Gurchet Chitarkar: ਗੁਰਚੇਤ ਚਿੱਤਰਕਾਰ ਨੇ ਕਿਉਂ ਕੀਤੀ ਸਿੱਧੂ ਮੂਸੇਵਾਲਾ ਦੀ ਚਮਕੀਲੇ ਨਾਲ ਤੁਲਨਾ, ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਦੱਸੀ ਵਜ੍ਹਾ
ਗੁਰਚੇਤ ਚਿੱਤਰਕਾਰ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਚਰਚਾ ਵਿਚ ਆ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਤੁਲਨਾ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਨਾਲ ਕੀਤੀ
Gurchet Chitarkar On Sidhu Moose Wala And Chamkila: ਪੰਜਾਬੀ ਕਮੇਡੀਅਨ ਤੇ ਅਦਾਕਾਰ ਗੁਰਚੇਤ ਚਿੱਤਰਕਾਰ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਪਿਛਲੇ ਕਰੀਬ 2 ਦਹਾਕਿਆਂ ਤੋਂ ਪੰਜਾਬੀਆਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਦੀ ਕਾਮੇਡੀ ਸੀਰੀਜ਼ 'ਫੈਮਿਲੀ 420' ਦੇ ਅੱਜ ਵੀ ਲੋਕ ਦੀਵਾਨੇ ਹਨ।
ਹੁਣ ਗੁਰਚੇਤ ਚਿੱਤਰਕਾਰ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਚਰਚਾ ਵਿਚ ਆ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਤੁਲਨਾ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਨਾਲ ਕੀਤੀ ਹੈ। ਚਿੱਤਰਕਾਰ ਨੇ ਇੱਕ ਪੋਸਟ ਸ਼ੇਅਰ ਕਰ ਕਿਹਾ, 'ਮੇਰੇ ਵਿਆਹ ਨੂੰ ਚਮਕੀਲਾ ਲੱਗਿਆ ਸੀ, ਜਦੋਂ ਲੁਧਿਆਣੇ ਬੁੱਕ ਕਰਨ ਗਏ ਤਾਂ ਡੇਟ ਨਾ ਮਿਲਣ ਕਰਕੇ ਕਈ ਵਾਰ ਵਿਆਹ ਅੱਗੇ ਪਿੱਛੇ ਹੋਇਆ ਸੀ। ਬਾਕੀ ਸਾਰੇ ਕਲਾਕਾਰ ਉਸ ਟਾਈਮ ਮੱਖੀਆਂ ਮਾਰਦੇ ਹੁੰਦੇ ਸੀ। ਉਸ ਦੀ ਸ਼ੋਹਰਤ ਹੋਰਨਾਂ ਕਲਾਕਾਰਾਂ ਵੱਲੋਂ ਹਜ਼ਮ ਨਾ ਹੋਣ ਕਾਰਨ ਉਸ ਨੂੰ ਮਰਵਾਇਆ ਗਿਆ। ਇਸੇ ਤਰ੍ਹਾਂ ਮੂਸੇਵਾਲਾ ਨੇ ਸਭ ਕਹਿੰਦੇ ਕਹਾਉਂਦੇ ਖੂੰਜੇ ਲਗਾ ਦਿੱਤੇ ਸੀ। ਇਹਦੀ ਸ਼ੋਹਰਤ ਵੀ ਕਿਸੇ ਕਲਾਕਾਰ ਨੂੰ ਹਜ਼ਮ ਨਹੀਂ ਹੋਈ। ਮੰਨੋ ਚਾਹੇ ਨਾ ਮੰਨੋ ਜੱਟ ਨਾਲ ਵੀ ਚਮਕੀਲੇ ਵਾਲੀ ਹੋਈ ਆ। ਚਮਕੀਲਾ ਅਮਰ ਹੈ ਤੇ ਮੂਸੇਵਾਲਾ ਵੀ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ।'
View this post on Instagram
ਕਾਬਿਲੇਗ਼ੌਰ ਹੈ ਕਿ ਹਮੇਸ਼ਾ ਤੋਂ ਹੀ ਅਮਰ ਸਿੰਘ ਚਮਕੀਲੇ ਤੇ ਸਿੱਧੂ ਮੂਸੇਵਾਲਾ ਦੀ ਤੁਲਨਾ ਕੀਤੀ ਗਈ ਹੈ। ਕਿਹਾ ਜਾਂਦਾ ਹੈ ਕਿ ਦੋਵਾਂ ਦੀ ਜ਼ਿੰਦਗੀ 'ਚ ਕਈ ਸਾਰੀਆਂ ਸਮਾਨਤਾਵਾਂ ਸਨ। ਜਿਵੇਂ ਦੋਵਾਂ ਨੇ ਬਹੁਤ ਥੋੜੇ ਸਮੇਂ ਵਿੱਚ ਕਾਫੀ ਜ਼ਿਆਦਾ ਨਾਮ ਤੇ ਸ਼ੋਹਰਤ ਕਮਾ ਲਈ ਸੀ। ਦੋਵਾਂ ਦੇ ਟੈਲੇਂਟ ਦੇ ਸਾਹਮਣੇ ਸਾਰੀ ਇੰਡਸਟਰੀ ਦੇ ਕਲਾਕਾਰ ਫੇਲ੍ਹ ਹੋ ਗਏ ਸੀ। ਦੋਵਾਂ ਦੇ ਟੈਲੇਂਟ ਤੋਂ ਸਾੜਾ ਹੋਣ ਕਾਰਨ ਹੀ ਇਨ੍ਹਾਂ ਨੂੰ ਮਰਵਾਇਆ ਗਿਆ।