Kangana Ranaut Slapped Case: ਕੁਲਵਿੰਦਰ ਕੌਰ ਕੋਲ ਮੁਆਫ਼ੀ ਨਾਂ ਦਾ ਕੋਈ ਸ਼ਬਦ ਹੀ ਨਹੀਂ...ਭਰਾ ਨੇ ਕਿਹਾ...ਮਾਫੀ-ਮੂਫੀ ਦਾ ਭੁਲੇਖਾ ਕੱਢ ਦਿਓ...
Kangana Ranaut Slapped Case: ਬਾਲੀਵੁੱਡ ਅਭਿਨੇਤਰੀ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਥੱਪੜ ਮਾਰਨ ਵਾਲੀ ਮਹਿਲਾ CISF
Kangana Ranaut Slapped Case: ਬਾਲੀਵੁੱਡ ਅਭਿਨੇਤਰੀ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਥੱਪੜ ਮਾਰਨ ਵਾਲੀ ਮਹਿਲਾ CISF ਕਾਂਸਟੇਬਲ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਮਹੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਸ਼ੇਰ ਸਿੰਘ ਮਹੀਵਾਲ ਨੇ ਸਪੱਸ਼ਟ ਕਿਹਾ ਕਿ ਉਸ ਦੀ ਭੈਣ ਕੁਲਵਿੰਦਰ ਕੌਰ ਬਿਲਕੁਲ ਵੀ ਮੁਆਫੀ ਮੰਗਣ ਵਾਲੀ ਨਹੀਂ। ਉਸ ਕੋਲ ਮੁਆਫ਼ੀ ਨਾਂ ਦਾ ਕੋਈ ਸ਼ਬਦ ਨਹੀਂ। ਜਦੋਂ ਕੰਗਨਾ ਰਣੌਤ ਨੇ ਅਜੇ ਤੱਕ ਆਪਣੇ ਬਿਆਨ ਲਈ ਮੁਆਫੀ ਨਹੀਂ ਮੰਗੀ ਤਾਂ ਸਾਡੇ ਤੋਂ ਵੀ ਮੁਆਫੀ ਦੀ ਉਮੀਦ ਨਹੀਂ ਰੱਖੀ ਜਾਣੀ ਚਾਹੀਦੀ।
ਮਹੀਵਾਲ ਨੇ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਉਸ ਦੀ ਭੈਣ ਕੁਲਵਿੰਦਰ ਕੌਰ ਦੇ ਪਤੀ ਦੀ ਬਦਲੀ ਬੈਂਗਲੁਰੂ ਕਰ ਦਿੱਤੀ ਗਈ ਹੈ। ਉਹ ਵੀ ਸੀਆਈਐਸਐਫ ਵਿੱਚ ਹੀ ਹੈ। ਮਹੀਵਾਲ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੇ ਬੱਚੇ ਮੇਰੇ ਕੋਲ ਰਹਿੰਦੇ ਸਨ ਪਰ ਹੁਣ ਉਹ ਵੀ ਕੁਲਵਿੰਦਰ ਕੌਰ ਕੋਲ ਚਲੇ ਗਏ ਹਨ। ਉਥੇ ਹੀ ਉਨ੍ਹਾਂ ਨੂੰ ਸਕੂਲ ਵਿੱਚ ਦਾਖਲਾ ਮਿਲ ਗਿਆ ਹੈ।
ਸ਼ੇਰ ਸਿੰਘ ਮਹੀਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਬੈਂਗਲੁਰੂ ਵਿੱਚ ਇੱਕ ਕੁਆਰਟਰ ਮਿਲਿਆ ਹੈ। ਕੁਲਵਿੰਦਰ ਕੌਰ ਵੀ ਉੱਥੇ ਹੀ ਰਹਿ ਰਹੀ ਹੈ। ਥੱਪੜ ਮਾਮਲੇ ਸਬੰਧੀ ਅਜੇ ਜਾਂਚ ਜਾਰੀ ਹੈ। ਜਾਂਚ ਤੋਂ ਬਾਅਦ ਜੋ ਵੀ ਫੈਸਲਾ ਆਵੇਗਾ, ਸੂਚਿਤ ਕਰ ਦਿੱਤਾ ਜਾਵੇਗਾ। ਉਸ ਦੀ ਭੈਣ ਕੁਲਵਿੰਦਰ ਕੌਰ ਤੇ ਉਸ ਦਾ ਪਰਿਵਾਰ ਠੀਕ-ਠਾਕ ਹੈ।
CISF ਤੋਂ ਵੀ ਜਵਾਬ ਆਇਆ
ਸੀਆਈਐਸਐਫ ਵੱਲੋਂ ਕੁਲਵਿੰਦਰ ਕੌਰ ਦੇ ਬੈਂਗਲੁਰੂ ਤਬਾਦਲੇ ਬਾਰੇ ਵੀ ਪ੍ਰਤੀਕਿਰਿਆ ਦਿੱਤੀ ਗਈ ਸੀ। ਹਾਲਾਂਕਿ, ਉਸ ਨੂੰ ਉਸ ਦੇ ਪਤੀ, ਜੋ ਸੀਆਈਐਸਐਫ ਵਿੱਚ ਹੀ ਹੈ, ਦੇ ਨਾਲ ਬੈਂਗਲੁਰੂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਕੀ ਸੀ ਪੂਰਾ ਮਾਮਲਾ?
ਦੱਸ ਦਈਏ ਕਿ 6 ਜੂਨ ਨੂੰ ਚੰਡੀਗੜ੍ਹ ਏਅਰਪੋਰਟ 'ਤੇ CISF ਕਾਂਸਟੇਬਲ ਕੁਲਵਿੰਦਰ ਕੌਰ ਨੇ ਬਾਲੀਵੁੱਡ ਅਦਾਕਾਰਾ ਤੇ ਹਿਮਾਚਲ ਦੇ ਮੰਡੀ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ ਸੀ। ਕੰਗਨਾ ਰਣੌਤ ਨੇ ਇਸ ਘਟਨਾ ਨੂੰ ਲੈ ਕੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਉਸ ਨੂੰ ਥੱਪੜ ਮਾਰਿਆ ਗਿਆ ਤੇ ਦੁਰਵਿਵਹਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਸੁਰੱਖਿਅਤ ਹਾਂ ਪਰ ਪੰਜਾਬ ਵਿੱਚ ਵੱਧ ਰਹੇ ਅੱਤਵਾਦ ਤੋਂ ਚਿੰਤਤ ਹਾਂ।
ਇਸ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਦੀ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਉਹ ਲੋਕਾਂ ਨਾਲ ਗੱਲ ਕਰਦੀ ਸੁਣੀ ਜਾਂਦੀ ਹੈ ਕਿ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੌਰਾਨ ਕਿਹਾ ਸੀ ਕਿ ਅੰਦੋਲਨ ਵਿੱਚ ਸ਼ਾਮਲ ਔਰਤਾਂ 100-200 ਰੁਪਏ ਲੈ ਕੇ ਵਿਰੋਧ ਕਰ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਪ੍ਰਦਰਸ਼ਨਕਾਰੀਆਂ ਵਿੱਚ ਮੇਰੀ ਮਾਂ ਵੀ ਸ਼ਾਮਲ ਸੀ।