ਫੈਨਜ਼ ਲਈ ਖੁਸ਼ਖਬਰੀ! ਦਿਲਜੀਤ ਦੋਸਾਂਝ ਦਾ ਬਰਮਿੰਘਮ ਟੂਰ 20 ਅਗਸਤ ਤੋਂ
ਇੰਸਟਾਗ੍ਰਾਮ 'ਤੇ ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਹੈ। 20 ਅਗਸਤ ਤੋਂ ਦਲਜੀਤ ਬਰਮਿੰਘਮ 'ਚ ਆਪਣਾ ਸ਼ੋਅ ਕਰਨ ਜਾ ਰਹੇ ਹਨ। ਜਿਸ ਨੂੰ ਲੈ ਕੇ ਉਹ ਕਾਫੀ ਐਕਸਸਾਈਟਿਡ ਹਨ।
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : ਦਿਲਜੀਤ ਦੋਸਾਂਝ ਅਕਸਰ ਲਾਈਮ ਲਾਈਟ 'ਚ ਰਹਿੰਦੇ ਹਨ। ਆਪਣੇ ਫੈਨਜ਼ ਲਈ ਨਵੀਂਆਂ ਤੇ ਫੰਨੀ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਕਈ ਵਾਰ ਕੁਕਿੰਗ ਕਰਦਿਆਂ ਫੈਨਜ਼ ਨਾਲ ਟਿਪਸ ਵੀ ਸ਼ੇਅਰ ਕਰਦੇ ਰਹਿੰਦੇ ਹਨ। ਇੰਨੀਂ ਦਿਲਜੀਤ ਆਪਣੇ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
View this post on Instagram
ਇਸ ਦੀ ਜਾਣਕਾਰੀ ਇੰਸਟਾਗ੍ਰਾਮ 'ਤੇ ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਹੈ। 20 ਅਗਸਤ ਤੋਂ ਦਲਜੀਤ ਬਰਮਿੰਘਮ 'ਚ ਆਪਣਾ ਸ਼ੋਅ ਕਰਨ ਜਾ ਰਹੇ ਹਨ। ਜਿਸ ਨੂੰ ਲੈ ਕੇ ਉਹ ਕਾਫੀ ਐਕਸਸਾਈਟਿਡ ਹਨ। ਦਿਲਜੀਤ ਦੋਸਾਂਝ ਆਪਣੀਆਂ ਫੰਨੀ ਵੀਡੀਓਜ਼ ਨੂੰ ਲੈ ਕੇ ਅਕਸਰ ਚਰਚਾ 'ਚ ਰਹਿੰਦੇ ਹਨ। ਫੈਨਜ਼ ਵੀ ਬੇਸਬਰੀ ਨਾਲ ਉਨ੍ਹਾਂ ਦੀਆਂ ਵੀਡੀਓ ਇੰਤਜ਼ਾਰ ਕਰਦੇ ਹਨ।
ਦਿਲਜੀਤ ਦੋਸਾਂਝ ਦੀਆਂ ਫੋਟੋਆਂ ਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਫੈਨਜ਼ ਦੋਸਾਂਝ ਦੀ ਅਦਾਕਾਰੀ ਤੇ ਗਾਣਿਆਂ ਨੂੰ ਕਾਫੀ ਪਸੰਦ ਕਰਦੇ ਹਨ। ਉਨ੍ਹਾਂ ਦਾ ਨਾਂ ਪੰਜਾਬੀ ਇੰਡਸਟਰੀ ਹੀ ਨਹੀਂ ਸਗੋਂ ਬਾਲੀਵੁੱਡ 'ਚ ਨਾਮ ਚੱਲਦਾ ਹੈ। ਇਸ ਦੌਰਾਨ ਦਿਲਜੀਤ ਦੋਸਾਂਝ ਨੇ ਬਾਲੀਵੁੱਡ ਦੀਆਂ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ।
ਕਈ ਐਵਾਰਡ ਵੀ ਆਪਣੇ ਨਾਂ ਕੀਤੇ ਹਨ। ਬਾਲੀਵੁੱਡ ਵੱਲੋਂ ਵੀ ਦਿਲਜੀਤ ਨੂੰ ਕਾਫੀ ਚੰਗਾ ਹੁੰਗਾਰਾ ਵੀ ਮਿਲਦਾ ਹੈ। ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੁਤਾਜ ਨਹੀਂ ਹਨ। ਉਨ੍ਹਾਂ ਦਾ ਨਾਮ ਅੱਜ ਪੂਰੀ ਦੁਨੀਆ 'ਚ ਬੋਲ ਰਿਹਾ ਹੈ।