Diljit Dosanjh: ਕਰੀਨਾ ਕਪੂਰ ਨੇ ਅਫਰੀਕਾ ਤੋਂ ਦਿਲਜੀਤ ਦੋਸਾਂਝ ਲਈ ਕੀਤਾ ਇਹ ਕੰਮ, ਖੁਸ਼ ਹੋ ਦਿਲਜੀਤ ਬੋਲੇ- 'ਤੁਸੀਂ ਸਚਮੁੱਚ ਕੁਈਨ ਹੋ...'
Diljit Dosanjh Kareena Kapoor Video: ਦਿਲਜੀਤ ਦੀ ਅਗਲੀ ਫਿਲਮ 'ਕਰੂ' ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 29 ਫਰਵਰੀ ਨੂੰ ਰਿਲੀਜ਼ ਲਈ ਤਿਆਰ ਹੈ। ਇਸ ਤੋਂ ਪਹਿਲਾਂ ਦਿਲਜੀਤ ਬਾਲੀਵੁੱਡ ਕੁਈਨ ਕਰੀਨਾ ਕਪੂਰ ਨਾਲ ਇੰਸਟਾਗ੍ਰਾਮ 'ਤੇ ਲਾਈਵ ਆਏ ਤੇ..
Diljit Dosanjh Kareena Kapoor Video: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਰੌਕਸਟਾਰ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹਨ। ਦਰਅਸਲ, ਦਿਲਜੀਤ ਦੀ ਫਿਲਮ 'ਚਮਕੀਲਾ' ਦਾ ਟਰੇਲਰ ਅੱਜ ਯਾਨਿ ਵੀਰਵਾਰ ਨੂੰ ਰਿਲੀਜ਼ ਹੋਇਆ ਹੈ, ਇਸ ਟਰੇਲਰ 'ਚ ਦਿਲਜੀਤ ਤੇ ਪਰਿਣੀਤੀ ਨੇ ਚਮਕੀਲਾ ਤੇ ਅਮਰਜੋਤ ਦੇ ਕਿਰਦਾਰ 'ਚ ਸਭ ਦਾ ਦਿਲ ਜਿੱਤ ਲਿਆ ਹੈ।
ਇਸ ਦੇ ਨਾਲ ਹੀ ਦਿਲਜੀਤ ਦੀ ਅਗਲੀ ਫਿਲਮ 'ਕਰੂ' ਵੀ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 29 ਫਰਵਰੀ ਨੂੰ ਰਿਲੀਜ਼ ਲਈ ਤਿਆਰ ਹੈ। ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਬਾਲੀਵੁੱਡ ਕੁਈਨ ਕਰੀਨਾ ਕਪੂਰ ਨਾਲ ਇੰਸਟਾਗ੍ਰਾਮ 'ਤੇ ਲਾਈਵ ਆਏ ਤੇ ਦੋਵਾਂ ਨੇ ਇੱਕ ਦੂਜੇ ਨਾਲ ਖੂਬ ਗੱਲਾਂ ਕੀਤੀਆਂ। ਇਸ ਦੌਰਾਨ ਫਿਲਮ ਦੀ ਡਾਇਰੈਕਟਰ ਰੀਆ ਕਪੂਰ ਤੇ ਕ੍ਰਿਤੀ ਸੈਨਨ ਵੀ ਲਾਈਵ ਨਜ਼ਰ ਆਈਆਂ।
ਕਰੀਨਾ ਇਸ ਸਮੇਂ ਅਫਰੀਕਾ 'ਚ ਪਰਿਵਾਰ ਨਾਲ ਛੁੱਟੀਆਂ ਮਨਾ ਰਹੀ ਹੈ। ਕਰੀਨਾ ਨੇ ਖਾਸ ਤੌਰ 'ਤੇ ਦਿਲਜੀਤ ਦੋਸਾਂਝ ਲਈ ਟਾਈਮ ਕੱਢਿਆ ਅਤੇ ਲਾਈਵ ਆਈ। ਕਰੀਨਾ ਨੇ ਕਿਹਾ ਕਿ ਦਿਲਜੀਤ ਮੇਰਾ ਫੇਵਰੇਟ ਹੈ ਤੇ ਮੈਂ ਉਸ ਦੀ ਆਵਾਜ਼ ਸੁਣਨਾ ਚਾਹੁੰਦੀ ਸੀ ਤੇ ਉਸ ਨੂੰ ਦੇਖਣਾ ਚਾਹੁੰਦੀ ਸੀ। ਇਹੀ ਨਹੀਂ ਮੇਰੇ ਹਸਬੈਂਡ ਸੈਫ ਵੀ ਦਿਲਜੀਤ ਦੇ ਫੈਨ ਹੋ ਗਏ ਹਨ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਦੀਆਂ ਬੈਕ ਟੂ ਬੈਕ ਦੋ ਫਿਲਮਾਂ 'ਕਰੂ' (29 ਮਾਰਚ) ਤੇ 'ਚਮਕੀਲਾ' (12 ਅਪ੍ਰੈਲ) ਰਿਲੀਜ਼ ਹੋਣ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ 'ਕਰੂ' ਫਿਲਮ ਲਈ ਲੋਕ ਕਾਫੀ ਐਕਸਾਇਟਡ ਹਨ ਅਤੇ ਫਿਲਮ ਦੀਆਂ ਟਿਕਟਾਂ ਦੀ ਐਡਵਾਂਸ ਬੁਕਿੰਗ ਵੀ ਧੜੱਲੇ ਨਾਲ ਹੋ ਰਹੀ ਹੈ। ਇਸ ਤੋਂ ਇਲਾਵਾ ਚਮਕੀਲਾ ਫਿਲਮ ਓਟੀਟੀ ਪਲੇਟਫਾਰਮ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ।