(Source: ECI/ABP News)
Diljit Dosanjh: 'ਅਮਰ ਸਿੰਘ ਚਮਕੀਲਾ' ਤੋਂ ਬਾਅਦ ਜਿੰਮ 'ਚ ਪਰਤੇ ਦਿਲਜੀਤ ਦੋਸਾਂਝ, ਬੌਡੀ ਬਣਾਉਣ ਲਈ ਕਰ ਰਹੇ ਖੂਬ ਮਸ਼ੱਕਤ, ਦੇਖੋ ਵੀਡੀਓ
Diljit Dosanjh Video: ਫਿਲਮ ਅਮਰ ਸਿੰਘ ਚਮਕੀਲਾ ਲਈ ਦਿਲਜੀਤ ਦੋਸਾਂਝ ਨੇ ਭਾਰ ਘਟਾਇਆ ਸੀ, ਪਰ ਹੁਣ ਉਹ ਫਿਲਮ ਤੋਂ ਬਾਅਦ ਦੁਬਾਰਾ ਜਿੰਮ ਪਹੁੰਚ ਗਏ ਹਨ ਅਤੇ ਵਾਪਸ ਦਮਦਾਰ ਬੌਡੀ ਬਣਾਉਣ ਲਈ ਖੂਬ ਮੇਹਨਤ ਤੇ ਮਸ਼ੱਕਤ ਕਰ ਰਹੇ ਹਨ।

Diljit Dosanjh Gym Video: ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਦੀ ਫਿਲਮ 'ਅਮਰ ਸਿੰਘ ਚਮਕੀਲਾ' ਦੀ ਚਾਰੇ ਪਾਸੇ ਤਾਰੀਫ ਹੋ ਰਹੀ ਹੈ। ਇਹ ਫਿਲਮ ਇਸ ਸਮੇਂ ਨੈੱਟਫਲਿਕਸ 'ਤੇ ਸਟ੍ਰੀਮ ਕਰ ਰਹੀ ਹੈ ਅਤੇ ਪੂਰੀ ਦੁਨੀਆ 'ਚ ਲੋਕਾਂ ਦਾ ਦਿਲ ਜਿੱਤ ਰਹੀ ਹੈ। ਇਸ ਦਰਮਿਆਨ ਦਿਲਜੀਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ।
ਦਰਅਸਲ, ਫਿਲਮ ਅਮਰ ਸਿੰਘ ਚਮਕੀਲਾ ਲਈ ਦਿਲਜੀਤ ਦੋਸਾਂਝ ਨੇ ਭਾਰ ਘਟਾਇਆ ਸੀ, ਪਰ ਹੁਣ ਉਹ ਫਿਲਮ ਤੋਂ ਬਾਅਦ ਦੁਬਾਰਾ ਜਿੰਮ ਪਹੁੰਚ ਗਏ ਹਨ ਅਤੇ ਵਾਪਸ ਦਮਦਾਰ ਬੌਡੀ ਬਣਾਉਣ ਲਈ ਖੂਬ ਮੇਹਨਤ ਤੇ ਮਸ਼ੱਕਤ ਕਰ ਰਹੇ ਹਨ। ਉਨ੍ਹਾਂ ਦੇ ਇਸ ਵੀਡੀਓ 'ਤੇ ਫੈਨਜ਼ ਕਮੈਂਟ ਕਰ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਦਿਲਜੀਤ ਇਸ ਵੀਡੀਓ 'ਚ ਭਾਰੇ ਭਾਰੇ ਡੰਬਲ ਚੁੱਕੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਵੀਡੀਓ ਫੈਨਜ਼ ਨੂੰ ਸੈਲਫ ਲਵ ਲਈ ਵੀ ਮੋਟੀਵੇਟ ਕਰਦਾ ਹੈ। ਤੁਸੀਂ ਵੀ ਦੇਖੋ:
View this post on Instagram
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਦਿਲਜੀਤ ਦੋਸਾਂਝ ਦੀ ਫਿਲਮ 'ਅਮਰ ਸਿੰਘ ਚਮਕੀਲਾ' ਰਿਲੀਜ਼ ਹੋਈ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਪਰਿਣੀਤੀ ਚੋਪੜਾ ਵੀ ਮੁੱਖ ਕਿਰਦਾਰ 'ਚ ਨਜ਼ਰ ਆਈ ਹੈ। ਦੋਵਾਂ ਨੇ ਵੱਡੇ 'ਤੇ ਇੱਕ ਵਾਰ ਫਿਰ ਤੋਂ ਚਮਕੀਲੇ ਤੇ ਅਮਰਜੋਤ ਦੀ ਪ੍ਰੇਮ ਕਹਾਣੀ ਤੇ ਉਨ੍ਹਾਂ ਦੇ ਅਖਾੜਿਆਂ ਵਾਲੇ ਟਾਈਮ ਨੂੰ ਜ਼ਿੰਦਾ ਕਰ ਦਿੱਤਾ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਇੰਨੀਂ ਦਿਨੀਂ ਦਿਲਜੀਤ ਆਪਣੇ ਕੈਨੇਡਾ ਲਾਈਵ ਸ਼ੋਅ ਦੀਆਂ ਤਿਆਰੀਆਂ ਕਰ ਰਹੇ ਹਨ। ਦਿਲਜੀਤ ਦਾ ਇਹ ਸ਼ੋਅ 27 ਅਪ੍ਰੈਲ ਨੂੰ ਬ੍ਰਿਟੀਸ਼ ਕੋਲੰਬੀਆ ਦੇ ਵੈਨਕੂਵਰ ਸਟੇਡੀਅਮ 'ਚ ਹੋਣ ਜਾ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
