Video: ਮਸ਼ਹੂਰ ਗਾਇਕ ਆਪਣੇ ਆਪ 'ਤੇ ਨਹੀਂ ਰੱਖ ਸਕਿਆ ਕਾਬੂ, ਇਸ ਹਸਤੀ 'ਤੇ ਦੇਹਾਂਤ ਭੁੱਬਾ ਮਾਰ ਰੋਇਆ
Sonu Nigam Cries Video: ਬਾਲੀਵੁੱਡ ਅਦਾਕਾਰ ਅਤੇ ਟੀ-ਸੀਰੀਜ਼ ਦੇ ਸਹਿ-ਮਾਲਕ ਕ੍ਰਿਸ਼ਨ ਕੁਮਾਰ ਦੀ 20 ਸਾਲਾ ਧੀ ਤਿਸ਼ਾ ਕੁਮਾਰ ਦੇ ਦੇਹਾਂਤ ਨਾਲ ਸਿਨੇਮਾ ਜਗਤ ਵਿੱਚ ਸੋਗ ਦਾ ਮਾਹੌਲ ਛਾਇਆ ਹੋਇਆ ਹੈ। ਦੱਸ ਦੇਈਏ ਕਿ ਕੈਂਸਰ ਨਾਲ

Sonu Nigam Cries Video: ਬਾਲੀਵੁੱਡ ਅਦਾਕਾਰ ਅਤੇ ਟੀ-ਸੀਰੀਜ਼ ਦੇ ਸਹਿ-ਮਾਲਕ ਕ੍ਰਿਸ਼ਨ ਕੁਮਾਰ ਦੀ 20 ਸਾਲਾ ਧੀ ਤਿਸ਼ਾ ਕੁਮਾਰ ਦੇ ਦੇਹਾਂਤ ਨਾਲ ਸਿਨੇਮਾ ਜਗਤ ਵਿੱਚ ਸੋਗ ਦਾ ਮਾਹੌਲ ਛਾਇਆ ਹੋਇਆ ਹੈ। ਦੱਸ ਦੇਈਏ ਕਿ ਕੈਂਸਰ ਨਾਲ ਜੂਝ ਰਹੀ 20 ਸਾਲਾ ਤਿਸ਼ਾ ਨੇ ਜਰਮਨੀ 'ਚ ਆਖਰੀ ਸਾਹ ਲਏ ਅਤੇ ਇਸ ਤੋਂ ਬਾਅਦ ਪੂਰਾ ਪਰਿਵਾਰ ਟੁੱਟ ਗਿਆ। ਤਿਸ਼ਾ ਦੇ ਛੋਟੀ ਉਮਰੇ ਦੇਹਾਂਤ ਨੇ ਫਿਲਮ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ। ਇਸ ਵਿਚਾਲੇ ਫਿਲਮ ਇੰਡਸਟਰੀ ਦੇ ਕਈ ਸਿਤਾਰੇ ਕ੍ਰਿਸ਼ਨ ਕੁਮਾਰ ਕੋਲ ਦੁੱਖ ਪ੍ਰਗਟ ਕਰਨ ਪੁੱਜੇ। ਫਿਲਹਾਲ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਗਾਇਕ ਸੋਨੂੰ ਨਿਗਮ ਭੁੱਬਾਂ ਮਾਰ ਰੋਂਦੇ ਹੋਏ ਵਿਖਾਈ ਦੇ ਰਹੇ ਹਨ।
ਇਸ ਦੌਰਾਨ ਗਾਇਕ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕਿਆ ਅਤੇ ਗੋਡਿਆਂ ਭਾਰ ਬੈਠ ਕੇ ਰੋਣ ਲੱਗਿਆ। ਇਸ ਦੌਰਾਨ ਉਹ ਕ੍ਰਿਸ਼ਨ ਕੁਮਾਰ ਦੀ ਗੋਦੀ ਦਾ ਸਹਾਰਾ ਲੈ ਕੇ ਰੋਂਦੇ ਨਜ਼ਰ ਆਏ। ਜਿਸ ਨੇ ਵੀ ਇਸ ਵੀਡੀਓ ਨੂੰ ਦੇਖਿਆ ਉਹ ਹੈਰਾਨ ਰਹਿ ਗਿਆ। ਹਰ ਕੋਈ ਜਾਣਦਾ ਹੈ ਕਿ ਸੋਨੂੰ ਨਿਗਮ ਅਤੇ ਟੀ-ਸੀਰੀਜ਼ ਦਾ ਰਿਸ਼ਤਾ 30 ਸਾਲ ਤੋਂ ਜ਼ਿਆਦਾ ਪੁਰਾਣਾ ਹੈ। ਤਿਸ਼ਾ ਕੁਮਾਰ ਲੰਬੇ ਸਮੇਂ ਤੋਂ ਕੈਂਸਰ ਦਾ ਇਲਾਜ ਕਰਵਾ ਰਹੇ ਸਨ। ਉਨ੍ਹਾਂ ਨੂੰ ਸੋਮਵਾਰ ਨੂੰ ਵਿਲੇ ਪਾਰਲੇ 'ਚ ਦਫਨਾਇਆ ਗਿਆ। ਸੋਨੂੰ ਨਿਗਮ ਦਾ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।
View this post on Instagram
ਲੋਕਾਂ ਨੇ ਕੀ ਕਿਹਾ?
ਇਕ ਯੂਜ਼ਰ ਨੇ ਲਿਖਿਆ, ''ਉਹ ਉਨ੍ਹਾਂ ਦੀ ਗੋਦ 'ਚ ਸਿਰ ਰੱਖ ਕੇ ਰੋ ਰਿਹਾ ਹੈ ਕਿਉਂਕਿ ਸੋਨੂੰ ਨੇ ਆਪਣੀ ਮਾਂ ਨੂੰ ਵੀ ਕੈਂਸਰ ਕਾਰਨ ਗੁਆ ਦਿੱਤਾ ਸੀ। ਇਹ ਗੁਲਸ਼ਨ ਕੁਮਾਰ ਹੀ ਸੀ ਜਿਸ ਨੇ ਉਸ ਨੂੰ ਬਹੁਤ ਮੌਕੇ ਦਿੱਤੇ। ਇੱਕ ਨੇ ਲਿਖਿਆ, "ਬੈਕਗ੍ਰਾਉਂਡ ਵਿੱਚ ਸ਼ਾਨ ਹੀ ਉਨੇ ਹੀ ਦੁੱਖੀ ਹਨ, RIP ਓਮ ਸ਼ਾਂਤੀ।" ਇਕ ਹੋਰ ਨੇ ਲਿਖਿਆ, ''ਉਹ ਵੀ ਇਕ ਪਿਤਾ ਹੈ, ਇਸ ਲਈ ਉਹ ਕਿਸ਼ਨ ਕੁਮਾਰ ਲਈ ਮਹਿਸੂਸ ਕਰ ਰਿਹਾ ਹੈ।'' ਤੁਸੀਂ ਇਹ ਵੀਡੀਓ ਦੇਖੋ ਜੋ ਵਾਇਰਲ ਹੋ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
