Entertainment Live: ਆਮਿਰ ਖਾਨ ਦੇ ਘਰ ਛਾਇਆ ਮਾਤਮ, ਆਲੀਆ ਭੱਟ ਦੀ ਮਾਂ ਨਾਲ ਹੋਈ ਸੀ ਬਲਾਤਕਾਰ ਦੀ ਕੋਸ਼ਿਸ਼ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
Govinda Gun Shot: ਹਿੰਦੀ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਹਾਲ ਹੀ 'ਚ ਮੰਗਲਵਾਰ ਸਵੇਰੇ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ। ਦੱਸ ਦੇਈਏ ਕਿ ਅਦਾਕਾਰ ਨੂੰ ਅਚਾਨਕ ਆਪਣੇ ਕੋਲੋਂ ਲੱਤ 'ਚ ਗੋਲੀ ਲੱਗ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਐਮਰਜੈਂਸੀ ਸਰਜਰੀ ਕਰਵਾਈ ਗਈ।
Read MOre: Govinda Gun Shot: ਗੋਵਿੰਦਾ ਦੇ ਗੋਡੇ 'ਚ 2 ਇੰਚ ਹੇਠਾਂ ਜਾ ਵੜੀ ਬੰਦੂਕ ਦੀ ਗੋਲੀ, ਕਮਰੇ 'ਚ ਨਹੀਂ ਸੀ ਇਕੱਲੇ, ਪੁਲਿਸ ਨੇ ਇਸ ਕਾਰਨ ਜਤਾਇਆ ਸ਼ੱਕ!
Naga Chaitanya Reaction: ਸਾਊਥ ਅਦਾਕਾਰਾ ਸਮੰਥਾ ਰੂਥ ਪ੍ਰਭੂ ਅਤੇ ਨਾਗਾ ਚੈਤਨਿਆ ਇੱਕ ਵਾਰ ਫਿਰ ਆਪਣੇ ਤਲਾਕ ਨੂੰ ਲੈ ਚਰਚਾ ਵਿੱਚ ਆ ਗਏ ਹਨ। ਦੱਸ ਦੇਈਏ ਕਿ ਦੋਵਾਂ ਦਾ ਤਲਾਕ ਵਿਵਾਦ ਦਾ ਵਿਸ਼ਾ ਬਣ ਚੁੱਕਿਆ ਹੈ। ਦੋਵਾਂ ਨੇ ਸਾਲ 2021 ਵਿੱਚ ਵੱਖ ਹੋ ਫੈਨਜ਼ ਨੂੰ ਹੈਰਾਨ ਕਰ ਦਿੱਤਾ ਸੀ। ਫਿਲਹਾਲ ਦੋਵੇਂ ਆਪਣੀ-ਆਪਣੀ ਜ਼ਿੰਦਗੀ ਵਿੱਚ ਬਹੁਤ ਅੱਗੇ ਵੱਧ ਚੁੱਕੇ ਹਨ। ਹਾਲਾਂਕਿ ਨਾਗਾ ਚੈਤਨਿਆ ਤਾਂ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਤਲਾਕ ਨੂੰ ਲੈ ਕੇ ਇੱਕ ਸਿਆਸੀ ਵਿਵਾਦ ਚੱਲ ਰਿਹਾ ਹੈ।
Read MOre: Naga Chaitanya: ਸਾਮੰਥਾ ਨਾਲ ਨਾਗਾ ਚੈਤੰਨਿਆ ਦੇ ਤਲਾਕ ਨੂੰ ਲੈ ਛਿੜਿਆ ਵਿਵਾਦ, ਅਦਾਕਾਰ ਗੁੱਸੇ 'ਚ ਬੋਲਿਆ- 'ਐਕਸ ਪਤਨੀ ਅਤੇ ਪਰਿਵਾਰ...'
Punjabi Singer Babbu Maan: ਪੰਜਾਬੀ ਗਾਇਕ ਬੱਬੂ ਮਾਨ ਆਪਣੀ ਗਾਇਕੀ ਦੇ ਚਲਦਿਆਂ ਪਿਛਲੇ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰਦੇ ਆ ਰਹੇ ਹਨ। ਉਹ ਆਪਣੇ ਗੀਤਾਂ ਰਾਹੀਂ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਬੈਠੇ ਪੰਜਾਬੀਆਂ ਦਾ ਵੀ ਲਗਾਤਾਰ ਮਨੋਰੰਜਨ ਕਰਦੇ ਨਜ਼ਰ ਆਉਂਦੇ ਹਨ।
Read MOre: Babbu Maan: ਬੱਬੂ ਮਾਨ ਦੀ ਇਸ ਹਰਕਤ 'ਤੇ ਅਕਸਰ ਭੜਕ ਜਾਂਦੇ ਸੀ ਪਿਤਾ, ਗਾਇਕ ਨੇ ਕੀਤਾ ਹੈਰਾਨੀਜਨਕ ਖੁਲਾਸਾ
Govinda Health Update: ਬਾਲੀਵੁੱਡ ਦੇ ਹੀਰੋ ਨੰਬਰ 1 ਗੋਵਿੰਦਾ ਦੀ ਲੱਤ 'ਚ ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਅਦਾਕਾਰ ਦਾ ਇੱਥੇ ਆਈਸੀਯੂ ਵਿੱਚ ਇਲਾਜ ਕੀਤਾ ਗਿਆ ਅਤੇ ਉਨ੍ਹਾਂ ਦੀ ਲੱਤ ਵਿੱਚ 8-10 ਟਾਂਕੇ ਲੱਗੇ। ਹੁਣ ਗੋਵਿੰਦਾ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਆਮ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਬੇਟੀ ਟੀਨਾ ਆਹੂਜਾ ਨੇ ਵੀ ਆਪਣੇ ਪਿਤਾ ਦੀ ਹੈਲਥ ਅਪਡੇਟ ਦਿੱਤੀ ਹੈ। ਦੱਸ ਦੇਈਏ ਕਿ ਗੋਵਿੰਦਾ ਦਾ ਹਾਲ ਜਾਣਨ ਲਈ ਅੱਜ ਕਈ ਮਸ਼ਹੂਰ ਹਸਤੀਆਂ ਵੀ ਹਸਪਤਾਲ ਪਹੁੰਚੀਆਂ।
Read MOre: Govinda Health Update: ਗੋਵਿੰਦਾ ਨੂੰ ICU ਤੋਂ ਨੋਰਮਲ ਵਾਰਡ 'ਚ ਕੀਤਾ ਗਿਆ ਸ਼ਿਫਟ, ਗੋਲੀ ਲੱਗਣ ਤੋਂ ਬਾਅਦ ਜਾਣੋ ਹੁਣ ਕੀ ਹੈ ਹਾਲ ?
Shocking: ਹਿੰਦੀ ਸਿਨੇਮਾ ਜਗਤ ਦੀ ਮਸ਼ਹੂਰ ਅਦਾਕਾਰਾ ਆਲੀਆ ਭੱਟ ਵਾਂਗ ਉਨ੍ਹਾਂ ਦੀ ਮਾਂ ਸੋਨੀ ਰਾਜ਼ਦਾਨ ਵੀ ਬਾਲੀਵੁੱਡ ਦੀ ਖੂਬਸੂਰਤ ਹੀਰੋਇਨ ਵਿੱਚੋਂ ਇੱਕ ਰਹੀ ਹੈ। ਉਨ੍ਹਾਂ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤੀ ਨਾਲ ਵੀ ਪ੍ਰਸ਼ੰਸਕਾਂ ਦਾ ਮਨ ਮੋਹਿਆ। ਉਨ੍ਹਾਂ 'ਮੰਡੀ', 'ਸਾਰਾਂਸ਼', 'ਡੈਡੀ', 'ਸੜਕ', 'ਪੇਜ 3', 'ਰਾਜ਼ੀ' ਅਤੇ 'ਵਾਰ' ਵਰਗੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਇਸ ਵਿਚਾਲੇ ਇੱਕ ਅਜਿਹਾ ਖੁਲਾਸਾ ਹੋਇਆ ਹੈ, ਜਿਸ ਨੇ ਫੈਨਜ਼ ਦੇ ਵੀ ਹੋਸ਼ ਉੱਡਾ ਦਿੱਤੇ ਹਨ।
Read MOre: Shocking: ਸੈੱਟ 'ਤੇ ਅਭਿਨੇਤਰੀ ਨਾਲ ਬਲਾਤਕਾਰ... ਪਰ ਪੁਲਿਸ ਕੋਲ ਦਰਜ ਨਹੀਂ ਕਰਵਾਈ ਗਈ ਸ਼ਿਕਾਇਤ, ਜਾਣੋ ਕੀ ਸੀ ਕਾਰਨ?
ਪਿਛੋਕੜ
Entertainment News Live Today: ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਸਾਬਕਾ ਪਤਨੀ ਰੀਨਾ ਦੱਤਾ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਅੱਜ 2 ਅਕਤੂਬਰ 2024 ਨੂੰ ਰੀਨਾ ਦੇ ਪਿਤਾ ਨੇ ਆਖਰੀ ਸਾਹ ਲਿਆ ਲਿਆ। ਅਜਿਹੇ 'ਚ ਰੀਨਾ ਦਾ ਪਰਿਵਾਰ ਸੋਗ 'ਚ ਡੁੱਬਿਆ ਹੋਇਆ ਹੈ। ਇਸ ਔਖੇ ਸਮੇਂ ਵਿੱਚ ਆਮਿਰ ਖਾਨ ਨੇ ਆਪਣੀ ਸਾਬਕਾ ਪਤਨੀ ਰੀਨਾ ਦੱਤਾ ਨੂੰ ਇਕੱਲਾ ਨਹੀਂ ਛੱਡਿਆ। ਆਪਣੇ ਸਾਬਕਾ ਸਹੁਰੇ ਦੇ ਦੇਹਾਂਤ ਦੀ ਖਬਰ ਮਿਲਦੇ ਹੀ ਉਹ ਰੀਨਾ ਦੱਤਾ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ।
ਰੀਨਾ ਦੱਤਾ ਦੇ ਘਰ ਦੇ ਬਾਹਰ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਆਮਿਰ ਖਾਨ ਆਪਣੀ ਕਾਰ 'ਚ ਬੈਠ ਕੇ ਰੀਨਾ ਦੇ ਘਰ ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਆਮਿਰ ਨੇ ਲਾਲ ਅਤੇ ਚਿੱਟੇ ਕੁੜਤੇ ਦੇ ਨਾਲ ਭੂਰੇ ਰੰਗ ਦੀ ਧੋਤੀ ਪਾਈ ਹੋਈ ਸੀ। ਆਮਿਰ ਖਾਨ ਦੀ ਮਾਂ ਜ਼ੀਨਤ ਹੁਸੈਨ ਵੀ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਆਪਣੀ ਸਾਬਕਾ ਨੂੰਹ ਦੇ ਘਰ ਪਹੁੰਚੀ।
ਆਮਿਰ ਖਾਨ ਦੀ ਮਾਂ ਰੀਨਾ ਦੇ ਘਰ ਪਹੁੰਚੀ
ਆਮਿਰ ਖਾਨ ਦੀ ਮਾਂ ਜ਼ੀਨਤ ਹੁਸੈਨ ਨੂੰ ਚਿੱਟਾ ਸੂਟ ਪਾ ਕੇ ਰੀਨਾ ਦੱਤਾ ਦੇ ਘਰ ਜਾਂਦੇ ਦੇਖਿਆ ਗਿਆ। ਇਸ ਦੌਰਾਨ ਉਸ ਦਾ ਸਹਾਇਕ ਉਸ ਦੇ ਨਾਲ ਸੀ ਅਤੇ ਆਮਿਰ ਦੀ ਮਾਂ ਉਸ ਦਾ ਹੱਥ ਫੜ ਕੇ ਤੁਰਦੀ ਨਜ਼ਰ ਆਈ।
ਆਮਿਰ-ਰੀਨਾ ਦਾ ਵਿਆਹ ਦੇ 16 ਸਾਲ ਬਾਅਦ ਹੋਇਆ ਸੀ ਤਲਾਕ
ਦੱਸ ਦੇਈਏ ਕਿ ਆਮਿਰ ਖਾਨ ਅਤੇ ਰੀਨਾ ਦੱਤਾ ਦਾ ਵਿਆਹ ਸਾਲ 1986 ਵਿੱਚ ਹੋਇਆ ਸੀ। ਉਨ੍ਹਾਂ ਦੀ ਇਕ ਬੇਟੀ ਈਰਾ ਖਾਨ ਅਤੇ ਇਕ ਬੇਟਾ ਜੁਨੈਦ ਖਾਨ ਵੀ ਹੈ। ਵਿਆਹ ਦੇ 16 ਸਾਲ ਬਾਅਦ, ਆਮਿਰ ਅਤੇ ਰੀਨਾ ਨੇ ਵੱਖ ਹੋਣ ਦਾ ਫੈਸਲਾ ਕੀਤਾ ਅਤੇ 2002 ਵਿੱਚ ਤਲਾਕ ਲੈ ਕੇ ਵੱਖ ਹੋ ਗਏ। ਇਸ ਤੋਂ ਬਾਅਦ ਆਮਿਰ ਨੇ ਸਾਲ 2005 'ਚ ਕਿਰਨ ਰਾਓ ਨਾਲ ਵਿਆਹ ਕੀਤਾ ਪਰ ਵਿਆਹ ਦੇ 15 ਸਾਲ ਬਾਅਦ 2021 'ਚ ਉਨ੍ਹਾਂ ਤੋਂ ਵੱਖ ਹੋ ਗਏ। ਜਦੋਂ ਕਿ ਰੀਨਾ ਦੱਤਾ ਪਤੀ ਆਮਿਰ ਤੋਂ ਤਲਾਕ ਲੈਣ ਤੋਂ ਬਾਅਦ ਦੁਬਾਰਾ ਸੈਟਲ ਨਹੀਂ ਹੋਏ।
- - - - - - - - - Advertisement - - - - - - - - -