Naga Chaitanya: ਸਾਮੰਥਾ ਨਾਲ ਨਾਗਾ ਚੈਤੰਨਿਆ ਦੇ ਤਲਾਕ ਨੂੰ ਲੈ ਛਿੜਿਆ ਵਿਵਾਦ, ਅਦਾਕਾਰ ਗੁੱਸੇ 'ਚ ਬੋਲਿਆ- 'ਐਕਸ ਪਤਨੀ ਅਤੇ ਪਰਿਵਾਰ...'
Naga Chaitanya Reaction: ਸਾਊਥ ਅਦਾਕਾਰਾ ਸਮੰਥਾ ਰੂਥ ਪ੍ਰਭੂ ਅਤੇ ਨਾਗਾ ਚੈਤਨਿਆ ਇੱਕ ਵਾਰ ਫਿਰ ਆਪਣੇ ਤਲਾਕ ਨੂੰ ਲੈ ਚਰਚਾ ਵਿੱਚ ਆ ਗਏ ਹਨ। ਦੱਸ ਦੇਈਏ ਕਿ ਦੋਵਾਂ ਦਾ ਤਲਾਕ ਵਿਵਾਦ ਦਾ ਵਿਸ਼ਾ ਬਣ ਚੁੱਕਿਆ ਹੈ। ਦੋਵਾਂ ਨੇ ਸਾਲ 2021
Naga Chaitanya Reaction: ਸਾਊਥ ਅਦਾਕਾਰਾ ਸਮੰਥਾ ਰੂਥ ਪ੍ਰਭੂ ਅਤੇ ਨਾਗਾ ਚੈਤਨਿਆ ਇੱਕ ਵਾਰ ਫਿਰ ਆਪਣੇ ਤਲਾਕ ਨੂੰ ਲੈ ਚਰਚਾ ਵਿੱਚ ਆ ਗਏ ਹਨ। ਦੱਸ ਦੇਈਏ ਕਿ ਦੋਵਾਂ ਦਾ ਤਲਾਕ ਵਿਵਾਦ ਦਾ ਵਿਸ਼ਾ ਬਣ ਚੁੱਕਿਆ ਹੈ। ਦੋਵਾਂ ਨੇ ਸਾਲ 2021 ਵਿੱਚ ਵੱਖ ਹੋ ਫੈਨਜ਼ ਨੂੰ ਹੈਰਾਨ ਕਰ ਦਿੱਤਾ ਸੀ। ਫਿਲਹਾਲ ਦੋਵੇਂ ਆਪਣੀ-ਆਪਣੀ ਜ਼ਿੰਦਗੀ ਵਿੱਚ ਬਹੁਤ ਅੱਗੇ ਵੱਧ ਚੁੱਕੇ ਹਨ। ਹਾਲਾਂਕਿ ਨਾਗਾ ਚੈਤਨਿਆ ਤਾਂ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਤਲਾਕ ਨੂੰ ਲੈ ਕੇ ਇੱਕ ਸਿਆਸੀ ਵਿਵਾਦ ਚੱਲ ਰਿਹਾ ਹੈ।
ਦਰਅਸਲ, ਤੇਲੰਗਾਨਾ ਦੀ ਮੰਤਰੀ ਕੇ ਸੁਰੇਖਾ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਮੰਥਾ ਅਤੇ ਨਾਗਾ ਦੇ ਤਲਾਕ ਦਾ ਕਾਰਨ ਬੀਆਰਐਸ ਪ੍ਰਧਾਨ ਕੇਟੀ ਰਾਮਾ ਰਾਓ ਹਨ। ਕੋਂਡਾ ਸੁਰੇਖਾ ਦੇ ਇਸ ਬਿਆਨ ਤੋਂ ਬਾਅਦ ਹਰ ਕੋਈ ਗੁੱਸੇ ਵਿੱਚ ਭੜਕ ਉੱਠਿਆ। ਸਮੰਥਾ ਤੋਂ ਲੈ ਕੇ ਨਾਗਾ ਚੈਤੰਨਿਆ ਅਤੇ ਨਾਗਾਰਜੁਨ ਤੱਕ ਸਾਰਿਆਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਦੱਸ ਦੇਈਏ ਕਿ ਨਾਗਾ ਚੈਤੰਨਿਆ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਦੇ ਖੁੱਲ੍ਹੇ ਕੇ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਆਪਣੇ ਤਲਾਕ ਬਾਰੇ ਵੀ ਜ਼ਿਆਦਾ ਗੱਲ ਨਹੀਂ ਕੀਤੀ। ਹੁਣ ਕੋਂਡਾ ਸੁਰੇਖਾ ਦੇ ਬਿਆਨ ਤੋਂ ਬਾਅਦ ਨਾਗਾ ਨੇ ਵੀ ਆਪਣੀ ਚੁੱਪੀ ਤੋੜ ਦਿੱਤੀ ਹੈ।
Naga ਨੇ ਪੋਸਟ ਸਾਂਝਾ ਕਰ ਦਿੱਤਾ ਤਿੱਖਾ ਜਵਾਬ
ਅਦਾਕਾਰ ਨਾਗਾ ਚੈਤਨਿਆ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਸ਼ੇਅਰ ਕੀਤਾ ਹੈ। ਜਿਸ ਵਿੱਚ ਉਨ੍ਹਾਂ ਲਿਖਿਆ- ‘ਤਲਾਕ ਦਾ ਫੈਸਲਾ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਦਾ ਸਭ ਤੋਂ ਦੁਖਦਾਈ ਅਤੇ ਮੰਦਭਾਗਾ ਫੈਸਲਾ ਹੁੰਦਾ ਹੈ। ਕਾਫ਼ੀ ਵਿਚਾਰ-ਵਟਾਂਦਰੇ ਤੋਂ ਬਾਅਦ, ਮੈਂ ਅਤੇ ਮੇਰੀ ਸਾਬਕਾ ਪਤਨੀ ਨੇ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ। ਇਹ ਸਾਡੇ ਵੱਖ-ਵੱਖ ਜੀਵਨ ਟੀਚਿਆਂ ਦੇ ਹਿੱਤ ਵਿੱਚ ਅਤੇ ਦੋ ਪਰਿਪੱਕ ਅਡਲਟ ਦੇ ਰੂਪ ਵਿੱਚ ਸਨਮਾਨ ਅਤੇ ਗਰਿਮਾ ਨਾਲ ਅੱਗੇ ਵਧਣ ਦੇ ਹਿੱਤ ਵਿੱਚ ਸ਼ਾਂਤੀਪੂਰਵਕ ਲਿਆ ਗਿਆ ਇੱਕ ਫੈਸਲਾ ਸੀ। ਚੈਤੰਨਿਆ ਨੇ ਕਿਹਾ ਕਿ ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ ਅਤੇ ਗੱਪਾਂ ਬੇਬੁਨਿਆਦ ਹਨ। "ਇਸ ਮਾਮਲੇ 'ਤੇ ਹੁਣ ਤੱਕ ਕਈ ਬੇਬੁਨਿਆਦ ਅਤੇ ਸਪੱਸ਼ਟ ਗੱਪਾਂ ਸਾਹਮਣੇ ਆ ਚੁੱਕੀਆਂ ਹਨ। ਮੈਂ ਇਸ ਸਮੇਂ ਦੌਰਾਨ ਆਪਣੇ ਪਹਿਲੇ ਜੀਵਨ ਸਾਥੀ ਅਤੇ ਆਪਣੇ ਪਰਿਵਾਰ ਲਈ ਡੂੰਘੇ ਸਤਿਕਾਰ ਦੇ ਕਾਰਨ ਚੁੱਪ ਰਿਹਾ ਹਾਂ।"
ਨਾਗਾ ਨੂੰ ਇਸ ਗੱਲ ਤੋਂ ਆਇਆ ਗੁੱਸਾ
ਨਾਗਾ ਨੇ ਅੱਗੇ ਲਿਖਿਆ- 'ਅੱਜ, ਮੰਤਰੀ ਕੋਂਡਾ ਸੁਰੇਖਾ ਗਾਰੂ ਦੁਆਰਾ ਕੀਤਾ ਗਿਆ ਦਾਅਵਾ ਨਾ ਸਿਰਫ ਝੂਠਾ ਹੈ, ਬਲਕਿ ਇਹ ਪੂਰੀ ਤਰ੍ਹਾਂ ਹਾਸੋਹੀਣਾ ਅਤੇ ਅਸਵੀਕਾਰਨਯੋਗ ਹੈ।' ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਨਾ ਸਿਰਫ਼ ਸਬੰਧਤ ਵਿਅਕਤੀਆਂ ਨੂੰ ਠੇਸ ਪਹੁੰਚਾਉਂਦੇ ਹਨ, ਸਗੋਂ ਮੀਡੀਆ ਦਾ ਧਿਆਨ ਖਿੱਚਣ ਲਈ ਮਸ਼ਹੂਰ ਹਸਤੀਆਂ ਦੇ ਨਿੱਜੀ ਜੀਵਨ ਦੇ ਸ਼ੋਸ਼ਣ ਨੂੰ ਵੀ ਉਤਸ਼ਾਹਿਤ ਕਰਦੇ ਹਨ।