(Source: ECI/ABP News)
Entertainment Live: ਮਸ਼ਹੂਰ ਅਦਾਕਾਰਾ ਦੇ ਦੇਹਾਂਤ ਨਾਲ ਪਰਿਵਾਰ ਸਣੇ ਸਦਮੇ 'ਚ ਫੈਨਜ਼, ਪੰਜਾਬੀ ਗਾਇਕ ਨੇ ਕੰਗਨਾ ਰਣੌਤ ਨੂੰ ਕਿਹਾ ਬਿੱਲੀ ਸਣੇ ਅਹਿਮ ਖਬਰਾਂ...
Entertainment News Live Today: ਮਸ਼ਹੂਰ ਅਦਾਕਾਰਾ ਆਭਾ ਪਾਲ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਦੱਸ ਦੇਈਏ ਕਿ ਆਭਾ ਕਈ ਵੈੱਬ ਸੀਰੀਜ਼ ਵਿੱਚ ਆਪਣਾ ਜਲਵਾ ਦਿਖਾ ਚੁੱਕੀ ਹੈ। ਹਾਲ ਹੀ ਵਿੱਚ ਆਭਾ ਪਾਲ ਨੇ ਆਪਣੇ ਸੋਸ਼ਲ ਮੀਡੀਆ
LIVE

Background
Entertainment Live Today: Kangana Ranaut: 'ਸਿਰ ਵੱਢ ਸਕਦੇ ਹਾਂ...', ਕੰਗਨਾ ਰਣੌਤ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਵਾਇਰਲ ਵੀਡੀਓ ਨੇ ਮਚਾਈ ਤਰਥੱਲੀ
Kangana Ranaut Threatened: ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਸੰਸਦ ਕੰਗਨਾ ਰਣੌਤ ਲਗਾਤਾਰ ਵਿਵਾਦਾਂ ਵਿਚਾਲੇ ਘਿਰਦੇ ਹੋਏ ਨਜ਼ਰ ਆ ਰਹੀ ਹੈ। ਇਸ ਵਿਚਾਲੇ ਸੋਸ਼ਲ ਮੀਡੀਆ ਹੈਂਡਲ ਐਕਸ ਉੱਪਰ ਇੱਕ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਅਦਾਕਾਰਾ ਨੂੰ ਧਮਕੀ ਦਿੱਤੀ ਜਾ ਰਹੀ ਹੈ। ਇਹ ਧਮਕੀ ਉਸ ਨੂੰ ਫਿਲਮ 'ਐਮਰਜੈਂਸੀ' ਨੂੰ ਲੈ ਕੇ ਮਿਲੀ ਹੈ।
Read MOre: Kangana Ranaut: 'ਸਿਰ ਵੱਢ ਸਕਦੇ ਹਾਂ...', ਕੰਗਨਾ ਰਣੌਤ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਵਾਇਰਲ ਵੀਡੀਓ ਨੇ ਮਚਾਈ ਤਰਥੱਲੀ
Entertainment Live: BJP Slams Kangana Ranaut: ਕੰਗਨਾ ਰਣੌਤ ਨੂੰ ਕਿਸਾਨ ਅੰਦੋਲਨ 'ਤੇ ਬਿਆਨ ਦੇਣਾ ਪਿਆ ਮਹਿੰਗਾ, ਅਦਾਕਾਰਾ ਨੂੰ BJP ਨੇ ਦਿੱਤੀ ਸਖਤ ਨਸੀਹਤ
BJP slams Kangana Ranaut: ਕਿਸਾਨ ਅੰਦੋਲਨ 'ਤੇ ਮੰਡੀ ਤੋਂ ਲੋਕ ਸਭਾ ਮੈਂਬਰ ਕੰਗਨਾ ਰਣੌਤ ਦੇ ਬਿਆਨ 'ਤੇ ਭਾਜਪਾ ਨੇ ਅਸਹਿਮਤੀ ਪ੍ਰਗਟਾਈ ਹੈ। ਭਾਜਪਾ ਨੇ ਇੱਕ ਬਿਆਨ ਜਾਰੀ ਕਰਕੇ ਕੰਗਨਾ ਨੂੰ ਭਵਿੱਖ ਵਿੱਚ ਅਜਿਹਾ ਕੋਈ ਬਿਆਨ ਨਾ ਦੇਣ ਦੀ ਸਲਾਹ ਦਿੱਤੀ ਹੈ। ਕੰਗਨਾ ਰਣੌਤ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਕਿਸਾਨ ਅੰਦੋਲਨ ਵਿੱਚ ਬਲਾਤਕਾਰ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਸੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੰਦੋਲਨ ਦੌਰਾਨ ਹਿੰਸਾ ਹੋ ਰਹੀ ਸੀ। ਇਸ ਬਿਆਨ ਤੋਂ ਬਾਅਦ ਕੰਗਨਾ ਰਣੌਤ ਲਗਾਤਾਰ ਨਿਸ਼ਾਨੇ 'ਤੇ ਬਣੀ ਹੋਈ ਹੈ।
Read MOre: BJP Slams Kangana Ranaut: ਕੰਗਨਾ ਰਣੌਤ ਨੂੰ ਕਿਸਾਨ ਅੰਦੋਲਨ 'ਤੇ ਬਿਆਨ ਦੇਣਾ ਪਿਆ ਮਹਿੰਗਾ, ਅਦਾਕਾਰਾ ਨੂੰ BJP ਨੇ ਦਿੱਤੀ ਸਖਤ ਨਸੀਹਤ
Entertainment Live: Shraddha Kapoor: ਸ਼ਰਧਾ ਕਪੂਰ ਨੇ PM ਮੋਦੀ ਨੂੰ ਪਛਾੜਿਆ, ਜਾਣੋ ਇੰਸਟਾਗ੍ਰਾਮ 'ਤੇ ਫਾਲੋਅਰਜ਼ ਦਾ ਬਾਦਸ਼ਾਹ ਕੌਣ ?
Shraddha Kapoor: ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਇਨ੍ਹੀਂ ਦਿਨੀ ਆਪਣੀ ਫਿਲਮ 'ਸਤ੍ਰੀ 2' ਨੂੰ ਲੈ ਦੁਨੀਆ ਭਰ ਵਿੱਚ ਵਾਹੋ-ਵਾਹੀ ਖੱਟ ਰਹੀ ਹੈ। ਇਸਦੇ ਨਾਲ ਹੀ ਅਦਾਕਾਰਾ ਨੇ ਇੱਕ ਹੋਰ ਉਪਲੱਬਧੀ ਆਪਣੇ ਨਾਂਅ ਕੀਤੀ ਹੈ। ਵਿਰਾਟ ਕੋਹਲੀ ਤੋਂ ਬਾਅਦ ਭਾਰਤ ਵਿੱਚ ਸ਼ਰਧਾ ਕਪੂਰ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋ ਕਰਨ ਵਾਲੀ ਸ਼ਖਸੀਅਤ ਬਣ ਗਈ ਹੈ।
Read MOre: Shraddha Kapoor: ਸ਼ਰਧਾ ਕਪੂਰ ਨੇ PM ਮੋਦੀ ਨੂੰ ਪਛਾੜਿਆ, ਜਾਣੋ ਇੰਸਟਾਗ੍ਰਾਮ 'ਤੇ ਫਾਲੋਅਰਜ਼ ਦਾ ਬਾਦਸ਼ਾਹ ਕੌਣ ?
Entertainment Live Today: Resham Singh Anmol: ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕੰਗਨਾ ਰਣੌਤ 'ਤੇ ਕੱਸਿਆ ਤੰਜ, ਬੋਲੇ- 'ਬਿੱਲੀ ਮਿਆਉ-ਮਿਆਉ ਕਰ ਰਹੀ...'
Resham Singh Anmol on Kangana Ranaut: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫਿਰ ਤੋਂ ਆਪਣੇ ਵਿਵਾਦਿਤ ਬਿਆਨ ਦੇ ਚਲਦਿਆਂ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਅਦਾਕਾਰਾ ਦੀ ਫਿਲਮ 'ਐਮਰਜੈਂਸੀ ਨੂੰ ਲੈ ਕੇ ਵਿਵਾਦ ਭੱਖਿਆ ਹੋਇਆ ਹੈ। ਇਸ ਦੌਰਾਨ ਕੰਗਨਾ ਨੇ ਪੰਜਾਬ ਤੇ ਕਿਸਾਨੀ ਅੰਦੋਲਨ (Farmer Protest) ਵਿਚਾਲੇ ਇੱਕ ਹੋਰ ਭੜਕਾਊ ਬਿਆਨ ਦਿੱਤਾ ਹੈ। ਉਸ ਦੇ ਪੰਜਾਬ ਦੀ ਬੰਗਲਾਦੇਸ਼ (Bangladesh) ਨਾਲ ਤੁਲਨਾ ਕਰ ਦਿੱਤੀ ਹੈ। ਜਿਸ ਕਾਰਨ ਹਰ ਪਾਸੇ ਉਸਦੀ ਆਲੋਚਨਾ ਕੀਤੀ ਜਾ ਰਹੀ ਹੈ।
Read MOre: Resham Singh Anmol: ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕੰਗਨਾ ਰਣੌਤ 'ਤੇ ਕੱਸਿਆ ਤੰਜ, ਬੋਲੇ- 'ਬਿੱਲੀ ਮਿਆਉ-ਮਿਆਉ ਕਰ ਰਹੀ...'
Entertainment Live: Entertainment Breaking: ਅੱਸੀ ਘਾਟ ਤੋਂ ਇਸ ਹਾਲਤ 'ਚ ਮਿਲਿਆ ਲਾਪਤਾ ਹੋਇਆ ਮਸ਼ਹੂਰ ਨਿਰਦੇਸ਼ਕ, ਮਿਲ ਰਹੀਆਂ ਸੀ ਧਮਕੀਆਂ
Sanoj Mishra Found in Varanasi: 'ਦਿ ਡਾਇਰੀ ਆਫ ਵੈਸਟ ਬੰਗਾਲ' ਦੇ ਨਿਰਦੇਸ਼ਕ ਸਨੋਜ ਮਿਸ਼ਰਾ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਮਸ਼ਹੂਰ ਨਿਰਦੇਸ਼ਕ ਕੋਲਕਾਤਾ 'ਚ ਲਾਪਤਾ ਹੋ ਗਏ ਸਨ। ਜਿਸ ਤੋਂ ਬਾਅਦ ਮਨੋਰੰਜਨ ਜਗਤ ਵਿੱਚ ਤਹਿਲਕਾ ਮੱਚ ਗਿਆ। ਫਿਲਹਾਲ ਹੁਣ ਉਹ ਲੱਭ ਲਿਆ ਗਿਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਉਨ੍ਹਾਂ ਨੂੰ ਬਨਾਰਸ ਦੇ ਇੱਕ ਘਾਟ 'ਤੇ ਵਿਗੜੀ ਹੋਈ ਹਾਲਤ 'ਚ ਦੇਖਿਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਦਵਾਤੀ ਮਿਸ਼ਰਾ ਅਤੇ ਲਖਨਊ ਪੁਲਿਸ ਨੇ ਉਸ ਨੂੰ ਕੋਲਕਾਤਾ ਤੋਂ ਲਾਪਤਾ ਹੋਣ ਤੋਂ ਲੈ ਕੇ ਬਨਾਰਸ ਪਹੁੰਚਣ ਤੱਕ ਸਾਰੀ ਘਟਨਾ ਦੱਸੀ।
Read More: Entertainment Breaking: ਅੱਸੀ ਘਾਟ ਤੋਂ ਇਸ ਹਾਲਤ 'ਚ ਮਿਲਿਆ ਲਾਪਤਾ ਹੋਇਆ ਮਸ਼ਹੂਰ ਨਿਰਦੇਸ਼ਕ, ਮਿਲ ਰਹੀਆਂ ਸੀ ਧਮਕੀਆਂ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
