ਪੜਚੋਲ ਕਰੋ
Advertisement
ਦਿੱਲੀ ਕ੍ਰਾਈਮ ਸੀਜ਼ਨ 2 'ਚ ਨਜ਼ਰ ਆਉਣਗੇ ਰੀਅਲ ਲਾਇਫ ਆਈਏਐਸ ਅਧਿਕਾਰੀ ਅਭਿਸ਼ੇਕ ਸਿੰਘ
ਹਾਲ ਹੀ ਵਿੱਚ ਜਾਰੀ ਕੀਤੀ ਗਈ ਨੈਟਫਲਿਕਸ ਸੀਰੀਜ਼ ਦਿੱਲੀ ਕ੍ਰਾਈਮ ਨੂੰ ਦਰਸ਼ਕਾਂ ਵਿੱਚ ਬਹੁਤ ਪਸੰਦ ਕੀਤਾ ਗਿਆ ਸੀ।
ਨਵੀਂ ਦਿੱਲੀ: ਹਾਲ ਹੀ ਵਿੱਚ ਜਾਰੀ ਕੀਤੀ ਗਈ ਨੈਟਫਲਿਕਸ ਸੀਰੀਜ਼ ਦਿੱਲੀ ਕ੍ਰਾਈਮ ਨੂੰ ਦਰਸ਼ਕਾਂ ਵਿੱਚ ਬਹੁਤ ਪਸੰਦ ਕੀਤਾ ਗਿਆ ਸੀ। ਦਿੱਲੀ ਵਿੱਚ ਸਮੂਹਿਕ ਬਲਾਤਕਾਰ ਅਤੇ ਅਪਰਾਧਾਂ ਉੱਤੇ ਅਧਾਰਤ ਇਸ ਸ਼ੋਅ ਦੀ ਸਫਲਤਾ ਤੋਂ ਬਾਅਦ ਹੁਣ ਇਸਦਾ ਦੂਜਾ ਸੀਜ਼ਨ ਦਿੱਲੀ ਕ੍ਰਾਈਮ 2 ਆ ਰਿਹਾ ਹੈ। ਸ਼ੋਅ ਦੇ ਨਿਰਮਾਤਾਵਾਂ ਨੇ ਇਸ ਦੇ ਦੂਜੇ ਸੀਜ਼ਨ ਦਾ ਐਲਾਨ ਕਰ ਦਿੱਤਾ ਹੈ। ਸ਼ੋਅ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਵਿੱਚ ਦਿੱਲੀ ਦੇ ਡਿਪਟੀ ਕਮਿਸ਼ਨਰ ਆਈਏਐੱਸ ਅਧਿਕਾਰੀ ਅਭਿਸ਼ੇਕ ਸਿੰਘ ਵੀ ਨਜ਼ਰ ਆਉਣਗੇ।
ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੂੰ ਵਿਸ਼ਵਾਸ ਹੈ ਕਿ ਅਭਿਸ਼ੇਕ ਸਿੰਘ ਹੀ ਆਪਣੀ ਭੂਮਿਕਾ ਨਾਲ ਨਿਆਂ ਕਰ ਸਕਦੇ ਹਨ। ਇੱਕ ਅਧਿਕਾਰੀ ਹੋਣ ਦੇ ਨਾਤੇ, ਜੋ ਚੀਜ਼ਾਂ ਉਸਨੇ ਅਨੁਭਵ ਕੀਤੀਆਂ ਹਨ ਪਰਦੇ ਤੇ ਲਿਆਉਣਾ ਇੱਕ ਅਭਿਨੇਤਾ ਲਈ ਮੁਸ਼ਕਲ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਆਈਏਐਸ ਅਧਿਕਾਰੀ ਅਭਿਸ਼ੇਕ ਸਿੰਘ ਦੇਸ਼ ਦੇ ਪ੍ਰਸ਼ਾਸਕੀ ਵਿਭਾਗ ਵਿੱਚ ਕਈ ਵੱਡੇ ਅਹੁਦਿਆਂ ‘ਤੇ ਰਹੇ ਹਨ। ਇਸ ਸਮੇਂ ਉਹ ਦਿੱਲੀ ਵਿੱਚ ਡਿਪਟੀ ਕਮਿਸ਼ਨਰ ਵਜੋਂ ਕੰਮ ਕਰ ਰਿਹੇ ਹਨ। ਉਨ੍ਹਾਂ ਨੇ ਰਾਜਧਾਨੀ ਵਿੱਚ ਕਈ ਗੈਰ ਕਾਨੂੰਨੀ ਉਸਾਰੀਆਂ ਖਿਲਾਫ ਮੁਹਿੰਮ ਚਲਾਈ ਹੈ ਅਤੇ ਦਿੱਲੀ ਵਿੱਚ ਸਫਲ ਆਡੀ-ਇਵੈਨ ਸਕੀਮ ਵੀ ਉਨ੍ਹਾਂ ਦੀ ਨਿਗਰਾਨੀ ਹੇਠ ਸੀ।
ਅਭਿਸ਼ੇਕ ਸਿੰਘ ਨੇ ਪਹਿਲਾਂ ਦਿੱਲੀ ਦੇ ਮੁੱਖ ਸਕੱਤਰ ਵਿਜੇ ਦੇਵ ਤੋਂ ਦਿੱਲੀ ਕ੍ਰਾਈਮ 2 ਦੀ ਲੜੀ ਵਿੱਚ ਕੰਮ ਕਰਨ ਦੀ ਇਜਾਜ਼ਤ ਲਈ ਸੀ। ਵਿਜੇ ਦੇਵ ਨੇ ਅਭਿਸ਼ੇਕ ਸਿੰਘ ਨੂੰ ਇਸ ਲੜੀ ਵਿੱਚ ਕੰਮ ਕਰਨ ਲਈ ਉਤਸ਼ਾਹਤ ਕੀਤਾ। ਅਸੀਂ ਰੀਲ ਲਾਈਫ ਅਫਸਰਾਂ ਨੂੰ ਪਰਦੇ 'ਤੇ ਵੇਖਿਆ ਹੈ, ਪਰ ਅਸਲ ਜ਼ਿੰਦਗੀ ਦੇ ਅਧਿਕਾਰੀ ਆਪਣੀ ਭੂਮਿਕਾ ਕਿਵੇਂ ਨਿਭਾਉਂਦੇ ਹਨ ਇਹ ਵੇਖਣ ਵਾਲੀ ਗੱਲ ਹੋਵੇਗੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement