ਪੜਚੋਲ ਕਰੋ
Neeru Bajwa: ਨੀਰੂ ਬਾਜਵਾ ਨੇ ਦਿਲਜੀਤ ਦੋਸਾਂਝ ਦੀ ਤਾਰੀਫ਼ਾ ਦੇ ਬੰਨ੍ਹੇ ਪੁੱਲ, ਅਦਾਕਾਰਾ ਨੇ ਸ਼ੇਅਰ ਕੀਤੀ ਮਾਣ ਭਰੇ ਪਲਾਂ ਦੀ ਖਾਸ ਝਲਕ
Neeru Bajwa on Diljit Dosanjh Canada Show: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇਨ੍ਹੀਂ ਦਿਨੀਂ ਆਪਣੀ ਫਿਲਮ ਸ਼ਾਇਰ ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ।
Neeru Bajwa on Diljit Dosanjh Canada Show
1/6

ਇਸ ਵਿਚਾਲੇ ਹਾਲ ਹੀ ਵਿੱਚ ਅਦਾਕਾਰਾ ਨੀਰੂ ਨੇ ਦਿਲਜੀਤ ਦੋਸਾਂਝ ਦੇ ਕੈਨੇਡਾ ਦੇ ਵੈਨਕੂਵਰ ਬੀਸੀ ਪਲੇਸ ਸਟੇਡੀਅਮ 'ਚ ਸ਼ਾਮਲ ਹੋ ਖੂਬ ਮਸਤੀ ਕੀਤੀ।
2/6

ਇਸ ਦੀਆਂ ਖਾਸ ਤਸਵੀਰਾਂ ਦੀ ਝਲਕ ਨੀਰੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀ ਹੈ। ਇਸਦੇ ਨਾਲ ਹੀ ਨੀਰੂ ਨੇ ਦਿਲਜੀਤ ਦੀਆਂ ਤਾਰੀਫ਼ਾ ਦੇ ਪੁੱਲ੍ਹ ਵੀ ਬੰਨ੍ਹੇ ਹਨ।
3/6

ਦਰਅਸਲ, ਨੀਰੂ ਨੇ ਦਿਲਜੀਤ ਸਣੇ ਆਪਣੇ ਪਰਿਵਾਰ ਦੀਆਂ ਖਾਸ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, #diluminati #history ✊ ਮੈਨੂੰ ਆਪਣੇ ਪਰਿਵਾਰ ਨਾਲ ਇਸ ਪਲ ਨੂੰ ਗਵਾਹੀ ਦੇਣ ਦਾ ਸੁਭਾਗ ਮਿਲਿਆ ❤️ ਸਿਰਫ਼ @diljitdosanjh 😊🎉 ਤੁਸੀਂ ਇਹ ਕਰ ਸਕਦੇ ਸੀ! ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕਰਵਾਉਣ ਲਈ ਧੰਨਵਾਦ🙏🏼 ਧੰਨਵਾਦ @sonalisingh ❤️ ਹਰ #ਪੰਜਾਬੀ ਲਈ ਮਾਣ ਵਾਲਾ ਪਲ! #bcਪਲੇਸ...
4/6

ਦੱਸ ਦੇਈਏ ਕਿ ਨੀਰੂ ਬਾਜਵਾ ਆਪਣੇ ਪਰਿਵਾਰ ਨਾਲ ਇਸ ਸ਼ੋਅ ਦਾ ਹਿੱਸਾ ਬਣੀ। ਪੰਜਾਬੀ ਅਦਾਕਾਰਾ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਪਿਆਰ ਬਰਸਾ ਰਹੇ ਹਨ।
5/6

ਇਸ ਦੌਰਾਨ ਨੀਰੂ ਬਾਜਵਾ ਨਾਲ ਬੱਚਿਆ ਸਣੇ ਪਤੀ ਹੈਰੀ ਜਵੰਧਾ ਖੂਬ ਮਸਤੀ ਕਰਦੇ ਹੋਏ ਵੇਖੇ ਗਏ।
6/6

ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ 19 ਅਪ੍ਰੈਲ ਨੂੰ ਨੀਰੂ ਦੀ ਫਿਲਮ 'ਸ਼ਾਇਰ' ਰਿਲੀਜ਼ ਹੋਈ। ਰਿਲੀਜ਼ ਹੁੰਦੇ ਹੀ ਇਹ ਫਿਲਮ ਪੂਰੀ ਦੁਨੀਆ 'ਚ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ।
Published at : 29 Apr 2024 10:37 AM (IST)
ਹੋਰ ਵੇਖੋ
Advertisement
Advertisement




















