(Source: ECI/ABP News)
Diljit Dosanjh: ਦਿਲਜੀਤ ਦੋਸਾਂਝ ਨੇ ਮਾਡਲ ਨਾਲ ਕੀਤੀਆਂ ਸਾਰੀਆਂ ਹੱਦਾਂ ਪਾਰ, ਇੰਟਰਨੈੱਟ 'ਤੇ ਭੜਕੇ ਲੋਕ, ਕਿਹਾ- 'ਇਹ ਉਮੀਦ ਨਹੀਂ ਸੀ...'
Diljit Dosanjh Brutally Trolled: ਇਸ ਗਾਣੇ ਦੀ ਵੀਡੀਓ 'ਚ ਦਿਲਜੀਤ ਨੇ ਮਾਡਲ ਦੇ ਨਾਲ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਨੇ ਇਸ ਵਿਦੇਸ਼ੀ ਮਾਡਲ ਦੇ ਨਾਲ ਹੱਦ ਤੋਂ ਜ਼ਿਆਦਾ ਬੋਲਡ ਤੇ ਰੋਮਾਂਟਿਕ ਸੀਨ ਦਿੱਤੇ ਹਨ।

Diljit Dosanjh Trolled: ਦਿਲਜੀਤ ਦੋਸਾਂਝ ਪੰਜਾਬੀ ਇੰਡਟਸਰੀ ਦੇ ਟੌਪ ਗਾਇਕ ਹਨ। ਇਸ ਸਾਲ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕਰਨ ਤੋਂ ਬਾਅਦ ਦਿਲਜੀਤ ਗਲੋਬਲ ਆਈਕਨ ਬਣ ਗਏ ਹਨ। ਇੰਨੀਂ ਦਿਨੀਂ ਦਿਲਜੀਤ ਆਪਣੀ ਨਵੀਂ ਐਲਬਮ 'ਗੋਸਟ' ਕਰਕੇ ਸੁਰਖੀਆਂ ਵਿੱਚ ਹਨ। ਦਰਅਸਲ, ਦਿਲਜੀਤ ਦੀ ਇਹ ਐਲਬਮ 29 ਸਤੰਬਰ ਨੂੰ ਰਿਲੀਜ਼ ਹੋਈ ਹੈ, ਪਰ ਇੰਝ ਲੱਗਦਾ ਹੈ ਕਿ ਹੁਣ ਦਿਲਜੀਤ ਲਈ ਇੱਕ ਨਵੀਂ ਮੁਸੀਬਤ ਖੜੀ ਹੋ ਗਈ ਹੈ।
ਦਿਲਜੀਤ ਦੋਸਾਂਝ ਨੂੰ ਆਪਣੀ ਐਲਬਮ ਦੇ ਗਾਣੇ 'ਫੀਲ ਮਾਈ ਲਵ' ਦੀ ਵਜ੍ਹਾ ਕਰਕੇ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਗਾਣੇ ਦੀ ਵੀਡੀਓ 'ਚ ਦਿਲਜੀਤ ਨੇ ਮਾਡਲ ਦੇ ਨਾਲ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਨੇ ਇਸ ਵਿਦੇਸ਼ੀ ਮਾਡਲ ਦੇ ਨਾਲ ਹੱਦ ਤੋਂ ਜ਼ਿਆਦਾ ਬੋਲਡ ਤੇ ਰੋਮਾਂਟਿਕ ਸੀਨ ਦਿੱਤੇ ਹਨ। ਇਹ ਸਭ ਦੇਖ ਕੇ ਦਿਲਜੀਤ ਦੇ ਪੰਜਾਬੀ ਫੈਨਜ਼ ਕਾਫੀ ਨਾਰਾਜ਼ ਹੋ ਗਏ ਹਨ। ਇੰਟਰਨੈੱਟ 'ਤੇ ਦਿਲਜੀਤ ਦੀਆਂ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਨਾਲ ਦਿਲਜੀਤ ਨੂੰ ਖੂਬ ਆਲੋਚਨਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਤੁਸੀਂ ਦੇਖੋ ਇਹ ਤਸਵੀਰਾਂ:
View this post on Instagram
ਦਿਲਜੀਤ ਦੀਆਂ ਤਸਵੀਰਾਂ 'ਤੇ ਭੜਕੇ ਲੋਕ
ਦੱਸ ਦਈਏ ਕਿ ਦਿਲਜੀਤ ਦੋਸਾਂਝ ਨੂੰ ਇਨ੍ਹਾਂ ਤਸਵੀਰਾਂ ਦੀ ਵਜ੍ਹਾ ਕਰਕੇ ਖੂਬ ਟਰੋਲ ਕੀਤਾ ਜਾ ਰਿਹਾ ਹੈ। ਦਿਲਜੀਤ ਦੇ ਕੱਟੜ ਫੈਨਜ਼ ਵੀ ਇਹ ਸਭ ਦੇਖ ਕੇ ਨਾਰਾਜ਼ ਲੱਗ ਰਹੇ ਹਨ। ਉਹ ਕਮੈਂਟ ਕਰ ਦਿਲਜੀ ਨੂੰ ਕਹਿ ਰਹੇ ਹਨ ਕਿ ਫੈਨਜ਼ ਨੂੰ ਉਨ੍ਹਾਂ ਤੋਂ ਇਹ ਉਮੀਦ ਨਹੀਂ ਸੀ। ਦਿਲਜੀ ਦੀ ਇੱਕ ਫੀਮੇਲ ਫੈਨ ਨੇ ਲਿਿਖਿਆ, 'ਪਹਿਲੀ ਵਾਰ ਹੋਇਆ ਕਿ ਮੈਨੂੰ ਆਪਣੇ ਮਨਪਸੰਦ ਦਿਲਜੀਤ ਦਾ ਇਹ ਅੰਦਾਜ਼ ਪਸੰਦ ਨਹੀਂ ਆਇਆ।'
ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਸਹੀ ਰਸਤੇ 'ਤੇ ਤੁਰਦਾ ਤੁਰਦਾ ਫਿਰ ਗਲਤ ਰਾਹ ;ਤੇ ਚਲਾ ਗਿਆ।' ਇੱਕ ਹੋਰ ਯੂਜ਼ਰ ਨੇ ਲਿਿਖਿਆ, 'ਮੈਂ ਤੁਹਾਨੂੰ ਸ਼ਰੀਫ ਸਮਝਦਾ ਸੀ। ਪਰ ਇਹ ਸਭ ਤੁਸੀ ਕੀ ਕਰ ਰਹੇ ਹੋ ਦਿਲਜੀਤ।' ਇੱਕ ਹੋਰ ਫੈਨ ਨੇ ਕਮੈਂਟ ਕੀਤਾ, 'ਤੁਹਾਡੇ ਤੋਂ ਇਹ ਉਮੀਦ ਨਹੀਂ ਸੀ।' ਪੜ੍ਹੋ: ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਦੀ ਐਲਬਮ 'ਗੋਸਟ' 29 ਸਤੰਬਰ ਨੂੰ ਰਿਲੀਜ਼ ਹੋਈ ਹੈ। ਦਿਲਜੀਤ ਦੀ ਇਸ ਐਲਬਮ ਦੇ ਸਾਰੇ ਗਾਣੇ ਯੂਟਿਊਬ 'ਤੇ ਸੁਣੇ ਜਾ ਸਕਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
