕ ਕੰਢੇ ਖੜ੍ਹਾ ਨਹੀਂ ਸੀ, ਸਗੋਂ ਕੇਐਮਪੀ 'ਤੇ ਚੱਲ ਰਿਹਾ ਸੀ। ਪਿੱਛਿਓਂ ਤੇਜ਼ ਰਫ਼ਤਾਰ ਨਾਲ ਆ ਰਹੀ ਸਕਾਰਪੀਓ 22 ਟਾਇਰਾਂ ਵਾਲੇ ਟਰਾਲੇ 'ਚ ਜਾ ਵੱਜੀ। ਪੁਲਿਸ ਮੁਤਾਬਕ ਦੀਪ ਸਿੱਧੂ ਦੇ ਨਾਲ ਮੌਜੂਦ ਰੀਨਾ ਰਾਏ ਨੇ ਹਾਦਸੇ ਤੋਂ ਬਾਅਦ ਆਪਣੇ ਕੁਝ ਜਾਣਕਾਰਾਂ ਨੂੰ ਬੁਲਾਇਆ। ਅਜਿਹੇ ਸਮੇਂ 'ਚ ਐਂਬੂਲੈਂਸ ਤੇ ਕੇਐਮਪੀ 'ਚ ਮੌਜੂਦ ਲੋਕ ਮੌਕੇ 'ਤੇ ਪਹੁੰਚ ਗਏ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਫਿਲਹਾਲ ਟਰੱਕ ਡਰਾਈਵਰ ਫਰਾਰ ਹੈ।
ਇਹ ਵੀ ਪੜ੍ਹੋ: Deep Sidhu Death News : ਕੌਣ ਹੈ ਪੰਜਾਬੀ ਅਦਾਕਾਰ ਦੀਪ ਸਿੱਧੂ , ਕਿਸਾਨ ਅੰਦੋਲਨ ਦੌਰਾਨ ਹੋਇਆ ਸੀ ਗ੍ਰਿਫ਼ਤਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904