Diljit Dosanjh: ਦਿਲਜੀਤ ਦੋਸਾਂਝ ਦਾ ਅਮਰੀਕਨ ਰੈਪਰ Sweetie ਨਾਲ ਗਾਣਾ 'Khutti' ਹੋਇਆ ਰਿਲੀਜ਼, ਸੁਣ ਕੇ ਫੈਨਜ਼ ਬੋਲੇ- 'ਛਾ ਗਏ ਸਰਦਾਰ ਜੀ...'
Diljit Dosanjh New Song: ਦਿਲਜੀਤ ਦੋਸਾਂਝ ਦਾ ਨਵਾਂ ਗਾਣਾ 'ਖੁੱਤੀ' ਰਿਲੀਜ਼ ਹੋ ਗਿਆ ਹੈ। ਗਾਣੇ ਦਾ ਫੈਨਜ਼ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ।ਗਾਣੇ 'ਚ ਦਿਲਜੀਤ ਨਾਲ ਅਮਰੀਕਨ ਰੈਪਰ ਨੇ ਵੀ ਸੁਰ ਨਾਲ ਸੁਰ ਮਿਲਾਏ ਹਨ।

Diljit Dosanjh Sweetie New Song Khutti: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਸੁਰਖੀਆਂ 'ਚ ਆ ਗਏ ਹਨ। ਗਾਇਕ ਦਾ ਨਵਾਂ ਗਾਣਾ 'ਖੁੱਤੀ' ਰਿਲੀਜ਼ ਹੋ ਗਿਆ ਹੈ। ਇਸ ਗਾਣੇ ਦਾ ਫੈਨਜ਼ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਅਤੇ ਨਵੇਂ ਗਾਣੇ ਲਈ ਕਾਫੀ ਐਕਸਾਇਟਡ ਵੀ ਸਨ। ਇਸ ਦੀ ਵਜ੍ਹਾ ਇਹ ਵੀ ਹੈ ਕਿ ਇਸ ਗਾਣੇ 'ਚ ਦਿਲਜੀਤ ਨਾਲ ਅਮਰੀਕਨ ਰੈਪਰ ਸਵੀਟੀ ਨੇ ਵੀ ਸੁਰ ਨਾਲ ਸੁਰ ਮਿਲਾਏ ਹਨ। ਦਿਲਜੀਤ ਨੇ ਆਪਣੇ ਗਾਣੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ, ਤਾਂ ਦੇਖਦੇ ਹੀ ਦੇਖਦੇ ਇਹ ਵਾਇਰਲ ਹੋ ਗਿਆ।
View this post on Instagram
ਗਾਣੇ ਬਾਰੇ ਗੱਲ ਕਰੀਏ ਤਾਂ ਇਹ ਨਵਾਂ ਗੀਤ ਫੁੱਲ ਐਨਰਜੀ ਨਾਲ ਭਰਪੂਰ ਹੈ। ਇਸ ਗੀਤ ਨੂੰ ਸੁਣਦੇ ਹੀ ਤੁਹਾਡਾ ਨੱਚਣ ਨੂੰ ਜੀ ਕਰਨ ਲੱਗੇਗਾ। ਇਸ ਦੇ ਨਾਲ ਨਾਲ ਗੀਤ ਨੂੰ ਫਿਲਮਾਇਆ ਵੀ ਬੜੀ ਸੋਹਣੀ ਲੋਕੇਸ਼ਨ 'ਤੇ ਗਿਆ ਹੈ। ਗੀਤ 'ਚ ਖੂਬਸੂਰਤ ਨਜ਼ਾਰੇ ਦਰਸ਼ਕਾਂ ਦਾ ਧਿਆਨ ਜ਼ਰੂਰ ਖਿੱਚਦੇ ਹਨ। ਇਸ ਤੋਂ ਇਲਾਵਾ ਰੈਪਰ ਸਵੀਟੀ ਨੇ ਗਾਣੇ ;'ਚ ਗਲੈਮਰ ਦਾ ਵੀ ਖੂਬ ਤੜਕਾ ਲਗਾਇਆ ਹੈ। ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਕਾਫੀ ਸਮੇਂ ਤੋਂ ਦਿਲਜੀਤ ਦੇ ਗਾਣੇ 'ਖੁੱਤੀ' ਦਾ ਰੌਲਾ ਚੱਲ ਰਿਹਾ ਹੈ। ਆਖਰ ਅੱਜ ਯਾਨਿ 22 ਮਾਰਚ ਨੂੰ ਇਹ ਗਾਣਾ ਰਿਲੀਜ਼ ਹੋ ਹੀ ਗਿਆ। ਰਿਲੀਜ਼ ਹੁੰਦੇ ਹੀ ਦੋਸਾਂਝਵਾਲਾ ਦਾ ਇਹ ਗਾਣਾ ਵੀ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਇਸ ਤੋਂ ਇਲਾਵਾ ਦਿਲਜੀਤ ਮਾਰਚ ਮਹੀਨੇ ;ਚ ਕਾਫੀ ਜ਼ਿਆਂਦਾ ਸੁਰਖੀਆਂ 'ਚ ਵੀ ਰਹੇ ਸੀ। ਇਸ ਦੀ ਵਜ੍ਹਾ ਸੀ ਅੰਬਾਨੀਆਂ ਦਾ ਫੰਕਸ਼ਨ। ਹਾਲ ਹੀ 'ਚ ਅਨੰਤ ਤੇ ਰਾਧਿਕਾ ਦੇ ਪ੍ਰੀ ਵੈਡਿੰਗ ਫੰਕਸ਼ਨ ਹੋਏ ਸੀ, ਜਿਸ ਵਿੱਚ ਦਿਲਜੀਤ ਨੇ ਧਮਾਕੇਦਾਰ ਪਰਫਾਰਮੈਂਸ ਦਿੱਤੀ ਸੀ। ਦਿਲਜੀਤ ਦੇ ਇਸ ਫੰਕਸ਼ਨ ਤੋਂ ਵੀਡੀਓ ਅੱਗ ਵਾਂਗ ਵਾਇਰਲ ਹੋਏ ਸੀ।






















