Jodi Trailer: ਦਿਲਜੀਤ ਦੋਸਾਂਝ-ਨਿਮਰਤ ਖਹਿਰਾ ਦੀ ਫਿਲਮ 'ਜੋੜੀ' ਦਾ ਟਰੇਲਰ ਰਿਲੀਜ਼, ਪਰਦੇ 'ਤੇ ਜ਼ਿੰਦਾ ਕੀਤੀ ਚਮਕੀਲਾ-ਅਮਰਜੋਤ ਦੀ ਕਹਾਣੀ
Jodi Trailer Diljit Dosanjh: ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿੱਚ ਸਨ। ਫੈਨਜ਼ ਇਨ੍ਹਾਂ ਦੋਵਾਂ ਦੀ ਫਿਲਮ 'ਜੋੜੀ' ਦੇ ਟਰੇਲਰ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸੀ। ਹੁਣ ਉਹ ਇੰਤਜ਼ਾਰ ਖਤਮ ਹੋ ਗਿਆ ਹੈ
ਅਮੈਲੀਆ ਪੰਜਾਬੀ ਦੀ ਰਿਪੋਰਟ
Diljit Dosanjh Nimrat Khaira Jodi Movie Trailer: ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿੱਚ ਸਨ। ਫੈਨਜ਼ ਇਨ੍ਹਾਂ ਦੋਵਾਂ ਦੀ ਫਿਲਮ 'ਜੋੜੀ' ਦੇ ਟਰੇਲਰ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸੀ। ਹੁਣ ਉਹ ਇੰਤਜ਼ਾਰ ਖਤਮ ਹੋ ਗਿਆ ਹੈ। 'ਜੋੜੀ' ਫਿਲਮ ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ 'ਚ ਦਿਲਜੀਤ ਤੇ ਨਿਮਰਤ ਮਰਹੂਮ ਗਾਇਕ ਚਮਕੀਲੇ ਤੇ ਉਸ ਦੀ ਪਤਨੀ ਅਮਰਜੋਤ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਰੀਆ ਚੱਕਰਵਰਤੀ ਨੇ ਕਮਬੈਕ ਦਾ ਕੀਤਾ ਐਲਾਨ, ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਭੜਕੀ, ਕਹੀ ਇਹ ਗੱਲ
View this post on Instagram
ਇਨ੍ਹਾਂ ਦੋਵਾਂ ਨੇ ਆਪਣੀ ਜ਼ਬਰਦਸਤ ਐਕਟਿੰਗ ਦੇ ਨਾਲ ਪਰਦੇ 'ਤੇ ਚਮਕੀਲਾ ਤੇ ਅਮਰਜੋਤ ਦੀ ਪ੍ਰੇਮ ਕਹਾਣੀ ਨੂੰ ਮੁੜ ਤੋਂ ਜ਼ਿੰਦਾ ਕਰ ਦਿੱਤਾ ਹੈ। ਇਸ ਦੇ ਨਾਲ ਨਾਲ ਹੀ ਫੈਨਜ਼ ਦਿਲਜੀਤ ਤੇ ਨਿਮਰਤ ਦੀ ਕੈਮਿਸਟਰੀ ਬੇਹਦ ਪਸੰਦ ਕਰ ਰਹੇ ਹਨ। ਟਰੇਲਰ ਦੇ ਸ਼ੁਰੂ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਚਮਕੀਲਾ ਬਣੇ ਦਿਲਜੀਤ ਗਾਇਕ ਬਣਨ ਲਈ ਸੰਘਰਸ਼ ਕਰ ਰਹੇ ਹਨ। ਇਸ ਦਰਮਿਆਨ ਉਨ੍ਹਾਂ ਦੀ ਮੁਲਾਕਾਤ ਨਿਮਰਤ ਨਾਲ ਹੁੰਦੀ ਹੈ ਤੇ ਦੋਵਾਂ ਨੂੰ ਪਿਆਰ ਹੋ ਜਾਂਦਾ ਹੈ। ਇਸ ਫਿਲਮ 'ਚ ਤੁਹਾਨੂੰ ਰੋਮਾਂਸ ਦੇ ਨਾਲ ਨਾਲ ਕਾਮੇਡੀ ਦਾ ਤੜਕਾ ਵੀ ਦੇਖਣ ਨੂੰ ਮਿਲੇਗਾ। ਇੱਥੇ ਦੇਖੋ ਫਿਲਮ ਦਾ ਮਜ਼ੇਦਾਰ ਟਰੇਲਰ:
ਕਾਬਿਲੇਗ਼ੌਰ ਹੈ ਕਿ 'ਜੋੜੀ' ਫਿਲਮ ਦੀ ਕਹਾਣੀ 80 ਦੇ ਦਹਾਕਿਆਂ ਦੇ ਆਲੇ ਦੁਆਲੇ ਘੁੰਮਦੀ ਹੈ। ਫਿਲਮ 'ਚ ਚਮਕੀਲੇ ਤੇ ਅਮਰਜੋਤ ਦੀ ਪ੍ਰੇਮ ਕਹਾਣੀ ਤੇ ਗਾਇਕੀ ਦੇ ਉਨ੍ਹਾਂ ਦੇ ਸਫਰ ਨੂੰ ਦਿਖਾਇਆ ਗਿਆ ਹੈ। ਫਿਲਮ 'ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਹਨ। ਨਿਮਰਤ ਹਮੇਸ਼ਾ ਵਾਂਗ ਫਿਲਮ 'ਚ ਖੂਬਸੂਰਤ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਇਹ ਫਿਲਮ 5 ਮਈ 2023 ਨੂੰ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ।
ਇਹ ਵੀ ਪੜ੍ਹੋ: ਸੋਨਮ ਬਾਜਵਾ ਨੇ ਸਾਦਗੀ ਭਰੇ ਅੰਦਾਜ਼ ਨਾਲ ਲੁੱਟੀ ਮਹਿਫਲ, ਮਿੰਟਾਂ ਵਿੱਚ ਵਾਇਰਲ ਹੋਈ ਵੀਡੀਓ