Hina Khan Battling Cancer: ਦਰਦ ਨਾਲ ਤੜਪ ਰਹੀ ਹਿਨਾ ਖਾਨ ਲਈ ਖੜ੍ਹੇ ਰਹਿਣਾ ਹੋਇਆ ਮੁਸ਼ਕਿਲ, ਕੈਂਸਰ ਨੇ ਕੀਤੀ ਅਜਿਹੀ ਹਾਲਤ
Hina Khan Battling Cancer: ਮਸ਼ਹੂਰ ਅਦਾਕਾਰਾ ਹਿਨਾ ਖਾਨ ਕੈਂਸਰ ਦੀ ਬਿਮਾਰੀ ਨੂੰ ਲੈ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਹਾਲਾਂਕਿ ਇਲਾਜ ਵਿਚਾਲੇ ਅਦਾਕਾਰਾ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਐਕਟਿਵ ਵੇਖਿਆ ਜਾਂਦਾ ਹੈ।
Hina Khan Battling Cancer: ਮਸ਼ਹੂਰ ਅਦਾਕਾਰਾ ਹਿਨਾ ਖਾਨ ਕੈਂਸਰ ਦੀ ਬਿਮਾਰੀ ਨੂੰ ਲੈ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਹਾਲਾਂਕਿ ਇਲਾਜ ਵਿਚਾਲੇ ਅਦਾਕਾਰਾ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਐਕਟਿਵ ਵੇਖਿਆ ਜਾਂਦਾ ਹੈ। ਉਹ ਅਕਸਰ ਆਪਣੇ ਵੀਡੀਓ ਅਤੇ ਸਿਹਤ ਸਬੰਧੀ ਅਪਡੇਟ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਿਚਾਲੇ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦਿੱਤੇ ਹਨ।
ਦਰਅਸਲ, ਕੈਂਸਰ ਦੀ ਬਿਮਾਰੀ ਵਿਚਾਲੇ ਹਿਨਾ ਖਾਨ ਆਪਣੇ ਕੰਮ ‘ਤੇ ਵੀ ਫੋਕਸ ਕਰ ਰਹੀ ਹੈ। ਅਦਾਕਾਰਾ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਸ ਨੇ ਆਪਣੀ ਬਿਮਾਰੀ ਦੇ ਸਫ਼ਰ ਨੂੰ ਵੀ ਬਿਆਨ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਿਨਾ ਖ਼ਾਨ ਰੈਂਪ ਵਾਕ ਕਰਨ ਦੇ ਲਈ ਤਿਆਰ ਹੋ ਰਹੀ ਹੈ ਅਤੇ ਉਸ ਦੀਆਂ ਕਈ ਫੀਮੇਲ ਫੈਨਜ਼ ਵੀ ਉਸ ਦੇ ਕੋਲ ਖੜ੍ਹੀਆਂ ਹੋਈਆਂ ਹਨ।
ਹਿਨਾ ਖਾਨ ਨੇ ਦਰਦ ਦੇ ਵਿੱਚ ਪੂਰਾ ਕੀਤਾ ਇਹ ਕੰਮ
ਹਿਨਾ ਖਾਨ ਵੀ ਬੜੇ ਹੀ ਪਿਆਰ ਦੇ ਨਾਲ ਇਨ੍ਹਾਂ ਫੀਮੇਲ ਫੈਨਜ਼ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ। ਹਿਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਮੈਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਅਤੇ ਇਸ ਦਰਦ ਦੇ ਕਾਰਨ ਮੈਂ ਕੁਝ ਮਿੰਟਾਂ ਤੱਕ ਵੀ ਖੜ੍ਹੀ ਨਹੀਂ ਰਹਿ ਸਕਦੀ। ਇਹ ਇੱਕ ਈਵੈਂਟ ਸੀ, ਜਿਸ ਦੇ ਨਾਲ ਮੈਂ ਬਿਮਾਰ ਹੋਣ ਤੋਂ ਪਹਿਲਾਂ ਇਕਰਾਰਨਾਮਾ ਕੀਤਾ ਸੀ।
View this post on Instagram
ਹਾਲਾਂਕਿ ਅਦਾਕਾਰਾ ਨੇ ਦੱਸਿਆ ਕਿ ਉਹ ਆਪਣੀ ਬਿਮਾਰੀ ਨੂੰ ਵੇਖਦੇ ਹੋਏ ਇਸ ਐਗਰੀਮੈਂਟ ਨੂੰ ਰੱਦ ਕਰਨਾ ਚਾਹੁੰਦੀ ਸੀ ਅਤੇ ਇਸ ਈਵੈਂਟ ਦੇ ਲਈ ਸਟੇਜ ‘ਤੇ ਮੈਂ ਇੱਕ ਤੋਂ ਅੱਧੇ ਘੰਟੇ ਤੱਕ ਖੜ੍ਹੇ ਰਹਿਣਾ ਸੀ। ਉਨ੍ਹਾਂ ਕਿਹਾ ਕਿ ਮੈਂ ਬਹੁਤ ਘਬਰਾਈ ਹੋਈ ਸੀ ਅਤੇ ਮੈਨੂੰ ਇਹ ਲੱਗ ਰਿਹਾ ਸੀ ਕਿ ਪਤਾ ਨਹੀਂ ਮੈਂ ਇਹ ਕਰ ਸਕਾਂਗੀ ਜਾਂ ਨਹੀਂ। ਪਰ ਕਿਸੇ ਤਰ੍ਹਾਂ ਪ੍ਰਮਾਤਮਾ ਨੇ ਮੈਨੂੰ ਬਹੁਤ ਤਾਕਤ ਦਿੱਤੀ ਅਤੇ ਮੈਂ ਇਸ ਨੂੰ ਕਰਨ ‘ਚ ਕਾਮਯਾਬ ਰਹੀ’। ਅਦਾਕਾਰਾ ਦਾ ਹੌਸਲਾ ਦੇਖਦੇ ਹੋਏ ਪ੍ਰਸ਼ੰਸਕ ਇਸ ਉੱਪਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।