Diljit Dosanjh: ਦਿਲਜੀਤ ਦੋਸਾਂਝ ਨਵੀਂ ਐਲਬਮ 'ਗੋਸਟ' ਲਈ ਅਮਰੀਕਨ ਰੈਪਰ ਨਾਲ ਕਰਨਗੇ ਕੋਲੈਬ, ਗਾਇਕ ਨੇ ਤਸਵੀਰਾਂ ਕੀਤੀਆਂ ਸ਼ੇਅਰ
Diljit Dosanjh New Album Ghost: ਦਿਲਜੀਤ ਦੀ ਐਲਬਮ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਦਿਲਜੀਤ ਦੋਸਾਂਝ ਆਪਣੀ ਐਲਬਮ ਦੇ ਇੱਕ ਗਾਣੇ ਲਈ ਮਸ਼ਹੂਰ ਅਮਰੀਕਨ ਰੈਪਰ ਨਾਲ ਕੋਲੈਬ ਕਰਨ ਜਾ ਰਹੇ ਹਨ।
Diljit Dosanjh Collab With American Rapper A Boogie Wit Da Hoodie: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਦੇ ਸਿੰਗਰ/ਐਕਟਰ ਹਨ। ਉਹ ਜਿੰਨੇਂ ਵਧੀਆ ਸਿੰਗਰ ਹਨ, ਉਨ੍ਹਾਂ ਹੀ ਬੇਹਤਰੀਨ ਉਹ ਐਕਟਿੰਗ ਵੀ ਕਰਦੇ ਹਨ। ਇਸ ਦੇ ਨਾਲ ਨਾਲ ਉਹ ਹਾਲ ਹੀ 'ਚ ਆਪਣੀ ਕੋਚੈਲਾ ਪਰਫਾਰਮੈਂਸ ਕਰਕੇ ਕਾਫੀ ਸੁਰਖੀਆਂ 'ਚ ਸਨ।
ਹੁਣ ਫਿਰ ਤੋਂ ਦਿਲਜੀਤ ਦੋਸਾਂਝ ਸੁਰਖੀਆਂ 'ਚ ਆ ਗਏ ਹਨ। ਦਰਅਸਲ, ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਆਪਣੀ ਨਵੀਂ ਐਲਬਮ 'ਗੋਸਟ' ਦਾ ਐਲਾਨ ਕੀਤਾ ਸੀ। ਹੁਣ ਦਿਲਜੀਤ ਦੀ ਐਲਬਮ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਦਿਲਜੀਤ ਦੋਸਾਂਝ ਆਪਣੀ ਐਲਬਮ ਦੇ ਇੱਕ ਗਾਣੇ ਲਈ ਮਸ਼ਹੂਰ ਅਮਰੀਕਨ ਰੈਪਰ ਨਾਲ ਕੋਲੈਬ ਕਰਨ ਜਾ ਰਹੇ ਹਨ। ਇਸ ਮਸ਼ਹੂਰ ਰੈਪਰ ਦਾ ਨਾਮ ਹੈ 'ਏ ਬੂਗੀ ਵਿਦ ਏ ਹੂਡੀ'।
View this post on Instagram
ਕੌਣ ਹੈ ਏ ਬੂਗੀ ਵਿਦ ਦਾ ਹੂਡੀ?
ਏ ਬੂਗੀ ਵਿਦ ਦਾ ਹੂਡੀ ਇੱਕ ਅਮਰੀਕੀ ਰੈਪਰ ਹੈ ਜਿਸਦਾ ਅਸਲੀ ਨਾਮ ਕਲਾਕਾਰ ਜੂਲੀਅਸ ਡੂਬੋਸ ਹੈ। ਕਲਾਕਾਰ ਹਮੇਸ਼ਾ ਹੂਡੀ ਪਹਿਨਦਾ ਸੀ, ਜਿਸ ਕਾਰਨ ਉਸਦੇ ਦੋਸਤਾਂ ਨੇ ਉਸਦਾ ਨਾਮ ਏ-ਬੂਗੀ ਵਿਦ ਦਾ ਹੂਡੀ ਰੱਖਿਆ। ਕਲਾਕਾਰ ਅਮਰੀਕੀ ਸੰਗੀਤ ਦ੍ਰਿਸ਼ ਵਿੱਚ ਇੱਕ ਮਸ਼ਹੂਰ ਚਿਹਰਾ ਹੈ। ਉਸਦਾ ਹੁਣ ਤੱਕ ਦਾ ਸਭ ਤੋਂ ਵੱਧ ਚਾਰਟ ਕਰਨ ਵਾਲਾ ਸਿੰਗਲ 'ਨੰਬਰ' ਹੈ ਜੋ ਬਿਲਬੋਰਡ ਹੌਟ 100 ਚਾਰਟ 'ਤੇ 23ਵੇਂ ਨੰਬਰ 'ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ: 61 ਦੀ ਉਮਰ 'ਚ ਟੌਮ ਕਰੂਜ਼ ਨੂੰ ਸਟੰਟ ਕਰਦੇ ਦੇਖ ਹੋ ਜਾਓਗੇ ਹੈਰਾਨ, ਦੇਖੋ ਇਹ ਰੂਹ ਕੰਬਾਉਣ ਵਾਲਾ ਵੀਡੀਓ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।