Rhea Chakraborty: ਰੀਆ ਚੱਕਰਵਰਤੀ ਨੇ ਕਮਬੈਕ ਦਾ ਕੀਤਾ ਐਲਾਨ, ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਭੜਕੀ, ਕਹੀ ਇਹ ਗੱਲ
Rhea Chakraborty: ਅਦਾਕਾਰਾ ਰੀਆ ਚੱਕਰਵਰਤੀ ਦੇ ਨਵੇਂ ਸ਼ੋਅ 'ਰੋਡੀਜ਼ ਸੀਜ਼ਨ 16' ਦਾ ਪ੍ਰੋਮੋ ਕੱਲ੍ਹ ਰਿਲੀਜ਼ ਹੋਇਆ। ਵੀਡੀਓ ਜਾਰੀ ਹੋਣ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਪ੍ਰਿਅੰਕਾ ਸਿੰਘ ਨੇ ਰੀਆ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ
SSR Sister Priyanka On Rhea Chakraborty: ਤਿੰਨ ਸਾਲ ਬਾਅਦ ਅਦਾਕਾਰਾ ਰੀਆ ਚੱਕਰਵਰਤੀ MTV ਦੇ ਰਿਐਲਿਟੀ ਸ਼ੋਅ 'ਰੋਡੀਜ਼ ਸੀਜ਼ਨ 16' ਨਾਲ ਵਾਪਸੀ ਕਰ ਰਹੀ ਹੈ। ਰਿਆ ਦੇ ਸ਼ੋਅ ਦਾ ਪ੍ਰੋਮੋ ਵੀਡੀਓ ਸੋਮਵਾਰ ਨੂੰ ਲਾਂਚ ਕੀਤਾ ਗਿਆ ਸੀ। ਇਸ ਦੇ ਨਾਲ ਹੀ ਰੀਆ ਦੇ ਸ਼ੋਅ ਦਾ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਪ੍ਰਿਅੰਕਾ ਸਿੰਘ ਭੜਕ ਗਈ ਹੈ ਅਤੇ ਰੀਆ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਰੀਆ ਚੱਕਰਵਰਤੀ ਵੀ ਮੁਲਜ਼ਮ ਸੀ। ਅਦਾਕਾਰਾ ਦੇ ਪਰਿਵਾਰ ਨੇ ਰੀਆ 'ਤੇ ਕਈ ਗੰਭੀਰ ਦੋਸ਼ ਲਗਾਏ ਸਨ। ਮੌਤ ਦੇ ਸਮੇਂ ਸੁਸ਼ਾਂਤ ਰਿਆ ਨੂੰ ਡੇਟ ਕਰ ਰਹੇ ਸਨ।
ਇਹ ਵੀ ਪੜ੍ਹੋ: ਸੋਨਮ ਬਾਜਵਾ ਨੇ ਸਾਦਗੀ ਭਰੇ ਅੰਦਾਜ਼ ਨਾਲ ਲੁੱਟੀ ਮਹਿਫਲ, ਮਿੰਟਾਂ ਵਿੱਚ ਵਾਇਰਲ ਹੋਈ ਵੀਡੀਓ
ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਪ੍ਰਿਅੰਕਾ ਨੇ ਰੀਆ 'ਤੇ ਨਿਸ਼ਾਨਾ ਸਾਧਿਆ
ਚੈਨਲ ਵਲੋਂ ਜਾਰੀ ਕੀਤੇ ਗਏ ਪ੍ਰੋਮੋ 'ਚ ਰੀਆ ਜ਼ਬਰਦਸਤ ਲੁੱਕ 'ਚ ਨਜ਼ਰ ਆ ਰਹੀ ਹੈ। ਇਸ ਦੌਰਾਨ, ਉਹ ਕੈਮਰੇ ਦੇ ਸਾਹਮਣੇ ਕਹਿੰਦੀ ਹੈ, "ਤੁਹਾਨੂੰ ਕੀ ਲੱਗਦਾ ਹੈ, ਮੈਂ ਵਾਪਸ ਨਹੀਂ ਆਵਾਂਗੀ, ਮੈਂ ਡਰ ਜਾਵਾਂਗੀ... ਡਰਨ ਦੀ ਵਾਰੀ ਕਿਸੇ ਹੋਰ ਦੀ ਹੈ। ਇਸ ਵੀਡੀਓ ਦੇ ਜਾਰੀ ਹੋਣ ਤੋਂ ਬਾਅਦ SSR ਦੀ ਭੈਣ ਪ੍ਰਿਯੰਕਾ ਨੇ ਰੀਆ ਚੱਕਰਵਰਤੀ 'ਤੇ ਨਿਸ਼ਾਨਾ ਸਾਧਦੇ ਹੋਏ ਹਿੰਦੀ 'ਚ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਟਵੀਟ ਕੀਤਾ। ਉਸਨੇ ਲਿਖਿਆ, "ਤੂੰ ਕਿਉਂ ਡਰੇਂਗੀ? ਤੂੰ ਵੇਸਵਾ ਸੀ, ਤੇ ਉਹੀ ਰਹੇਂਗੀ।! ਸਵਾਲ ਇਹ ਹੈ ਕਿ ਤੇਰੇ ਫਾਲੋਅਰ ਕੌਣ ਹਨ? ਸਿਰਫ ਇੱਕ ਸੱਤਾਧਾਰੀ ਹੀ ਇੰਨੀਂ ਹਿੰਮਤ ਦੇ ਸਕਦਾ ਹੈ। SSSR ਮਾਮਲੇ ਵਿੱਚ ਦੇਰੀ ਲਈ ਕੌਣ ਜ਼ਿੰਮੇਵਾਰ ਹੈ, ਸਪਸ਼ਟ ਹੈ।"
तुम क्यूँ डरोगी? तुम तो व्यश्या थी, हो, और रहोगी!
— Priyanka Singh (@withoutthemind) April 10, 2023
प्रशन् ये है कि तुम्हारे उपभोगता कौन है?
कोई सत्ताधारी ही ये हिम्मत दे सकता है।
WhoResponsible 4Delay InSSRCs is obvious
ਰਿਆ ਨੂੰ ਐਸਐਸਆਰ ਦੀ ਮੌਤ ਨਾਲ ਸਬੰਧਤ ਡਰੱਗ ਮਾਮਲੇ ਵਿੱਚ ਕੀਤਾ ਗਿਆ ਸੀ ਗ੍ਰਿਫ਼ਤਾਰ
ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ 14 ਜੂਨ 2020 ਨੂੰ ਆਪਣੇ ਫਲੈਟ ਵਿੱਚ ਲਟਕਦਾ ਪਾਇਆ ਗਿਆ ਸੀ। ਮੁੰਬਈ ਪੁਲਿਸ ਤੋਂ ਸ਼ੁਰੂ ਕਰਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਸੀਬੀਆਈ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਮਾਮਲੇ ਦੀ ਜਾਂਚ ਕੀਤੀ ਸੀ। ਰਿਆ ਨੂੰ NCB ਨੇ ਸਤੰਬਰ 2020 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਮੁੰਬਈ ਦੀ ਬਾਈਕੂਲਾ ਜੇਲ ਵਿਚ ਇਕ ਮਹੀਨਾ ਬਿਤਾਉਣ ਤੋਂ ਬਾਅਦ ਅਕਤੂਬਰ 2020 ਵਿਚ ਉਸ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ।