Mankirt Aulakh: ਮਨਕੀਰਤ ਔਲਖ ਸਿੱਧੂ ਦੇ ਮਾਪਿਆਂ ਦੀ ਖੁਸ਼ੀ 'ਚ ਹੋਏ ਸ਼ਾਮਲ, ਬੋਲੇ- 'ਲਖ ਖੁਸ਼ੀਆਂ ਪਾਤਿਸ਼ਾਹੀਆਂ ਜੇ ਸਤਿਗੁਰੁ ਨਦਰਿ ਕਰੇਇ'
Mankirt Aulakh on Sidhu Moose Wala Little Brother: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਆਪਣੇ ਘਰ ਪੁੱਤਰ ਦਾ ਸਵਾਗਤ ਕੀਤਾ ਹੈ।
Mankirt Aulakh on Sidhu Moose Wala Little Brother: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਆਪਣੇ ਘਰ ਪੁੱਤਰ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦੀ ਇਸ ਖੁਸ਼ੀ ਵਿੱਚ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਜਸ਼ਨ ਮਨਾਇਆ ਗਿਆ। ਇਸ ਮੌਕੇ ਪੰਜਾਬੀ ਸਿਨੇਮਾ ਜਗਤ ਦੇ ਤਮਾਮ ਸਿਤਾਰਿਆਂ ਵੱਲੋਂ ਖਾਸ ਪੋਸਟਾਂ ਸ਼ੇਅਰ ਕੀਤੀਆਂ ਗਈਆਂ। ਬੱਬੂ ਮਾਨ, ਗੁਰਦਾਸ ਮਾਨ ਤੋਂ ਲੈ ਕੇ ਕਈ ਤਮਾਮ ਸਿਤਾਰਿਆਂ ਨੇ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਮੌਕੇ ਖਾਸ ਪੋਸਟਾਂ ਸ਼ੇਅਰ ਕਰ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਵਧਾਈ ਦਿੱਤੀ। ਇਸ ਵਿਚਾਲੇ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਪੋਸਟ ਵੀ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਦਰਅਸਲ, ਪੰਜਾਬੀ ਗਾਇਕ ਮਨਕੀਰਤ ਔਲਖ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਲਖ ਖੁਸ਼ੀਆਂ ਪਾਤਿਸ਼ਾਹੀਆਂ ਜੇ ਸਤਿਗੁਰੁ ਨਦਰਿ ਕਰੇਇ...
View this post on Instagram
ਦੱਸ ਦੇਈਏ ਕਿ ਮਨਕੀਰਤ ਔਲਖ ਦੀ ਇਸ ਪੋਸਟ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਉਹ ਵੀ ਮੂਸੇਵਾਲਾ ਦੇ ਪਰਿਵਾਰ ਦੀ ਖੁਸ਼ੀ ਵਿੱਚ ਸ਼ਾਮਲ ਹੋਏ। ਉਨ੍ਹਾਂ ਇਹ ਖੁਸ਼ੀ ਖਾਸ ਪੋਸਟ ਸ਼ੇਅਰ ਕਰਕੇ ਸਾਂਝੀ ਕੀਤੀ।
ਕਾਬਿਲੇਗੌਰ ਹੈ ਕਿ ਮਨਕੀਰਤ ਔਲਖ ਮੂਸੇਵਾਲਾ ਦੇ ਕਤਲ ਮਾਮਲੇ ਦੇ ਚੱਲਦੇ ਵਿਵਾਦਾਂ ਵਿੱਚ ਰਹੇ। ਉਸ ਦੌਰਾਨ ਮਨਕੀਰਤ ਔਲਖ ਪੰਜਾਬ ਪੁਲਿਸ ਦੇ ਰਾਡਾਰ ਤੇ ਰਿਹਾ। ਹਾਲਾਂਕਿ ਬਾਅਦ ਵਿੱਚ ਕਲਾਕਾਰ ਨੂੰ ਲੈ ਫੈਲੀਆਂ ਸਾਰੀਆਂ ਅਫਵਾਹਾਂ ਦੂਰ ਹੋ ਗਈਆਂ। ਉਨ੍ਹਾਂ ਇੱਕ ਖਾਸ ਇੰਟਰਵਿਊ ਰਾਹੀਂ ਆਪਣੇ ਦਿਲ ਦੀਆਂ ਗੱਲਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ।
ਵਰਕਫਰੰਟ ਦੀ ਗੱਲ ਕਰੀਏ ਤਾਂ ਮਨਕੀਰਤ ਦਾ ਨਵਾਂ ਗਾਣਾ 'ਕੋਕਾ' ਰਿਲੀਜ਼ ਹੋਇਆ। ਇਸ ਗੀਤ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਦੇ ਨਾਲ-ਨਾਲ ਮਨਕੀਰਤ ਔਲਖ ਦੀ ਫਿਲਮ 'ਬਰਾਊਨ ਬੁਆਏਜ਼' ਵੀ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।