Entertainment Live: ਹਿਨਾ ਖਾਨ ਦੀ ਅਜਿਹੀ ਹਾਲਤ ਵੇਖ ਭੁੱਬਾਂ ਮਾਰ ਰੋਈ ਮਾਂ, ਗਿੱਪੀ ਗਰੇਵਾਲ ਲਈ ਫੈਨਜ਼ ਮੰਗ ਰਹੇ ਸਲਾਮਤੀ ਦੀ ਦੁਆ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 04 Jul 2024 07:30 PM
Entertainment Live Today: Gippy Grewal: ਗਿੱਪੀ ਗਰੇਵਾਲ ਦੀ ਸਿਹਤ ਨੂੰ ਲੈ ਫੈਨਜ਼ ਦੀ ਵਧੀ ਚਿੰਤਾ, ਜਾਣੋ ਲੋਕ ਕਿਉਂ ਮੰਗ ਰਹੇ ਸਲਾਮਤੀ ਦੀ ਦੁਆ

Gippy Grewal: ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਸੁਰੀਲੀ ਆਵਾਜ਼ ਦੇ ਨਾਲ-ਨਾਲ ਅਦਾਕਾਰੀ ਰਾਹੀਂ ਦੁਨੀਆ ਭਰ ਵਿੱਚ ਝੰਡੇ ਗੱਡੇ ਹਨ।

Read MOre: Gippy Grewal: ਗਿੱਪੀ ਗਰੇਵਾਲ ਦੀ ਸਿਹਤ ਨੂੰ ਲੈ ਫੈਨਜ਼ ਦੀ ਵਧੀ ਚਿੰਤਾ, ਜਾਣੋ ਲੋਕ ਕਿਉਂ ਮੰਗ ਰਹੇ ਸਲਾਮਤੀ ਦੀ ਦੁਆ

Entertainment Live : Sonakshi Sinha: ਸੋਨਾਕਸ਼ੀ ਸਿਨਹਾ ਨੇ ਪ੍ਰੈਗਨੈਂਸੀ ਕਾਰਨ ਜਲਦਬਾਜ਼ੀ 'ਚ ਕਰਵਾਇਆ ਵਿਆਹ ? ਖਾਸ ਕਰੀਬੀ ਨੇ ਖੋਲ੍ਹਿਆ ਰਾਜ਼!

Sonakshi Sinha Pregnancy Rumours: ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਦਾ ਹਾਲ ਹੀ 'ਚ ਵਿਆਹ ਹੋਇਆ ਹੈ। ਵਿਆਹ ਦੇ ਕਰੀਬ ਦੋ ਦਿਨ ਬਾਅਦ ਹੀ ਸੋਨਾਕਸ਼ੀ ਨੂੰ ਹਸਪਤਾਲ ਦੇ ਬਾਹਰ ਦੇਖਿਆ ਗਿਆ। ਲੋਕਾਂ ਨੇ ਅੰਦਾਜ਼ਾ ਲਗਾਇਆ ਕਿ ਸ਼ਾਇਦ ਸੋਨਾਕਸ਼ੀ ਗਰਭਵਤੀ ਹੈ ਪਰ ਬਾਅਦ 'ਚ ਖਬਰ ਆਈ ਕਿ ਅਦਾਕਾਰਾ ਦੇ ਪਿਤਾ ਸ਼ਤਰੂਘਨ ਸਿਨਹਾ ਨੂੰ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਨੂੰ ਅਦਾਕਾਰਾ ਆਪਣੇ ਪਤੀ ਜ਼ਹੀਰ ਇਕਬਾਲ ਨਾਲ ਦੇਖਣ ਗਈ ਸੀ।

Read MOre: Sonakshi Sinha: ਸੋਨਾਕਸ਼ੀ ਸਿਨਹਾ ਨੇ ਪ੍ਰੈਗਨੈਂਸੀ ਕਾਰਨ ਜਲਦਬਾਜ਼ੀ 'ਚ ਕਰਵਾਇਆ ਵਿਆਹ ? ਖਾਸ ਕਰੀਬੀ ਨੇ ਖੋਲ੍ਹਿਆ ਰਾਜ਼!

Entertainment Live Today: Karamjit Anmol: ਸਿਆਸਤ 'ਚ ਹੱਥ ਅਜ਼ਮਾਉਣ ਤੋਂ ਬਾਅਦ ਕਰਮਜੀਤ ਅਨਮੋਲ ਦੀ ਫਿਲਮਾਂ 'ਚ ਵਾਪਸੀ, ਸ਼ੁਰੂ ਕੀਤੀ ਸ਼ੂਟਿੰਗ

Karamjit Anmol: ਪੰਜਾਬੀ ਅਦਾਕਾਰ ਕਰਮੀਜਤ ਅਨਮੋਲ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਇਸ ਸਾਲ ਉਨ੍ਹਾਂ ਅਦਾਕਾਰੀ ਦੇ ਨਾਲ-ਨਾਲ ਸਿਆਸਤ ਵਿੱਚ ਵੀ ਆਪਣਾ ਹੱਥ ਆਜ਼ਮਾਇਆ। ਪਰ ਬਦਕਿਸਮਤੀ ਨਾਲ ਉਨ੍ਹਾਂ ਨੂੰ ਸਿਆਸਤ ਵਿੱਚ ਸਫਲਤਾ ਹਾਸਿਲ ਨਹੀਂ ਹੋਈ। ਦੱਸ ਦੇਈਏ ਕਿ ਇੱਕ ਵਾਰ ਫਿਰ ਤੋਂ ਸਿਆਸੀ ਸਮੇਂ ਵਿੱਚੋਂ ਲੰਘ ਪੰਜਾਬੀ ਕਲਾਕਾਰ ਨੇ ਫਿਲਮਾਂ ਵਿੱਚ ਵਾਪਸੀ ਕਰ ਲਈ ਹੈ। ਉਨ੍ਹਾਂ ਨੇ ਆਪਣੀ ਅਪਕਮਿੰਗ ਫਿਲਮ ਦਾ ਐਲਾਨ ਕਰ ਦਿੱਤਾ ਹੈ।

Read More: Karamjit Anmol: ਸਿਆਸਤ 'ਚ ਹੱਥ ਅਜ਼ਮਾਉਣ ਤੋਂ ਬਾਅਦ ਕਰਮਜੀਤ ਅਨਮੋਲ ਦੀ ਫਿਲਮਾਂ 'ਚ ਵਾਪਸੀ, ਸ਼ੁਰੂ ਕੀਤੀ ਸ਼ੂਟਿੰਗ

Entertainment Live : Actor Wife Hospitalized: ਮਸ਼ਹੂਰ ਅਦਾਕਾਰ ਦੀ ਪਤਨੀ ਹਸਪਤਾਲ 'ਚ ਭਰਤੀ, ਜਾਣੋ ਅਚਾਨਕ ਕਿਵੇਂ ਵਿਗੜੀ ਹਾਲਤ ?

Ajith Kumar Wife Shalini Hospitalized: ਸਾਊਥ ਫਿਲਮਾਂ ਦੇ ਸੁਪਰਸਟਾਰ ਅਜੀਤ ਕੁਮਾਰ ਦੀ ਪਤਨੀ ਸ਼ਾਲਿਨੀ ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਅਦਾਕਾਰ ਦੀ ਪਤਨੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਤੋਂ ਉਸ ਦੀ ਇੱਕ ਤਸਵੀਰ ਸਾਹਮਣੇ ਆਈ ਹੈ। ਫੋਟੋ 'ਚ ਸ਼ਾਲਿਨੀ ਹਸਪਤਾਲ ਦੇ ਬੈੱਡ 'ਤੇ ਬੈਠੀ ਨਜ਼ਰ ਆ ਰਹੀ ਹੈ। ਅਜੀਤ ਉਸਦੇ ਬਹੁਤ ਨੇੜੇ ਹੈ ਅਤੇ ਹੱਥ ਫੜ ਕੇ ਕੈਮਰੇ ਵੱਲ ਦੇਖ ਰਹੇ ਹਨ। ਫੋਟੋ ਵਿੱਚ ਸ਼ਾਲਿਨੀ ਹਸਪਤਾਲ ਦੇ ਗਾਊਨ ਵਿੱਚ ਨਜ਼ਰ ਆ ਰਹੀ ਹੈ। ਉਸ ਦੇ ਗੁੱਟ 'ਤੇ ਮੈਡੀਕਲ ਆਈਡੀ ਬੈਂਡ ਵੀ ਦਿਖਾਈ ਦੇ ਰਿਹਾ ਹੈ। 

Read MOre: Actor Wife Hospitalized: ਮਸ਼ਹੂਰ ਅਦਾਕਾਰ ਦੀ ਪਤਨੀ ਹਸਪਤਾਲ 'ਚ ਭਰਤੀ, ਜਾਣੋ ਅਚਾਨਕ ਕਿਵੇਂ ਵਿਗੜੀ ਹਾਲਤ ?

Entertainment Live Today: Hina Khan : ਹਿਨਾ ਖਾਨ ਨੂੰ ਬ੍ਰੈਸਟ ਕੈਂਸਰ ਕਾਰਨ ਕਟਵਾਉਣੇ ਪਏ ਵਾਲ, ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ, ਵੀਡੀਓ ਵਾਇਰਲ

Hina Khan Cuts Hair: ਟੈਲੀਵਿਜ਼ਨ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਕੈਂਸਰ ਦੀ ਲੜਾਈ ਲੜ ਰਹੀ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਦੱਸਿਆ ਸੀ ਕਿ ਉਸ ਨੂੰ ਤੀਜੀ ਸਟੇਜ ਦਾ ਬ੍ਰੈਸਟ ਕੈਂਸਰ ਹੈ। ਉਦੋਂ ਤੋਂ ਹੀ ਹਿਨਾ ਸੋਸ਼ਲ ਮੀਡੀਆ 'ਤੇ ਆਪਣੀ ਹੈਲਥ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਹਿਨਾ ਨੇ ਇਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ ਹਨ।

Read MOre: Hina Khan : ਹਿਨਾ ਖਾਨ ਨੂੰ ਬ੍ਰੈਸਟ ਕੈਂਸਰ ਕਾਰਨ ਕਟਵਾਉਣੇ ਪਏ ਵਾਲ, ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ, ਵੀਡੀਓ ਵਾਇਰਲ

Entertainment Live: Kangana Ranaut Slapped Case: ਕੁਲਵਿੰਦਰ ਕੌਰ ਕੋਲ ਮੁਆਫ਼ੀ ਨਾਂ ਦਾ ਕੋਈ ਸ਼ਬਦ ਹੀ ਨਹੀਂ...ਭਰਾ ਨੇ ਕਿਹਾ...ਮਾਫੀ-ਮੂਫੀ ਦਾ ਭੁਲੇਖਾ ਕੱਢ ਦਿਓ...

Kangana Ranaut Slapped Case: ਬਾਲੀਵੁੱਡ ਅਭਿਨੇਤਰੀ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਥੱਪੜ ਮਾਰਨ ਵਾਲੀ ਮਹਿਲਾ CISF ਕਾਂਸਟੇਬਲ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਮਹੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। 

Read MOre: Kangana Ranaut Slapped Case: ਕੁਲਵਿੰਦਰ ਕੌਰ ਕੋਲ ਮੁਆਫ਼ੀ ਨਾਂ ਦਾ ਕੋਈ ਸ਼ਬਦ ਹੀ ਨਹੀਂ...ਭਰਾ ਨੇ ਕਿਹਾ...ਮਾਫੀ-ਮੂਫੀ ਦਾ ਭੁਲੇਖਾ ਕੱਢ ਦਿਓ...

Entertainment Live Today: CISF Kulwinder Kaur: ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਖਿਲਾਫ ਇਕ ਹੋਰ ਐਕਸ਼ਨ, ਜਾਣੋ ਕੀ ਨਿਕਲਿਆ ਨਤੀਜਾ ?

CISF Kulwinder kaur News: ਚੰਡੀਗੜ੍ਹ ਏਅਰਪੋਰਟ 'ਤੇ ਅਦਾਕਾਰਾ ਤੋਂ ਸਿਆਸਤਦਾਨ ਬਣੀ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਦੀ ਮੁਲਾਜ਼ਮ ਕੁਲਵਿੰਦਰ ਕੌਰ ਦਾ ਤਬਾਦਲਾ ਬੈਂਗਲੁਰੂ ਕਰ ਦਿੱਤਾ ਗਿਆ ਹੈ।

Read MOre: CISF Kulwinder Kaur: ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਖਿਲਾਫ ਇਕ ਹੋਰ ਐਕਸ਼ਨ, ਜਾਣੋ ਕੀ ਨਿਕਲਿਆ ਨਤੀਜਾ ?

Entertainment Live: Gippy Grewal: ਗਿੱਪੀ ਗਰੇਵਾਲ ਦੀ ਅਚਾਨਕ ਵਿਗੜੀ ਤਬੀਅਤ ? ਪੰਜਾਬੀ ਅਦਾਕਾਰ ਨੂੰ ਲੱਗੀ ਡਰਿੱਪ, ਫੈਨਜ਼ ਮੰਗ ਰਹੇ ਸਲਾਮਤੀ ਦੀ ਦੁਆ

Gippy Grewal: ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਸੁਰੀਲੀ ਆਵਾਜ਼ ਦੇ ਨਾਲ-ਨਾਲ ਅਦਾਕਾਰੀ ਰਾਹੀਂ ਦੁਨੀਆ ਭਰ ਵਿੱਚ ਝੰਡੇ ਗੱਡੇ ਹਨ। ਦੱਸ ਦੇਈਏ ਕਿ ਪੰਜਾਬੀ ਕਲਾਕਾਰ ਦੀਆਂ ਕੁਝ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੇ ਹਰ ਕਿਸੇ ਨੂੰ ਪਰੇਸ਼ਾਨ ਕਰ ਦਿੱਤਾ ਹੈ। ਇਹੀ ਨਹੀਂ ਬਲਕਿ ਪ੍ਰਸ਼ੰਸਕ ਗਿੱਪੀ ਦੀ ਸਿਹਤਯਾਬੀ ਦੀ ਦੂਆ ਵੀ ਕਰ ਰਹੇ ਹਨ। ਆਖਿਰ ਕਲਾਕਾਰ ਨੂੰ ਕੀ ਹੋਇਆ ਜਾਣਨ ਲਈ ਪੜ੍ਹੋ ਪੂਰੀ ਖਬਰ...

Read MOre: Gippy Grewal: ਗਿੱਪੀ ਗਰੇਵਾਲ ਦੀ ਅਚਾਨਕ ਵਿਗੜੀ ਤਬੀਅਤ ? ਪੰਜਾਬੀ ਅਦਾਕਾਰ ਨੂੰ ਲੱਗੀ ਡਰਿੱਪ, ਫੈਨਜ਼ ਮੰਗ ਰਹੇ ਸਲਾਮਤੀ ਦੀ ਦੁਆ

ਪਿਛੋਕੜ

Entertainment News Live Today : ਟੈਲੀਵਿਜ਼ਨ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਕੈਂਸਰ ਦੀ ਲੜਾਈ ਲੜ ਰਹੀ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਦੱਸਿਆ ਸੀ ਕਿ ਉਸ ਨੂੰ ਤੀਜੀ ਸਟੇਜ ਦਾ ਬ੍ਰੈਸਟ ਕੈਂਸਰ ਹੈ। ਉਦੋਂ ਤੋਂ ਹੀ ਹਿਨਾ ਸੋਸ਼ਲ ਮੀਡੀਆ 'ਤੇ ਆਪਣੀ ਹੈਲਥ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਹਿਨਾ ਨੇ ਇਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ ਹਨ।



ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਹਿਨਾ ਖੁਦ ਆਪਣੇ ਲੰਬੇ ਵਾਲਾਂ ਨੂੰ ਕੱਟਦੀ ਹੈ, ਕਿਉਂਕਿ ਕੈਂਸਰ ਵਿੱਚ ਕੀਮੋਥੈਰੇਪੀ ਦੌਰਾਨ ਵਾਲ ਡਿੱਗਦੇ ਹਨ। ਇਸ ਦੌਰਾਨ ਉਸ ਦੀ ਮਾਂ ਵੀ ਕਾਫੀ ਭਾਵੁਕ ਹੋ ਜਾਂਦੀ ਹੈ। ਵੀਡੀਓ 'ਚ ਤੁਸੀਂ ਦੇਖੋਂਗੇ ਕਿ ਹਿਨਾ ਕੁਰਸੀ 'ਤੇ ਬੈਠੀ ਹੈ ਅਤੇ ਆਪਣੀ ਮਾਂ ਨੂੰ ਕਹਿ ਰਹੀ ਹੈ ਕਿ ਉਹ ਨਾ ਰੋਣ, ਉਹ ਸਿਰਫ ਆਪਣੇ ਵਾਲ ਕੱਟ ਰਹੀ ਹੈ। ਉਹ ਫੇਰ ਆਉਣਗੇ, ਤੁਸੀ ਵੀ ਕਈ ਵਾਰ ਵਾਲ ਕੱਟੇ ਤੇ ਉਹ ਫੇਰ ਆਏ ਨੇ, ਨਾ ਮੇਰੇ ਵੀ ਆਉਣਗੇ। ਹਾਲਾਂਕਿ ਇਸ ਦੌਰਾਨ ਉਸਦੀ ਮਾਂ ਰੋ ਰਹੀ ਹੈ। ਫਿਰ ਹਿਨਾ ਦੇ ਬੁਆਏਫ੍ਰੈਂਡ ਰੌਕੀ ਦੀ ਆਵਾਜ਼ ਆਉਂਦੀ ਹੈ ਅਤੇ ਉਹ ਕਹਿੰਦਾ ਹੈ ਕਿ ਚਲੋ ਆਂਟੀ, ਹੁਣ ਰੋਣਾ ਨਾ। ਉਹ ਫਿਰ ਕਹਿੰਦੀ ਹੈ ਕਿ ਮੈਂ ਪ੍ਰਾਰਥਨਾ ਕਰ ਰਹੀ ਹਾਂ। ਜੋ ਲੋਕ ਹਿਨਾ ਦੇ ਵਾਲ ਕੱਟਣ ਆਉਂਦੇ ਹਨ, ਉਹ ਹਿਨਾ ਨੂੰ ਵਾਲਾਂ ਦੀ ਪਹਿਲੀ ਪਰਤ ਕੱਟਣ ਲਈ ਕਹਿੰਦੇ ਹਨ। ਇਸ ਤੋਂ ਬਾਅਦ ਹਿਨਾ ਆਪਣੇ ਵਾਲ ਕੱਟਦੀ ਹੈ ਅਤੇ ਫਿਰ ਉਹ ਹੇਅਰ ਸਟਾਈਲ ਬਣਾਉਂਦੀ ਹੈ।






 


ਹਿਨਾ ਨੇ ਆਪਣੇ ਕਟਵਾਏ ਆਪਣੇ ਵਾਲ


ਹਿਨਾ ਲਾਸਟ ਵਿੱਚ ਆਪਣਾ ਵੀਡੀਓ ਦੇਖ ਕੇ ਖੁਸ਼ ਹੁੰਦੀ ਹੈ। ਉਸ ਦੀ ਮਾਂ, ਬੁਆਏਫ੍ਰੈਂਡ ਅਤੇ ਟੀਮ ਦੇ ਮੈਂਬਰ ਉਸ ਲਈ ਤਾੜੀਆਂ ਵਜਾਉਂਦੇ ਹਨ। ਇਸ ਦੌਰਾਨ ਇਸਦੀ ਮਾਂ ਆਉਂਦੀ ਹੈ ਅਤੇ ਉਸਨੂੰ ਜੱਫੀ ਪਾ ਕੇ ਕਿੱਸ ਕਰਦੀ ਹੈ। ਹਿਨਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, 'ਤੁਸੀਂ ਮੇਰੀ ਮਾਂ ਨੂੰ ਕਸ਼ਮੀਰੀ 'ਚ ਰੋਂਦੇ ਅਤੇ ਬੈਕਗ੍ਰਾਊਂਡ 'ਚ ਮੇਰੇ ਲਈ ਪ੍ਰਾਰਥਨਾ ਕਰਦੇ ਸੁਣ ਸਕਦੇ ਹੋ। ਉਹ ਆਪਣੇ ਆਪ ਨੂੰ ਕੁਝ ਅਜਿਹਾ ਦੇਖਣ ਲਈ ਤਿਆਰ ਕਰ ਰਹੀ ਹੈ ਜਿਸਦੀ ਉਨ੍ਹਾਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਅਸੀਂ ਸਾਰੇ ਆਪਣੇ ਹਾਰਟਬ੍ਰੈਕਿੰਗ ਭਾਵਨਾਵਾਂ ਨੂੰ ਹੈਂਡਲ ਕਰਨ ਲਈ ਇੱਕੋ ਜਿਹੇ ਸਾਧਨਾਂ ਦੀ ਵਰਤੋਂ ਨਹੀਂ ਕਰਦੇ ਹਾਂ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.