Entertainment Live: ਅਸ਼ਲੀਲ ਕੰਟੈਂਟ ਨਾਲ ਭਰਪੂਰ ਇਹ ਫਿਲਮਾਂ, ਦਿਲਜੀਤ ਦੋਸਾਂਝ ਬੋਲੇ- ਸਾਡਾ ਐਕਸੀਡੈਂਟ ਹੋਇਆ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 17 Aug 2024 09:42 PM
Entertainment Live Today: Diljit Dosanjh: ਦਿਲਜੀਤ ਦੋਸਾਂਝ ਦੀ ਕਾਰ ਦੇ ਉੱਡ ਗਏ ਸੀ ਪਰਖੱਚੇ, ਗਾਇਕ ਬੋਲਿਆ- 'ਮੈਂ ਉਸ ਦਿਨ ਮਰ ਜਾਂਦਾ...'

Diljit Dosanjh: ਗਲੋਬਲ ਸੁਪਰਸਟਾਰ ਦਿਲਜੀਤ ਦੋਸਾਂਝ ਆਏ ਦਿਨ ਸੋਸ਼ਲ ਮੀਡੀਆ 'ਤੇ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਉਨ੍ਹਾਂ ਆਪਣੀ ਗਾਇਕੀ, ਅਦਾਕਾਰੀ ਅਤੇ ਸਟਾਈਲਿਸ਼ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ।

Read MOre: Diljit Dosanjh: ਦਿਲਜੀਤ ਦੋਸਾਂਝ ਦੀ ਕਾਰ ਦੇ ਉੱਡ ਗਏ ਸੀ ਪਰਖੱਚੇ, ਗਾਇਕ ਬੋਲਿਆ- 'ਮੈਂ ਉਸ ਦਿਨ ਮਰ ਜਾਂਦਾ...'

Entertainment Live: Punjabi Singer: ਮਸ਼ਹੂਰ ਪੰਜਾਬੀ ਗਾਇਕ ਨੂੰ ਆਇਆ ਹਾਰਟ ਅਟੈਕ, ਹਸਪਤਾਲ ਤੋਂ ਸਾਹਮਣੇ ਆਈ ਤਸਵੀਰ ਨੇ ਮਚਾਈ ਤਰਥੱਲੀ

Sarthi K Suffered a Heart Attack: ਪੰਜਾਬੀ ਸੰਗੀਤ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਸਾਰਥੀ ਕੇ ਦੀਆਂ ਹਸਪਤਾਲ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਤਰਥੱਲੀ ਮਚਾ ਦਿੱਤੀ ਹੈ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਦਰਅਸਲ, ਪੰਜਾਬੀ ਗਾਇਕ ਸਾਰਥੀ ਕੇ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਮੀਡੀਆ ਚੈਨਲਾਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਰਥੀ ਕੇ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਮਗਰੋਂ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Read MOre: Punjabi Singer: ਮਸ਼ਹੂਰ ਪੰਜਾਬੀ ਗਾਇਕ ਨੂੰ ਆਇਆ ਹਾਰਟ ਅਟੈਕ, ਹਸਪਤਾਲ ਤੋਂ ਸਾਹਮਣੇ ਆਈ ਤਸਵੀਰ ਨੇ ਮਚਾਈ ਤਰਥੱਲੀ

Entertainment Live Today: Samantha Ruth Prabhu: 'ਭੋਜਨ ਨਹੀਂ, ਸੈਕਸ ਜ਼ਰੂਰੀ...', ਮਸ਼ਹੂਰ ਅਦਾਕਾਰਾ ਦੇ ਬਿਆਨ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ

Samantha Chose Sex Over Food: ਸਾਊਥ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਾਮੰਥਾ ਰੂਥ ਪ੍ਰਭੂ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਆਪਣੀ ਅਦਾਕਾਰੀ ਦੇ ਨਾਲ-ਨਾਲ ਸਾਮੰਥਾ ਬੋਲਡ ਬਿਆਨ ਨੂੰ ਲੈ ਵੀ ਚਰਚਾ ਵਿੱਚ ਰਹਿੰਦੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਅਦਾਕਾਰਾ ਦੇ ਸਾਬਕਾ ਪਤੀ ਨਾਗਾ ਚੈਤੰਨਿਆ ਨੇ ਸ਼ੋਭਿਤਾ ਧੂਲੀਪਾਲਾ ਨਾਲ ਵਿਆਹ ਕੀਤਾ ਹੈ। ਸਮੰਥਾ ਅਤੇ ਨਾਗਾ ਚੈਤੰਨਿਆ ਦਾ ਵਿਆਹ 2017 ਵਿੱਚ ਹੋਇਆ ਸੀ। ਇਹ ਜੋੜਾ ਕੁਝ ਸਾਲਾਂ ਬਾਅਦ 2021 ਵਿੱਚ ਵੱਖ ਹੋ ਗਿਆ।

Read More: Samantha Ruth Prabhu: 'ਭੋਜਨ ਨਹੀਂ, ਸੈਕਸ ਜ਼ਰੂਰੀ...', ਮਸ਼ਹੂਰ ਅਦਾਕਾਰਾ ਦੇ ਬਿਆਨ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ

Entertainment Live: Casting Coordinator: 'ਕੰਮ ਦੇ ਬਦਲੇ ਸੈਕਸ...', ਮਸ਼ਹੂਰ ਅਦਾਕਾਰਾ ਨੂੰ ਕਾਸਟਿੰਗ ਕੋਆਰਡੀਨੇਟਰ ਨੇ ਭੇਜੇ ਅਸ਼ਲੀਲ ਮੈਸੇਜ

Casting Coordinator: ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਵਿੱਚ ਅਜਿਹੇ ਕਈ ਸਿਤਾਰੇ ਮੌਜੂਦ ਹਨ, ਜੋ ਖੁਦ ਨਾਲ ਜੁੜੇ ਕਾਸਟਿੰਗ ਕਾਊਚ ਮਾਮਲਿਆਂ ਨੂੰ ਲੈ ਹੈਰਾਨੀਜਨਕ ਖੁਲਾਸੇ ਕਰ ਚੁੱਕੇ ਹਨ। ਇਸ ਵਿਚਾਲੇ ਟੀਵੀ ਅਦਾਕਾਰ ਮੋਹਿਤ ਪਰਮਾਰ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਦੋਸਤ ਪ੍ਰੇਰਨਾ ਠਾਕੁਰ ਕਾਸਟਿੰਗ ਕਾਊਚ ਦਾ ਸ਼ਿਕਾਰ ਹੋ ਗਈ ਹੈ। ਉਸਦੀ ਦੋਸਤ ਨੂੰ ਇੱਕ ਕਾਸਟਿੰਗ ਕੋਆਰਡੀਨੇਟਰ ਦੁਆਰਾ ਕੰਮ ਦੇ ਬਦਲੇ ਵਿੱਚ ਸਮਝੌਤਾ ਕਰਨ ਲਈ ਕਿਹਾ ਗਿਆ। 

Read More: Casting Coordinator: 'ਕੰਮ ਦੇ ਬਦਲੇ ਸੈਕਸ...', ਮਸ਼ਹੂਰ ਅਦਾਕਾਰਾ ਨੂੰ ਕਾਸਟਿੰਗ ਕੋਆਰਡੀਨੇਟਰ ਨੇ ਭੇਜੇ ਅਸ਼ਲੀਲ ਮੈਸੇਜ

Entertainment Live Today: Diljit Dosanjh: 'ਸਾਡਾ ਐਕਸੀਡੈਂਟ ਹੋਇਆ, ਮੈਂ ਉਸ ਦਿਨ ਮਰ ਜਾਂਦਾ...', ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ

Diljit Dosanjh: ਗਲੋਬਲ ਸੁਪਰਸਟਾਰ ਦਿਲਜੀਤ ਦੋਸਾਂਝ ਆਏ ਦਿਨ ਸੋਸ਼ਲ ਮੀਡੀਆ 'ਤੇ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਉਨ੍ਹਾਂ ਆਪਣੀ ਗਾਇਕੀ, ਅਦਾਕਾਰੀ ਅਤੇ ਸਟਾਈਲਿਸ਼ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ। ਇਸ ਵਿਚਾਲੇ ਕਲਾਕਾਰ ਦਾ  ਇੱਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਇਸ ਵਿੱਚ ਕਲਾਕਾਰ ਵੱਲੋਂ ਇੱਕ ਅਜਿਹਾ ਖੁਲਾਸਾ ਕੀਤਾ ਗਿਆ ਹੈ, ਜਿਸ ਬਾਰੇ ਸ਼ਾਇਦ ਹੀ ਕੋਈ ਜਾਣੂ ਹੋਵੇ। 

Read MOre: Diljit Dosanjh: 'ਸਾਡਾ ਐਕਸੀਡੈਂਟ ਹੋਇਆ, ਮੈਂ ਉਸ ਦਿਨ ਮਰ ਜਾਂਦਾ...', ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ 

Entertainment Live: Sidhu Moose Wala: ਛੋਟੇ ਸਿੱਧੂ ਲਈ ਫੈਨਜ਼ ਨੇ ਭੇਜੀਆਂ ਰੱਖੜੀਆ, ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਝਲਕ

Sidhu Moose Wala: ਇਸ ਵਾਰ 19 ਅਗਸਤ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੀ ਲੰਮੀ ਉਮਰ ਦੀ ਅਰਦਾਸ ਕਰਦੀਆਂ ਹਨ। ਇਸ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦਗਾਰ ’ਤੇ ਪਹੁੰਚ ਕੇ ਬਹੁਤ ਸਾਰੀਆਂ ਕੁੜੀਆਂ ਮੂਸੇਵਾਲਾ ਦੇ ਬੁੱਤ ਵਾਲੇ ਗੁੱਟ ’ਤੇ ਨਮ ਅੱਖਾਂ ਨਾਲ ਰੱਖੜੀਆਂ ਬੰਨਦੀਆਂ ਹਨ। ਪਰ ਇਸ ਵਾਰ ਕਈ ਫੈਨਜ਼ ਨੇ ਛੋਟੇ ਸਿੱਧੂ ਲਈ ਵੀ ਰੱਖੜੀਆ ਭੇਜੀਆਂ ਹਨ, ਜਿਸ ਦੀ ਮਾਤਾ ਚਰਨ ਕੌਰ ਵੱਲੋਂ ਖਾਸ ਝਲਕ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। 

Read MOre: Sidhu Moose Wala: ਛੋਟੇ ਸਿੱਧੂ ਲਈ ਫੈਨਜ਼ ਨੇ ਭੇਜੀਆਂ ਰੱਖੜੀਆ, ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਝਲਕ

Entertainment Live Today: Arshad Warsi: ਅਰਸ਼ਦ ਵਾਰਸੀ ਉਰਫ ਸਰਕਟ ਇਸ ਅਜੀਬ ਬੀਮਾਰੀ ਤੋਂ ਪੀੜਤ, ਬੋਲੇ- 'ਰੋਜ਼ ਸਵੇਰੇ ਉੱਠਦੇ ਹੀ...'

Arshad Warsi: ਅਰਸ਼ਦ ਵਾਰਸੀ ਉਰਫ ਸਰਕਟ ਇਸ ਅਜੀਬ ਬੀਮਾਰੀ ਤੋਂ ਪੀੜਤ, ਬੋਲੇ- 'ਰੋਜ਼ ਸਵੇਰੇ ਉੱਠਦੇ ਹੀ...'Arshad Warsi: ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਨੇ ਫਿਲਮਾਂ ਵਿੱਚ ਨਿਭਾਏ ਆਪਣੇ ਹਰ ਕਿਰਦਾਰ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਉਹ ਆਪਣੀ ਕਾਮਿਕ ਟਾਈਮਿੰਗ ਅਤੇ ਹਾਸੇ ਦੀ ਭਾਵਨਾ ਲਈ ਪ੍ਰਸ਼ੰਸਕਾਂ ਵਿਚਾਲੇ ਮਸ਼ਹੂਰ ਹਨ। ਅਰਸ਼ਦ ਨੇ 'ਮੁੰਨਾ ਭਾਈ ਐਮਬੀਬੀਐਸ', 'ਲਗੇ ਰਹੋ ਮੁੰਨਾ ਭਾਈ', 'ਜੌਲੀ ਐਲਐਲਬੀ', 'ਗੋਲਮਾਲ-3', 'ਧਮਾਲ' ਵਰਗੀਆਂ ਕਈ ਵੱਡੀਆਂ ਫਿਲਮਾਂ ਰਾਹੀਂ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। 

Read MOre: Arshad Warsi: ਅਰਸ਼ਦ ਵਾਰਸੀ ਉਰਫ ਸਰਕਟ ਇਸ ਅਜੀਬ ਬੀਮਾਰੀ ਤੋਂ ਪੀੜਤ, ਬੋਲੇ- 'ਰੋਜ਼ ਸਵੇਰੇ ਉੱਠਦੇ ਹੀ...'

Entertainment Live: Private Pics Leaked: ਕੁੱਲੜ੍ਹ ਪੀਜ਼ਾ ਕਪਲ ਤੋਂ ਬਾਅਦ ਇਸ ਮਸ਼ਹੂਰ ਇੰਫਲੁਇੰਸਰ ਦਾ ਪ੍ਰਾਈਵਟ ਵੀਡੀਓ ਲੀਕ, ਇੰਟਰਨੈੱਟ 'ਤੇ ਮੱਚੀ ਤਰਥੱਲੀ

Private Pics Leaked: ਮਸ਼ਹੂਰ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਯੂਟਿਊਬਰ ਸੋਨਾ ਡੇ ਸੋਸ਼ਲ ਮੀਡੀਆ ਉੱਪਰ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ।

Read More: Private Pics Leaked: ਕੁੱਲੜ੍ਹ ਪੀਜ਼ਾ ਕਪਲ ਤੋਂ ਬਾਅਦ ਇਸ ਮਸ਼ਹੂਰ ਇੰਫਲੁਇੰਸਰ ਦਾ ਪ੍ਰਾਈਵਟ ਵੀਡੀਓ ਲੀਕ, ਇੰਟਰਨੈੱਟ 'ਤੇ ਮੱਚੀ ਤਰਥੱਲੀ

ਪਿਛੋਕੜ

Entertainment News Live Today : ਭਾਰਤ ਵਿੱਚ ਭਾਵੇਂ ਹੁਣ ਵੈੱਬ ਸੀਰੀਜ਼ ਅਤੇ ਫਿਲਮਾਂ ਵਿੱਚ ਅਸ਼ਲੀਲ ਦ੍ਰਿਸ਼ ਬਹੁਤ ਜ਼ਿਆਦਾ ਦੇਖੇ ਜਾਂਦੇ ਹਨ, ਇੱਕ ਸਮਾਂ ਸੀ ਜਦੋਂ ਇਸਨੂੰ ਬਹੁਤ ਗੰਦਾ ਮੰਨਿਆ ਜਾਂਦਾ ਸੀ। ਅਜਿਹੇ 'ਚ ਕਈ ਫਿਲਮਾਂ 'ਤੇ ਪਾਬੰਦੀ ਵੀ ਲੱਗ ਚੁੱਕੀ ਹੈ। ਗੰਦੇ ਦ੍ਰਿਸ਼ਾਂ ਅਤੇ ਅਸ਼ਲੀਲ ਸਮੱਗਰੀ ਕਾਰਨ ਭਾਰਤ ਵਿੱਚ ਇਨ੍ਹਾਂ ਫਿਲਮਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ



ਰਤਨਾ ਪਾਠਕ ਅਤੇ ਕੋਂਕਣਾ ਸੇਨ ਸਟਾਰਰ ਫਿਲਮ 'ਲਿਪਸਟਿਕ ਅੰਡਰ ਮਾਈ ਬੁਰਖਾ' 'ਚ ਵੀ ਕਾਫੀ ਅਸ਼ਲੀਲ ਦ੍ਰਿਸ਼ ਦਿਖਾਏ ਗਏ ਸੀ। ਅਜਿਹੇ 'ਚ ਗਾਲੀ-ਗਲੋਚ ਅਤੇ ਆਡੀਓ ਅਸ਼ਲੀਲਤਾ ਦੇ ਆਧਾਰ 'ਤੇ ਫਿਲਮ 'ਤੇ ਰੋਕ ਲਗਾ ਦਿੱਤੀ ਗਈ ਸੀ। 


ਫਿਲਮ 'ਫਾਇਰ' 1996 'ਚ ਰਿਲੀਜ਼ ਹੋਈ ਸੀ, ਜਿਸ 'ਚ ਦੋ ਔਰਤਾਂ ਦੇ ਪਿਆਰ ਦੀ ਕਹਾਣੀ ਹੈ। ਫਿਲਮ 'ਤੇ ਸਮਲਿੰਗੀ ਪਿਆਰ ਨੂੰ ਉਤਸ਼ਾਹਿਤ ਕਰਨ ਲਈ ਅਤੇ ਦੋ ਔਰਤਾਂ ਸੀਤਾ ਅਤੇ ਰਾਧਾ ਦੇ ਨਾਂ ਨੂੰ ਲੈ ਕੇ ਹਿੰਦੂ ਆਸਥਾ 'ਤੇ ਹਮਲਾ ਕਰਨ ਦਾ ਦੋਸ਼ ਲੱਗਿਆ ਸੀ। ਇਸ ਤੋਂ ਬਾਅਦ ਇਸ ਫਿਲਮ 'ਤੇ ਪਾਬੰਦੀ ਲਗਾ ਦਿੱਤੀ ਗਈ।



2003 ਦੀ ਫਿਲਮ 'ਪਾਂਚ' 1976-77 'ਚ ਪੁਣੇ 'ਚ ਜੋਸ਼ੀ-ਅਭਯੰਕਰ ਦੇ ਲੜੀਵਾਰ ਕਤਲ 'ਤੇ ਆਧਾਰਿਤ ਹੈ। ਅਨੁਰਾਗ ਕਸ਼ਯਪ ਦੀ ਇਸ ਫਿਲਮ ਨੂੰ ਹਿੰਸਾ, ਡਰੱਗਸ, ਕਠੋਰ ਭਾਸ਼ਾ, ਯੁੱਧ ਅਤੇ ਕਤਲ ਦੀ ਵਡਿਆਈ ਦੇ ਕਾਰਨ ਬੈਨ ਕਰ ਦਿੱਤਾ ਗਿਆ ਸੀ।


'ਦਿ ਪਿੰਕ ਮਿਰਰ' (ਗੁਲਾਬੀ ਆਇਨਾ) ਭਾਰਤੀ ਸਮਲਿੰਗਤਾ 'ਤੇ ਆਧਾਰਿਤ ਫਿਲਮ ਸੀ। 2003 ਵਿੱਚ ਬਣੀ ਇਸ ਫਿਲਮ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਅਸ਼ਲੀਲ ਅਤੇ ਇਤਰਾਜ਼ਯੋਗ ਕਰਾਰ ਦਿੰਦੇ ਹੋਏ ਬੈਨ ਕਰ ਦਿੱਤਾ।


ਫਿਲਮ 'ਉਰਫ ਪ੍ਰੋਫੈਸਰ' ਇੱਕ ਬਲੈਕ ਕਾਮੇਡੀ ਫਿਲਮ ਹੈ। ਪਰ ਅਸ਼ਲੀਲ ਸਮੱਗਰੀ ਅਤੇ ਦ੍ਰਿਸ਼ਾਂ ਕਾਰਨ ਇਸ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ।



ਮੀਰਾ ਨਾਇਰ ਦੀ ਫਿਲਮ 'ਕਾਮਸੂਤਰ: ਏ ਟੇਲ ਆਫ ਲਵ' ਅਸ਼ਲੀਲ ਦ੍ਰਿਸ਼ਾਂ ਨਾਲ ਭਰੀ ਹੋਈ ਸੀ। ਇਸ ਫਿਲਮ ਨੂੰ ਸੈਂਸਰ ਬੋਰਡ ਨੇ ਅਨੈਤਿਕ ਕਰਾਰ ਦਿੰਦੇ ਹੋਏ ਪਾਬੰਦੀ ਲਗਾ ਦਿੱਤੀ ਸੀ।


1994 'ਚ ਆਈ ਫਿਲਮ 'ਬੈਂਡਿਟ ਕਵੀਨ' ਫੂਲਨ ਦੇਵੀ ਦੇ ਜੀਵਨ 'ਤੇ ਆਧਾਰਿਤ ਹੈ। ਮਾਲਾ ਸੇਨ ਦੀ ਕਿਤਾਬ 'ਤੇ ਆਧਾਰਿਤ ਇਹ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਪਰ ਫਿਲਮ 'ਚ ਔਰਤਾਂ ਵਿਰੁੱਧ ਹਿੰਸਾ ਅਤੇ ਉੱਚ ਵਰਗ ਦੇ ਮਰਦਾਂ ਵੱਲੋਂ ਬਲਾਤਕਾਰ ਦੇ ਮਾਮਲੇ ਦਿਖਾਏ ਗਏ ਸਨ, ਜਿਸ ਤੋਂ ਬਾਅਦ ਇਸ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.