Entertainment Live: ਅਰਮਾਨ-ਕ੍ਰਿਤਿਕਾ ਦੇ ਇੰਟੀਮੇਟ ਵੀਡੀਓ ਨੂੰ ਲੈ ਭੱਖਿਆ ਵਿਵਾਦ, ਪੰਜਾਬੀ ਕਲਾਕਾਰ ਨੂੰ ਬਦਮਾਸ਼ਾਂ ਨੇ ਆਣ ਪਾਇਆ ਘੇਰਾ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
Salman khan on Firing: ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ਦੇ ਬਾਹਰ 14 ਅਪ੍ਰੈਲ ਦੀ ਸਵੇਰ ਨੂੰ ਗੋਲੀਬਾਰੀ ਤੋਂ ਬਾਅਦ ਹਰ ਪਾਸੇ ਦਹਿਸ਼ਤ ਫੈਲ ਗਈ। ਇਸ ਘਟਨਾ ਨੇ ਪੂਰੀ ਇੰਡਸਟਰੀ ਅਤੇ ਬਾਲੀਵੁੱਡ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੱਸ ਦੇਈਏ ਕਿ ਹਾਲੇ ਵੀ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋ ਬਾਈਕ ਸਵਾਰ ਉਸ ਦੇ ਘਰ ਦੇ ਬਾਹਰ ਆਏ ਅਤੇ ਕੁਝ ਰਾਊਂਡ ਫਾਇਰ ਕਰਨ ਤੋਂ ਬਾਅਦ ਉਥੋਂ ਫਰਾਰ ਹੋ ਗਏ। ਬਾਅਦ 'ਚ ਮੁੰਬਈ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।
Read MOre: Salman khan: ਜਦੋਂ ਘਰ ਠਾਹ-ਠਾਹ ਚੱਲੀਆਂ ਗੋਲੀਆਂ, ਸਲਮਾਨ ਬੋਲਿਆ- 'ਮੈਨੂੰ ਮਾਰਨਾ ਚਾਹੁੰਦਾ ਲਾਰੇਂਸ ਬਿਸ਼ਨੋਈ, ਖਤਰੇ 'ਚ ਮੇਰਾ ਪਰਿਵਾਰ'
Punjabi Singer Singga: ਪੰਜਾਬੀ ਗਾਇਕ ਸਿੰਗਾ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਉਨ੍ਹਾਂ ਆਪਣੀ ਗਾਇਕੀ ਨਾਲ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਦਿਲ ਵੀ ਜਿੱਤਿਆ ਹੈ।
Read MOre: Singer Singga: ਗਾਇਕ ਸਿੰਗਾ ਦੀ ਹਾਲਤ ਵੇਖ ਫੈਨਜ਼ ਪਰੇਸ਼ਾਨ, ਲਹੂ-ਲੁਹਾਣ ਤਸਵੀਰਾਂ ਨੇ ਮਚਾਇਆ ਹੰਗਾਮਾ
Aishwarya Rai-Abhishek Bachchan Grey Divorce: ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਦੋਵਾਂ ਵਿਚਾਲੇ ਲਗਾਤਾਰ ਤਕਰਾਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹਾਲ ਹੀ 'ਚ ਜਦੋਂ ਅਨੰਤ ਅੰਬਾਨੀ ਦੇ ਵਿਆਹ 'ਚ ਐਸ਼ਵਰਿਆ ਰਾਏ ਅਤੇ ਆਰਾਧਿਆ ਵੱਖਰੇ ਤੌਰ 'ਤੇ ਪਹੁੰਚੇ ਸਨ ਅਤੇ ਬੱਚਨ ਪਰਿਵਾਰ ਦੇ ਬਾਕੀ ਮੈਂਬਰ ਵੱਖਰੇ ਤੌਰ 'ਤੇ ਪਹੁੰਚੇ ਸਨ ਤਾਂ ਦੋਹਾਂ ਪਰਿਵਾਰਾਂ ਵਿਚਾਲੇ ਦਰਾਰ ਦੀਆਂ ਖਬਰਾਂ ਤੇਜ਼ ਹੋ ਗਈਆਂ ਹਨ। ਕਿਹਾ ਜਾ ਰਿਹਾ ਹੈ ਕਿ ਹੁਣ ਦੋਵੇਂ ਗ੍ਰੇ ਤਲਾਕ ਲੈਣ ਜਾ ਰਹੇ ਹਨ। ਇਸ ਖਬਰ ਰਾਹੀਂ ਜਾਣੋ ਆਖਿਰ ਗ੍ਰੇ-ਤਲਾਕ ਕੀ ਹੈ?
Read More: Aishwarya-Abhishek Divorce: ਐਸ਼ਵਰਿਆ ਰਾਏ-ਅਭਿਸ਼ੇਕ ਬੱਚਨ ਲੈਣਗੇ Grey Divorce ? ਜਾਣੋ ਕੀ ਹੁੰਦਾ ਇਸਦਾ ਅਸਲ ਮਤਲਬ
Ramen Baruah Missing: ਮਨੋਰੰਜਨ ਜਗਤ ਤੋਂ ਇੱਕ ਹੋਰ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇਸ ਖਬਰ ਨੇ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੇ ਹੀ ਤਹਿਲਕਾ ਮਚਾ ਦਿੱਤਾ ਹੈ। ਦਰਅਸਲ, ਆਸਾਮ ਦੇ ਮਸ਼ਹੂਰ ਸੰਗੀਤਕਾਰ ਰਮਨ ਬਰੂਆ ਬਾਰੇ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ। ਇਹ ਮਸ਼ਹੂਰ ਹਸਤੀ ਪਿਛਲੇ ਸੋਮਵਾਰ ਤੋਂ ਲਾਪਤਾ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਸਣੇ ਫਿਲਮੀ ਹਸਤੀਆਂ ਵੀ ਪਰੇਸ਼ਾਨ ਹਨ।
Read More: Shocking: ਇਹ ਮਸ਼ਹੂਰ ਹਸਤੀ ਤਿੰਨ ਦਿਨ ਤੋਂ ਲਾਪਤਾ, ਸਵੇਰੇ ਘਰੋਂ ਨਿਕਲੇ ਪਰ ਘਰ ਨਹੀਂ ਪਰਤੇ...
Sonu Nigam Cries Video: ਬਾਲੀਵੁੱਡ ਅਦਾਕਾਰ ਅਤੇ ਟੀ-ਸੀਰੀਜ਼ ਦੇ ਸਹਿ-ਮਾਲਕ ਕ੍ਰਿਸ਼ਨ ਕੁਮਾਰ ਦੀ 20 ਸਾਲਾ ਧੀ ਤਿਸ਼ਾ ਕੁਮਾਰ ਦੇ ਦੇਹਾਂਤ ਨਾਲ ਸਿਨੇਮਾ ਜਗਤ ਵਿੱਚ ਸੋਗ ਦਾ ਮਾਹੌਲ ਛਾਇਆ ਹੋਇਆ ਹੈ। ਦੱਸ ਦੇਈਏ ਕਿ ਕੈਂਸਰ ਨਾਲ ਜੂਝ ਰਹੀ 20 ਸਾਲਾ ਤਿਸ਼ਾ ਨੇ ਜਰਮਨੀ 'ਚ ਆਖਰੀ ਸਾਹ ਲਏ ਅਤੇ ਇਸ ਤੋਂ ਬਾਅਦ ਪੂਰਾ ਪਰਿਵਾਰ ਟੁੱਟ ਗਿਆ। ਤਿਸ਼ਾ ਦੇ ਛੋਟੀ ਉਮਰੇ ਦੇਹਾਂਤ ਨੇ ਫਿਲਮ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ। ਇਸ ਵਿਚਾਲੇ ਫਿਲਮ ਇੰਡਸਟਰੀ ਦੇ ਕਈ ਸਿਤਾਰੇ ਕ੍ਰਿਸ਼ਨ ਕੁਮਾਰ ਕੋਲ ਦੁੱਖ ਪ੍ਰਗਟ ਕਰਨ ਪੁੱਜੇ। ਫਿਲਹਾਲ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਗਾਇਕ ਸੋਨੂੰ ਨਿਗਮ ਭੁੱਬਾਂ ਮਾਰ ਰੋਂਦੇ ਹੋਏ ਵਿਖਾਈ ਦੇ ਰਹੇ ਹਨ।
Read MOre: Video: ਮਸ਼ਹੂਰ ਗਾਇਕ ਆਪਣੇ ਆਪ 'ਤੇ ਨਹੀਂ ਰੱਖ ਸਕਿਆ ਕਾਬੂ, ਇਸ ਹਸਤੀ 'ਤੇ ਦੇਹਾਂਤ ਭੁੱਬਾ ਮਾਰ ਰੋਇਆ
Armaan Malik-Kritika Malik Intimate Video: ਇਨ੍ਹੀਂ ਦਿਨੀਂ ਵਿਵਾਦਿਤ ਸ਼ੋਅ ਬਿੱਗ ਬੌਸ ਓਟੀਟੀ 3 ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਸ਼ੋਅ ਤੋਂ ਅਰਮਾਨ ਮਲਿਕ ਅਤੇ ਕ੍ਰਿਤਿਕਾ ਮਲਿਕ ਦੇ ਵਾਇਰਲ ਇੰਟੀਮੇਟ ਵੀਡੀਓ ਨੂੰ ਲੈ ਹਰ ਪਾਸੇ ਹੰਗਾਮਾ ਮੱਚਿਆ ਹੋਇਆ ਹੈ। ਜਿੱਥੇ ਕਈ ਲੋਕ ਇਸ ਵੀਡੀਓ ਉੱਪਰ ਇਤਰਾਜ਼ ਜ਼ਾਹਿਰ ਕਰ ਰਹੇ ਹਨ, ਉੱਥੇ ਹੀ ਕਈਆਂ ਵੱਲੋਂ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਵੀਡੀਓ ਉੱਪਰ ਸ਼ਿਵ ਸੈਨਾ ਦੀ ਸਕੱਤਰ ਅਤੇ ਬੁਲਾਰਾ ਮਨੀਸ਼ਾ ਕਯਾਂਡੇ ਨੇ ਅਰਮਾਨ ਮਲਿਕ ਅਤੇ ਸ਼ੋਅ ਦੇ ਸੀਈਓ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੀ। ਇਸ ਦੌਰਾਨ, ਹੁਣ ਚੈਨਲ ਨੇ ਅਰਮਾਨ-ਕ੍ਰਿਤਿਕਾ ਦੇ ਇੰਟੀਮੇਟ ਵੀਡੀਓ 'ਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ ਅਤੇ ਜੋੜੇ ਦੀ ਵੀਡੀਓ ਨੂੰ ਫਰਜ਼ੀ ਦੱਸਿਆ ਹੈ।
Read MOre; Bigg Boss OTT 3: ਅਰਮਾਨ-ਕ੍ਰਿਤਿਕਾ ਦੇ ਇੰਟੀਮੇਟ ਵੀਡੀਓ ਨੂੰ ਲੈ ਚਰਚਾ ਜਾਰੀ, ਸੱਚਾਈ ਦਾ ਖੁਲਾਸਾ ਹੁੰਦੇ ਹੀ ਮੱਚਿਆ ਹਾਹਾਕਾਰ
Attack On Punjabi Actor: ਪੰਜਾਬੀ ਮਾਡਲ-ਅਦਾਕਾਰ ਅਦਨਾਨ ਅਲੀ ਖ਼ਾਨ ਲਗਾਤਾਰ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਕਲਾਕਾਰ ਤੇ ਹੋਏ ਜਾਨਲੇਵਾ ਹਮਲੇ ਨਾਲ ਜੁੜੀਆਂ ਅਪਡੇਟਸ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਕਲਾਕਾਰ ਤੇ ਹਮਲੇ ਦਾ ਖੌਫਨਾਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਬਦਮਾਸ਼ਾ ਨੇ ਕਲਾਕਾਰ ਨੂੰ ਕਿਵੇਂ ਆਸਾਨੀ ਨਾਲ ਸ਼ਿਕਾਰ ਬਣਾਇਆ ਅਤੇ ਕਿਰਚਾਂ ਨਾਲ ਉਨ੍ਹਾਂ ਦਾ ਕੰਨ ਵੱਢ ਦਿੱਤਾ।
Read MOre: Punjabi Actor: ਪੰਜਾਬੀ ਕਲਾਕਾਰ 'ਤੇ ਹਮਲੇ ਦਾ ਖੌਫਨਾਕ ਵੀਡੀਓ ਆਇਆ ਸਾਹਮਣੇ, ਬਦਮਾਸ਼ਾਂ ਨੇ ਕਿਰਚਾਂ ਨਾਲ ਵੱਢਿਆ ਕੰਨ
ਪਿਛੋਕੜ
Entertainment News Live Today : ਇਨ੍ਹੀਂ ਦਿਨੀਂ ਵਿਵਾਦਿਤ ਸ਼ੋਅ ਬਿੱਗ ਬੌਸ ਓਟੀਟੀ 3 ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਸ਼ੋਅ ਤੋਂ ਅਰਮਾਨ ਮਲਿਕ ਅਤੇ ਕ੍ਰਿਤਿਕਾ ਮਲਿਕ ਦੇ ਵਾਇਰਲ ਇੰਟੀਮੇਟ ਵੀਡੀਓ ਨੂੰ ਲੈ ਹਰ ਪਾਸੇ ਹੰਗਾਮਾ ਮੱਚਿਆ ਹੋਇਆ ਹੈ। ਜਿੱਥੇ ਕਈ ਲੋਕ ਇਸ ਵੀਡੀਓ ਉੱਪਰ ਇਤਰਾਜ਼ ਜ਼ਾਹਿਰ ਕਰ ਰਹੇ ਹਨ, ਉੱਥੇ ਹੀ ਕਈਆਂ ਵੱਲੋਂ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਵੀਡੀਓ ਉੱਪਰ ਸ਼ਿਵ ਸੈਨਾ ਦੀ ਸਕੱਤਰ ਅਤੇ ਬੁਲਾਰਾ ਮਨੀਸ਼ਾ ਕਯਾਂਡੇ ਨੇ ਅਰਮਾਨ ਮਲਿਕ ਅਤੇ ਸ਼ੋਅ ਦੇ ਸੀਈਓ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੀ। ਇਸ ਦੌਰਾਨ, ਹੁਣ ਚੈਨਲ ਨੇ ਅਰਮਾਨ-ਕ੍ਰਿਤਿਕਾ ਦੇ ਇੰਟੀਮੇਟ ਵੀਡੀਓ 'ਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ ਅਤੇ ਜੋੜੇ ਦੀ ਵੀਡੀਓ ਨੂੰ ਫਰਜ਼ੀ ਦੱਸਿਆ ਹੈ।
ਜੀਓ ਸਿਨੇਮਾ ਨੇ ਬਿਆਨ 'ਚ ਕਹੀ ਇਹ ਗੱਲ...
ਜੀਓ ਸਿਨੇਮਾ ਨੇ ਇੱਕ ਬਿਆਨ ਵਿੱਚ ਅਰਮਾਨ-ਕ੍ਰਿਤਿਕਾ ਦੀ ਇੰਟੀਮੇਟ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਫਰਜ਼ੀ ਵੀਡੀਓ ਬਣਾਉਣ ਵਾਲੇ ਵਿਅਕਤੀ ਖਿਲਾਫ ਕਾਰਵਾਈ ਕਰਨਗੇ। ਜੀਓ ਸਿਨੇਮਾ ਨੇ ਆਪਣੇ ਬਿਆਨ ਵਿੱਚ ਲਿਖਿਆ - ਜੀਓ ਸਿਨੇਮਾ ਆਪਣੇ ਪਲੇਟਫਾਰਮ 'ਤੇ ਸਟ੍ਰੀਮ ਹੋਣ ਵਾਲੀ ਕਿਸੇ ਵੀ ਸਮੱਗਰੀ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਆਪਣੇ ਸਖਤ ਪ੍ਰੋਗਰਾਮਿੰਗ ਮਾਪਦੰਡਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਾ ਹੈ। ਬਿੱਗ ਬੌਸ ਓਟੀਟੀ, ਜੋ ਜੀਓ ਸਿਨੇਮਾ 'ਤੇ ਸਟ੍ਰੀਮ ਕਰਦਾ ਹੈ, ਕੋਲ ਅਜਿਹੀ ਕੋਈ ਸਮੱਗਰੀ ਨਹੀਂ ਸੀ। ਵਾਇਰਲ ਹੋ ਰਹੀ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਇਸ ਵਿੱਚ ਅਸ਼ਲੀਲਤਾ ਦਿਖਾਈ ਗਈ ਹੈ, ਜੋ ਕਿ ਫਰਜ਼ੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਜੀਓ ਸਿਨੇਮਾ ਦੀ ਅਖੰਡਤਾ ਅਤੇ ਆਪਣੇ ਦਰਸ਼ਕਾਂ ਦੇ ਵਿਸ਼ਵਾਸ ਨੂੰ ਬਣਾਈ ਰੱਖਣ ਲਈ ਵਚਨਬੱਧ ਹਾਂ। ਵਾਇਰਲ ਹੋ ਰਹੀ ਵੀਡੀਓ ਫਰਜ਼ੀ ਹੈ। ਇਹ ਇੱਕ ਗੰਭੀਰ ਵਿਸ਼ਾ ਹੈ। ਸਾਡੀ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਿੱਥੋਂ ਆਇਆ ਹੈ। ਅਜਿਹੇ ਅਪਮਾਨਜਨਕ ਵੀਡੀਓ ਬਣਾਉਣ ਅਤੇ ਸ਼ੇਅਰ ਕਰਨ 'ਤੇ ਬਿੱਗ ਬੌਸ ਓਟੀਟੀ ਅਤੇ ਜੀਓ ਸਿਨੇਮਾ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
- - - - - - - - - Advertisement - - - - - - - - -