Entertainment Live: ਮੰਗੇਤਰ ਕਾਰਨ ਮਿਸ ਇੰਡੀਆ ਨੇ ਮੌਤ ਨੂੰ ਲਗਾਇਆ ਗਲੇ, ਦਿਲਜੀਤ ਦੇ ਨਾਂ 'ਤੇ ਲੱਖਾਂ-ਕਰੋੜਾਂ ਦਾ ਘਪਲਾ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 10 Oct 2024 09:16 PM
Entertainment Live: Sanjay Dutt: ਸੰਜੇ ਦੱਤ ਨੇ 65 ਸਾਲ ਦੀ ਉਮਰ 'ਚ ਚੌਥੀ ਵਾਰ ਕਿਉਂ ਕੀਤਾ ਵਿਆਹ ? ਇੰਟਰਨੈੱਟ 'ਤੇ ਤਸਵੀਰਾਂ ਵਾਇਰਲ

Sanjay Dutt Married Fourth Time: ਬਾਲੀਵੁੱਡ ਅਦਾਕਾਰ ਸੰਜੇ ਦੱਤ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਇਸਦੀ ਵਜ੍ਹਾਂ ਉਨ੍ਹਾਂ ਵੱਲੋਂ 65 ਸਾਲ ਦੀ ਉਮਰ ਵਿੱਚ ਦੋਬਾਰਾ ਵਿਆਹ ਕਰਵਾਉਣਾ ਹੈ।

Read MOre: Sanjay Dutt: ਸੰਜੇ ਦੱਤ ਨੇ 65 ਸਾਲ ਦੀ ਉਮਰ 'ਚ ਚੌਥੀ ਵਾਰ ਕਿਉਂ ਕੀਤਾ ਵਿਆਹ ? ਇੰਟਰਨੈੱਟ 'ਤੇ ਤਸਵੀਰਾਂ ਵਾਇਰਲ

Entertainment Live Today: Sridevi Third Daughter: ਸ਼੍ਰੀਦੇਵੀ ਦੀ 'ਤੀਜੀ ਬੇਟੀ' ਨੂੰ ਲੈ ਛਿੜੀ ਚਰਚਾ, ਜਾਣੋ ਕਿੱਥੇ ਰਹਿੰਦੀ ਮਰਹੂਮ ਅਦਾਕਾਰਾ ਦੀ ਧੀ ?

Sridevi Third Daughter: ਮਰਹੂਮ ਅਦਾਕਾਰਾ ਸ਼੍ਰੀਦੇਵੀ ਭਲੇ ਹੀ ਪ੍ਰਸ਼ੰਸਕਾਂ ਵਿਚਾਲੇ ਮੌਜੂਦ ਨਹੀਂ ਹਨ, ਪਰ ਉਨ੍ਹਾਂ ਦੀਆਂ ਯਾਦਾਂ ਹਰ ਕਿਸੇ ਦੇ ਦਿਲ ਵਿੱਚ ਵਸੀਆਂ ਹੋਈਆਂ ਹਨ। ਅੱਜ ਇੱਕ ਵਾਰ ਸ਼੍ਰੀਦੇਵੀ ਦਾ ਨਾਂਅ ਸੁਰਖੀਆਂ ਦਾ ਵਿਸ਼ਾ ਬਣ ਗਿਆ ਹੈ, ਇਸਦੀ ਵਜ੍ਹਾ ਕੁਝ ਹੋਰ ਨਹੀਂ ਬਲਕਿ ਉਨ੍ਹਾਂ ਦੀ ਤੀਸਰੀ ਧੀ ਹੈ। ਜਿਸ ਨੂੰ ਲੈ ਹਰ ਪਾਸੇ ਚਰਚਾ ਛਿੜੀ ਹੋਈ ਹੈ। ਆਖਿਰ ਸ਼੍ਰੀਦੇਵੀ ਦੀ ਤੀਜੀ ਧੀ ਕੌਣ ਹੈ ਤੁਸੀ ਵੀ ਜਾਣੋ। 

Read More: Sridevi Third Daughter: ਸ਼੍ਰੀਦੇਵੀ ਦੀ 'ਤੀਜੀ ਬੇਟੀ' ਨੂੰ ਲੈ ਛਿੜੀ ਚਰਚਾ, ਜਾਣੋ ਕਿੱਥੇ ਰਹਿੰਦੀ ਮਰਹੂਮ ਅਦਾਕਾਰਾ ਦੀ ਧੀ ?

Entertainment Live: Shocking: ਮੈਨੇਜਰ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਸਦਾਬਹਾਰ ਅਦਾਕਾਰਾ ਰੇਖਾ ? ਘਰ 'ਚ ਮੌਜੂਦ ਇਸ ਸ਼ਖਸ਼ ਨੇ ਕੀਤਾ ਹੈਰਾਨੀਜਨਕ ਖੁਲਾਸਾ

Rekha Personal Life: ਸਦਾਬਹਾਰ ਅਦਾਕਾਰਾ ਰੇਖਾ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹੀ ਹੈ। ਰੇਖਾ ਦਾ ਸਿੰਦੂਰ ਲਗਾਉਣਾ ਕਾਫੀ ਚਰਚਾ ਵਿੱਚ ਰਹਿੰਦਾ ਹੈ।

Read MOre: Shocking: ਮੈਨੇਜਰ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਸਦਾਬਹਾਰ ਅਦਾਕਾਰਾ ਰੇਖਾ ? ਘਰ 'ਚ ਮੌਜੂਦ ਇਸ ਸ਼ਖਸ਼ ਨੇ ਕੀਤਾ ਹੈਰਾਨੀਜਨਕ ਖੁਲਾਸਾ

Entertainment Live Today: Hina Khan Battling Cancer: ਦਰਦ ਨਾਲ ਤੜਪ ਰਹੀ ਹਿਨਾ ਖਾਨ ਲਈ ਖੜ੍ਹੇ ਰਹਿਣਾ ਹੋਇਆ ਮੁਸ਼ਕਿਲ, ਕੈਂਸਰ ਨੇ ਕੀਤੀ ਅਜਿਹੀ ਹਾਲਤ

Hina Khan Battling Cancer: ਮਸ਼ਹੂਰ ਅਦਾਕਾਰਾ ਹਿਨਾ ਖਾਨ ਕੈਂਸਰ ਦੀ ਬਿਮਾਰੀ ਨੂੰ ਲੈ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਹਾਲਾਂਕਿ ਇਲਾਜ ਵਿਚਾਲੇ ਅਦਾਕਾਰਾ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਐਕਟਿਵ ਵੇਖਿਆ ਜਾਂਦਾ ਹੈ। ਉਹ ਅਕਸਰ ਆਪਣੇ ਵੀਡੀਓ ਅਤੇ ਸਿਹਤ ਸਬੰਧੀ ਅਪਡੇਟ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਿਚਾਲੇ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦਿੱਤੇ ਹਨ। 

Read MOre: Hina Khan Battling Cancer: ਦਰਦ ਨਾਲ ਤੜਪ ਰਹੀ ਹਿਨਾ ਖਾਨ ਲਈ ਖੜ੍ਹੇ ਰਹਿਣਾ ਹੋਇਆ ਮੁਸ਼ਕਿਲ, ਕੈਂਸਰ ਨੇ ਕੀਤੀ ਅਜਿਹੀ ਹਾਲਤ

Entertainment Live: Deep Sidhu: ਪੰਜਾਬੀ ਅਦਾਕਾਰ ਦੀਪ ਸਿੱਧੂ ਦੇ ਕਰੀਬੀ ਦਾ ਕ*ਤਲ, ਪਹਿਲਾਂ ਬਾਹਰੋਂ ਪੁੱਛਿਆ ਠਿਕਾਣਾ, ਫਿਰ ਘਰ ਜਾ ਗੋ*ਲੀਆਂ ਨਾਲ ਭੁੰਨਿਆ

Deep Sidhu: ਪੰਜਾਬੀ ਅਦਾਕਾਰ ਅਤੇ ਸੋਸ਼ਲ ਐਕਟਿਵਿਸਟ ਦੀਪ ਸਿੱਧੂ ਨੂੰ ਲੈ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਉੱਪਰ ਚਰਚਾ ਛਿੜ ਗਈ ਹੈ। ਦਰਅਸਲ, ਹਾਲ ਹੀ ਵਿੱਚ ਇਕ ਖਬਰ ਸਾਹਮਣੇ ਆ ਰਹੀ ਹੈ ਕਿ ਦੀਪ ਸਿੱਧੂ ਦੇ ਕਰੀਬੀ ਨੂੰ ਅਣਪਛਾਤੇ ਬਾਈਕ ਸਵਾਰ ਵਿਅਕਤੀਆਂ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਹ ਖਬਰ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਹਰ ਪਾਸੇ ਤਰਥੱਲੀ ਮਚਾ ਦਿੱਤੀ ਹੈ। 

Read MOre: Deep Sidhu: ਪੰਜਾਬੀ ਅਦਾਕਾਰ ਦੀਪ ਸਿੱਧੂ ਦੇ ਕਰੀਬੀ ਦਾ ਕ*ਤਲ, ਪਹਿਲਾਂ ਬਾਹਰੋਂ ਪੁੱਛਿਆ ਠਿਕਾਣਾ, ਫਿਰ ਘਰ ਜਾ ਗੋ*ਲੀਆਂ ਨਾਲ ਭੁੰਨਿਆ

Entertainment Live Today: Diljit Dosanjh: ਦਿਲਜੀਤ ਦੋਸਾਂਝ ਸਣੇ ਇਨ੍ਹਾਂ ਖਿਡਾਰੀਆਂ ਦੇ ਨਾਂ 'ਤੇ ਲੱਖਾਂ-ਕਰੋੜਾਂ ਦਾ ਘਪਲਾ, ਬਾਲੀਵੁੱਡ ਦੀਆਂ ਇਹ ਹਸਤੀਆਂ ਵੀ ਸ਼ਾਮਲ...

Fraud On Diljit Dosanjh Name: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਪਾਸੇ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਕੁਝ ਲੋਕਾਂ ਵੱਲੋਂ ਫਿਲਮੀ ਹਸਤੀਆਂ ਅਤੇ ਖਿਡਾਰੀਆਂ ਦੇ ਨਾਂ 'ਤੇ ਲੱਖਾਂ-ਕਰੋੜਾਂ ਦਾ ਘਪਲਾ ਕੀਤਾ ਜਾ ਰਿਹਾ ਹੈ। ਜੀ ਹਾਂ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਹ ਸਭ ਦਿਲਜੀਤ ਸਣੇ ਹੋਰ ਕਈ ਖਿਡਾਰੀਆਂ ਦੇ ਨਾਂ ਉੱਪਰ ਹੋ ਰਿਹਾ। ਅਸਲ ਵਿੱਚ ਕੁਝ ਲੋਕ ਤਕਨੀਕੀ ਸਹੂਲਤਾਂ ਦਾ ਗਲਤ ਇਸਤੇਮਾਲ ਕਰਕੇ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ।

Read MOre: Diljit Dosanjh: ਦਿਲਜੀਤ ਦੋਸਾਂਝ ਸਣੇ ਇਨ੍ਹਾਂ ਖਿਡਾਰੀਆਂ ਦੇ ਨਾਂ 'ਤੇ ਲੱਖਾਂ-ਕਰੋੜਾਂ ਦਾ ਘਪਲਾ, ਬਾਲੀਵੁੱਡ ਦੀਆਂ ਇਹ ਹਸਤੀਆਂ ਵੀ ਸ਼ਾਮਲ...

Entertainment Live: Miss India Death: ਮੰਗੇਤਰ ਵੱਲੋਂ ਮਿਲੇ ਧੋਖੇ ਨਾਲ ਬੁਰੀ ਤਰ੍ਹਾਂ ਟੁੱਟੀ ਮਿਸ ਇੰਡੀਆ, ਫਲੈਟ 'ਚ ਲਟਕਦੀ ਮਿਲੀ ਲਾ*ਸ਼

Miss India Suicide: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ, ਸਾਬਕਾ ਮਿਸ ਇੰਡੀਆ ਜਿਸ ਨੇ ਕਈ ਬਿਊਟੀ ਮੁਕਾਬਲੇ ਜਿੱਤੇ। ਸੁਭਾਈ ਘਈ ਦੀ ਫਿਲਮ 'ਤਾਲ' 'ਚ ਕੈਮਿਓ ਰੋਲ ਵਿੱਚ ਦੇਖਿਆ ਗਿਆ ਸੀ। ਦੱਸ ਦੇਈਏ ਕਿ ਅਸੀ ਮਸ਼ਹੂਰ ਮਾਡਲ ਅਤੇ ਟੀਵੀ ਹੋਸਟ ਨਫੀਸਾ ਜੋਸੇਫ ਦੀ ਗੱਲ ਕਰ ਰਹੇ ਹਾਂ। ਜਦੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਚ ਭੂਚਾਲ ਆਇਆ ਤਾਂ ਉਨ੍ਹਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।  

Read MOre: Miss India Death: ਮੰਗੇਤਰ ਵੱਲੋਂ ਮਿਲੇ ਧੋਖੇ ਨਾਲ ਬੁਰੀ ਤਰ੍ਹਾਂ ਟੁੱਟੀ ਮਿਸ ਇੰਡੀਆ, ਫਲੈਟ 'ਚ ਲਟਕਦੀ ਮਿਲੀ ਲਾ*ਸ਼

Entertainment Live Today: Diljit Dosanjh on Ratan Tata: ਦਿਲਜੀਤ ਨੇ ਲਾਈਵ ਸ਼ੋਅ ਦੌਰਾਨ ਰਤਨ ਟਾਟਾ ਨੂੰ ਭੇਂਟ ਕੀਤੀ ਸ਼ਰਧਾਂਜਲੀ, ਭਾਵੁਕ ਕਰ ਦੇਣਗੇ ਸ਼ਬਦ...

Diljit Dosanjh on Ratan Tata: ਉੱਘੇ ਉਦਯੋਗਪਤੀ ਰਤਨ ਟਾਟਾ ਦਾ ਬੁੱਧਵਾਰ ਦੇਰ ਰਾਤ ਦੇਹਾਂਤ ਹੋ ਗਿਆ। ਪਦਮ ਵਿਭੂਸ਼ਣ ਐਵਾਰਡੀ ਰਤਨ ਟਾਟਾ ਨੇ 86 ਸਾਲ ਦੀ ਉਮਰ ਵਿੱਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਰਾਤ 11.30 ਵਜੇ ਆਖਰੀ ਸਾਹ ਲਿਆ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਸਿਨੇਮਾ ਜਗਤ ਦੇ ਨਾਲ-ਨਾਲ ਖੇਡ ਜਗਤ ਦੇ ਸਿਤਾਰਿਆਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਦੱਸ ਦੇਈਏ ਕਿ ਫਿਲਮੀ ਹਸਤੀਆਂ ਪੋਸਟ ਸ਼ੇਅਰ ਕਰ ਰਤਨ ਟਾਟਾ ਨੂੰ ਸ਼ਰਧਾਜਲੀ ਦੇ ਰਹੀਆਂ ਹਨ। ਇਸ ਵਿਚਾਲੇ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। 

Read MOre: Diljit Dosanjh on Ratan Tata: ਦਿਲਜੀਤ ਨੇ ਲਾਈਵ ਸ਼ੋਅ ਦੌਰਾਨ ਰਤਨ ਟਾਟਾ ਨੂੰ ਭੇਂਟ ਕੀਤੀ ਸ਼ਰਧਾਂਜਲੀ, ਭਾਵੁਕ ਕਰ ਦੇਣਗੇ ਸ਼ਬਦ...

Entertainment Live: Shocking Revelation: ਸੈਕਟਰੀ ਨਾਲ ਲਿਵ-ਇਨ 'ਚ ਰਹਿੰਦੀ ਸਦਾਬਹਾਰ ਅਦਾਕਾਰਾ ਰੇਖਾ ? ਪਤੀ-ਪਤਨੀ ਵਰਗੇ ਰਿਸ਼ਤੇ ਨੂੰ ਲੈ ਫੈਲੀਆਂ ਖਬਰਾਂ, ਜਾਣੋ ਸੱਚ

Rekha Personal Life: ਸਦਾਬਹਾਰ ਅਦਾਕਾਰਾ ਰੇਖਾ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹੀ ਹੈ। ਰੇਖਾ ਦਾ ਸਿੰਦੂਰ ਲਗਾਉਣਾ ਕਾਫੀ ਚਰਚਾ ਵਿੱਚ ਰਹਿੰਦਾ ਹੈ। ਉਨ੍ਹਾਂ ਦੀ ਲਵ ਲਾਈਫ ਵੀ ਕਾਫੀ ਸੁਰਖੀਆਂ ਬਟੋਰ ਚੁੱਕੀ ਹੈ। ਅਮਿਤਾਭ ਬੱਚਨ ਅਤੇ ਵਿਨੋਦ ਮਹਿਰਾ ਨਾਲ ਅਦਾਕਾਰਾ ਦੇ ਲਿੰਕਅੱਪ ਦੀਆਂ ਖਬਰਾਂ ਕਾਫੀ ਚਰਚਾ 'ਚ ਰਹੀਆਂ ਸਨ।

Read MOre: Shocking Revelation: ਸੈਕਟਰੀ ਨਾਲ ਲਿਵ-ਇਨ 'ਚ ਰਹਿੰਦੀ ਸਦਾਬਹਾਰ ਅਦਾਕਾਰਾ ਰੇਖਾ ? ਪਤੀ-ਪਤਨੀ ਵਰਗੇ ਰਿਸ਼ਤੇ ਨੂੰ ਲੈ ਫੈਲੀਆਂ ਖਬਰਾਂ, ਜਾਣੋ ਸੱਚ

ਪਿਛੋਕੜ

Entertainment News Live Today: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ, ਸਾਬਕਾ ਮਿਸ ਇੰਡੀਆ ਜਿਸ ਨੇ ਕਈ ਬਿਊਟੀ ਮੁਕਾਬਲੇ ਜਿੱਤੇ। ਸੁਭਾਈ ਘਈ ਦੀ ਫਿਲਮ 'ਤਾਲ' 'ਚ ਕੈਮਿਓ ਰੋਲ ਵਿੱਚ ਦੇਖਿਆ ਗਿਆ ਸੀ। ਦੱਸ ਦੇਈਏ ਕਿ ਅਸੀ ਮਸ਼ਹੂਰ ਮਾਡਲ ਅਤੇ ਟੀਵੀ ਹੋਸਟ ਨਫੀਸਾ ਜੋਸੇਫ ਦੀ ਗੱਲ ਕਰ ਰਹੇ ਹਾਂ। ਜਦੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਚ ਭੂਚਾਲ ਆਇਆ ਤਾਂ ਉਨ੍ਹਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।  


ਮੌਤ ਨੂੰ ਕਿਉਂ ਗਲੇ ਲਗਾ ਲਿਆ


ਭਾਰਤ ਦੀ ਮਸ਼ਹੂਰ ਮਾਡਲ ਅਤੇ ਟੀਵੀ ਹੋਸਟ ਨਫੀਸਾ ਜੋਸੇਫ, ਜਿਸ ਨੇ 1997 ਵਿੱਚ ਫੇਮਿਨਾ ਮਿਸ ਇੰਡੀਆ ਯੂਨੀਵਰਸ ਦਾ ਤਾਜ ਪਹਿਨ ਕੇ ਹਰ ਦਿਲ ਵਿੱਚ ਆਪਣੀ ਥਾਂ ਬਣਾਈ ਸੀ। ਪਰ ਇੱਕ ਦਿਨ ਇਸ ਅਦਾਕਾਰਾ ਨੇ ਮੌਤ ਨੂੰ ਗਲੇ ਲਗਾ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਨਫੀਸਾ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਓਨੀ ਹੀ ਦਲੇਰ ਸੀ ਜਿੰਨੀ ਉਹ ਆਪਣੀ ਪੇਸ਼ੇਵਰ ਜ਼ਿੰਦਗੀ ਵਿੱਚ ਸੀ। ਆਪਣੇ ਮੰਗੇਤਰ ਦੇ ਨਾਲ, ਉਸਨੇ '2's Company' ਨਾਮ ਦੀ ਇੱਕ ਪ੍ਰੋਗਰਾਮਿੰਗ ਯੂਨਿਟ ਸ਼ੁਰੂ ਕੀਤੀ ਅਤੇ ਇੱਕ ਮੈਗਜ਼ੀਨ 'ਗਰਲਜ਼' ਦਾ ਸੰਪਾਦਨ ਵੀ ਕੀਤਾ। ਉਸਨੇ ਜਾਨਵਰਾਂ ਦੀ ਭਲਾਈ ਲਈ ਵੀ ਆਵਾਜ਼ ਉਠਾਈ ਅਤੇ 'ਪੇਟਾ' ਵਰਗੀਆਂ ਸੰਸਥਾਵਾਂ ਨਾਲ ਕੰਮ ਕੀਤਾ। ਉਹ ਬੈਂਗਲੁਰੂ ਵਿੱਚ 'ਟਾਈਮਜ਼ ਆਫ਼ ਇੰਡੀਆ' ਲਈ ਜਾਨਵਰਾਂ ਬਾਰੇ ਜਾਗਰੂਕਤਾ ਫੈਲਾਉਣ ਵਾਲੇ ਲੇਖ ਵੀ ਲਿਖਦੀ ਸੀ।


Read More: Miss India Death: ਮੰਗੇਤਰ ਵੱਲੋਂ ਮਿਲੇ ਧੋਖੇ ਨਾਲ ਬੁਰੀ ਤਰ੍ਹਾਂ ਟੁੱਟੀ ਮਿਸ ਇੰਡੀਆ, ਫਲੈਟ 'ਚ ਲਟਕਦੀ ਮਿਲੀ ਲਾ*ਸ਼



ਪਿਆਰ ਵਿੱਚ ਮਿਲੀ ਅਜਿਹੀ ਸਜ਼ਾ


ਹਾਲਾਂਕਿ, ਉਨ੍ਹਾਂ ਦੀ ਨਿੱਜੀ ਜ਼ਿੰਦਗੀ ਸੰਘਰਸ਼ ਨਾਲ ਭਰੀ ਹੋਈ ਸੀ। ਨਫੀਸਾ ਦਾ ਵਿਆਹ ਕਾਰੋਬਾਰੀ ਗੌਤਮ ਖੰਡੂਜਾ ਨਾਲ ਹੋਣ ਜਾ ਰਿਹਾ ਸੀ। ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਗੌਤਮ ਅਜੇ ਵੀ ਕਾਨੂੰਨੀ ਤੌਰ 'ਤੇ ਵਿਆਹਿਆ ਹੋਇਆ ਹੈ, ਤਾਂ ਉਸ ਦਾ ਦਿਲ ਟੁੱਟ ਗਿਆ। ਖਬਰਾਂ ਮੁਤਾਬਕ ਗੌਤਮ ਨੇ ਨਫੀਸਾ ਨੂੰ ਬਲੈਕਮੇਲ ਕਰਨ ਦੀ ਧਮਕੀ ਵੀ ਦਿੱਤੀ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ। ਇਸ ਟੁੱਟੇ ਭਰੋਸੇ ਅਤੇ ਤਣਾਅ ਨੇ ਉਸ ਦਾ ਜੀਵਨ ਮੁਸ਼ਕਲ ਬਣਾ ਦਿੱਤਾ।


ਨਫੀਸਾ ਨੇ ਖੁਦਕੁਸ਼ੀ ਕਰ ਲਈ


29 ਜੁਲਾਈ 2004 ਨਫੀਸਾ ਜੋਸੇਫ ਦੀ ਜ਼ਿੰਦਗੀ ਦਾ ਆਖਰੀ ਦਿਨ ਸਾਬਤ ਹੋਇਆ, ਜਦੋਂ ਉਸਨੇ ਮੁੰਬਈ ਦੇ ਵਰਸੋਵਾ ਸਥਿਤ ਆਪਣੇ ਫਲੈਟ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਉਸ ਦੇ ਮਾਪਿਆਂ ਨੇ ਗੌਤਮ ਖੰਡੂਜਾ 'ਤੇ ਉਨ੍ਹਾਂ ਦੀ ਧੀ ਨੂੰ ਇਸ ਦੁਖਦਾਈ ਸਥਿਤੀ ਵੱਲ ਧੱਕਣ ਦਾ ਦੋਸ਼ ਲਗਾਇਆ। ਹਾਲਾਂਕਿ, ਗੌਤਮ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਇਹ ਮਾਮਲਾ ਲੰਬੇ ਸਮੇਂ ਤੱਕ ਅਦਾਲਤ 'ਚ ਚੱਲਿਆ।


ਨਫੀਸਾ ਦੀ ਖੁਦਕੁਸ਼ੀ ਨੇ ਸਮਾਜ ਵਿੱਚ ਡੂੰਘੇ ਸਵਾਲ ਖੜ੍ਹੇ ਕੀਤੇ ਹਨ ਕਿ ਮਾਨਸਿਕ ਤਣਾਅ ਅਤੇ ਨਿੱਜੀ ਕਲੇਸ਼ ਇੱਕ ਵਿਅਕਤੀ ਨੂੰ ਕਿਸ ਹੱਦ ਤੱਕ ਤੋੜ ਸਕਦੇ ਹਨ। ਉਸ ਦੀ ਖੁਦਕੁਸ਼ੀ ਦੇ ਪਿੱਛੇ ਕਾਰਨ ਭਾਵੇਂ ਕੁਝ ਵੀ ਹੋਣ ਪਰ ਇਸ ਘਟਨਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬਾਹਰੋਂ ਖੁਸ਼ ਦਿਸਣ ਵਾਲੇ ਲੋਕਾਂ ਦੇ ਅੰਦਰ ਵੀ ਦਰਦ ਅਤੇ ਸੰਘਰਸ਼ ਛੁਪਿਆ ਹੁੰਦਾ ਹੈ।





- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.