Entertainment Live: ਆਮਿਰ ਮੁਸਲਮਾਨ ਹੋਣ ਦੇ ਬਾਵਜੂਦ ਕਿਉਂ ਕਰਦੇ 'ਨਮਸਤੇ' ? ਰਾਣਾ ਰਣਬੀਰ ਬੋਲੇ- ਹੁਣ ਪਤਾ ਲੱਗਾ ਦਿਲਜੀਤ ਦੀ ਰਾਸ਼ੀ, ਜਾਤ ਤੇ ਧਰਮ ਕੀ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
Neeru Bajwa on Diljit Dosanjh Canada Show: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇਨ੍ਹੀਂ ਦਿਨੀਂ ਆਪਣੀ ਫਿਲਮ ਸ਼ਾਇਰ ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ।
Read MOre: Neeru Bajwa: ਨੀਰੂ ਬਾਜਵਾ ਨੇ ਦਿਲਜੀਤ ਦੋਸਾਂਝ ਦੀ ਤਾਰੀਫ਼ਾ ਦੇ ਬੰਨ੍ਹੇ ਪੁੱਲ, ਅਦਾਕਾਰਾ ਨੇ ਸ਼ੇਅਰ ਕੀਤੀ ਮਾਣ ਭਰੇ ਪਲਾਂ ਦੀ ਖਾਸ ਝਲਕ
Karan Aujla spotted at Mumbai Airport: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੂੰ ਹਾਲ ਹੀ ਵਿੱਚ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ। ਇਸ ਦੌਰਾਨ ਉਹ ਸੁਰੱਖਿਆ ਬਲ ਦੇ ਨਾਲ ਪ੍ਰਸ਼ੰਸਕਾਂ ਨੂੰ ਆਪਣਾ ਸਵੈਗ ਦਿਖਾਉਂਦੇ ਹੋਏ ਨਜ਼ਰ ਆਏ।
Read More: Karan Aujla: ਕਰਨ ਔਜਲਾ ਦੇ ਸਵੈਗ ਨੇ ਫੈਨਜ਼ ਦਾ ਖਿੱਚਿਆ ਧਿਆਨ, ਮੁੰਬਈ ਏਅਰਪੋਰਟ 'ਤੇ ਇਸ ਲੁੱਕ 'ਚ ਆਏ ਨਜ਼ਰ
Rana Ranbir on Diljit Dosanjh Canada Show: ਪੰਜਾਬੀ ਸਿਨੇਮਾ ਜਗਤ ਦੀ ਸ਼ਾਨ ਦਿਲਜੀਤ ਦੋਸਾਂਝ ਇੰਨ੍ਹੀਂ ਦਿਨੀਂ ਹਰ ਪਾਸੇ ਛਾਏ ਹੋਏ ਹਨ। ਦੇਸ਼ ਦੇ ਨਾਲ-ਨਾਲ ਵਿਦੇਸ਼ ਵਿੱਚ ਕਲਾਕਾਰ ਦੇ ਨਾਂਅ ਦੀ ਚਮਕ ਵੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਦੋਸਾਂਝਾਵਾਲੇ ਨੇ ਕੈਨੇਡਾ ਦੇ ਵੈਨਕੂਵਰ ਬੀਸੀ ਪਲੇਸ ਸਟੇਡੀਅਮ 'ਚ 54,000 ਲੋਕਾਂ ਸਾਹਮਣੇ ਲਾਈਵ ਪ੍ਰਦਰਸ਼ਨ ਕਰਕੇ ਇਤਿਹਾਸ ਰਚਿਆ। ਉਹ ਇਹ ਕਾਰਨਾਮਾ ਦਿਖਾਉਣ ਵਾਲੇ ਪੰਜਾਬੀ ਸਿਨੇਮਾ ਜਗਤ ਦੇ ਪਹਿਲੇ ਸੁਪਰਸਟਾਰ ਹਨ। ਦੋਸਾਂਝਾਵਾਲੇ ਦੀ ਇਸ ਕਾਮਯਾਬੀ ਉੱਪਰ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮ ਇੰਡਸਟਰੀ ਦੇ ਸਿਤਾਰੇ ਵੀ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ। ਇਸ ਵਿਚਾਲੇ ਮਸ਼ਹੂਰ ਅਦਾਕਾਰ ਰਾਣਾ ਰਣਬੀਰ ਨੇ ਦਿਲਜੀਤ ਦੀ ਤਾਰੀਫ਼ ਵਿੱਚ ਕੁਝ ਖਾਸ ਗੱਲ਼ਾਂ ਕਹੀਆਂ ਹਨ। ਤੁਸੀ ਵੀ ਵੇਖੋ ਕਲਾਕਾਰ ਦੀ ਪੋਸਟ...
Read MOrE: Diljit Dosanjh: ਦਿਲਜੀਤ ਦੋਸਾਂਝ ਨੂੰ ਲੈ ਬੋਲੇ ਰਾਣਾ ਰਣਬੀਰ- 'ਹੁਣ ਪਤਾ ਲੱਗਾ ਦੋਸਾਂਝਾਵਾਲੇ ਦੀ ਰਾਸ਼ੀ, ਜਾਤ ਅਤੇ ਧਰਮ ਕੀ ?'
Aamir Khan On Namaste Culture: ਆਮਿਰ ਖਾਨ ਇਨ੍ਹੀਂ ਦਿਨੀਂ ਕਪਿਲ ਸ਼ਰਮਾ ਦੇ ਸ਼ੋਅ 'ਤੇ ਆਉਣ ਨੂੰ ਲੈ ਕੇ ਸੁਰਖੀਆਂ 'ਚ ਹਨ। ਇਹ ਪਹਿਲੀ ਵਾਰ ਹੈ ਜਦੋਂ ਆਮਿਰ ਕਾਮੇਡੀਅਨ ਦੇ ਸ਼ੋਅ 'ਚ ਪਹੁੰਚੇ ਹਨ। ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ 'ਚ ਪਹੁੰਚੇ ਆਮਿਰ ਖਾਨ ਨੇ ਆਪਣੀ ਪ੍ਰੋਫੈਸ਼ਨਲ ਲਾਈਫ ਅਤੇ ਪਰਸਨਲ ਲਾਈਫ ਨਾਲ ਜੁੜੇ ਕਈ ਮਾਮਲਿਆਂ 'ਤੇ ਗੱਲ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਮੁਸਲਮਾਨ ਹੋਣ ਦੇ ਬਾਵਜੂਦ ਲੋਕਾਂ ਨੂੰ ਹੱਥ ਜੋੜ ਕੇ ਮਿਲਣ ਦਾ ਕਾਰਨ ਦੱਸਿਆ।
Read More: Aamir Khan: ਆਮਿਰ ਖਾਨ ਮੁਸਲਮਾਨ ਹੋਣ ਦੇ ਬਾਵਜੂਦ ਹੱਥ ਜੋੜ ਕਿਉਂ ਕਰਦੇ 'ਨਮਸਤੇ' ? ਮਿਸਟਰ ਪਰਫੈਕਸ਼ਨਿਸਟ ਨੇ ਕੀਤਾ ਖੁਲਾਸਾ
Surjit Bindrakhia Wedding Anniversary: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਕਲਾਕਾਰ ਸੁਰਜੀਤ ਬਿੰਦਰੱਖੀਆ ਦਾ ਨਾਂਅ ਅੱਜ ਵੀ ਦਰਸ਼ਕਾਂ ਵਿੱਚ ਸੁਣਨ ਨੂੰ ਮਿਲਦਾ ਹੈ। ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕ ਓਨੇ ਹੀ ਉਤਸ਼ਾਹ ਨਾਲ ਸੁਣਦੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਬੀਤੇ ਦਿਨੀਂ ਮਰਹੂਮ ਗਾਇਕ ਦੇ ਵਿਆਹ ਦੀ ਵਰ੍ਹੇਗੰਢ ਸੀ। ਇਸ ਮੌਕੇ ਉਨ੍ਹਾਂ ਦੇ ਪੁੱਤਰ ਗੀਤਾਜ਼ ਬਿੰਦਰੱਖੀਆ ਵੱਲੋਂ ਆਪਣੇ ਪਿਤਾ ਨਾਲ ਜੁੜੀਆਂ ਸੁਨਿਹਰੀ ਯਾਦਾਂ ਸ਼ੇਅਰ ਕੀਤੀਆਂ ਗਈਆਂ ਹਨ। ਖਾਸ ਗੱਲ ਇਹ ਹੈ ਕਿ ਇਸ ਵਿੱਚ ਪਹਿਲੀ ਵਾਰ ਤੁਸੀ ਮਰਹੂਮ ਗਾਇਕ ਦੇ ਵਿਆਹ ਦੀਆਂ ਤਸਵੀਰਾਂ ਦੀ ਝਲਕ ਵੇਖੋਗੇ।
Read MOre: Surjit Bindrakhia: ਮਰਹੂਮ ਗਾਇਕ ਸੁਰਜੀਤ ਬਿੰਦਰੱਖੀਆ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ, ਵੇਖੋ ਸੁਨਿਹਰੀ ਯਾਦਾਂ ਦੀ ਪਹਿਲੀ ਝਲਕ
Mahadev Book Betting Case: ਅਦਾਕਾਰ ਸਾਹਿਲ ਖਾਨ ਮੁਸੀਬਤ ਵਿੱਚ ਹਨ। ਉਸ ਨੂੰ ਮੁੰਬਈ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਮੁੰਬਈ ਪੁਲਿਸ ਦੀ ਐਸਆਈਟੀ ਨੇ 15,000 ਕਰੋੜ ਰੁਪਏ ਦੇ ਮਹਾਦੇਵ ਬੁੱਕ ਸੱਟੇਬਾਜ਼ੀ ਮਾਮਲੇ ਵਿੱਚ ਸਾਹਿਲ ਖਾਨ ਤੋਂ ਪੁੱਛਗਿੱਛ ਕੀਤੀ ਸੀ। ਇਹ ਮਾਮਲਾ ਸਭ ਤੋਂ ਪਹਿਲਾਂ ਮਾਟੁੰਗਾ ਪੁਲਿਸ ਨੇ ਦਰਜ ਕੀਤਾ ਸੀ। ਇਸ ਤੋਂ ਬਾਅਦ ਇਸ ਨੂੰ ਜਾਂਚ ਲਈ ਕ੍ਰਾਈਮ ਬ੍ਰਾਂਚ ਦੇ ਸਾਈਬਰ ਸੈੱਲ ਨੂੰ ਟਰਾਂਸਫਰ ਕਰ ਦਿੱਤਾ ਗਿਆ ਅਤੇ ਫਿਰ ਐੱਸਆਈਟੀ ਦਾ ਗਠਨ ਕਰਕੇ ਜਾਂਚ ਨੂੰ ਅੱਗੇ ਵਧਾਇਆ ਗਿਆ।
Read More: Mahadev Book Betting Case: ਮਸ਼ਹੂਰ ਅਦਾਕਾਰ 15,000 ਕਰੋੜ ਦੀ ਧੋਖਾਧੜੀ ਮਾਮਲੇ 'ਚ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਪਿਛੋਕੜ
Entertainment News Live Today : ਆਮਿਰ ਖਾਨ ਇਨ੍ਹੀਂ ਦਿਨੀਂ ਕਪਿਲ ਸ਼ਰਮਾ ਦੇ ਸ਼ੋਅ 'ਤੇ ਆਉਣ ਨੂੰ ਲੈ ਕੇ ਸੁਰਖੀਆਂ 'ਚ ਹਨ। ਇਹ ਪਹਿਲੀ ਵਾਰ ਹੈ ਜਦੋਂ ਆਮਿਰ ਕਾਮੇਡੀਅਨ ਦੇ ਸ਼ੋਅ 'ਚ ਪਹੁੰਚੇ ਹਨ। ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ 'ਚ ਪਹੁੰਚੇ ਆਮਿਰ ਖਾਨ ਨੇ ਆਪਣੀ ਪ੍ਰੋਫੈਸ਼ਨਲ ਲਾਈਫ ਅਤੇ ਪਰਸਨਲ ਲਾਈਫ ਨਾਲ ਜੁੜੇ ਕਈ ਮਾਮਲਿਆਂ 'ਤੇ ਗੱਲ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਮੁਸਲਮਾਨ ਹੋਣ ਦੇ ਬਾਵਜੂਦ ਲੋਕਾਂ ਨੂੰ ਹੱਥ ਜੋੜ ਕੇ ਮਿਲਣ ਦਾ ਕਾਰਨ ਦੱਸਿਆ।
ਆਮਿਰ ਖਾਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਤੋਂ ਨਮਸਤੇ ਦੀ ਤਾਕਤ ਸਿੱਖੀ ਹੈ। ਉਨ੍ਹਾਂ ਕਿਹਾ- 'ਇਹ ਇਕ ਅਜਿਹੀ ਕਹਾਣੀ ਹੈ ਜੋ ਮੇਰੇ ਬਹੁਤ ਕਰੀਬ ਹੈ। ਅਸੀਂ ਪੰਜਾਬ ਵਿੱਚ ਰੰਗ ਦੇ ਬਸੰਤੀ ਦੀ ਸ਼ੂਟਿੰਗ ਕੀਤੀ ਅਤੇ ਮੈਨੂੰ ਉੱਥੇ ਬਹੁਤ ਪਸੰਦ ਆਈ। ਉਥੋਂ ਦੇ ਲੋਕ, ਪੰਜਾਬੀ ਸੱਭਿਆਚਾਰ ਨਾਲ ਭਰਪੂਰ ਪਿਆਰ ਹੈ। ਇਸ ਲਈ ਜਦੋਂ ਅਸੀਂ ਦੰਗਲ ਦੀ ਸ਼ੂਟਿੰਗ ਕਰਨ ਗਏ ਤਾਂ ਇਹ ਇਕ ਛੋਟਾ ਜਿਹਾ ਪਿੰਡ ਸੀ ਜਿੱਥੇ ਅਸੀਂ ਸ਼ੂਟਿੰਗ ਕਰ ਰਹੇ ਸੀ।
ਆਮਿਰ ਨੇ ਇੱਕ ਖਾਸ ਕਹਾਣੀ ਸੁਣਾਈ
ਦੰਗਲ ਅਭਿਨੇਤਾ ਨੇ ਅੱਗੇ ਦੱਸਿਆ- 'ਅਸੀਂ ਉਸ ਜਗ੍ਹਾ ਅਤੇ ਉਸ ਘਰ 'ਤੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਸ਼ੂਟਿੰਗ ਕੀਤੀ। ਤੁਸੀਂ ਯਕੀਨ ਨਹੀਂ ਕਰੋਗੇ, ਪਰ ਜਦੋਂ ਮੈਂ ਸਵੇਰੇ 5 ਜਾਂ 6 ਵਜੇ ਦੇ ਕਰੀਬ ਉੱਥੇ ਪਹੁੰਚਦਾ ਸੀ, ਜਿਵੇਂ ਹੀ ਮੇਰੀ ਕਾਰ ਆਉਂਦੀ ਸੀ, ਲੋਕ ਹੱਥ ਜੋੜ ਕੇ 'ਸਤਿ ਸ਼੍ਰੀ ਅਕਾਲ' ਕਹਿ ਕੇ ਮੇਰਾ ਸਵਾਗਤ ਕਰਨ ਲਈ ਆਪਣੇ ਘਰਾਂ ਤੋਂ ਬਾਹਰ ਖੜੇ ਹੁੰਦੇ ਸੀ। ਉਹ ਸਿਰਫ਼ ਮੇਰਾ ਸੁਆਗਤ ਕਰਨ ਲਈ ਇੰਤਜ਼ਾਰ ਕਰਦੇ ਸੀ। ਉਨ੍ਹਾਂ ਨੇ ਮੈਨੂੰ ਕਦੇ ਤੰਗ ਨਹੀਂ ਕੀਤਾ, ਕਦੇ ਮੇਰੀ ਕਾਰ ਨਹੀਂ ਰੋਕੀ, ਮੇਰੇ ਪੈਕ-ਅੱਪ ਤੋਂ ਬਾਅਦ, ਜਦੋਂ ਮੈਂ ਵਾਪਸ ਆਇਆ, ਤਾਂ ਉਹ ਦੁਬਾਰਾ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੇ ਹੋਣਗੇ ਅਤੇ ਮੈਨੂੰ ਗੁੱਡ ਨਾਈਟ ਕਹਿੰਦੇ।
ਮੁਸਲਮਾਨ ਹੁੰਦੇ ਹੋਏ ਸਮਝੀ 'ਨਮਸਤੇ' ਦੀ ਤਾਕਤ
ਆਮਿਰ ਖਾਨ ਨੇ ਕਿਹਾ- 'ਮੈਂ ਮੁਸਲਿਮ ਪਰਿਵਾਰ ਤੋਂ ਹਾਂ, ਮੈਨੂੰ ਨਮਸਤੇ 'ਚ ਹੱਥ ਜੋੜਨ ਦੀ ਆਦਤ ਨਹੀਂ ਹੈ। ਮੈਨੂੰ ਆਪਣਾ ਹੱਥ ਉਠਾ ਕੇ ਸਿਰ ਝੁਕਾ ਕੇ ਆਦਾਬ ਕਰਨ ਦੀ ਆਦਤ ਹੈ, ਪੰਜਾਬ ਵਿਚ ਉਨ੍ਹਾਂ ਢਾਈ ਮਹੀਨੇ ਬਿਤਾਉਣ ਤੋਂ ਬਾਅਦ ਮੈਨੂੰ 'ਨਮਸਤੇ' ਦੀ ਤਾਕਤ ਦਾ ਅਹਿਸਾਸ ਹੋਇਆ। ਇਹ ਇੱਕ ਅਦਭੁਤ ਅਹਿਸਾਸ ਹੈ। ਪੰਜਾਬ ਵਿੱਚ ਲੋਕ ਹਰ ਕਿਸੇ ਨਾਲ ਦਿਆਲੂ ਹਨ ਅਤੇ ਕੱਦ ਦੇ ਆਧਾਰ 'ਤੇ ਵਿਤਕਰਾ ਨਹੀਂ ਕਰਦੇ।
- - - - - - - - - Advertisement - - - - - - - - -