Dharmendra: ਧਰਮਿੰਦਰ ਨੂੰ ਹੇਮਾ ਮਾਲਿਨੀ ਦੀ ਆ ਰਹੀ ਯਾਦ? ਪੋਸਟ ਸ਼ੇਅਰ ਕਰ ਬਿਆਨ ਕੀਤੇ ਦਿਲ ਦੇ ਜਜ਼ਬਾਤ, ਬੋਲੇ- 'ਜੋ ਵੋਹ ਨਹੀਂ ਹੋਤੇ...'
Dharmendra Hema Malini: ਧਰਮਿੰਦਰ ਦੀ ਇੱਕ ਸੋਸ਼ਲ ਮੀਡੀਆ ਪੋਸਟ ਚਰਚਾ 'ਚ ਬਣੀ ਹੋਈ ਹੈ। ਉਨ੍ਹਾਂ ਨੇ ਆਪਣੀ ਜਵਾਨੀ ਦੇ ਦਿਨਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਧਰਮ ਪਾਜੀ ਨੇ ਬੜੀ ਇਮੋਸ਼ਨਲ ਕੈਪਸ਼ਨ ਵੀ ਲਗਾਈ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Dharmendra Emotional Post For Hema Malini: ਬਾਲੀਵੁੱਡ ਦੇ ਹੀਮੈਨ ਧਰਮਿੰਦਰ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਇਸੇ ਮਹੀਨੇ ਯਾਨਿ 8 ਦਸੰਬਰ ਨੂੰ ਧਰਮ ਪਾਜੀ ਨੇ ਆਪਣਾ 88ਵਾਂ ਜਨਮਦਿਨ ਮਨਾਇਆ ਸੀ। ਇਸ ਮੌਕੇ ਉਨ੍ਹਾਂ ਦੇ ਫੈਨਜ਼ ਨੇ ਜਨਮਦਿਨ ਦਾ ਸ਼ਾਨਦਾਰ ਜਸ਼ਨ ਵੀ ਮਨਾਇਆ ਸੀ। ਇਸ ਦੇ ਨਾਲ ਨਾਲ ਧਰਮਿੰਦਰ ਆਪਣੇ ਫੈਨਜ਼ ਨੂੰ ਆਪਣੇ ਨਾਲ ਜੁੜੀ ਹਰ ਅਪਡੇਟ ਦਿੰਦੇ ਰਹਿੰਦੇ ਹਨ।
ਹਾਲ ਹੀ 'ਚ ਧਰਮਿੰਦਰ ਦੀ ਇੱਕ ਸੋਸ਼ਲ ਮੀਡੀਆ ਪੋਸਟ ਚਰਚਾ 'ਚ ਬਣੀ ਹੋਈ ਹੈ। ਉਨ੍ਹਾਂ ਨੇ ਆਪਣੀ ਜਵਾਨੀ ਦੇ ਦਿਨਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਧਰਮ ਪਾਜੀ ਨੇ ਬੜੀ ਇਮੋਸ਼ਨਲ ਕੈਪਸ਼ਨ ਵੀ ਲਗਾਈ ਹੈ। ਧਰਮਿੰਦਰ ਨੇ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਸੋਸ਼ਲ ਮੀਡੀਆ 'ਤੇ ਕੈਪਸ਼ਨ ਲਿਖੀ, 'ਜਬ ਵੋਹ ਨਹੀਂ ਹੋਤੇ ਪਹਿਲੂ ਮੇਂ, ਬੜੀ ਲੰਬੀ ਰਾਤੇਂ ਹੋਤੀ ਹੈਂ।' ਇਸ ਪੋਸਟ 'ਤੇ ਧਰਮਿੰਦਰ ਦੇ ਫੈਨਜ਼ ਕਮੈਂਟ ਕਰਕੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਕਈ ਫੈਨਜ਼ ਦਾ ਕਹਿਣਾ ਹੈ ਕਿ ਧਰਮਿੰਦਰ ਨੇ ਇਹ ਪੋਸਟ ਹੇਮਾ ਮਾਲਿਨੀ ਦੇ ਲਈ ਸ਼ੇਅਰ ਕੀਤੀ ਹੈ। ਧਰਮਿੰਦਰ ਇਸ ਤਸਵੀਰ ਕਾਫੀ ਹੈਂਡਸਮ ਲੱਗ ਰਹੇ ਹਨ। ਦੇਖੋ ਇਹ ਪੋਸਟ:
View this post on Instagram
ਕਈ ਸਾਲਾਂ ਤੋਂ ਇਕੱਠੇ ਨਹੀਂ ਰਹਿੰਦੇ ਧਰਮਿੰਦਰ-ਹੇਮਾ ਮਾਲਿਨੀ
ਹਾਲ ਹੀ 'ਚ ਹੇਮਾ ਮਾਲਿਨੀ ਨੇ ਖੁਲਾਸਾ ਕੀਤਾ ਸੀ ਕਿ ਉਹ ਤੇ ਧਰਮਿੰਦਰ ਕਈ ਸਾਲਾਂ ਤੋਂ ਇਕੱਠੇ ਨਹੀਂ ਰਹਿ ਰਹੇ ਹਨ। ਉਨ੍ਹਾਂ ਨੂੰ ਇੱਕ ਦੂਜੇ ਦੀ ਯਾਦ ਆਉਂਦੀ ਹੈ। ਧਰਮਿੰਦਰ ਆਪਣਾ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ 'ਚ ਬਿਤਾਉਂਦੇ ਹਨ।
ਧਰਮਿੰਦਰ ਵਰਕਫਰੰਟ
ਧਰਮਿੰਦਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਏ ਸੀ। ਇਸ ਫਿਲਮ 'ਚ ਧਰਮਿੰਦਰ ਨੇ ਸ਼ਬਾਨਾ ਆਜ਼ਮੀ ਨਾਲ ਰੋਮਾਂਸ ਕੀਤਾ ਸੀ। ਧਰਮਿੰਦਰ ਤੇ ਸ਼ਬਾਨਾ ਆਜ਼ਮੀ ਦਾ ਕਿੱਸ ਸੀਨ ਕਾਫੀ ਚਰਚਾ 'ਚ ਵੀ ਰਿਹਾ ਸੀ।
ਇਹ ਵੀ ਪੜ੍ਹੋ; 14 ਸਾਲ ਬਾਅਦ ਮਸ਼ਹੂਰ ਅਭਿਨੇਤਰੀ ਦਾ ਟੁੱਟਿਆ ਵਿਆਹ, ਇਸ ਵਜ੍ਹਾ ਕਰਕੇ ਪਤੀ ਤੋਂ ਹੋਈ ਵੱਖ