Diljit Dosanjh: ਦਿਲਜੀਤ ਦੋਸਾਂਝ ਨੇ ਬਾਲੀਵੁੱਡ ਐਕਟਰ ਅਨੁਪਮ ਖੇਰ ਦਾ ਉਡਾਇਆ ਮਜ਼ਾਕ, ਸੰਨੀ ਦਿਓਲ ਤੇ ਸ਼ਾਹਰੁਖ ਬਾਰੇ ਕਹੀ ਇਹ ਗੱਲ
Diljit Dosanjh Video: ਬੀਤੇ ਦਿਨੀਂ ਹੋਲੀ ਦੇ ਮੌਕੇ ਵੀ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆਂ ਅਕਾਊਂਟ 'ਤੇ ਮਜ਼ਾਕੀਆ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸ਼ਾਹਰੁਖ ਖਾਨ ਦੀ ਫਿਲਮ 'ਡਰ' ਤੇ ਉਨ੍ਹਾਂ ਦੇ ਕਲਾਕਾਰਾਂ ਦਾ ਖੂਬ ਮਜ਼ਾਕ ਉਡਾਇਆਂ।
Diljit Dosanjh Video: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਦੀ ਫਿਲਮ 'ਚਮਕੀਲਾ' ਨੈੱਟਫਲਿਕਸ 'ਤੇ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਦੀ ਵਜ੍ਹਾ ਕਰਕੇ ਦੋਸਾਂਝਵਾਲਾ ਖੂਬ ਲਾਈਮਲਾਈਟ 'ਚ ਬਣਿਆ ਹੋਇਆਂ ਹੈ। ਇਸ ਤੋਂ ਇਲਾਵਾ ਦਿਲਜੀਤ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ।
ਇਹ ਵੀ ਪੜ੍ਹੋ: ਪੰਜਾਬੀ ਗਾਇਕਾ ਬਾਣੀ ਸੰਧੂ ਨੇ ਕਿਸ ਦਾ ਮਰਡਰ ਕੀਤਾ, ਪੋਸਟ ਸ਼ੇਅਰ ਬੋਲੀ- 'ਅੱਜ ਤਾਂ ਮੇਰੇ ਤੋਂ ਕਤਲ...'
ਬੀਤੇ ਦਿਨੀਂ ਹੋਲੀ ਦੇ ਮੌਕੇ ਵੀ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆਂ ਅਕਾਊਂਟ 'ਤੇ ਮਜ਼ਾਕੀਆ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸ਼ਾਹਰੁਖ ਖਾਨ ਦੀ ਫਿਲਮ 'ਡਰ' ਤੇ ਉਨ੍ਹਾਂ ਦੇ ਕਲਾਕਾਰਾਂ ਦਾ ਖੂਬ ਮਜ਼ਾਕ ਉਡਾਇਆਂ। 'ਡਰ' ਫਿਲਮ 'ਚ ਇੱਕ ਹੋਲੀ ਵਾਲਾ ਗੀਤ ਹੈ 'ਅੰਗ ਸੇ ਅੰਗ ਲਗਾਨਾ'। ਇਸ ਗਾਣੇ 'ਤੇ ਦਿਲਜੀਤ ਨੂੰ ਅਨੁਪਮ ਖੇਰ ਦਾ ਡਾਂਸ ਅਜੀਬ ਲੱਗਾ, ਤਾਂ ਉਨ੍ਹਾਂ ਨੇ ਇਸ 'ਤੇ ਕਮੈਂਟ ਕੀਤਾ, ਇਸ ਦੇ ਨਾਲ ਨਾਲ ਉਨ੍ਹਾਂ ਨੇ ਸ਼ਾਹਰੁਖ ਖਾਨ ਤੇ ਸੰਨੀ ਦਿਓਲ ਦਾ ਵੀ ਮਜ਼ਾਕ ਬਣਾਇਆ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਰੌਕਸਟਾਰ ਤੇ ਗਲੋਬਲ ਆਈਕਨ ਹਨ। ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੌਪ ਗਾਇਕ ਹਨ। ਇਸ ਤੋਂ ਇਲਾਵਾ ਦਿਲਜੀਤ ਕਮਾਲ ਦੀ ਐਕਟਿੰਗ ਵੀ ਕਰਦੇ ਹਨ। ਦਿਲਜੀਤ ਦੀਆਂ ਇਸ ਸਾਲ 3-4 ਫਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਉਹ ਇਸ ਸਾਲ 'ਚਮਕੀਲਾ', 'ਕਰੂ', 'ਜੱਟ ਐਂਡ ਜੂਲੀਅਟ 3' ਤੇ 'ਰੰਨਾਂ 'ਚ ਧੰਨਾ' ਵਰਗੀਆਂ ਫਿਲਮਾਂ 'ਚ ਨਜ਼ਰ ਆਂਉਣ ਵਾਲੇ ਹਨ। ਇਸ ਤੋਂ ਇਲਾਵਾ ਦਿਲਜੀਤ ਦੀ ਹਾਲ ਹੀ 'ਚ ਐਲਬਮ 'ਗੋਸਟ' ਵੀ ਰਿਲੀਜ਼ ਹੋਈ ਸੀ, ਜਿਸ ਕਰਕੇ ਉਹ ਕਾਫੀ ਜ਼ਿਆਦਾ ਸੁਰਖੀਆਂ 'ਚ ਰਹੇ ਸੀ। ਇਸ ਐਲਬਮ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ।