Deepesh Bhan Death: ਕੌਣ ਹੈ ਭਾਬੀ ਜੀ ਘਰ ਪਰ ਹੈ ਦੇ ਦੀਪੇਸ਼ ਭਾਨ ਉਰਫ਼ ਮਲਖਾਨ, ਬ੍ਰੇਨ ਹੈਮਰੇਜ ਨਾਲ ਹੋਈ ਮੌਤ
ਮਲਖਾਨ ਉਰਫ ਦੀਪੇਸ਼ ਭਾਨ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਵੀ ਸ਼ੋਅ ਦੀ ਪ੍ਰਸਿੱਧੀ ਵਿੱਚ ਯੋਗਦਾਨ ਪਾਇਆ ਹੈ, ਪਰ ਹੁਣ ਤੁਸੀਂ ਇਸ ਸ਼ੋਅ ਵਿੱਚ ਦੀਪੇਸ਼ ਭਾਨ ਨਹੀਂ ਦੇਖੋਗੇ।
Bhabi Ji Ghar Par Hai Deepesh Bhan Death: ਛੋਟੇ ਪਰਦੇ ਦੇ ਮਸ਼ਹੂਰ ਸ਼ੋਅ 'ਭਾਬੀ ਜੀ ਕਰ ਪਰ ਹੈ' ਵਿੱਚ ਇੱਕ ਧੋਖੇਬਾਜ਼ ਲੜਕੇ ਦੀ ਭੂਮਿਕਾ ਨਿਭਾਉਣ ਵਾਲੇ ਮਲਖਾਨ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ। ਟੀਕਾ ਅਤੇ ਮਲਖਾਨ ਦੀ ਜੋੜੀ ਨੂੰ ਸ਼ੋਅ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮਲਖਾਨ ਉਰਫ ਦੀਪੇਸ਼ ਭਾਨ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਵੀ ਸ਼ੋਅ ਦੀ ਪ੍ਰਸਿੱਧੀ ਵਿੱਚ ਯੋਗਦਾਨ ਪਾਇਆ ਹੈ, ਪਰ ਹੁਣ ਤੁਸੀਂ ਇਸ ਸ਼ੋਅ ਵਿੱਚ ਦੀਪੇਸ਼ ਭਾਨ ਨਹੀਂ ਦੇਖੋਗੇ। ਅਦਾਕਾਰ ਨੇ 41 ਸਾਲ ਦੀ ਉਮਰ `ਚ ਦੁਨੀਆ ਨੂੰ ਅਲਵਿਦਾ ਕਹਿ ਦਿਤਾ। ਡਾਕਟਰ ਰਿਪੋਰਟ ਦੇ ਮੁਤਾਬਕ ਦੀਪੇਸ਼ ਦੀ ਮੌਤ ਬ੍ਰੇਨ ਹੈਮਰੇਜ ਨਾਲ ਹੋਈ ਹੈ।ਹਾਲਾਂਕਿ 'ਭਾਬੀ ਜੀ ਘਰ ਪਰ ਹੈਂ' ਦੇ ਕਿਰਦਾਰ ਤੋਂ ਦੀਪੇਸ਼ ਭਾਨ ਨੂੰ ਹਰ ਕੋਈ ਜਾਣਦਾ ਹੈ ਪਰ ਇਸ ਤੋਂ ਇਲਾਵਾ ਇਸ ਕਲਾਕਾਰ ਦੀ ਪਛਾਣ ਕੀ ਸੀ, ਆਓ ਤੁਹਾਨੂੰ ਇਸ ਖਬਰ 'ਚ ਦੱਸਦੇ ਹਾਂ।
ਦੀਪੇਸ਼ ਭਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਸ ਬਾਲੀਵੁੱਡ ਫਿਲਮ ਨਾਲ ਕੀਤੀ ਸੀ
ਦੀਪੇਸ਼ ਭਾਨ ਪਿਛਲੇ 7 ਸਾਲਾਂ ਤੋਂ 'ਭਾਬੀ ਜੀ ਘਰ ਪਰ ਹੈਂ' 'ਚ ਆਪਣੇ ਕਿਰਦਾਰ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਸਨ। ਅਭਿਨੇਤਾ ਬਾਲੀਵੁੱਡ ਫਿਲਮ 'ਫ਼ਾਲਤੂ, ਊਟਪਟਾਂਗ, ਚਟਪਟੀ ਕਹਾਣੀ' 'ਚ ਕੰਮ ਕੀਤਾ। ਉਨ੍ਹਾਂ ਨੇ ਇਸ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਦੀਪੇਸ਼ ਭਾਨ ਨੇ 'ਕਾਮੇਡੀ ਕਾ ਕਿੰਗ ਕੌਨ', 'ਕਾਮੇਡੀ ਕਲੱਬ', 'ਭੂਤਵਾਲਾ', 'ਐਫਆਈਆਰ' ਸਮੇਤ ਕਈ ਟੀਵੀ ਸ਼ੋਅਜ਼ 'ਚ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ 'ਚ ਜਗ੍ਹਾ ਬਣਾਈ ਹੈ। ਉਹ ਅਭਿਨੇਤਾ ਆਮਿਰ ਖਾਨ ਦੇ ਨਾਲ ਟੀ-20 ਵਿਸ਼ਵ ਕੱਪ ਦੇ ਵਿਗਿਆਪਨ ਵਿੱਚ ਵੀ ਨਜ਼ਰ ਆ ਚੁੱਕੇ ਹਨ।
ਭਾਬੀ ਜੀ ਘਰ ਪਰ ਹੈਂ ਵਿੱਚ ਮਲਖਾਨ ਦੇ ਕਿਰਦਾਰ ਤੋਂ ਪਛਾਣ:
ਦੀਪੇਸ਼ ਭਾਨ ਨੇ ਚੋਣਵੇਂ ਸ਼ੋਅ ਕੀਤੇ ਪਰ ਜਿਸ ਸੀਰੀਅਲ ਵਿੱਚ ਉਹ ਨਜ਼ਰ ਆਏ, ਉਸ ਨੇ ਆਪਣੀ ਸ਼ਾਨਦਾਰ ਅਦਾਕਾਰੀ ਦੀ ਛਾਪ ਛੱਡੀ। ਕਰੀਬ 17 ਸਾਲਾਂ ਤੱਕ ਉਹ ਮਨੋਰੰਜਨ ਜਗਤ ਵਿੱਚ ਪੂਰੀ ਤਰ੍ਹਾਂ ਸਰਗਰਮ ਸੀ। ਉਨ੍ਹਾਂ ਨੇ 'ਭਾਬੀ ਜੀ ਘਰ ਪਰ ਹੈਂ' ਵਿੱਚ ਮਲਖਾਨ ਦੇ ਕਿਰਦਾਰ ਨਾਲ ਘਰ-ਘਰ ਵਿੱਚ ਨਾਮ ਕਮਾਇਆ। ਇਸ ਅਦਾਕਾਰ ਦੀ ਅਚਾਨਕ ਮੌਤ ਦੀ ਖਬਰ ਨੇ ਪੂਰੇ ਮਨੋਰੰਜਨ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੀਪੇਸ਼ ਦੇ ਸਹਿ-ਕਲਾਕਾਰਾਂ ਲਈ ਇਹ ਮੰਨਣਾ ਵੀ ਮੁਸ਼ਕਿਲ ਹੈ ਕਿ ਉਹ ਹੁਣ ਇਸ ਦੁਨੀਆ 'ਚ ਨਹੀਂ ਹਨ।
ਜੋ ਲੋਕ ਦੀਪੇਸ਼ ਭਾਨ ਨੂੰ ਨੇੜਿਓਂ ਜਾਣਦੇ ਹਨ, ਉਹ ਦੱਸਦੇ ਹਨ ਕਿ ਉਹ ਫਿਟਨੈੱਸ ਫ੍ਰੀਕ ਸਨ। ਉਹ ਹਮੇਸ਼ਾ ਆਪਣੀ ਸਿਹਤ ਪ੍ਰਤੀ ਸੁਚੇਤ ਰਿਹਾ ਹੈ। ਉਸ ਨੂੰ ਕੋਈ ਬਿਮਾਰੀ ਵੀ ਨਹੀਂ ਸੀ ਜਿਸ ਕਾਰਨ ਉਸ ਦੀ ਮੌਤ ਹੋ ਜਾਂਦੀ। ਵੈਸੇ ਅੱਜ ਹਰ ਕੋਈ ਇਸ ਕਲਾਕਾਰ ਦੇ ਜਾਣ ਦਾ ਸੋਗ ਮਨਾ ਰਿਹਾ ਹੈ।