Entertainment News LIVE: ਸਿੱਧੂ ਮੂਸੇਵਾਲਾ ਦੀ ਮਾਤਾ 'ਚਰਨ ਕੌਰ' ਬੱਚੇ ਨੂੰ ਜਨਮ ਦਏਗੀ ? ਫੈਨਜ਼ ਨੂੰ ਉਦਾਸ ਕਰ ਗਏ 'Pankaj Udhas' ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
LIVE
Background
Manoj Bajpayee On Inter-Faith Marriage: ਮਨੋਜ ਬਾਜਪਾਈ ਦੀ ਬਾਇਓਗ੍ਰਾਫੀ ਵਿੱਚ ਜਿਸ ਨੂੰ ਪੀਯੂਸ਼ ਪਾਂਡੇ ਦੁਆਰਾ ਲਿਖਿਆ ਗਿਆ ਹੈ ਅਭਿਨੇਤਾ ਨੇ ਆਪਣੇ ਇੰਟਰ ਫੈਥ ਮੈਰਿਜ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਬ੍ਰਾਹਮਣ ਪਰਿਵਾਰ ਤੋਂ ਆਉਣ ਵਾਲੇ ਮਨੋਜ ਬਾਜਪਾਈ ਨੇ ਮੁਸਲਿਮ ਧਰਮ ਨਾਲ ਸਬੰਧਤ ਸ਼ਬਾਨਾ ਰਜ਼ਾ ਨਾਲ ਅਜਿਹੇ ਸਮੇਂ ਵਿੱਚ ਵਿਆਹ ਕੀਤਾ ਜਦੋਂ ਦੂਜੇ ਧਰਮਾਂ ਵਿੱਚ ਵਿਆਹ ਕਾਫ਼ੀ ਹੈਰਾਨ ਕਰਨ ਵਾਲਾ ਸੀ। ਅਜਿਹੇ 'ਚ ਬਿਹਾਰ ਦੇ ਰਹਿਣ ਵਾਲੇ ਅਦਾਕਾਰ ਨੇ ਆਪਣੀ ਬਾਇਓਗ੍ਰਾਫੀ 'ਚ ਸ਼ਬਾਨਾ ਰਜ਼ਾ ਨਾਲ ਵਿਆਹ ਕਰਨ 'ਤੇ ਆਪਣੇ ਪਰਿਵਾਰ ਦੀ ਪ੍ਰਤੀਕਿਰਿਆ ਬਾਰੇ ਦੱਸਿਆ।
ਮਨੋਜ ਅਤੇ ਸ਼ਬਾਨਾ ਨੇ ਕਈ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਅਤੇ ਫਿਰ ਵਿਆਹ ਕਰਵਾ ਲਿਆ। ਇਸ ਦੌਰਾਨ ਮਨੋਜ ਨੇ ਸ਼ਬਾਨਾ ਨੂੰ ਆਪਣੇ ਪਰਿਵਾਰ ਨਾਲ ਮਿਲਾਉਣਾ ਸ਼ੁਰੂ ਕਰ ਦਿੱਤਾ। ਜਦੋਂ ਮਨੋਜ ਦੀ ਭੈਣ ਪੂਨਮ ਮਾਂ ਬਣੀ ਤਾਂ ਸ਼ਬਾਨਾ ਉਸ ਲਈ ਤੋਹਫਾ ਲੈ ਕੇ ਆਈ ਅਤੇ ਬਾਅਦ 'ਚ ਉਹ ਮਨੋਜ ਦੀ ਛੋਟੀ ਭੈਣ ਦੇ ਵਿਆਹ ਦੇ ਸਮਾਗਮਾਂ 'ਚ ਵੀ ਸ਼ਾਮਲ ਹੋਣ ਆਈ, ਜਿਸ ਤੋਂ ਬਾਅਦ ਉਨ੍ਹਾਂ ਦਾ ਰਿਸ਼ਤਾ ਅਧਿਕਾਰਤ ਹੋ ਗਿਆ।
ਮਨੋਜ ਦੇ ਪਰਿਵਾਰ ਦਾ ਕੀ ਪ੍ਰਤੀਕਰਮ ਸੀ?
ਮਨੋਜ ਵਾਜਪਾਈ ਨੇ ਦੂਜੇ ਧਰਮ ਵਿੱਚ ਵਿਆਹ ਕਰਨ ਬਾਰੇ ਆਪਣੇ ਪਰਿਵਾਰ ਦੀ ਪ੍ਰਤੀਕਿਰਿਆ ਬਾਰੇ ਵੀ ਗੱਲ ਕੀਤੀ। ਉਸ ਨੇ ਕਿਹਾ, 'ਮੇਰਾ ਪਰਿਵਾਰ ਸ਼ਬਾਨਾ ਦੇ ਧਰਮ ਨੂੰ ਲੈ ਕੇ ਚਿੰਤਤ ਰਿਹਾ ਹੋਏਗਾ, ਪਰ ਕਿਸੇ ਨੇ ਖੁੱਲ੍ਹ ਕੇ ਇਸ ਦਾ ਪ੍ਰਗਟਾਵਾ ਨਹੀਂ ਕੀਤਾ। ਉਸ ਨੇ ਕੋਈ ਦੁੱਖ ਵੀ ਨਹੀਂ ਪ੍ਰਗਟਾਇਆ। ਜਦੋਂ ਕਿ ਸ਼ਬਾਨਾ ਦਾ ਪਰਿਵਾਰ ਖੁੱਲ੍ਹਾ ਅਤੇ ਅਗਾਂਹਵਧੂ ਸੀ। ਉਹ ਅੰਤਰ-ਧਰਮ ਵਿਆਹ ਦੇ ਵਿਰੁੱਧ ਨਹੀਂ ਸੀ ਅਤੇ ਉਸ ਨੇ ਇਹ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤਾ ਸੀ।
ਮਨੋਜ ਦੇ ਪਿਤਾ ਨੇ ਕਹੀ ਸੀ ਇਹ ਗੱਲ
ਪੀਯੂਸ਼ ਪਾਂਡੇ ਦੱਸਦੇ ਹਨ ਕਿ ਬਿਹਾਰ ਦੇ ਇੱਕ ਰਵਾਇਤੀ ਬ੍ਰਾਹਮਣ ਪਰਿਵਾਰ ਲਈ ਉਸ ਸਮੇਂ ਮੁਸਲਮਾਨ ਲੜਕੀ ਨਾਲ ਵਿਆਹ ਕਰਨਾ ਆਸਾਨ ਨਹੀਂ ਸੀ। ਪਰ ਮਨੋਜ ਦੇ ਜ਼ਿੱਦੀ ਸੁਭਾਅ ਤੋਂ ਹਰ ਕੋਈ ਜਾਣੂ ਸੀ। ਮਨੋਜ ਅਤੇ ਸ਼ਬਾਨਾ ਦੇ ਵਿਆਹ ਨੂੰ ਲੈ ਕੇ ਅਭਿਨੇਤਾ ਦੇ ਪਿਤਾ ਮਰਹੂਮ ਰਾਧਾਕਾਂਤ ਵਾਜਪਾਈ ਨੇ ਕਿਹਾ ਸੀ, 'ਅਸੀਂ ਵਿਆਹ ਬਾਰੇ ਕੁਝ ਨਹੀਂ ਕਿਹਾ ਕਿਉਂਕਿ ਫਿਲਮੀ ਦੁਨੀਆ 'ਚ ਅਜਿਹਾ ਹੁੰਦਾ ਹੈ।'
Entertainment News LIVE Today: Rakul Preet-Jackky Bhagnani: ਰਕੁਲ ਪ੍ਰੀਤ ਨੇ ਮਹਿੰਦੀ ਫੰਕਸ਼ਨ 'ਚ ਜੈਕੀ ਨਾਲ ਕੀਤਾ ਖੂਬ ਡਾਂਸ, ਤਸਵੀਰਾਂ ਵਾਇਰਲ
Rakul Preet-Jackky Bhagnani Mehndi: ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਰਕੁਲ ਨੇ ਹੁਣ ਆਪਣੀ ਮਹਿੰਦੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
Read More: Rakul Preet-Jackky Bhagnani: ਰਕੁਲ ਪ੍ਰੀਤ ਨੇ ਮਹਿੰਦੀ ਫੰਕਸ਼ਨ 'ਚ ਜੈਕੀ ਨਾਲ ਕੀਤਾ ਖੂਬ ਡਾਂਸ, ਤਸਵੀਰਾਂ ਵਾਇਰਲ
Entertainment News LIVE: Salman Khan: ਏਅਰਪੋਰਟ 'ਤੇ ਨਜ਼ਰ ਆਇਆ ਸਲਮਾਨ ਖਾਨ ਦਾ ਸਵੈਗ, ਬੱਚਿਆਂ ਤੇ ਇੰਝ ਬਰਸਾਇਆ ਪਿਆਰ
Salman Khan Airport Video: ਭਾਈਜਾਨ ਸਲਮਾਨ ਖਾਨ ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਲਈ ਇਕੱਠੇ ਹੁੰਦੇ ਹਨ। ਸਲਮਾਨ ਖਾਨ ਦਾ ਅੰਦਾਜ਼ ਅਜਿਹਾ ਹੈ ਕਿ ਹਰ ਕੋਈ ਉਨ੍ਹਾਂ ਤੋਂ ਪ੍ਰਭਾਵਿਤ ਹੋਏ ਬਿਨ੍ਹਾਂ ਨਹੀਂ ਰਹਿ ਸਕਦਾ। ਸਲਮਾਨ ਖਾਨ ਆਪਣੇ ਪ੍ਰਸ਼ੰਸਕਾਂ ਨੂੰ ਕਦੇ ਨਿਰਾਸ਼ ਨਹੀਂ ਕਰਦੇ। ਫਿਰ ਉਹ ਚਾਹੇੇ ਜਿੱਥੇ ਵੀ ਮਿਲ ਜਾਣ। ਸਲਮਾਨ ਹਾਲ ਹੀ 'ਚ ਮੁੰਬਈ ਵਾਪਸ ਆਏ ਹਨ ਅਤੇ ਏਅਰਪੋਰਟ 'ਤੇ ਉਨ੍ਹਾਂ ਨੂੰ ਵੱਖਰੇ ਅੰਦਾਜ਼ 'ਚ ਦੇਖਿਆ ਗਿਆ। ਸਲਮਾਨ ਦੇ ਪ੍ਰਸ਼ੰਸਕ ਇਸ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ। ਸਲਮਾਨ ਏਅਰਪੋਰਟ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਹੱਥ ਮਿਲਾਇਆ।
Read MOre: Salman Khan: ਏਅਰਪੋਰਟ 'ਤੇ ਨਜ਼ਰ ਆਇਆ ਸਲਮਾਨ ਖਾਨ ਦਾ ਸਵੈਗ, ਬੱਚਿਆਂ ਤੇ ਇੰਝ ਬਰਸਾਇਆ ਪਿਆਰ
Entertainment News LIVE Today: Akshay Kumar: ਅਕਸ਼ੈ ਕੁਮਾਰ-ਟਾਈਗਰ ਸ਼ਰਾਫ 'ਤੇ ਪ੍ਰਮੋਸ਼ਨ ਦੌਰਾਨ ਲਖਨਊ 'ਚ ਹੋਇਆ ਪਥਰਾਅ, ਲੋਕਾਂ ਨਾਲ ਬੁਰੀ ਤਰ੍ਹਾਂ ਭਿੜ ਗਈ ਪੁਲਿਸ
Bade Miyan Chote Miyan: ਬਾਲੀਵੁੱਡ ਫਿਲਮ ਅਦਾਕਾਰ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਆਪਣੀ ਦੇ ਪ੍ਰਮੋਸ਼ਨ ਲਈ ਲਖਨਊ ਦੇ ਚੌਕ ਸਥਿਤ ਘੰਟਾਘਰ ਪਹੁੰਚੇ ਸਨ। ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ ਦੀ ਫਿਲਮ ਬੜੇ ਮੀਆਂ ਛੋਟੇ ਮੀਆਂ ਈਦ ਦੇ ਮੌਕੇ 'ਤੇ ਰਿਲੀਜ਼ ਹੋ ਰਹੀ ਹੈ। ਇਸ ਦੌਰਾਨ ਦੋਵੇਂ ਸਟੰਟ ਕਰਦੇ ਹੋਏ ਸਟੇਜ 'ਤੇ ਆਏ। ਸਟੇਜ 'ਤੇ ਪਹੁੰਚਣ ਤੋਂ ਬਾਅਦ ਪ੍ਰਸ਼ੰਸਕਾਂ ਦੀ ਭੀੜ ਨੇ ਬੈਰੀਕੇਡ ਤੋੜ ਦਿੱਤੇ, ਜਿਸ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਫਿਰ ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਲਾਠੀਚਾਰਜ ਕੀਤਾ, ਜਿਸ ਦੌਰਾਨ ਭੀੜ ਖਿੰਡ ਗਈ। ਇਸ ਦੌਰਾਨ ਕਈ ਲੋਕਾਂ ਦੀਆਂ ਚੱਪਲਾਂ ਉੱਥੇ ਹੀ ਰਹਿ ਗਈਆਂ, ਕੁਝ ਸਕਿੰਟਾਂ ਬਾਅਦ ਭੀੜ ਨੇ ਸਟੇਜ ਵੱਲ ਚੱਪਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਫਿਲਮ ਅਦਾਕਾਰ ਅਤੇ ਲਖਨਊ ਦੇ ਡੀਐਮ ਸਮੇਤ ਪ੍ਰਬੰਧਕ ਮਾਮੂਲੀ ਤੌਰ 'ਤੇ ਜ਼ਖਮੀ ਹੋਣ ਤੋਂ ਬਚ ਗਏ। ਫਿਲਮ ਦੀ ਪ੍ਰਮੋਸ਼ਨ ਦੌਰਾਨ ਹੋਏ ਇਸ ਹੰਗਾਮੇ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
Read More: Akshay Kumar: ਅਕਸ਼ੈ ਕੁਮਾਰ-ਟਾਈਗਰ ਸ਼ਰਾਫ 'ਤੇ ਪ੍ਰਮੋਸ਼ਨ ਦੌਰਾਨ ਲਖਨਊ 'ਚ ਹੋਇਆ ਪਥਰਾਅ, ਲੋਕਾਂ ਨਾਲ ਬੁਰੀ ਤਰ੍ਹਾਂ ਭਿੜ ਗਈ ਪੁਲਿਸ
Entertainment News LIVE: Sidhu Moose Wala: ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਬੱਚੇ ਨੂੰ ਦਏਗੀ ਜਨਮ ? ਜਾਣੋ ਵਾਇਰਲ ਖਬਰਾਂ ਦੀ ਸੱਚਾਈ
Sidhu Moose wala Mother Charan Kaur: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰਾਂ ਮੁਤਾਬਕ ਬਲਕੌਰ ਸਿੰਘ ਦੀ ਪਤਨੀ ਅਤੇ ਮੂਸੇਵਾਲਾ ਦੀ ਮਾਤਾ ਇੱਕ ਵਾਰ ਫਿਰ ਤੋਂ ਬੱਚੇ ਨੂੰ ਜਨਮ ਦਏਗੀ। ਜੀ ਹਾਂ, ਮਰਹੂਮ ਗਾਇਕ ਦੇ ਘਰ ਮਾਰਚ ਮਹੀਨੇ ‘ਚ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਇਸ ਗੱਲ ਦਾ ਖੁਲਾਸਾ ਗਾਇਕ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਕੀਤਾ ਹੈ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਵਿਹੜੇ ਨਵਾਂ ਜੀਅ ਆ ਰਿਹਾ ਹੈ।
Read MOre: Sidhu Moose Wala: ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਬੱਚੇ ਨੂੰ ਦਏਗੀ ਜਨਮ ? ਜਾਣੋ ਵਾਇਰਲ ਖਬਰਾਂ ਦੀ ਸੱਚਾਈ
Entertainment News LIVE Today: Manoj Bajpayee: ਮਨੋਜ ਬਾਜਪਾਈ ਦੇ ਜ਼ਿੱਦੀ ਸੁਭਾਅ ਕਾਰਨ ਮੁਸਲਿਮ ਕੁੜੀ ਨਾਲ ਸਿਰੇ ਚੜ੍ਹਿਆ ਪਿਆਰ, ਜਾਣੋ ਵਿਆਹ 'ਤੇ ਪਰਿਵਾਰ ਦੀ ਰਿਐਕਸ਼ਨ ?
Manoj Bajpayee On Inter-Faith Marriage: ਮਨੋਜ ਬਾਜਪਾਈ ਦੀ ਬਾਇਓਗ੍ਰਾਫੀ ਵਿੱਚ ਜਿਸ ਨੂੰ ਪੀਯੂਸ਼ ਪਾਂਡੇ ਦੁਆਰਾ ਲਿਖਿਆ ਗਿਆ ਹੈ ਅਭਿਨੇਤਾ ਨੇ ਆਪਣੇ ਇੰਟਰ ਫੈਥ ਮੈਰਿਜ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਬ੍ਰਾਹਮਣ ਪਰਿਵਾਰ ਤੋਂ ਆਉਣ ਵਾਲੇ ਮਨੋਜ ਬਾਜਪਾਈ ਨੇ ਮੁਸਲਿਮ ਧਰਮ ਨਾਲ ਸਬੰਧਤ ਸ਼ਬਾਨਾ ਰਜ਼ਾ ਨਾਲ ਅਜਿਹੇ ਸਮੇਂ ਵਿੱਚ ਵਿਆਹ ਕੀਤਾ ਜਦੋਂ ਦੂਜੇ ਧਰਮਾਂ ਵਿੱਚ ਵਿਆਹ ਕਾਫ਼ੀ ਹੈਰਾਨ ਕਰਨ ਵਾਲਾ ਸੀ। ਅਜਿਹੇ 'ਚ ਬਿਹਾਰ ਦੇ ਰਹਿਣ ਵਾਲੇ ਅਦਾਕਾਰ ਨੇ ਆਪਣੀ ਬਾਇਓਗ੍ਰਾਫੀ 'ਚ ਸ਼ਬਾਨਾ ਰਜ਼ਾ ਨਾਲ ਵਿਆਹ ਕਰਨ 'ਤੇ ਆਪਣੇ ਪਰਿਵਾਰ ਦੀ ਪ੍ਰਤੀਕਿਰਿਆ ਬਾਰੇ ਦੱਸਿਆ।
Read MOre: Manoj Bajpayee: ਮਨੋਜ ਬਾਜਪਾਈ ਦੇ ਜ਼ਿੱਦੀ ਸੁਭਾਅ ਕਾਰਨ ਮੁਸਲਿਮ ਕੁੜੀ ਨਾਲ ਸਿਰੇ ਚੜ੍ਹਿਆ ਪਿਆਰ, ਜਾਣੋ ਵਿਆਹ 'ਤੇ ਪਰਿਵਾਰ ਦੀ ਰਿਐਕਸ਼ਨ ?