(Source: ECI/ABP News)
Ammy Virk: ਐਮੀ ਵਿਰਕ- ਵਿੱਕੀ ਕੌਸ਼ਲ ਦੀ ਨਵੀਂ ਫ਼ਿਲਮ ‘ਬੈਡ ਨਿਊਜ਼’ ਦਾ ਐਲਾਨ, ਜਾਣੋ ਕਦੋਂ ਲਗਾਉਣਗੇ ਸਿਨੇਮਾ ਘਰਾਂ 'ਚ ਰੌਣਕਾਂ
Vicky Kaushal, Triptii Dimri, Ammy Virk Film 'Bad Newz : ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ ਇਸ ਵਾਰ ਹਿੰਦੀ ਫਿਲਮ ਇੰਡਸਟਰੀ ਵਿੱਚ ਧਮਾਕਾ ਕਰਨ ਜਾ ਰਹੇ ਹਨ। ਦੱਸ ਦੇਈਏ
![Ammy Virk: ਐਮੀ ਵਿਰਕ- ਵਿੱਕੀ ਕੌਸ਼ਲ ਦੀ ਨਵੀਂ ਫ਼ਿਲਮ ‘ਬੈਡ ਨਿਊਜ਼’ ਦਾ ਐਲਾਨ, ਜਾਣੋ ਕਦੋਂ ਲਗਾਉਣਗੇ ਸਿਨੇਮਾ ਘਰਾਂ 'ਚ ਰੌਣਕਾਂ Vicky Kaushal, Triptii Dimri, Ammy Virk Film 'Bad Newz release on July 19 Ammy Virk: ਐਮੀ ਵਿਰਕ- ਵਿੱਕੀ ਕੌਸ਼ਲ ਦੀ ਨਵੀਂ ਫ਼ਿਲਮ ‘ਬੈਡ ਨਿਊਜ਼’ ਦਾ ਐਲਾਨ, ਜਾਣੋ ਕਦੋਂ ਲਗਾਉਣਗੇ ਸਿਨੇਮਾ ਘਰਾਂ 'ਚ ਰੌਣਕਾਂ](https://feeds.abplive.com/onecms/images/uploaded-images/2024/03/19/3fbad53947d751d628e7af4e3a8025ea1710833044783709_original.jpg?impolicy=abp_cdn&imwidth=1200&height=675)
Vicky Kaushal, Triptii Dimri, Ammy Virk Film 'Bad Newz : ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ ਇਸ ਵਾਰ ਹਿੰਦੀ ਫਿਲਮ ਇੰਡਸਟਰੀ ਵਿੱਚ ਧਮਾਕਾ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਐਮੀ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਤ੍ਰਿਪਤੀ ਡਿਮਰੀ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਵਿਖਾਈ ਦੇਣਗੇ। ਦਰਅਸਲ, ਕਲਾਕਾਰ ਵੱਲੋਂ ਆਪਣੀ ਨਵੀਂ ਫਿਲਮ ‘ਬੈਡ ਨਿਊਜ਼’ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸਦਾ ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਰਿਲੀਜ਼ ਡੇਟ ਬਾਰੇ ਵੀ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ।
ਕਦੋਂ ਰਿਲੀਜ਼ ਹੋਏਗੀ ਫ਼ਿਲਮ ‘ਬੈਡ ਨਿਊਜ਼’
ਜਾਣਕਾਰੀ ਲਈ ਦੱਸ ਦੇਈਏ ਕਿ ਇਹ ਫ਼ਿਲਮ 19 ਜੁਲਾਈ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਏਗੀ। ਰਿਲੀਜ਼ ਡੇਟ ਦੇ ਨਾਲ-ਨਾਲ ਇਸ ਦਾ ਫਸਟ ਲੁੱਕ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਤ੍ਰਿਪਤੀ ਡਿਮਰੀ ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ‘ਚ ਨਜ਼ਰ ਆਈ ਸੀ। ਦੱਸ ਦੇਈਏ ਕਿ ਇਸ ਤੋਂ ਇਲਾਵਾ ਤ੍ਰਿਪਤ ਕਾਰਤਿਕ ਆਰੀਅਨ ਦੇ ਨਾਲ ਫ਼ਿਲਮ ‘ਭੂਲ ਭੁੱਲਈਆ-3’ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ। ਫਿਲਹਾਲ ਉਹ ਬੈਡ ਨਿਊਜ਼ ਵਿੱਚ ਵਿੱਕੀ ਕੌਸ਼ਲ ਅਤੇ ਐਮੀ ਵਿਰਕ ਨਾਲ ਸਕ੍ਰੀਨ ਸ਼ੇਅਰ ਕਰ ਰਹੀ ਹੈ। ਪੋਸਟਰ ‘ਚ ਫ਼ਿਲਮ ਦੀ ਸਟੋਰੀ ਦਾ ਛੋਟਾ ਜਿਹਾ ਆਈਡੀਆ ਵੀ ਰਿਵੀਲ ਹੋ ਰਿਹਾ ਹੈ। ਪੋਸਟਰ ਵੇਖਣ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਇਸ ਫਿਲਮ ਨੂੰ ਲੈ ਉਤਸ਼ਾਹ ਵੱਧ ਗਿਆ ਹੈ।
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਐਮੀ ਵਿਰਕ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਵਿੱਚ ਵੀ ਜਲਵਾ ਵਿਖਾ ਰਹੇ ਹਨ। ਇਸ ਤੋਂ ਪਹਿਲਾਂ ਉਹ ਬਾਲੀਵੁੱਡ ਫ਼ਿਲਮ ‘83’ ‘ਚ ਨਜ਼ਰ ਆਏ ਸਨ। ਦੱਸ ਦੇਈਏ ਕਿ ਐਮੀ ਵਿਰਕ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਵਿੱਚ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆਏ। ਜਿਸ ‘ਚ ਬੰਬੂਕਾਟ, ਸੌਂਕਣ ਸੌਂਕਣੇ, ਕਿਸਮਤ, ਅੰਗਰੇਜ਼, ਨਿੱਕਾ ਜ਼ੈਲਦਾਰ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹ ਹਿੱਟ ਗੀਤਾਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)