(Source: ECI/ABP News)
Anmol Kwatra: 'ਅਸੀਂ 5 ਕਰੋੜ ਲਾ ਕੇ ਡਾਕਟਰ ਬਣੇ, ਮਰੀਜ਼ਾਂ ਤੋਂ ਕਮਿਸ਼ਨ ਖਾਵਾਂਗੇ', ਬੇਸ਼ਰਮੀ 'ਤੇ ਉੱਤਰਿਆ ਡਾਕਟਰ, ਅਨਮੋਲ ਕਵਾਤਰਾ ਨੇ ਇੰਝ ਕੀਤੀ ਬੋਲਤੀ ਬੰਦ
Anmol Kwatra Video: ਬੀਤੇ ਦਿਨੀਂ ਅਨਮੋਲ ਕਵਾਤਰਾ ਇੰਸਟਾਗ੍ਰਾਮ 'ਤੇ ਲਾਈਵ ਹੋਇਆ ਸੀ। ਇਸ ਦੌਰਾਨ ਉਸ ਨੇ ਇੱਕ ਡਾਕਟਰ ਦੀ ਰਿਕਾਰਡਿੰਗ ਸੁਣਾਈ, ਜੋ ਕਿ ਅਨਮੋਲ 'ਤੇ ਸੰਗੀਨ ਇਲਜ਼ਾਮ ਲਗਾ ਰਿਹਾ ਸੀ।
![Anmol Kwatra: 'ਅਸੀਂ 5 ਕਰੋੜ ਲਾ ਕੇ ਡਾਕਟਰ ਬਣੇ, ਮਰੀਜ਼ਾਂ ਤੋਂ ਕਮਿਸ਼ਨ ਖਾਵਾਂਗੇ', ਬੇਸ਼ਰਮੀ 'ਤੇ ਉੱਤਰਿਆ ਡਾਕਟਰ, ਅਨਮੋਲ ਕਵਾਤਰਾ ਨੇ ਇੰਝ ਕੀਤੀ ਬੋਲਤੀ ਬੰਦ doctor puts serious allegations on anmol kwatra says tu lokaan nu bevkoof bna reha watch how anmol replied Anmol Kwatra: 'ਅਸੀਂ 5 ਕਰੋੜ ਲਾ ਕੇ ਡਾਕਟਰ ਬਣੇ, ਮਰੀਜ਼ਾਂ ਤੋਂ ਕਮਿਸ਼ਨ ਖਾਵਾਂਗੇ', ਬੇਸ਼ਰਮੀ 'ਤੇ ਉੱਤਰਿਆ ਡਾਕਟਰ, ਅਨਮੋਲ ਕਵਾਤਰਾ ਨੇ ਇੰਝ ਕੀਤੀ ਬੋਲਤੀ ਬੰਦ](https://feeds.abplive.com/onecms/images/uploaded-images/2024/04/03/bfca6d90d5b8d28736307c77e7a5ed891712146961958469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Anmol Kwatra Viral Video: ਅਨਮੋਲ ਕਵਾਤਰਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਅਨਮੋਲ ਨੇ ਸਮਾਜ ਸੇਵਾ ਕਰਨ ਲਈ ਆਪਣਾ ਕਾਮਯਾਬ ਗਾਇਕੀ ਦਾ ਕਰੀਅਰ ਛੱਡਿਆ ਸੀ ਤੇ ਇਸ ਸਮੇਂ ਉਹ ਆਪਣੀ ਐਨਜੀਓ 'ਏਕ ਜ਼ਰੀਆ' ਰਾਹੀਂ ਸਮਾਜ ਭਲਾਈ ਦੇ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਅਨਮੋਲ ਨੂੰ ਉਸ ਦੀ ਬੇਬਾਕੀ ਲਈ ਵੀ ਜਾਣਿਆ ਜਾਂਦਾ ਹੈ। ਪਰ ਹਾਲ ਹੀ 'ਚ ਇੱਕ ਡਾਕਟਰ ਨੇ ਅਨਮੋਲ ਕਵਾਤਰਾ 'ਤੇ ਬੇਹੱਦ ਸੰਗੀਨ ਇਲਜ਼ਾਮ ਲਾਉਂਦੇ ਹੋਏ ਉਸ ਨੂੰ ਫਰੌਡ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਲੋਕਾਂ ਨੂੰ ਬੇਵਕੂਫ ਬਣਾਉਣਾ ਬੰਦ ਕਰੇ। ਆਓ ਜਾਣਦੇ ਹਾਂ ਕੀ ਹੈ ਸਾਰਾ ਮਾਜਰਾ:
ਬੀਤੇ ਦਿਨੀਂ ਅਨਮੋਲ ਕਵਾਤਰਾ ਇੰਸਟਾਗ੍ਰਾਮ 'ਤੇ ਲਾਈਵ ਹੋਇਆ ਸੀ। ਇਸ ਦੌਰਾਨ ਉਸ ਨੇ ਇੱਕ ਡਾਕਟਰ ਦੀ ਰਿਕਾਰਡਿੰਗ ਸੁਣਾਈ, ਜੋ ਕਿ ਅਨਮੋਲ 'ਤੇ ਸੰਗੀਨ ਇਲਜ਼ਾਮ ਲਗਾ ਰਿਹਾ ਸੀ। ਇਸ ਡਾਕਟਰ ਦੀਆਂ ਗੱਲਾਂ ਤੋਂ ਹੀ ਲਾਲਚ ਦੀ ਬੂ ਆਉਂਦੀ ਹੈ। ਉਸ ਨੇ ਬੇਸ਼ਰਮੀ ਦੇ ਲਹਿਜ਼ੇ 'ਚ ਕਿਹਾ ਕਿ "ਇੱਕ ਆਦਮੀ 5 ਕਰੋੜ ਲਾ ਕੇ ਡਾਕਟਰ ਬਣਦਾ ਹੈ ਤਾਂ ਕੀ ਉਹ ਮਰੀਜ਼ਾਂ ਤੋਂ ਕਮਿਸ਼ਨ ਨਹੀਂ ਖਾ ਸਕਦਾ?" ਇਹ ਉਹੀ ਡਾਕਟਰ ਸੀ ਜਿਸ ਨੇ ਕੁੱਝ ਦਿਨ ਪਹਿਲਾਂ ਇੱਕ ਗਰੀਬ ਔਰਤ ਨੂੰ ਅਲਟਰਾ ਸਾਊਂਡ ਕਰਵਾਉਣ ਲਈ ਕਿਹਾ ਤੇ ਪਰਚੀ 'ਤੇ ਅਲਟਰਾ ਸਾਊਂਡ ਦੀ ਕੀਮਤ 5 ਹਜ਼ਾਰ ਰੁਪਏ ਲਿਖੀ, ਜਦਕਿ ਅਨਮੋਲ ਦਾ ਕਹਿਣਾ ਸੀ ਕਿ ਅਸਲ 'ਚ ਅਲਟਰਾ ਸਾਊਂਡ 1600 ਰੁਪਏ 'ਚ ਹੋ ਜਾਂਦਾ ਹੈ। ਮਹਿਲਾ ਦਾ ਇਹ ਵੀਡੀਓ ਕਾਫੀ ਚਰਚਾ 'ਚ ਰਿਹਾ ਸੀ। ਜਿਸ ਤੋਂ ਬਾਅਦ ਉਸ ਡਾਕਟਰ ਨੇ ਅਨਮੋਲ ਨੂੰ ਮੈਸੇਜ ਭੇਜ ਕੇ ਖਰੀਆਂ ਖਰੀਆਂ ਸੁਣਾਈਆਂ। ਇਸ ਤੋਂ ਅਨਮੋਲ ਨੇ ਇਸ ਡਾਕਟਰ ਦੀ ਬੋਲਤੀ ਕਿਵੇਂ ਬੰਦ ਕੀਤੀ, ਤੁਸੀਂ ਖੁਦ ਦੇਖ ਲਓ:
View this post on Instagram
ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਅਕਸਰ ਆਪਣੇ ਵੀਡੀਓਜ਼ 'ਚ ਸਿਹਤ ਸਿਸਟਮ 'ਤੇ ਸਵਾਲ ਉਠਾਉਂਦਾ ਰਹਿੰਦਾ ਹੈ। ਉਹ ਕਹਿੰਦਾ ਹੈ ਕਿ ਉਸ ਨੇ ਗਰਾਊਂਡ ਲੈਵਲ 'ਤੇ ਕੰਮ ਕੀਤਾ ਹੈ ਤੇ ਉਸ ਨੂੰ ਪਤਾ ਹੈ ਕਿ ਕਈ ਡਾਕਟਰ ਮਰੀਜ਼ਾਂ ਨੂੰ ਕਿਸ ਤਰ੍ਹਾਂ ਲੁੱਟਦੇ ਹਨ। ਇਹੀ ਨਹੀਂ ਉਹ ਸਮੇਂ ਸਮੇਂ 'ਤੇ ਪੰਜਾਬ ਸਰਕਾਰ 'ਤੇ ਵੀ ਤਿੱਖੇ ਤੰਜ ਕੱਸਦਾ ਰਹਿੰਦਾ ਹੈ।
ਇਹ ਵੀ ਪੜ੍ਹੋ: ਇੰਤਜ਼ਾਰ ਖਤਮ, ਸਾਹਮਣੇ ਆਇਆ ਅਦਾਕਾਰਾ ਤਾਪਸੀ ਪੰਨੂ ਦੇ ਵਿਆਹ ਦੀ ਪਹਿਲੀ ਵੀਡੀਓ, ਮਿੰਟਾਂ 'ਚ ਹੋਈ ਵਾਇਰਲ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)