Govinda Gun Shot: ਗੋਵਿੰਦਾ ਦੇ ਗੋਡੇ 'ਚ 2 ਇੰਚ ਹੇਠਾਂ ਜਾ ਵੜੀ ਬੰਦੂਕ ਦੀ ਗੋਲੀ, ਕਮਰੇ 'ਚ ਨਹੀਂ ਸੀ ਇਕੱਲੇ, ਪੁਲਿਸ ਨੇ ਇਸ ਕਾਰਨ ਜਤਾਇਆ ਸ਼ੱਕ!
Govinda Gun Shot: ਹਿੰਦੀ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਹਾਲ ਹੀ 'ਚ ਮੰਗਲਵਾਰ ਸਵੇਰੇ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ। ਦੱਸ ਦੇਈਏ ਕਿ ਅਦਾਕਾਰ ਨੂੰ ਅਚਾਨਕ ਆਪਣੇ ਕੋਲੋਂ ਲੱਤ 'ਚ ਗੋਲੀ ਲੱਗ ਗਈ, ਜਿਸ ਤੋਂ ਬਾਅਦ
Govinda Gun Shot: ਹਿੰਦੀ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਹਾਲ ਹੀ 'ਚ ਮੰਗਲਵਾਰ ਸਵੇਰੇ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ। ਦੱਸ ਦੇਈਏ ਕਿ ਅਦਾਕਾਰ ਨੂੰ ਅਚਾਨਕ ਆਪਣੇ ਕੋਲੋਂ ਲੱਤ 'ਚ ਗੋਲੀ ਲੱਗ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਐਮਰਜੈਂਸੀ ਸਰਜਰੀ ਕਰਵਾਈ ਗਈ।
ਰਿਪੋਰਟ ਮੁਤਾਬਕ ਗੋਲੀ ਉਨ੍ਹਾਂ ਦੇ ਗੋਡੇ ਦੇ 2 ਇੰਚ ਹੇਠਾਂ ਜਾ ਵੜੀ, ਪਰ ਹੁਣ ਇਸ ਨੂੰ ਸਰਜਰੀ ਤੋਂ ਬਾਅਦ ਗੋਲੀ ਨੂੰ ਬਾਹਰ ਕੱਢ ਲਿਆ ਗਿਆ ਹੈ, ਜਿਸ ਕਾਰਨ ਬਾਲੀਵੁੱਡ ਸਿਤਾਰੇ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਮਿਲਣ ਪਹੁੰਚ ਰਹੇ ਹਨ।
ਗੋਵਿੰਦਾ ਦੇ ਬਿਆਨ 'ਤੇ ਪੁਲਿਸ ਨੂੰ ਛੱਕ
ਗੋਵਿੰਦਾ ਨੇ ਪੁਲਿਸ ਨੂੰ ਆਪਣੇ ਬਿਆਨ 'ਚ ਦੱਸਿਆ ਸੀ ਕਿ ਜਦੋਂ ਉਹ ਰਿਵਾਲਵਰ ਸਾਫ ਕਰ ਰਹੇ ਸੀ ਤਾਂ ਇਸ ਦਾ ਲੌਕ ਖੁੱਲ੍ਹ ਗਿਆ ਸੀ, ਜਿਸ ਕਾਰਨ ਗੋਲੀ ਚੱਲ ਗਈ ਅਤੇ ਰਿਵਾਲਵਰ ਕਰੀਬ 20 ਸਾਲ ਪੁਰਾਣਾ ਸੀ। ਹਾਲ ਹੀ 'ਚ ਇੱਕ ਰਿਪੋਰਟ ਆਈ ਹੈ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਕਟਰ ਦੇ ਬਿਆਨ 'ਤੇ ਪੁਲਿਸ ਨੂੰ ਸ਼ੱਕ ਹੋ ਰਿਹਾ ਹੈ, ਜਿਸ ਕਾਰਨ ਪੁਲਿਸ ਅਦਾਕਾਰ ਤੋਂ ਫਿਰ ਤੋਂ ਬਿਆਨ ਲੈ ਸਕਦੀ ਹੈ, ਇਸਦੇ ਨਾਲ ਹੀ ਗੋਵਿੰਦਾ ਦੀ ਬੇਟੀ ਟੀਨਾ ਆਹੂਜਾ ਤੋਂ ਵੀ ਪੁਲਿਸ ਨੇ ਬਿਆਨ ਲਿਆ ਹੈ।
ਹਾਲਾਂਕਿ ਗੋਵਿੰਦਾ ਖਿਲਾਫ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਗਲਤ ਜਾਂ ਝੂਠਾ ਕਰਾਰ ਦਿੱਤਾ ਜਾ ਸਕੇ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਰਿਵਾਲਵਰ 0.32 ਬੋਰ ਦਾ ਸੀ ਤਾਂ ਉਸ ਵਿੱਚੋਂ ਚੱਲੀ ਗੋਲੀ 9 ਐਮਐਮ ਦੀ ਕਿਵੇਂ ਹੋ ਸਕਦਾ ਹੈ। ਕਿਉਂਕਿ 9 ਐਮਐਮ ਦੀਆਂ ਗੋਲੀਆਂ ਇਸ ਰਿਵਾਲਵਰ ਵਿੱਚ ਫਿੱਟ ਨਹੀਂ ਹੋ ਸਕਦੀਆਂ। ਹੁਣ ਪੁਲਿਸ ਹਾਦਸੇ ਜਾਂ ਘਟਨਾ ਦੇ ਕੋਣ ਤੋਂ ਜਾਂਚ ਕਰਕੇ ਮਾਮਲੇ ਦੀ ਜਾਂਚ ਕਰੇਗੀ। ਇੰਨਾ ਹੀ ਨਹੀਂ, ਪੁਲਿਸ ਨੂੰ ਇਹ ਵੀ ਸ਼ੱਕ ਜਤਾਇਆ ਹੈ ਕਿ ਜਦੋਂ ਗੋਵਿੰਦਾ ਨੂੰ ਗੋਲੀ ਲੱਗੀ ਤਾਂ ਅਦਾਕਾਰ ਦੇ ਨਾਲ ਕੋਈ ਹੋਰ ਵੀ ਮੌਜੂਦ ਸੀ।
ਸਰਜਰੀ ਤੋਂ ਬਾਅਦ ਕੀ ਬੋਲੇ ਗੋਵਿੰਦਾ
ਦੱਸ ਦੇਈਏ ਕਿ ਸਰਜਰੀ ਤੋਂ ਬਾਅਦ, ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੌਇਸ ਨੋਟ ਸਾਂਝਾ ਕੀਤਾ। ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਨਮਸਕਾਰ ਪ੍ਰਣਾਮ, ਮੈਂ ਗੋਵਿੰਦਾ ਹਾਂ, ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਅਤੇ ਮਾਤਾ-ਪਿਤਾ ਦੇ ਆਸ਼ੀਰਵਾਦ ਸਦਕਾ ਗੁਰੂ ਦੀ ਕਿਰਪਾ ਸਦਕਾ ਗੋਲੀ ਲੱਗੀ ਸੀ ਪਰ ਉਸ ਨੂੰ ਬਾਹਰ ਕੱਢ ਲਿਆ ਗਿਆ ਹੈ। ਮੈਂ ਇੱਥੇ ਡਾਕਟਰ ਦਾ ਧੰਨਵਾਦ ਕਰਦਾ ਹਾਂ।