Entertainment Live: ਅਬਦੂ ਰੋਜ਼ਿਕ ਦੀ ਮੰਗੇਤਰ ਨਾਲ ਪਹਿਲੀ ਤਸਵੀਰ ਵਾਇਰਲ, ਗਾਇਕ ਅਮਰਿੰਦਰ ਗਿੱਲ ਨੇ ਫੈਨਜ਼ ਕੋਲੋਂ ਮੰਗੀ ਮਾਫੀ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
Bigg Boss 16 Fame Abdu Rozik: 'ਬਿੱਗ ਬੌਸ 16' ਫੇਮ ਅਬਦੂ ਰੋਜ਼ਿਕ ਨੇ ਹਾਲ ਹੀ 'ਚ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਗਾਇਕ ਅਬਦੂ ਨੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਹੈ ਕਿ ਉਸ ਨੂੰ ਆਪਣਾ ਪਿਆਰ ਮਿਲ ਗਿਆ ਹੈ ਅਤੇ ਉਹ ਜਲਦੀ ਹੀ ਵਿਆਹ ਕਰਨ ਜਾ ਰਹੇ ਹਨ। ਇਕ ਇੰਟਰਵਿਊ 'ਚ ਅਬਦੁ ਨੇ ਕਿਹਾ, 'ਉਹ ਖੁਸ਼ਕਿਸਮਤ ਹੈ ਕਿ ਆਖਿਰਕਾਰ ਉਨ੍ਹਾਂ ਨੂੰ ਪਿਆਰ ਅਤੇ ਜੀਵਨ ਸਾਥੀ ਮਿਲਿਆ ਹੈ।
Pollywood Celebs On Surjit Patar Death: ਪੰਜਾਬ ਦੇ ਮਸ਼ਹੂਰ ਸ਼ਾਇਰ, ਕਵੀ, ਲੇਖਕ ਤੇ ਗੀਤਕਾਰ ਸੁਰਜੀਤ ਪਾਤਰ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦਾ ਇਸ ਦੁਨੀਆਂ ਨੂੰ ਛੱਡ ਜਾਣਾ ਸਾਹਿਤ ਜਗਤ ਲਈ ਸਭ ਤੋਂ ਵੱਡਾ ਘਾਟਾ ਹੈ। ਮਸ਼ਹੂਰ ਕਵੀ ਦੇ ਦੇਹਾਂਤ ਦੀ ਖਬਰ ਸੁਣ ਪੰਜਾਬੀ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਉੱਪਰ ਦਿਲਜੀਤ ਦੋਸਾਂਝ, ਰਾਣਾ ਰਣਬੀਰ, ਜਸਬੀਰ ਜੱਸੀ, ਬੰਟੀ ਬੈਂਸ ਸਣੇ ਹੋਰ ਮਸ਼ਹੂਰ ਸਿਤਾਰਿਆਂ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਸੁਰਜੀਤ ਪਾਤਰ ਨੂੰ ਸ਼ਰਧਾਂਜ਼ਲੀ ਦਿੰਦੇ ਹੋਏ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟਾਂ ਸਾਂਝੀਆਂ ਕੀਤੀਆਂ ਹਨ।
Surjit Patar Death: ਪੰਜਾਬੀ ਦੇ ਪ੍ਰਸਿੱਧ ਸ਼ਾਇਰ, ਕਵੀ, ਲੇਖਕ ਤੇ ਗੀਤਕਾਰ ਸੁਰਜੀਤ ਪਾਤਰ ਨਾਲ ਜੁੜੀ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪੰਜਾਬ ਦੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਉਨ੍ਹਾਂ 79 ਸਾਲ ਦੀ ਉਮਰ ‘ਚ ਲੁਧਿਆਣਾ ਵਿੱਚ ਆਖਰੀ ਸਾਹ ਲਏ। ਜਾਣਕਾਰੀ ਮੁਤਾਬਕ ਹਾਰਟ ਅਟੈਕ ਕਰਕੇ ਸ਼ਾਇਰ ਦਾ ਦੇਹਾਂਤ ਹੋਇਆ।
Read More: Surjit Patar Death: ਸਾਹਿਤ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਸ਼ਾਇਰ, ਕਵੀ, ਲੇਖਕ ਸੁਰਜੀਤ ਪਾਤਰ ਦਾ ਹੋਇਆ ਦੇਹਾਂਤ
Abdu Rozik Engagement Photos: ਬਿੱਗ ਬੌਸ ਵਿੱਚ ਹਰ ਵਾਰ ਕੋਈ ਨਾ ਕੋਈ ਅੰਤਰਰਾਸ਼ਟਰੀ ਸਟਾਰ ਪ੍ਰਤੀਯੋਗੀ ਵਜੋਂ ਆਉਂਦਾ ਹੈ। ਅਬਦੁ ਰੋਜ਼ਿਕ ਨੇ ਬਿੱਗ ਬੌਸ 16 ਵਿੱਚ ਪ੍ਰਵੇਸ਼ ਕੀਤਾ ਅਤੇ ਸ਼ੋਅ ਵਿੱਚ ਦਬਦਬਾ ਬਣਾਇਆ। ਇਸ ਤੋਂ ਬਾਅਦ ਭਾਰਤ ਵਿਚ ਹਰ ਕੋਈ ਉਸ ਨੂੰ ਪਛਾਣਨ ਲੱਗਾ। ਸ਼ੋਅ ਦੌਰਾਨ ਉਹ ਹਮੇਸ਼ਾ ਪਿਆਰ ਅਤੇ ਇਕੱਲੇਪਣ ਦੀ ਗੱਲ ਕਰਦਾ ਸੀ ਕਿਉਂਕਿ ਉਸ ਦਾ ਕੱਦ 3 ਫੁੱਟ ਹੈ, ਇਸ ਲਈ ਉਹ ਕਿਸੇ ਨੂੰ ਨਹੀਂ ਮਿਲਦਾ ਹੀ ਨਹੀਂ। ਪਰ ਅਬਦੂ ਰੋਜ਼ਿਕ ਹੁਣ ਖੁਸ਼ ਹੈ ਕਿਉਂਕਿ ਉਸ ਨੂੰ ਕੁੜੀ ਮਿਲ ਗਈ ਹੈ ਅਤੇ ਉਹ ਵਿਆਹ ਕਰਨ ਜਾ ਰਿਹਾ ਹੈ।
Diljit Dosanjh-Rapper Naseeb Controversy: ਰੈਪਰ ਨਸੀਬ ਇਨ੍ਹੀ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਨਵਾਂ ਗੀਤ ਨਹੀਂ ਬਲਕਿ ਦਿਲਜੀਤ ਦੋਸਾਂਝ ਨਾਲ ਇਲੂਮਿਨਾਟੀ ਹੋਣ ਨੂੰ ਲੈ ਚੱਲ ਰਿਹਾ ਵਿਵਾਦ ਹੈ।
Read Moe: Rapper Nseeb: ਆਖਿਰ ਕੌਣ ਲੋਕ ਚੁਣਦੇ ਇਲੂਮਿਨਾਟੀ ਦੀ ਰਾਹ ? ਜਾਣੋ ਦਿਲਜੀਤ ਦੋਸਾਂਝ ਸਣੇ ਮੈਨੇਜਰ ਸੋਨਾਲੀ ਖਿਲਾਫ ਕਿਉਂ ਬੋਲਿਆ ਰੈਪਰ ਨਸੀਬ
ਪਿਛੋਕੜ
Abdu Rozik Engagement Photos: ਬਿੱਗ ਬੌਸ ਵਿੱਚ ਹਰ ਵਾਰ ਕੋਈ ਨਾ ਕੋਈ ਅੰਤਰਰਾਸ਼ਟਰੀ ਸਟਾਰ ਪ੍ਰਤੀਯੋਗੀ ਵਜੋਂ ਆਉਂਦਾ ਹੈ। ਅਬਦੁ ਰੋਜ਼ਿਕ ਨੇ ਬਿੱਗ ਬੌਸ 16 ਵਿੱਚ ਪ੍ਰਵੇਸ਼ ਕੀਤਾ ਅਤੇ ਸ਼ੋਅ ਵਿੱਚ ਦਬਦਬਾ ਬਣਾਇਆ। ਇਸ ਤੋਂ ਬਾਅਦ ਭਾਰਤ ਵਿਚ ਹਰ ਕੋਈ ਉਸ ਨੂੰ ਪਛਾਣਨ ਲੱਗਾ। ਸ਼ੋਅ ਦੌਰਾਨ ਉਹ ਹਮੇਸ਼ਾ ਪਿਆਰ ਅਤੇ ਇਕੱਲੇਪਣ ਦੀ ਗੱਲ ਕਰਦਾ ਸੀ ਕਿਉਂਕਿ ਉਸ ਦਾ ਕੱਦ 3 ਫੁੱਟ ਹੈ, ਇਸ ਲਈ ਉਹ ਕਿਸੇ ਨੂੰ ਨਹੀਂ ਮਿਲਦਾ ਹੀ ਨਹੀਂ। ਪਰ ਅਬਦੂ ਰੋਜ਼ਿਕ ਹੁਣ ਖੁਸ਼ ਹੈ ਕਿਉਂਕਿ ਉਸ ਨੂੰ ਕੁੜੀ ਮਿਲ ਗਈ ਹੈ ਅਤੇ ਉਹ ਵਿਆਹ ਕਰਨ ਜਾ ਰਿਹਾ ਹੈ।
ਅਬਦੁ ਰੋਜ਼ਿਕ ਨੇ 9 ਮਈ ਨੂੰ ਇੰਸਟਾਗ੍ਰਾਮ 'ਤੇ ਐਲਾਨ ਕੀਤਾ ਸੀ ਕਿ ਉਹ 7 ਜੁਲਾਈ ਨੂੰ ਵਿਆਹ ਕਰ ਰਹੇ ਹਨ। ਪਰ 10 ਮਈ ਨੂੰ ਉਨ੍ਹਾਂ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਦੱਸਿਆ ਕਿ ਉਨ੍ਹਾਂ ਦੀ ਮੰਗਣੀ ਕਿਸ ਦਿਨ ਹੋਈ ਸੀ। ਤਸਵੀਰਾਂ ਵਿੱਚ ਅਬਦੂ ਆਪਣੀ ਹੋਣ ਵਾਲੀ ਦੁਲਹਨ ਨੂੰ ਮੁੰਦਰੀ ਪਹਿਨਾ ਰਿਹਾ ਹੈ।
ਅਬਦੁ ਰੋਜਿਕ ਦੀ ਮੰਗਣੀ ਕਦੋਂ ਹੋਈ?
10 ਮਈ ਨੂੰ ਅਬਦੁ ਰੋਜਿਕ ਨੇ ਆਪਣੇ ਇੰਸਟਾਗ੍ਰਾਮ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਸਨ। ਤਸਵੀਰਾਂ 'ਚ ਅਬਦੂ ਇਕ ਲੜਕੀ ਨੂੰ ਅੰਗੂਠੀ ਪਹਿਨਾਉਂਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, 'ਅਲਹਮਦੁਲਿਲਾਹ 24.04.2024' ਇਸਦਾ ਮਤਲਬ ਹੈ ਕਿ ਅਬਦੂ ਰੋਜ਼ਿਕ ਨੇ 24 ਅਪ੍ਰੈਲ 2024 ਨੂੰ ਅਮੀਰਾ ਨਾਲ ਮੰਗਣੀ ਕੀਤੀ।
ਅਬਦੂ ਅਤੇ ਅਮੀਰਾ ਦੀ ਮੰਗਣੀ ਦੁਬਈ 'ਚ ਹੋਈ ਸੀ ਅਤੇ ਖਬਰ ਹੈ ਕਿ ਉਨ੍ਹਾਂ ਦਾ ਵਿਆਹ ਵੀ ਉਥੇ ਹੀ ਹੋਵੇਗਾ। ਇਨ੍ਹਾਂ ਤਸਵੀਰਾਂ 'ਚ ਅਬਦੂ ਆਪਣੀ ਰਵਾਇਤੀ ਪਹਿਰਾਵੇ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਫਾਲੋਅਰਸ ਅਤੇ ਸੈਲੀਬ੍ਰਿਟੀ ਦੋਸਤ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।
ਅਬਦੁ ਰੋਜ਼ਿਕ ਦਾ ਵਿਆਹ ਕਦੋਂ ?
ਅਬਦੁ ਰੋਜਿਕ ਨੇ 9 ਮਈ ਨੂੰ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਉਸਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਸਨੂੰ ਉਸਦੇ ਸੁਪਨਿਆਂ ਦੀ ਰਾਣੀ ਮਿਲ ਗਈ ਹੈ। ਉਸ ਨੇ ਵੀਡੀਓ ਵਿੱਚ ਦੱਸਿਆ ਸੀ ਕਿ ਲੜਕੀ ਉਸ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਉਹ ਵੀ ਉਸ ਨੂੰ ਪਿਆਰ ਕਰਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਬਦੂ ਰੋਜ਼ਿਕ ਅਤੇ ਅਮਾਇਰਾ 7 ਜੁਲਾਈ ਨੂੰ ਯੂਏਈ ਵਿੱਚ ਵਿਆਹ ਕਰਨਗੇ। ਅਬਦੂ ਰੋਜ਼ਿਕ ਦੀ ਫੈਨ ਫਾਲੋਇੰਗ ਸਿਰਫ ਯੂਏਈ ਵਿੱਚ ਹੀ ਨਹੀਂ ਹੈ ਬਲਕਿ ਭਾਰਤ ਵਿੱਚ ਵੀ ਉਨ੍ਹਾਂ ਦੇ ਬਹੁਤ ਸਾਰੇ ਫਾਲੋਅਰਜ਼ ਹਨ ਅਤੇ ਉਨ੍ਹਾਂ ਦੇ ਵਿਆਹ ਦੀ ਖਬਰ ਤੋਂ ਹਰ ਕੋਈ ਖੁਸ਼ ਹੈ।
- - - - - - - - - Advertisement - - - - - - - - -