ਪੜਚੋਲ ਕਰੋ

Diljit Dosanjh: ਪੰਜਾਬੀ ਇੰਡਸਟਰੀ ਹੀ ਨਹੀਂ, ਬਾਲੀਵੁੱਡ 'ਚ ਵੀ ਚੱਲਿਆ ਦਿਲਜੀਤ ਦੋਸਾਂਝ ਦੀ ਕਾਮੇਡੀ ਦਾ ਜਾਦੂ, ਇੱਥੇ ਦੇਖੋ ਉਨ੍ਹਾਂ ਦੀ ਫਿਲਮਾਂ

Diljit Dosanjh Movies: ਕੋਚੈਲਾ ਪਰਫਾਰਮੈਂਸ ਤੋਂ ਬਾਅਦ ਦਿਲਜੀਤ ਗਲੋਬਲ ਸਟਾਰ ਵੀ ਬਣ ਗਏ ਹਨ। ਤਾਂ ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ, ਦਿਲਜੀਤ ਦੀਆਂ ਬਾਲੀਵੁੱਡ ਮੂਵੀਜ਼, ਜਿਨ੍ਹਾਂ ਨੂੰ ਦੇਖ ਤੁਸੀਂ ਹੱਸ ਹੱਸ ਲੋਟਪੋਟ ਹੋ ਜਾਓਗੇ।

Diljit Dosanjh Bollywood Comedy Movies: ਦਿਲਜੀਤ ਦੋਸਾਂਝ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੀ ਦਮਦਾਰ ਆਵਾਜ਼, ਸ਼ਾਨਦਾਰ ਐਕਟਿੰਗ ਤੇ ਗ਼ਜ਼ਬ ਦੀ ਕਾਮਿਕ ਟਾਈਮਿੰਗ ਨਾਲ ਪੰਜਾਬੀ ਇੰਡਸਟਰੀ 'ਚ ਨਹੀਂ, ਬਲਕਿ ਬਾਲੀਵੁੱਡ 'ਚ ਵੀ ਨਾਮ ਕਮਾਇਆ ਹੈ। ਹੁਣ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਦਿਲਜੀਤ ਗਲੋਬਲ ਸਟਾਰ ਵੀ ਬਣ ਗਏ ਹਨ। ਤਾਂ ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ, ਦਿਲਜੀਤ ਦੀਆਂ ਬਾਲੀਵੁੱਡ ਮੂਵੀਜ਼, ਜਿਨ੍ਹਾਂ ਨੂੰ ਦੇਖ ਤੁਸੀਂ ਹੱਸ ਹੱਸ ਲੋਟਪੋਟ ਹੋ ਜਾਓਗੇ।

ਜੈਸਮੀਨ ਸੈਂਡਲਾਸ ਨੇ ਨਵੇਂ ਲੁੱਕ 'ਚ ਤਸਵੀਰਾਂ ਕੀਤੀਆਂ ਸ਼ੇਅਰ, ਗੈਰੀ ਸੰਧੂ 'ਤੇ ਕੱਸੇ ਤਿੱਖੇ ਤੰਜ, ਬੋਲੀ- ਪਰਮਾਤਮਾ ਦੂਰ ਰੱਖੇ ਇਹੋ ਜਿਹੇ ਤੋਂ

ਦਿਲਜੀਤ ਦੋਸਾਂਝ ਨੇ ਬਾਲੀਵੁੱਡ ਇੰਡਸਟਰੀ 'ਚ ਕਈ ਕਾਮੇਡੀ ਫਿਲਮਾਂ ਕੀਤੀਆਂ ਹਨ। ਜਿਨ੍ਹਾਂ ਵਿੱਚ ਉਨ੍ਹਾਂ ਦੀ ਕਾਮਿਕ ਟਾਈਮਿੰਗ ਸ਼ਾਨਦਾਰ ਸੀ। ਇੱਥੇ ਅਸੀਂ ਤੁਹਾਨੂੰ ਉਨ੍ਹਾਂ ਦੀਆਂ 5 ਕਾਮੇਡੀ ਹਿੰਦੀ ਫਿਲਮਾਂ ਬਾਰੇ ਦੱਸ ਰਹੇ ਹਾਂ।

'ਸੂਰਜ ਪੇ ਮੰਗਲ ਭਾਰੀ'
ਸਾਲ 2020 'ਚ 'ਸੂਰਜ ਪੇ ਮੰਗਲ ਭਾਰੀ' ਲਾਕਡਾਊਨ ਦੇ ਦੌਰਾਨ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਈ ਸੀ। ਇਹ ਇੱਕ ਰੋਮਾਂਟਿਕ ਕਾਮੇਡੀ ਹੈ। ਫਿਲਮ 'ਚ ਉਨ੍ਹਾਂ ਦੇ ਨਾਲ ਫਾਤਿਮਾ ਸਨਾ ਨਜ਼ਰ ਆਈ ਸੀ। ਫਿਲਮ 'ਚ ਮਨੋਜ ਬਾਜਪਾਈ ਵੀ ਅਹਿਮ ਭੂਮਿਕਾ 'ਚ ਸਨ। ਫਿਲਮ ਵਿੱਚ ਉਹ ਇੱਕ ਅਮੀਰ ਪੰਜਾਬੀ ਮੁੰਡੇ ਦੀ ਭੂਮਿਕਾ ਵਿੱਚ ਹੈ ਅਤੇ ਲਵ ਮੈਰਿਜ ਕਰਨਾ ਚਾਹੁੰਦਾ ਹੈ। ਫਿਲਮ ਵਿੱਚ ਦਿਲਜੀਤ ਦਾ ਪਿਆਰ ਫਾਤਿਮਾ ਸਨਾ ਸ਼ੇਖ ਹੈ। ਮਨੋਜ ਫਾਤਿਮਾ ਦਾ ਭਰਾ ਹੈ। ਫਿਲਮ ਦੇ ਕਈ ਸੀਨ ਲੋਕਾਂ ਨੂੰ ਖੂਬ ਹਸਾਉਂਦੇ ਹਨ।

'ਅਰਜੁਨ ਪਟਿਆਲਾ'
ਸਾਲ 2019 'ਚ ਰਿਲੀਜ਼ ਹੋਈ 'ਅਰਜੁਨ ਪਟਿਆਲਾ' 'ਚ ਦਿਲਜੀਤ ਦੋਸਾਂਝ ਨੇ ਪੁਲਿਸ ਆਫਿਸ ਦੀ ਭੂਮਿਕਾ ਨਿਭਾਈ ਸੀ। ਇਸ 'ਚ ਉਨ੍ਹਾਂ ਦੇ ਨਾਲ ਕ੍ਰਿਤੀ ਸੈਨਨ ਅਤੇ ਵਰੁਣ ਸ਼ਰਮਾ ਵੀ ਸਨ। ਫਿਲਮ 'ਚ ਪੰਕਜ ਤ੍ਰਿਪਾਠੀ, ਸੀਮਾ ਪਾਹਵਾ, ਜ਼ੀਸ਼ਾਨ ਅਯੂਬ ਸਮੇਤ ਕਈ ਬਿਹਤਰੀਨ ਐਕਟਰਸ ਸਨ। ਫਿਲਮ ਵਿੱਚ ਦਿਲਜੀਤ ਨੇ ਅਰਜੁਨ ਸਿੰਘ ਦਾ ਕਿਰਦਾਰ ਨਿਭਾਇਆ ਹੈ, ਜੋ ਆਪਣੇ ਅੰਡਰ ਵਰਲਡ ਨੂੰ ਨਸ਼ਾ ਮੁਕਤ ਬਣਾਉਣ ਦਾ ਸੁਪਨਾ ਦੇਖਦਾ ਹੈ। ਉਹ ਪੂਰੇ ਡਰੱਗ ਗੈਂਗ ਨੂੰ ਖਤਮ ਕਰਦੇ ਹੋਏ ਆਪਣੀ ਵਧੀਆ ਕਾਮਿਕ ਟਾਈਮਿੰਗ ਅਤੇ ਐਕਟਿੰਗ ਦਿਖਾਉਂਦਾ ਹੈ।

'ਗੁੱਡ ਨਿਊਜ਼'
ਦਿਲਜੀਤ ਦੋਸਾਂਝ ਨੇ 'ਗੁੱਡ ਨਿਊਜ਼' ਵਿੱਚ ਅਕਸ਼ੈ ਕੁਮਾਰ, ਕਰੀਨਾ ਕਪੂਰ ਖਾਨ ਅਤੇ ਕਿਆਰਾ ਅਡਵਾਨੀ ਨਾਲ ਕੰਮ ਕੀਤਾ ਸੀ। ਇਹ ਫਿਲਮ ਕਾਫੀ ਹਿੱਟ ਰਹੀ ਸੀ। IVF 'ਤੇ ਆਧਾਰਿਤ ਇਸ ਫਿਲਮ 'ਚ ਦਿਲਜੀਤ ਨੇ ਆਪਣੀ ਅਦਾਕਾਰੀ ਅਤੇ ਮਜ਼ਾਕੀਆ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਇਹ ਸਾਲ 2019 ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚੋਂ ਇੱਕ ਸੀ।

'ਵੈਲਕਮ ਟੂ ਨਿਊ ਯਾਰਕ'
ਦਿਲਜੀਤ ਦੋਸਾਂਝ ਨੇ ਸਾਲ 2018 'ਚ 'ਵੈਲਕਮ ਟੂ ਨਿਊਯਾਰਕ' 'ਚ ਸੋਨਾਕਸ਼ੀ ਸਿਨਹਾ, ਕਰਨ ਜੌਹਰ, ਲਾਰਾ ਦੱਤਾ, ਬੋਮਨ ਇਰਾਨੀ, ਰਿਤੇਸ਼ ਦੇਸ਼ਮੁਖ ਨਾਲ ਕੰਮ ਕੀਤਾ ਸੀ। ਇਸ ਫਿਲਮ 'ਚ ਕਈ ਮਸ਼ਹੂਰ ਹਸਤੀਆਂ ਨੇ ਕੈਮਿਓ ਕੀਤਾ ਹੈ। ਫਿਲਮ ਵਿੱਚ ਦਿਲਜੀਤ ਨੇ ਇੱਕ ਰਿਕਵਰੀ ਏਜੰਟ ਦੀ ਭੂਮਿਕਾ ਨਿਭਾਈ ਹੈ ਜਿਸਦਾ ਸੁਪਨਾ ਇੱਕ ਵੱਡਾ ਅਭਿਨੇਤਾ ਬਣਨਾ ਹੈ। ਉਹ ਇੱਕ ਵੱਡੇ ਸਮਾਗਮ ਦਾ ਹਿੱਸਾ ਬਣ ਜਾਂਦਾ ਹੈ ਅਤੇ ਉਥੋਂ ਕਰਨ ਜੌਹਰ ਨੂੰ ਅਗਵਾ ਕਰ ਲੈਂਦਾ ਹੈ। ਇਸ ਬਾਲੀਵੁੱਡ ਐਂਟਰਟੇਨਰ ਵਿੱਚ ਉਸਦਾ ਕੰਮ ਸ਼ਾਨਦਾਰ ਸੀ।

'ਤੇਰੇ ਨਾਲ ਲਵ ਹੋ ਗਿਆ'
ਦਿਲਜੀਤ ਦੋਸਾਂਝ ਨੇ 2012 ਦੀ ਕਾਮੇਡੀ ਫਿਲਮ 'ਤੇਰੇ ਨਾਲ ਲਵ ਹੋ ਗਿਆ' ਵਿੱਚ ਵੀ ਮਹਿਮਾਨ ਭੂਮਿਕਾ ਨਿਭਾਈ ਸੀ। ਉਹ ਸਿਰਫ਼ ਇੱਕ ਗਾਇਕ ਵਜੋਂ ਇਸ ਵਿੱਚ ਸ਼ਾਮਲ ਹੋਇਆ ਸੀ। ਉਸਨੇ ਇਸ ਫਿਲਮ ਵਿੱਚ ਇੱਕ ਗੀਤ ਵੀ ਗਾਇਆ, ਜੋ ਉਸ ਸਾਲ ਦੇ ਸੁਪਰਹਿੱਟ ਗੀਤਾਂ ਵਿੱਚੋਂ ਇੱਕ ਸੀ।

ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਜਿੰਨੀਂ ਵਧੀਆ ਕਾਮੇਡੀ ਕਰਦੇ ਹਨ, ਉਨ੍ਹਾਂ ਹੀ ਬੇਤਰੀਨ ਤਰੀਕੇ ਨਾਲ ਉਹ ਸੰਜੀਦਗੀ ਵਾਲੇ ਕਿਰਦਾਰ ਵੀ ਨਿਭਾਉਂਦੇ ਹਨ। ਇਸ ਦਾ ਸਬੂਤ ਹਨ ਉਨ੍ਹਾਂ ਦੀਆਂ ਜੋਗੀ, ਉੜਤਾ ਪੰਜਾਬ ਤੇ ਪੰਜਾਬ 1984 ਵਰਗੀਆਂ ਫਿਲਮਾਂ। ਕੁੱਲ ਮਿਲਾ ਕੇ ਦਿਲਜੀਤ ਦੋਸਾਂਝ ਫੁੱਲ ਐਂਟਰਟੇਨਰ ਹਨ।

ਇਹ ਵੀ ਪੜ੍ਹੋ: ਧਰਮਿੰਦਰ ਲਈ ਨਿਹੰਗ ਸਿੰਘਾਂ ਨੇ ਕੀਤੀ ਅਰਦਾਸ ਤਾਂ ਐਕਟਰ ਖੁਸ਼ ਹੋ ਬੋਲੇ- 'ਜੋ ਕੁੱਝ ਵੀ ਹਾਂ ਤੁਹਾਡੀਆਂ ਦੁਆਵਾਂ ਕਰਕੇ ਹਾਂ'

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਸਰਕਾਰ ਵੱਲੋਂ ਅਹਿਮ ਹੁਕਮ! 12 IPS ਅਧਿਕਾਰੀਆਂ ਨੂੰ ਮਿਲੀ ਤਰੱਕੀ, ਬਣੇ ਡੀਆਈਜੀ
ਪੰਜਾਬ ਸਰਕਾਰ ਵੱਲੋਂ ਅਹਿਮ ਹੁਕਮ! 12 IPS ਅਧਿਕਾਰੀਆਂ ਨੂੰ ਮਿਲੀ ਤਰੱਕੀ, ਬਣੇ ਡੀਆਈਜੀ
Punjab Weather Today: ਪੰਜਾਬ 'ਚ ਠੰਡ ਦਾ ਕਹਿਰ! ਠੰਡੀਆਂ ਹਵਾਵਾਂ ਨਾਲ ਛਿੜੇਗਾ ਕਾਂਬਾ, ਅੱਜ ਤੋਂ ਤਿੰਨ ਦਿਨ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ
Punjab Weather Today: ਪੰਜਾਬ 'ਚ ਠੰਡ ਦਾ ਕਹਿਰ! ਠੰਡੀਆਂ ਹਵਾਵਾਂ ਨਾਲ ਛਿੜੇਗਾ ਕਾਂਬਾ, ਅੱਜ ਤੋਂ ਤਿੰਨ ਦਿਨ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (03-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (03-01-2026)
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ

ਵੀਡੀਓਜ਼

ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
ਠੰਢ ਨੇ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ , ਸਰਕਾਰ ਦਾ ਐਲਾਨ
ਨਵੇਂ ਸਾਲ ‘ਚ ਮੌਸਮ ਦਾ ਹਾਲ , ਬਾਰਿਸ਼ ਤੇ ਕੋਹਰੇ ਦੀ ਮਾਰ
ਹਰਸਿਮਰਤ ਬਾਦਲ ਦੀ ਵੀਡੀਓ ਨਾਲ ਦਿੱਤਾ ਅਕਾਲੀਆਂ ਨੇ AAP ਨੂੰ ਜਵਾਬ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਸਰਕਾਰ ਵੱਲੋਂ ਅਹਿਮ ਹੁਕਮ! 12 IPS ਅਧਿਕਾਰੀਆਂ ਨੂੰ ਮਿਲੀ ਤਰੱਕੀ, ਬਣੇ ਡੀਆਈਜੀ
ਪੰਜਾਬ ਸਰਕਾਰ ਵੱਲੋਂ ਅਹਿਮ ਹੁਕਮ! 12 IPS ਅਧਿਕਾਰੀਆਂ ਨੂੰ ਮਿਲੀ ਤਰੱਕੀ, ਬਣੇ ਡੀਆਈਜੀ
Punjab Weather Today: ਪੰਜਾਬ 'ਚ ਠੰਡ ਦਾ ਕਹਿਰ! ਠੰਡੀਆਂ ਹਵਾਵਾਂ ਨਾਲ ਛਿੜੇਗਾ ਕਾਂਬਾ, ਅੱਜ ਤੋਂ ਤਿੰਨ ਦਿਨ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ
Punjab Weather Today: ਪੰਜਾਬ 'ਚ ਠੰਡ ਦਾ ਕਹਿਰ! ਠੰਡੀਆਂ ਹਵਾਵਾਂ ਨਾਲ ਛਿੜੇਗਾ ਕਾਂਬਾ, ਅੱਜ ਤੋਂ ਤਿੰਨ ਦਿਨ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (03-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (03-01-2026)
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
Embed widget