Diljit Dosanjh: 'ਸਾਡਾ ਐਕਸੀਡੈਂਟ ਹੋਇਆ, ਮੈਂ ਉਸ ਦਿਨ ਮਰ ਜਾਂਦਾ...', ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ
Diljit Dosanjh: ਗਲੋਬਲ ਸੁਪਰਸਟਾਰ ਦਿਲਜੀਤ ਦੋਸਾਂਝ ਆਏ ਦਿਨ ਸੋਸ਼ਲ ਮੀਡੀਆ 'ਤੇ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਉਨ੍ਹਾਂ ਆਪਣੀ ਗਾਇਕੀ, ਅਦਾਕਾਰੀ ਅਤੇ ਸਟਾਈਲਿਸ਼ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ।
Diljit Dosanjh: ਗਲੋਬਲ ਸੁਪਰਸਟਾਰ ਦਿਲਜੀਤ ਦੋਸਾਂਝ ਆਏ ਦਿਨ ਸੋਸ਼ਲ ਮੀਡੀਆ 'ਤੇ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਉਨ੍ਹਾਂ ਆਪਣੀ ਗਾਇਕੀ, ਅਦਾਕਾਰੀ ਅਤੇ ਸਟਾਈਲਿਸ਼ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ। ਇਸ ਵਿਚਾਲੇ ਕਲਾਕਾਰ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਇਸ ਵਿੱਚ ਕਲਾਕਾਰ ਵੱਲੋਂ ਇੱਕ ਅਜਿਹਾ ਖੁਲਾਸਾ ਕੀਤਾ ਗਿਆ ਹੈ, ਜਿਸ ਬਾਰੇ ਸ਼ਾਇਦ ਹੀ ਕੋਈ ਜਾਣੂ ਹੋਵੇ।
ਦਰਅਸਲ, risewithnihar ਦੇ ਇੰਸਟਾਗ੍ਰਾਮ ਹੈਂਡਲ ਉੱਪਰ ਇੱਕ ਵੀਡੀਓ ਕਲਿੱਪ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਦਿਲਜੀਤ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ, ਸਾਡਾ ਐਕਸੀਡੈਂਟ ਹੋਇਆ, ਕਾਰ ਬਿਲਕੁੱਲ ਖਤਮ ਹੋ ਗਈ। ਪਰ ਮੈਨੂੰ ਸੱਟ ਨਹੀਂ ਲੱਗੀ, ਬਿਲਕੁੱਲ ਵੀ ਨਹੀਂ ਜਦੋਂ ਐਕਸੀਡੈਂਟ ਹੋਇਆ, ਤਾਂ ਮੈਂ ਆਪਣੇ ਨਾਲ ਸੀ ਅਤੇ ਉਸ ਤੋਂ ਬਾਅਦ ਦੀਵਾਲੀ ਦਾ ਟਾਈਮ ਸੀ। ਮੈਂ ਸ਼ਹਿਰ ਆਇਆ, ਪਟਾਕੇ ਚੱਲ ਰਹੇ ਸੀ। ਲੋਕ ਦੀਵਾਲੀ ਮਨਾ ਰਹੇ ਸੀ। ਉਸ ਦੌਰਾਨ ਮੇਰੇ ਇੱਕ ਹੀ ਖਿਆਲ ਮਨ ਵਿੱਚ ਚੱਲ਼ ਰਿਹਾ ਸੀ, ਜੇਕਰ ਅੱਜ ਮੈਂ ਮਰ ਜਾਂਦਾ...ਤਾਂ ਦੁਨੀਆਂ ਬਦਲਣ ਵਾਲੀ ਨਹੀਂ ਹੈ। ਤੂੰ ਜੋ ਸੋਚ ਰਿਹਾ ਹੈਂ ਕਿ ਮੈਂ ਦੁਨੀਆਂ ਬਦਲ ਦੇਵਾਂਗਾ, ਇਹ ਦੁਨੀਆ ਇਦਾ ਦੀ ਹੈ, ਇਹ ਦੁਨੀਆਂ ਤੈਨੂੰ ਜਾਣਦੀ ਹੈ... ਵੇਖੋ ਕਲਾਕਾਰ ਨੇ ਅੱਗੇ ਕੀ ਕਿਹਾ...
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਹਾਲ ਹੀ ਵਿੱਚ ਫਿਲਮ ਜੱਟ ਐੱਡ ਜੁਲੀਅਟ 3 ਵਿੱਚ ਨਜ਼ਰ ਆਏ। ਇਸ ਫਿਲਮ ਰਾਹੀਂ ਉਨ੍ਹਾਂ ਪ੍ਰਸ਼ੰਸਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਫਿਲਮ ਵਿੱਚ ਇੱਕ ਵਾਰ ਫਿਰ ਕਲਾਕਾਰ ਦੀ ਨੀਰੂ ਬਾਜਵਾ ਨਾਲ ਰੋਮਾਂਸ ਕਰਦਾ ਹੋਇਆ ਨਜ਼ਰ ਆਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।