Gippy Grewal: ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਨੇ ਸ਼ੁਰੂ ਕੀਤੀ 'ਅਰਦਾਸ ਕਰਾਂ 3' ਦੀ ਸ਼ੂਟਿੰਗ, ਜਾਣੋ ਕਿਸ ਦਿਨ ਰਿਲੀਜ਼ ਹੋਵੇਗੀ ਫਿਲਮ
Ardaas Sarbat De Bhale Di: ਗਿੱਪੀ ਗਰੇਵਾਲ ਨੇ 'ਅਰਦਾਸ ਕਰਾਂ 3' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਜੀ ਹਾਂ, ਪੰਜਾਬੀ ਸਟਾਰ ਨੇ ਖੁਦ ਪੋਸਟ ਸ਼ੇਅਰ ਕਰ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸ਼ੂਟਿੰਗ ਸੈੱਟ ਤੋਂ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਅਮੈਲੀਆ ਪੰਜਾਬੀ ਦੀ ਰਿਪੋਰਟ
Gippy Grewal Starts Shooting For Ardaas Karan 3: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਗਿੱਪੀ ਆਮਿਰ ਖਾਨ ਦੀ ਧੀ ਈਰਾ ਖਾਨ ਦੀ ਵੈਡਿੰਗ ਰਿਸੈਪਸ਼ਨ ਦਾ ਹਿੱਸਾ ਬਣੇ ਸੀ। ਇਸ ਤੋਂ ਬਾਅਦ ਹੁਣ ਗਿੱਪੀ ਨੂੰ ਲੈਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।
ਗਿੱਪੀ ਗਰੇਵਾਲ ਨੇ 'ਅਰਦਾਸ ਕਰਾਂ 3' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਜੀ ਹਾਂ, ਪੰਜਾਬੀ ਸਟਾਰ ਨੇ ਖੁਦ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸ਼ੂਟਿੰਗ ਸੈੱਟ ਤੋਂ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਫਿਲਮ ਦੀ ਸਟਾਰ ਕਾਸਟ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਗਿੱਪੀ ਦੇ ਨਾਲ ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ ਤੋਂ ਇਲਾਵਾ ਫਿਲਮ ਦੀ ਹੋਰ ਸਟਾਰ ਕਾਸਟ ਵੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਗਿੱਪੀ ਨੇ ਕੈਪਸ਼ਨ ਲਿਖੀ, 'ਅਰਦਾਸ ਕਰਾਂ ਦੇ ਤੀਜੇ ਭਾਗ 'ਅਰਦਾਸ ਸਰਬੱਤ ਦੇ ਭਲੇ ਦੀ' ਸ਼ੂਟਿੰਗ ਸ਼ੁਰੂ ਹੋ ਗਈ ਹੈ।' ਦਖੋ ਇਹ ਪੋਸਟ:
View this post on Instagram
ਫਿਲਮ 'ਚੋਂ ਕਟ ਗਿਆ ਅਦਾਕਾਰਾ ਜਪਜੀ ਖਹਿਰਾ ਦਾ ਪੱਤਾ?
ਦੱਸ ਦਈਏ ਕਿ ਫਿਲਮ ਦੇ ਪਹਿਲੇ ਦੋ ਭਾਗਾਂ 'ਚ ਪੰਜਾਬੀ ਮਾਡਲ ਤੇ ਅਦਾਕਾਰਾ ਜਪਜੀ ਖਹਿਰਾ ਨਜ਼ਰ ਆਈ ਸੀ, ਪਰ ਤੀਜੇ ਭਾਗ 'ਚ ਟੀਵੀ ਤੋਂ ਪੰਜਾਬੀ ਅਭਿਨੇਤਰੀ ਬਣੀ ਜੈਸਮੀਨ ਭਸੀਨ ਨੂੰ ਕਾਸਟ ਕੀਤਾ ਗਿਆ ਹੈ। ਗਿੱਪੀ ਗਰੇਵਾਲ ਦੀ ਪੋਸਟ ਤੋਂ ਤਾਂ ਇਹੀ ਪਤਾ ਲੱਗਦਾ ਹੈ।
ਕਦੋਂ ਰਿਲੀਜ਼ ਹੋਵੇਗੀ ਫਿਲਮ?
ਦੱਸ ਦਈਏ ਕਿ 'ਅਰਦਾਸ ਕਰਾਂ 3' ਦੀ ਦਰਸ਼ਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ। ਫਿਲਹਾਲ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਹੈ, ਪਰ ਹਾਲੇ ਤੱਕ ਫਿਲਮ ਦੀ ਕੋਈ ਰਿਲੀਜ਼ ਡੇਟ ਸਾਹਮਣੇ ਨਹੀਂ ਆਈ ਹੈ, ਪਰ ਇਹ ਫਿਲਮ ਇਸੇ ਸਾਲ ਰਿਲੀਜ਼ ਹੋਣ ਦੀ ਉਮੀਦ ਹੈ।