Dhruv Rathee: ਯੂਟਿਊਬਰ ਧਰੂਵ ਰਾਠੀ ਦੇ ਵੀਡੀਓ ਨੇ ਮਚਾਇਆ ਤਹਿਲਕਾ, ਕੇਂਦਰ ਸਰਕਾਰ ਨੂੰ ਰੱਜ ਕੇ ਪਾਈਆਂ ਲਾਹਨਤਾਂ, ਕਿਸਾਨ ਅੰਦੋਲਨ 'ਤੇ ਕਹੀ ਇਹ ਗੱਲ
Dhruv Rathee Video: ਧਰੂਵ ਰਾਠੀ ਨੇ ਇਹ ਵੀਡੀਓ ਲੋਕਸਭਾ ਚੋਣਾਂ ਤੋਂ ਥੋੜੇ ਹੀ ਸਮੇਂ ਪਹਿਲਾਂ ਬਣਾਇਆ ਹੈ। ਇਹ ਵੀਡੀਓ ਅਤੇ ਧਰੂਵ ਰਾਠੀ ਦੋਵੇਂ ਹੀ ਟਵਿੱਟਰ, ਫੇਸਬੁੱਕ ਸਣੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਟਰੈਂਡ ਕਰ ਰਹੇ ਹਨ।
ਅਮੈਲੀਆ ਪੰਜਾਬੀ ਦੀ ਰਿਪੋਰਟ
YouTuber Dhruv Rathee Slams Centre Govt In Latest Video: ਪ੍ਰਸਿੱਧ ਯੂਟਿਊਬਰ ਧਰੂਵ ਰਾਠੀ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਦਰਅਸਲ, ਇੱਕ ਵਾਰ ਫਿਰ ਤੋਂ ਉਸ ਨੇ ਕੇਂਦਰ ਸਰਕਾਰ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿੱਖੇ ਸਵਾਲ ਪੁੱਛੇ ਹਨ। ਇਹੀ ਨਹੀਂ ਧਰੂਵ ਨੇ ਕਿਸਾਨ ਅੰਦੋਲਨ 2.0 ਬਾਰੇ ਵੀ ਵੱਡੀ ਗੱਲ ਕਹੀ ਹੈ। ਉਸ ਦੀ ਵੀਡੀਓ ਨੂੰ 24 ਘੰਟਿਆਂ 'ਚ 5.2 ਮਿਲੀਅਨ ਯਾਨਿ 52 ਲੱਖ ਲੋਕਾਂ ਨੇ ਦੇਖ ਲਿਆ ਹੈ। ਇਹ ਵੀਡੀਓ ਨੇ ਪੂਰੇ ਭਾਰਤ 'ਚ ਤਹਿਲਕਾ ਮਚਾ ਦਿੱਤਾ ਹੈ। ਕਿਉਂਕਿ ਲੋਕਸਭਾ ਚੋਣਾਂ ਤੋਂ ਪਹਿਲਾਂ ਇਹ ਵੀਡੀਓ ਬਣਾਈ ਗਈ ਹੈ ਅਤੇ ਇਹ ਵੀਡੀਓ ਤੇ ਧਰੂਵ ਰਾਠੀ ਦੋਵੇਂ ਹੀ ਇਸ ਸਮੇਂ ਟਰੈਂਡ ਕਰ ਰਹੇ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਇਸ ਵੀਡੀਓ 'ਚ ਜੋ ਇਨ੍ਹਾਂ ਜ਼ਿਆਂਦਾ ਹੰਗਾਮਾ ਖੜਾਂ ਹੋ ਗਿਆ ਹੈ।
ਕੇਂਦਰ ਸਰਕਾਰ ਨੂੰ ਪਾਈਆਂ ਲਾਹਨਤਾਂ
ਧਰੂਵ ਰਾਠੀ ਨੇ ਇਹ ਵੀਡੀਓ ਲੋਕਸਭਾ ਚੋਣਾਂ ਤੋਂ ਥੋੜੇ ਹੀ ਸਮੇਂ ਪਹਿਲਾਂ ਬਣਾਇਆ ਹੈ। ਇਹ ਵੀਡੀਓ ਅਤੇ ਧਰੂਵ ਰਾਠੀ ਦੋਵੇਂ ਹੀ ਟਵਿੱਟਰ, ਫੇਸਬੁੱਕ ਸਣੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਟਰੈਂਡ ਕਰ ਰਹੇ ਹਨ। 29 ਮਿੰਟ 47 ਸਕਿੰਟਾਂ ਦੇ ਇਸ ਵੀਡੀਓ 'ਚ ਧਰੂਵ ਰਾਠੀ ਨੇ ਕੇਂਦਰ ਸਰਕਾਰ ਨੂੰ ਰੱਜ ਕੇ ਲਾਹਨਤਾਂ ਪਾਈਆਂ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿੱਖੇ ਸਵਾਲ ਪੁੱਛੇ ਹਨ। ਇਹੀ ਨਹੀਂ ਯੂਟਿਊਬਰ ਨੇ ਇਹ ਤੱਕ ਬੋਲ ਦਿੱਤਾ ਕਿ ਭਾਜਪਾ ਦੇਸ਼ 'ਚ ਤੇਜ਼ੀ ਨਾਲ ਲੋਕਤੰਤਰ ਦਾ ਕਤਲ ਕਰਨ ;ਚ ਲੱਗੀ ਹੋਈ ਹੈ।
ਕਿਸਾਨ ਅੰਦੋਲਨ 2.0 ਨੂੰ ਲੈਕੇ ਵੀ ਕੇਂਦਰ 'ਤੇ ਕੱਸੇ ਤੰਜ
ਧਰੂਵ ਰਾਠੀ ਨੇ ਕਿਹਾ ਕਿ ਸਾਡੇ ਦੇਸ਼ 'ਚ ਲੋਕਤੰਤਰ ਲਗਭਗ ਖਤਮ ਕਰ ਦਿੱਤਾ ਗਿਆ ਹੈ। ਇਸ ਦਾ ਸਬੂਤ ਹੈ ਕਿਸਾਨ ਅੰਦੋਲਨ 2.0। ਕਿਸਾਨ ਜਦੋਂ ਪ੍ਰਦਰਸ਼ਨ ਕਰਨ ਦਿੱਲੀ ਕੂਚ ਕਰਦੇ ਹਨ ਤਾਂ ਬਾਰਡਰ 'ਤੇ ਕਿੱਲਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਜਾਂਦਾ ਹੈ। ਉਨ੍ਹਾਂ 'ਤੇ ਹੰਝੂ ਗੈਸ ਛੱਡੀ ਜਾਂਦੀ ਹੈ। ਤੁਸੀਂ 27 ਮਿੰਟ ਤੋਂ ਇਸ ਵੀਡੀਓ 'ਚ ਕਿਸਾਨ ਅੰਦੋਲਨ ਵਾਲਾ ਹਿੱਸਾ ਦੇਖ ਸਕਦੇ ਹੋ। ਪਰ ਇਹ ਪੂਰਾ ਹੀ ਵੀਡੀਓ ਦੇਖਣ ਲਾਇਕ ਹੈ। ਦੇਖੋ:
ਕਾਬਿਲੇਗ਼ੌਰ ਹੈ ਕਿ ਧਰੂਵ ਰਾਠੀ ਕਾਫੀ ਪ੍ਰਸਿੱਧ ਯੂਟਿਊਬਰ ਹੈ। ਉਸ ਨੇ 2016 ਤੋਂ ਯੂਟਿਊਬ ਵੀਡੀਓਜ਼ ਬਣਾਉਣਾ ਸ਼ੁਰੂ ਕੀਤਾ ਸੀ। ਉਸ ਦੇ ਵੀਡੀਓਜ਼ ਨੂੰ ਲੋਕ ਕਾਫੀ ਪਸੰਦ ਕਰਦੇ ਹਨ। ਪਰ ਉਸ ਦੇ ਇਸ ਤਾਜ਼ਾ ਵੀਡੀਓ ਨੇ ਤਾਂ ਪੁਰੇ ਦੇਸ਼ 'ਚ ਤਹਿਲਕਾ ਮਚਾ ਦਿੱਤਾ ਹੈ।