Entertainment News LIVE: ਸ਼ੋਅ ਵਿਚਾਲੇ 'ਦਿ ਗ੍ਰੇਟ ਖਲੀ' ਨੇ ਭੰਨੇ ਮੇਜ਼ ਅਤੇ ਕੁਰਸੀਆਂ, ਮਨਕੀਰਤ ਔਲਖ ਵੀ ਸਿੱਧੂ ਦੇ ਮਾਪਿਆਂ ਦੀ ਖੁਸ਼ੀ 'ਚ ਹੋਏ ਸ਼ਾਮਲ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 19 Mar 2024 01:57 PM
Entertainment News LIVE: Ammy Virk: ਐਮੀ ਵਿਰਕ- ਵਿੱਕੀ ਕੌਸ਼ਲ ਦੀ ਨਵੀਂ ਫ਼ਿਲਮ ‘ਬੈਡ ਨਿਊਜ਼’ ਦਾ ਐਲਾਨ, ਜਾਣੋ ਕਦੋਂ ਲਗਾਉਣਗੇ ਸਿਨੇਮਾ ਘਰਾਂ 'ਚ ਰੌਣਕਾਂ

Vicky Kaushal, Triptii Dimri, Ammy Virk Film 'Bad Newz : ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ ਇਸ ਵਾਰ ਹਿੰਦੀ ਫਿਲਮ ਇੰਡਸਟਰੀ ਵਿੱਚ ਧਮਾਕਾ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਐਮੀ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਤ੍ਰਿਪਤੀ ਡਿਮਰੀ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਵਿਖਾਈ ਦੇਣਗੇ। ਦਰਅਸਲ, ਕਲਾਕਾਰ ਵੱਲੋਂ ਆਪਣੀ ਨਵੀਂ ਫਿਲਮ ‘ਬੈਡ ਨਿਊਜ਼’ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸਦਾ ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਰਿਲੀਜ਼ ਡੇਟ ਬਾਰੇ ਵੀ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ। 

Read More: Ammy Virk: ਐਮੀ ਵਿਰਕ- ਵਿੱਕੀ ਕੌਸ਼ਲ ਦੀ ਨਵੀਂ ਫ਼ਿਲਮ ‘ਬੈਡ ਨਿਊਜ਼’ ਦਾ ਐਲਾਨ, ਜਾਣੋ ਕਦੋਂ ਲਗਾਉਣਗੇ ਸਿਨੇਮਾ ਘਰਾਂ 'ਚ ਰੌਣਕਾਂ

Entertainment News LIVE Today: Elvish Yadav Case: ਕੀ ਐਲਵਿਸ਼ ਯਾਦਵ ਨੇ ਕਬੂਲ ਕੀਤਾ ਆਪਣਾ ਜੁਰਮ ? ਸੱਪ ਦਾ ਜ਼ਹਿਰ ਸਪਲਾਈ ਕਰਨ ਵਾਲੇ ਮਾਮਲੇ 'ਚ ਹੋਇਆ ਵੱਡਾ ਖੁਲਾਸਾ

Elvish Yadav Snake Venom Case: ਐਲਵਿਸ਼ ਯਾਦਵ ਨੂੰ ਸੱਪਾਂ ਦਾ ਜ਼ਹਿਰ ਸਪਲਾਈ ਕਰਨ ਦੇ ਮਾਮਲੇ 'ਚ 14 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ। ਯੂਟਿਊਬਰ ਨੂੰ 17 ਮਾਰਚ ਨੂੰ ਨੋਇਡਾ ਪੁਲਿਸ ਨੇ ਗ੍ਰਿਫਤਾਰ ਕਰ ਅਦਾਲਤ ਵਿੱਚ ਪੇਸ਼ ਕੀਤਾ ਸੀ। ਜਿਸ ਤੋਂ ਬਾਅਦ ਅਦਾਲਤ ਨੇ ਜੰਗਲੀ ਜੀਵ ਸੁਰੱਖਿਆ ਐਕਟ 1972 ਦੇ ਤਹਿਤ ਐਲਵਿਸ਼ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਸੀ। ਹੁਣ ਜੇਲ੍ਹ ਤੋਂ ਐਲਵਿਸ਼ ਯਾਦਵ ਨਾਲ ਸਬੰਧਤ ਅਪਡੇਟਸ ਸਾਹਮਣੇ ਆ ਰਹੀ ਹੈ, ਜਿਸ ਵਿੱਚ ਯੂਟਿਊਬਰ ਦੀਆਂ ਰੇਵ ਪਾਰਟੀਆਂ ਵਿੱਚ ਸੱਪ ਦੇ ਜ਼ਹਿਰ ਦੀ ਸਪਲਾਈ ਕਰਨ ਦੀ ਅਸਲ ਵਜ੍ਹਾ ਵੀ ਸਾਹਮਣੇ ਆਈ ਹੈ।

Read More: Elvish Yadav Case: ਕੀ ਐਲਵਿਸ਼ ਯਾਦਵ ਨੇ ਕਬੂਲ ਕੀਤਾ ਆਪਣਾ ਜੁਰਮ ? ਸੱਪ ਦਾ ਜ਼ਹਿਰ ਸਪਲਾਈ ਕਰਨ ਵਾਲੇ ਮਾਮਲੇ 'ਚ ਹੋਇਆ ਵੱਡਾ ਖੁਲਾਸਾ

Entertainment News LIVE: Gurdas Maan: ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਖੁਸ਼ੀ 'ਚ ਸ਼ਾਮਲ ਹੋਏ ਗੁਰਦਾਸ ਮਾਨ, ਬੋਲੇ- 'ਮਾਪਿਆਂ ਨੂੰ ਜ਼ਿੰਦਗੀ ਜਿਉਣ ਦੀ ਮਿਲੀ ਨਵੀਂ ਵਜ੍ਹਾ...'

Gurdas Mann On Moose wala Parents New Born Son: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਆਪਣੇ ਘਰ ਬੇਟੇ ਦਾ ਸਵਾਗਤ ਕੀਤਾ ਹੈ। ਇਸ ਉੱਪਰ ਪੰਜਾਬ ਅਤੇ ਪੂਰੀ ਮਨੋਰੰਜਨ ਜਗਤ ਖੁਸ਼ੀ ਨਾਲ ਝੂਮ ਰਿਹਾ ਹੈ। ਨਵਜੰਮੇ ਬੱਚੇ ਲਈ ਮੂਸੇਵਾਲਾ ਦੇ ਪਰਿਵਾਰ ਨੂੰ ਚਾਰੋਂ ਪਾਸੇ ਤੋਂ   ਵਧਾਈਆਂ, ਪਿਆਰ ਅਤੇ ਆਸ਼ੀਰਵਾਦ ਮਿਲ ਰਿਹਾ ਹੈ। ਇਸ ਖੁਸ਼ੀ ਦੇ ਮੌਕੇ 'ਤੇ ਪੰਜਾਬੀ ਮਨੋਰੰਜਨ ਜਗਤ ਦੇ ਦਿੱਗਜ ਗਾਇਕ ਗੁਰਦਾਸ ਮਾਨ ਵੀ ਮਰਹੂਮ ਗਾਇਕ ਦੇ ਪਰਿਵਾਰ ਨੂੰ ਮਿਲਣ ਪੁੱਜੇ।

Read More: Gurdas Maan: ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਖੁਸ਼ੀ 'ਚ ਸ਼ਾਮਲ ਹੋਏ ਗੁਰਦਾਸ ਮਾਨ, ਬੋਲੇ- 'ਮਾਪਿਆਂ ਨੂੰ ਜ਼ਿੰਦਗੀ ਜਿਉਣ ਦੀ ਮਿਲੀ ਨਵੀਂ ਵਜ੍ਹਾ...'

Entertainment News LIVE Today: The Great Khali: ਸ਼ੋਅ ਵਿਚਾਲੇ ਦਿ ਗ੍ਰੇਟ ਖਲੀ ਨੂੰ ਗੁੱਸਾ ਆਇਆ! ਜਾਣੋ ਕਿਸ ਗੱਲ ਉੱਪਰ ਅੱਗ ਬਬੂਲਾ ਹੋ ਤੋੜੇ ਮੇਜ਼ ਅਤੇ ਕੁਰਸੀਆਂ

The Great Khali in Huma Qureshi Show: ਅਦਾਕਾਰਾ ਹੁਮਾ ਕੁਰੈਸ਼ੀ ਇਨ੍ਹੀਂ ਦਿਨੀ ਆਪਣੇ ਨਵੇਂ ਕਾਮੇਡੀ ਸ਼ੋਅ 'ਮੈਡਨੇਸ ਮਚਾਏਂਗੇ' ਨਾਲ ਲੋਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੀ ਹੈ। ਹਰ ਸ਼ਨੀਵਾਰ ਅਤੇ ਐਤਵਾਰ ਨੂੰ ਅਭਿਨੇਤਰੀ ਆਪਣੇ ਕਾਮੇਡੀ ਗਰੁੱਪ ਦੇ ਨਾਲ ਲੋਕਾਂ ਨੂੰ ਹਸਾਉਂਦੀ ਹੈ। ਦਿ ਗ੍ਰੇਟ ਖਲੀ ਸ਼ਨੀਵਾਰ ਦੇ ਇਸ ਸ਼ੋਅ 'ਚ ਜੱਜ ਦੇ ਰੂਪ 'ਚ ਨਜ਼ਰ ਆਉਣਗੇ। ਸ਼ੋਅ ਦੇ ਇਸ ਐਪੀਸੋਡ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਪਰ ਇਸ ਸ਼ੋਅ ਦੀ ਸ਼ੂਟਿੰਗ ਦੌਰਾਨ ਖਲੀ ਨੂੰ ਗੁੱਸਾ ਆ ਜਾਂਦਾ ਹੈ। ਸ਼ੋਅ ਦਾ ਟੀਜ਼ਰ ਸਾਹਮਣੇ ਆਇਆ ਹੈ।

Read More: The Great Khali: ਸ਼ੋਅ ਵਿਚਾਲੇ ਦਿ ਗ੍ਰੇਟ ਖਲੀ ਨੂੰ ਗੁੱਸਾ ਆਇਆ! ਜਾਣੋ ਕਿਸ ਗੱਲ ਉੱਪਰ ਅੱਗ ਬਬੂਲਾ ਹੋ ਤੋੜੇ ਮੇਜ਼ ਅਤੇ ਕੁਰਸੀਆਂ

Entertainment News LIVE: Neeru Bajwa: ਨੀਰੂ ਬਾਜਵਾ ਅੱਜ ਅੰਮ੍ਰਿਤਸਰ ਅਦਾਲਤ 'ਚ ਹੋਈ ਪੇਸ਼, ਜਾਣੋ ਕੀ ਹੈ ਪੂਰਾ ਮਾਮਲਾ

Neeru Bajwa in Amritsar court: ਪੰਜਾਬੀ ਫਿਲਮ ਬੂਹੇ ਬਾਰੀਆਂ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਹੈ। ਦਰਅਸਲ, ਨਵੀਂ ਪੰਜਾਬੀ ਫਿਲਮ ਦੇ ਕੁਝ ਸ਼ਬਦਾਂ ਨੂੰ ਲੈ ਕੇ ਵਾਲਮੀਕੀ ਭਾਈਚਾਰੇ ਨੇ ਇਤਰਾਜ਼ ਜਤਾਇਆ ਗਿਆ। ਜਿਸ 'ਚ ਉਨ੍ਹਾਂ ਦਾ ਕਹਿਣਾ ਕਿ ਫਿਲਮ 'ਚ ਵਾਲਮੀਕ ਸਮਾਜ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਬਾਅਦ ਵਿੱਚ ਫਿਲਮ ਨਾਲ ਜੁੜੇ ਕਲਾਕਾਰਾਂ ਵੱਲੋਂ ਇਸ ਉੱਪਰ ਮੁਆਫੀ ਵੀ ਮੰਗੀ ਗਈ। ਇਸ ਵਿਚਾਲੇ ਅੱਜ ਬੂਹੇ ਬਾਰੀਆਂ ਫਿਲਮ ਦੀ ਅਦਾਕਾਰਾ ਨੀਰੂ ਬਾਜਵਾ ਅੰਮ੍ਰਿਤਸਰ ਅਦਾਲਤ ਵਿਚ ਪੇਸ਼ ਹੋਈ। ਇਸ ਦੌਰਾਨ ਫਿਲਮ ਲੇਖਕ ਜਗਦੀਪ ਵੜਿੰਗ ਵੀ ਉਨ੍ਹਾਂ ਦੇ ਨਾਲ ਸੀ।

Read More: Neeru Bajwa: ਨੀਰੂ ਬਾਜਵਾ ਅੱਜ ਅੰਮ੍ਰਿਤਸਰ ਅਦਾਲਤ 'ਚ ਹੋਈ ਪੇਸ਼, ਜਾਣੋ ਕੀ ਹੈ ਪੂਰਾ ਮਾਮਲਾ

ਪਿਛੋਕੜ

The Great Khali in Huma Qureshi Show: ਅਦਾਕਾਰਾ ਹੁਮਾ ਕੁਰੈਸ਼ੀ ਇਨ੍ਹੀਂ ਦਿਨੀ ਆਪਣੇ ਨਵੇਂ ਕਾਮੇਡੀ ਸ਼ੋਅ 'ਮੈਡਨੇਸ ਮਚਾਏਂਗੇ' ਨਾਲ ਲੋਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੀ ਹੈ। ਹਰ ਸ਼ਨੀਵਾਰ ਅਤੇ ਐਤਵਾਰ ਨੂੰ ਅਭਿਨੇਤਰੀ ਆਪਣੇ ਕਾਮੇਡੀ ਗਰੁੱਪ ਦੇ ਨਾਲ ਲੋਕਾਂ ਨੂੰ ਹਸਾਉਂਦੀ ਹੈ। ਦਿ ਗ੍ਰੇਟ ਖਲੀ ਸ਼ਨੀਵਾਰ ਦੇ ਇਸ ਸ਼ੋਅ 'ਚ ਜੱਜ ਦੇ ਰੂਪ 'ਚ ਨਜ਼ਰ ਆਉਣਗੇ। ਸ਼ੋਅ ਦੇ ਇਸ ਐਪੀਸੋਡ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਪਰ ਇਸ ਸ਼ੋਅ ਦੀ ਸ਼ੂਟਿੰਗ ਦੌਰਾਨ ਖਲੀ ਨੂੰ ਗੁੱਸਾ ਆ ਜਾਂਦਾ ਹੈ। ਸ਼ੋਅ ਦਾ ਟੀਜ਼ਰ ਸਾਹਮਣੇ ਆਇਆ ਹੈ।

ਜਾਣੋ ਟੀਜ਼ਰ ਵੀਡੀਓ ਵਿੱਚ ਕੀ ਹੈ 

ਖਲੀ ਦਾ ਇਹ ਸ਼ੋਅ ਇਸ ਹਫਤੇ ਵੀਕੈਂਡ 'ਤੇ ਟੀਵੀ 'ਤੇ ਦਿਖਾਇਆ ਜਾਵੇਗਾ। ਆਉਣ ਵਾਲੇ ਐਪੀਸੋਡ ਦੇ ਟੀਜ਼ਰ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਪਰਿਤੋਸ਼ ਤ੍ਰਿਪਾਠੀ ਖਲੀ ਦੇ ਰੂਪ 'ਚ ਸਟੇਜ 'ਤੇ ਆਉਂਦੇ ਹਨ। ਪਰੀਤੋਸ਼ ਆਪਣੀ ਡਾਇਲਾਗ ਡਿਲੀਵਰੀ ਸ਼ੁਰੂ ਕਰਦਾ ਹੋਏ ਅਤੇ ਖਲੀ ਵੱਲ ਇਸ਼ਾਰਾ ਕਰਦਾ ਹੈ। ਉਹ ਕਹਿੰਦਾ ਹੈ- 'ਇਸ ਬੰਦੇ ਵਿੱਚ ਇੰਨਾ ਤੇਲ ਹੈ ਕਿ ਅਮਰੀਕਾ ਵੀ ਇਸ ਦੀ ਭਾਲ ਵਿਚ ਰੁੱਝਿਆ ਹੋਇਆ ਹੈ।' ਉਹ ਅੱਗੇ ਕਹਿੰਦਾ ਹੈ- 'ਜੇਕਰ ਇੱਕ ਹੱਥ ਦੇ ਉੱਤੇ ਦੂਜੇ ਘੁਮਾਇਆ ਜਾਵੇ ਤਾਂ ਕੜਾਹੀ ਚੋਂ ਵੀ ਭਟੂਰੇ ਨਿਕਲਣਗੇ'।

ਇਸ ਕਾਰਨ ਖਲੀ ਨੂੰ ਗੁੱਸਾ ਆ ਗਿਆ

ਖਲੀ ਨੂੰ ਪਰਿਤੋਸ਼ ਦੀ ਇਹ ਹਰਕਤ ਪਸੰਦ ਨਹੀਂ ਆਈ ਅਤੇ ਉਹ ਗੁੱਸੇ 'ਚ ਆ ਗਿਆ। ਇਸ ਤੋਂ ਬਾਅਦ ਖਲੀ ਕਹਿੰਦੇ ਹਨ- ਹੱਦ ਹੈ, ਤੁਸੀਂ ਕੀ ਬਕਵਾਸ ਕਰ ਰਹੇ ਹੋ। ਇਹ ਕਹਿਣ ਤੋਂ ਬਾਅਦ ਖਲੀ ਨੇ ਗੁੱਸੇ ਨਾਲ ਮੇਜ਼ ਅਤੇ ਕੁਰਸੀ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਸ਼ੋਅ 'ਚ ਖਲੀ ਦੇ ਗੁੱਸੇ ਨੂੰ ਦੇਖ ਕੇ ਪਰੀਤੋਸ਼ ਅਤੇ ਹੁਮਾ ਕੁਰੈਸ਼ੀ ਦੋਵੇਂ ਡਰ ਗਏ। ਹਾਲਾਂਕਿ, ਸ਼ੋਅ ਦਾ ਟੀਜ਼ਰ ਅਕਸਰ ਵਧਾ-ਚੜ੍ਹਾ ਕੇ ਦਿਖਾਇਆ ਜਾਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਖਲੀ ਦਾ ਇਹ ਗੁੱਸਾ ਵੀ ਪਰੀਤੋਸ਼ ਦੇ ਐਕਟ ਦਾ ਹਿੱਸਾ ਹੋਣ ਵਾਲਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਨੀਮਲ ਦੀ ਕਾਸਟ ਵੀ ਸ਼ੋਅ ਵਿੱਚ ਨਜ਼ਰ ਆ ਚੁੱਕੀ ਹੈ। ਸ਼ੋਅ 'ਚ ਕੁਝ ਅਜਿਹੇ ਕਲਾਕਾਰ ਹਨ ਜੋ ਜੱਜਾਂ ਦੇ ਸਾਹਮਣੇ ਪਰਫਾਰਮ ਕਰਦੇ ਹਨ। ਖਲੀ ਨੇ ਤਿੰਨ ਦਿਨ ਪਹਿਲਾਂ ਇਸ ਸ਼ੋਅ ਨਾਲ ਜੁੜੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀ। ਇਸ ਵੀਡੀਓ 'ਚ ਅਦਾਕਾਰਾ ਖਲੀ ਨਾਲ ਪੰਜਾ ਲੜਾਉਂਦੇ ਨਜ਼ਰ ਆ ਰਹੀ ਹੈ। ਥੋੜ੍ਹੇ ਹੀ ਸਮੇਂ ਵਿੱਚ ਖਲੀ ਵੀ ਇਸ ਪੰਜੇ ਦੀ ਲੜਾਈ ਨੂੰ ਹਾਰ ਜਾਂਦਾ ਹੈ। ਇਸ ਵੀਡੀਓ ਦੇ ਕੈਪਸ਼ਨ 'ਚ ਖਲੀ ਨੇ ਲਿਖਿਆ ਹੈ 'ਮੈਂ ਪਹਿਲੀ ਵਾਰ ਹਾਰ ਗਿਆ ਹਾਂ'। ਪ੍ਰਸ਼ੰਸਕ ਇਸ ਐਪੀਸੋਡ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹਨ। ਐਪੀਸੋਡ ਤੋਂ ਪਹਿਲਾਂ ਦੀ ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.