Dunki: ਸ਼ਾਹਰੁਖ ਖਾਨ ਦੀ 'ਡੰਕੀ' ਕਰ ਰਹੀ ਕਮਾਲ, ਦੁਨੀਆ ਭਰ 'ਚ ਫਿਲਮ ਦਾ ਧਮਾਕੇਦਾਰ ਕਲੈਕਸ਼ਨ, 500 ਕਰੋੜ ਕਰੀਬ ਪਹੁੰਚੀ ਕਮਾਈ
Dunki Box Office Collection Day 25 Worldwide :ਡੰਕੀ ਨੂੰ 21 ਦਸੰਬਰ, 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਗਿਆ ਸੀ। ਫਿਲਮ ਹੁਣ 500 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਲਈ ਕਦਮ ਵਧਾ ਰਹੀ ਹੈ।
Dunki Box Office Collection Day 25 Worldwide: ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' ਬਾਕਸ ਆਫਿਸ 'ਤੇ ਸ਼ਾਨਦਾਰ ਕਾਰੋਬਾਰ ਕਰ ਰਹੀ ਹੈ। ਫਿਲਮ ਸਿਨੇਮਾਘਰਾਂ 'ਚ ਰੋਜ਼ਾਨਾ ਕਰੋੜਾਂ ਰੁਪਏ ਤੋਂ ਵੱਧ ਦੀ ਕਮਾਈ ਕਰ ਰਹੀ ਹੈ। ਪ੍ਰਭਾਸ ਦੀ ਮੋਸਟ ਅਵੇਟਿਡ ਫਿਲਮ 'ਸਲਾਰ' ਨਾਲ ਟਕਰਾਅ ਦੇ ਬਾਵਜੂਦ, ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਦੁਨੀਆ ਭਰ 'ਚ ਇਹ ਫਿਲਮ ਹੁਣ 500 ਕਰੋੜ ਦੇ ਕਲੱਬ 'ਚ ਐਂਟਰੀ ਕਰਨ ਲਈ ਕਦਮ ਵਧਾ ਰਹੀ ਹੈ।
'ਡੰਕੀ' 21 ਦਸੰਬਰ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਹੁਣ ਫਿਲਮ ਨੂੰ ਰਿਲੀਜ਼ ਹੋਏ 25 ਦਿਨ ਹੋ ਚੁੱਕੇ ਹਨ। ਫਿਲਮ ਦੇ ਪ੍ਰੋਡਕਸ਼ਨ ਹਾਊਸ ਨੇ ਸੋਸ਼ਲ ਮੀਡੀਆ ਰਾਹੀਂ ਫਿਲਮ ਦੇ ਵਿਸ਼ਵ ਭਰ ਵਿੱਚ ਕਲੈਕਸ਼ਨ ਦੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ। ਪ੍ਰੋਡਕਸ਼ਨ ਹਾਊਸ ਰੈੱਡ ਚਿਲੀਜ਼ ਐਂਟਰਟੇਨਮੈਂਟ ਮੁਤਾਬਕ ਸ਼ਾਹਰੁਖ ਖਾਨ ਦੀ 'ਡੰਕੀ' ਨੇ ਹੁਣ 25 ਦਿਨਾਂ 'ਚ 460.70 ਕਰੋੜ ਰੁਪਏ ਕਮਾ ਲਏ ਹਨ।
ਸਾਲਾਰ ਨਾਲ ਟੱਕਰ ਦੇ ਬਾਵਜੂਦ ਬਣਾਇਆ ਇਹ ਰਿਕਾਰਡ
ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਡੰਕੀ' ਦੀ ਟੱਕਰ 'ਸਲਾਰ' ਨਾਲ ਹੋਈ ਸੀ। ਅਜਿਹੇ 'ਚ ਕਿਹਾ ਜਾ ਰਿਹਾ ਸੀ ਕਿ ਪ੍ਰਭਾਸ ਦੀ ਫਿਲਮ ਦੇ ਸਾਹਮਣੇ ਸ਼ਾਹਰੁਖ ਖਾਨ ਦੀ ਫਿਲਮ ਸਾਈਡਲਾਈਨ ਹੋ ਜਾਵੇਗੀ। ਹਾਲਾਂਕਿ ਅਜਿਹਾ ਨਹੀਂ ਹੋਇਆ ਅਤੇ 'ਡੰਕੀ' ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ। ਇੱਥੋਂ ਤੱਕ ਕਿ 'ਡੰਕੀ' ਦੁਨੀਆ ਭਰ ਵਿੱਚ ਸ਼ਾਹਰੁਖ ਖਾਨ ਦੇ ਕਰੀਅਰ ਦੀ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।
View this post on Instagram
'ਗੁੰਟੂਰ ਕਾਰਮ' ਵੀ ਨਹੀਂ ਵਿਗਾੜ ਸਕੀ 'ਡੰਕੀ' ਦੀ ਖੇਡ
ਤੁਹਾਨੂੰ ਦੱਸ ਦਈਏ ਕਿ 12 ਜਨਵਰੀ ਨੂੰ ਸਾਊਥ ਦੀਆਂ ਕਈ ਫਿਲਮਾਂ ਸਿਨੇਮਾਘਰਾਂ 'ਚ ਦਸਤਕ ਦੇ ਚੁੱਕੀਆਂ ਹਨ। ਇਨ੍ਹਾਂ 'ਚੋਂ ਇਕ ਮਹੇਸ਼ ਬਾਬੂ ਦੀ ਮੋਸਟ ਅਵੇਟਿਡ ਫਿਲਮ 'ਗੁੰਟੂਰ ਕਾਰਮ' ਸੀ। ਇਹ ਫਿਲਮ ਬਾਕਸ ਆਫਿਸ 'ਤੇ ਰਿਕਾਰਡ ਤੋੜ ਕਾਰੋਬਾਰ ਕਰ ਰਹੀ ਹੈ। ਹਾਲਾਂਕਿ ਮਹੇਸ਼ ਬਾਬੂ ਦੀ ਇਹ ਫਿਲਮ 'ਡੰਕੀ' ਨੂੰ ਸਾਈਡਲਾਈਨ ਨਹੀਂ ਕਰ ਸਕੀ ਹੈ ਅਤੇ ਸ਼ਾਹਰੁਖ ਖਾਨ ਦੀ ਫਿਲਮ ਅਜੇ ਵੀ ਚੰਗੀ ਕਮਾਈ ਕਰ ਰਹੀ ਹੈ।
'ਡੰਕੀ' ਦੀ ਸਟਾਰਕਾਸਟ
'ਡੰਕੀ' ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਸ਼ਾਹਰੁਖ ਖਾਨ ਮੁੱਖ ਭੂਮਿਕਾ 'ਚ ਹਨ। ਉਨ੍ਹਾਂ ਨਾਲ ਤਾਪਸੀ ਪੰਨੂ ਦੀ ਕੈਮਿਸਟਰੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਵਿੱਕੀ ਕੌਸ਼ਲ ਅਤੇ ਬੋਮਨ ਇਰਾਨੀ ਵੀ ਫਿਲਮ ਦਾ ਹਿੱਸਾ ਹਨ।