(Source: ECI/ABP News/ABP Majha)
Surjit Patar Death: ਸਾਹਿਤ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਸ਼ਾਇਰ, ਕਵੀ, ਲੇਖਕ ਸੁਰਜੀਤ ਪਾਤਰ ਦਾ ਹੋਇਆ ਦੇਹਾਂਤ
Surjit Patar Death News: ਪੰਜਾਬੀ ਦੇ ਪ੍ਰਸਿੱਧ ਸ਼ਾਇਰ, ਕਵੀ, ਲੇਖਕ ਤੇ ਗੀਤਕਾਰ ਸੁਰਜੀਤ ਪਾਤਰ ਨਾਲ ਜੁੜੀ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪੰਜਾਬ ਦੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਇਸ
Surjit Patar Death: ਪੰਜਾਬੀ ਦੇ ਪ੍ਰਸਿੱਧ ਸ਼ਾਇਰ, ਕਵੀ, ਲੇਖਕ ਤੇ ਗੀਤਕਾਰ ਸੁਰਜੀਤ ਪਾਤਰ ਨਾਲ ਜੁੜੀ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪੰਜਾਬ ਦੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਉਨ੍ਹਾਂ 79 ਸਾਲ ਦੀ ਉਮਰ ‘ਚ ਲੁਧਿਆਣਾ ਵਿੱਚ ਆਖਰੀ ਸਾਹ ਲਏ। ਜਾਣਕਾਰੀ ਮੁਤਾਬਕ ਹਾਰਟ ਅਟੈਕ ਕਰਕੇ ਸ਼ਾਇਰ ਦਾ ਦੇਹਾਂਤ ਹੋਇਆ।
ਜਾਣਕਾਰੀ ਲਈ ਦੱਸ ਦੇਈਏ ਕਿ ਉੱਘੇ ਕਵੀ ਸੁਰਜੀਤ ਪਾਤਰ ਦਾ ਜਨਮ ਅਜ਼ਾਦੀ ਤੋਂ ਪਹਿਲਾਂ 1945 ਵਿੱਚ ਹੋਇਆ ਸੀ। ਸਾਲ 2012 ਵਿੱਚ ਉਨ੍ਹਾ ਨੂੰ ਪਦਮ ਸ਼੍ਰੀ ਅਵਾਰਡ ਨਾਲ ਨਵਾਜਿਆ ਗਿਆ ਸੀ ਅਤੇ ਪੰਜਾਬੀ ਸਾਹਿਤ ਅਕੈਡਮੀ ਵਰਗੇ ਕਈ ਸਨਮਾਨ ਉਨ੍ਹਾਂ ਨੇ ਹਾਸਿਲ ਕੀਤੇ। ਉਨ੍ਹਾਂ ਪੰਜਾਬੀ ਸਾਹਿਤ ਅਕੈਡਮੀ ਵਰਗੇ ਕਈ ਸਨਮਾਨ ਹਾਸਿਲ ਕੀਤੇ ਸੀ। ਉਨ੍ਹਾ ਦੀਆਂ ਕਿ ਰਚਨਾਵਾਂ ਵਿਸ਼ਵ ਪ੍ਰਸਿੱਧ ਹਨ। ਇਸ ਤੋਂ ਇਲਾਵਾ ਸਰਸਵਤੀ ਸਨਮਾਨ, ਗੰਗਾਧਰ ਨੈਸ਼ਨਲ ਅਵਾਰਡ, ਭਾਰਤੀ ਭਾਸ਼ਾ ਪਰਿਸ਼ਦ ਕੋਲਕੱਤਾ ਤੋਂ ਸਨਮਾਨ, ਆਨੰਦ ਕਾਵ ਸਨਮਾਨ ਆਦਿ ਵਰਗੇ ਵੀ ਸਨਮਾਨੋ ਹਾਸਿਲ ਕਰ ਚੁੱਕੇ ਸਨ।
ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਜਾਣਕਾਰੀ ਮੁਤਾਬਕ ਸੁਰਜੀਤ ਪਾਤਰ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਉਹਨਾਂ ਦੀ ਉਮਰ ਲਗਭਗ 79 ਸਾਲ ਸੀ। ਉਨ੍ਹਾਂ ਨੇ ਆਖਰੀ ਸਾਹ ਲੁਧਿਆਣਾ ਸਥਿਤ ਆਪਣੀ ਰਿਹਾਇਸ਼ ਦੇ ਵਿੱਚ ਹੀ ਲਏ। ਇਸ ਸਬੰਧੀ ਲੁਧਿਆਣਾ ਤੋਂ ਹੀ ਪੰਜਾਬੀ ਦੇ ਲੇਖਕ ਗੁਰਭਜਨ ਗਿੱਲ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਪੁਸ਼ਟੀ ਕੀਤੀ ਹੈ।
ਸੁਰਜੀਤ ਪਾਤਰ ਵੱਲੋਂ ਮੌਤ ਤੋਂ ਪਹਿਲਾਂ ਗੱਲਬਾਤ
ਉਨ੍ਹਾਂ ਨੇ ਦੱਸਿਆ ਹੈ ਕਿ ਬੀਤੀ ਦੇਰ ਰਾਤ ਉਹਨਾਂ ਨੇ ਅੰਤਿਮ ਸਾਹ ਲਏ ਅਤੇ ਉਹ ਸੁੱਤੇ ਪਏ ਹੀ ਰਹਿ ਗਏ। ਪੰਜਾਬੀ ਸਾਹਿਤ ਅਤੇ ਕਲਾ ਜਗਤ ਨੂੰ ਸੁਰਜੀਤ ਪਾਤਰ ਦੇ ਜਾਣ ਦਾ ਇੱਕ ਵੱਡਾ ਘਾਟਾ ਹੈ। ਗੁਰਭਜਨ ਗਿੱਲ ਬਹੁਤੀ ਗੱਲਬਾਤ ਤਾਂ ਨਹੀਂ ਕਰ ਸਕੇ ਪਰ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਉਹ ਠੀਕ ਨਹੀਂ ਹਨ ਪਾਤਰ ਚਲਾ ਗਿਆ...
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।