ਪੜਚੋਲ ਕਰੋ
Advertisement
ਦੀਪਿਕਾ ਨੂੰ ਇਸ ਲੜਾਈ ਲਈ ਮਿਲਿਆ 'ਕ੍ਰਿਸਟਲ ਐਵਾਰਡ'
ਭਾਰਤ ਦਾ ਹਰ ਸਤਵਾਂ ਸ਼ਖ਼ਸ ਮਾਨਸਿਕ ਬਿਮਾਰੀ ਨਾਲ ਜੂਝ ਰਿਹਾ ਹੈ। ਜਿੱਥੇ ਲੋਕ ਇਸ ਬਾਰੇ ਗੱਲ ਕਰਨ ਤੋਂ ਵੀ ਝੀਜਕਦੇ ਹਨ, ਉੱਥੇ ਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਦੀਪਿਕਾ ਪਾਦੂਕੋਣ ਨੇ ਨਾ ਸਿਰਫ਼ ਇਸ ਗੱਲ ਨੂੰ ਸਵੀਕਾਰ ਕੀਤਾ, ਸਗੋਂ ਇਸ ਖ਼ਿਲਾਫ਼ ਇੱਕ ਮੁਹਿੰਮ ਵੀ ਸ਼ੁਰੂ ਕੀਤੀ। ਦੀਪਿਕਾ ਦੇ ਇਨ੍ਹਾਂ ਯਤਨਾਂ ਸਦਕਾ ਉਨ੍ਹਾਂ ਨੂੰ ਵਰਲਡ ਇਕਨਾਮਿਕ ਫਾਰਮ ਵਲੋਂ ਕ੍ਰਿਸਟਲ ਐਵਾਰਡ ਨਾਲ ਨਵਾਜਿਆ ਗਿਆ।

ਸਵਿਟਜ਼ਰਲੈਂਡ ਦੇ ਦਾਵੋਸ ਸ਼ਹਿਰ 'ਚ ਆਯੋਜਿਤ ਵਰਲਡ ਇਕਨਾਮਿਕ ਫਾਰਮ ਵਲੋਂ ਦੀਪਿਕਾ ਨੂੰ 26ਵੇਂ ਕ੍ਰਿਸਟਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੀਪਿਕਾ ਨੂੰ ਇਹ ਐਵਾਰਡ ਮੈਂਟਲ ਹੈਲਥ ਸੈਕਟਰ 'ਚ ਉਨ੍ਹਾਂ ਦੇ ਸ਼ਲਾਘਾਯੋਗ ਕੰਮ ਲਈ ਦਿੱਤਾ ਗਿਆ। ਮਾਨਸਿਕ ਬਿਮਾਰੀ ਦੇ ਦੌਰ ਤੋਂ ਗੁਜ਼ਰ ਚੁੱਕੀ ਦੀਪਿਕਾ ਨੇ ਸਾਲ 2015 'ਚ 'ਦ ਲਾਇਵ ਲਵ ਲਾਫ ਫਾਊਂਡੇਸ਼ਨ' ਦੀ ਸਥਾਪਨਾ ਕੀਤੀ। ਇਹ ਫਾਊਂਡੇਸ਼ਨ ਮੈਂਟਲ ਡਿਸਾਰਡਰ ਤੋਂ ਪੀੜਿਤ ਲੋਕਾਂ ਲਈ ਇੱਕ ਆਸ਼ਾ ਦੀ ਕਿਰਨ ਵਜੋਂ ਸਾਬਿਤ ਹੋਈ।View this post on Instagram
ਦੀਪਿਕਾ ਨੇ ਐਵਾਰਡ ਲੈਂਦੇ ਸਮੇਂ ਆਪਣੀ ਸਪੀਚ 'ਚ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਮੰਮੀ ਨੇ ਉਨ੍ਹਾਂ ਦੀ ਇਸ ਬਿਮਾਰੀ ਨੂੰ ਪਛਾਣਿਆ ਸੀ ਤੇ ਕਿਸ ਤਰ੍ਹਾਂ ਲੜਨ 'ਚ ਸਮਰੱਥ ਰਹਿ ਸਕੀ। ਨਾਲ ਹੀ ਦੀਪਿਕਾ ਨੇ ਦੱਸਿਆ ਕਿ ਇਸ ਬਿਮਾਰੀ ਦਾ ਇਲਾਜ ਹੈ ਤੇ ਇਸ ਤੋਂ ਘਬਰਾਉਣ ਦੀ ਨਹੀਂ ਬਲਕਿ ਲੜਨ ਦੀ ਜ਼ਰੂਰਤ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement