Entertainment News LIVE: ਰਿਤਿਕ ਰੋਸ਼ਨ ਖਤਰਨਾਕ ਬਿਮਾਰੀ ਨਾਲ ਰਹੇ ਸੀ ਝੂਜ, ਪੰਜਾਬੀ ਗਾਇਕ ਸ਼ੁਭ ਨੇ ਇਹ ਉਪਲੱਬਧੀ ਕੀਤੀ ਹਾਸਲ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 10 Jan 2024 08:11 PM
Entertainment News Live: ਅੰਕਿਤਾ ਲੋਖੰਡੇ ਦੇ ਘਰ ਵਧਿਆ ਕਲੇਸ਼, ਸੱਸ ਬੋਲੀ- 'ਸਾਨੂੰ ਤਾਂ ਪਹਿਲਾਂ ਨਹੀਂ ਸੀ ਪਸੰਦ', ਮਾਂ ਦੇ ਗਲ ਲੱਗ ਖੂਬ ਰੋਈ ਅਦਾਕਾਰਾ

Bigg Boss 17: ਬਿੱਗ ਬੌਸ 17 ਦੇ ਪਰਿਵਾਰਕ ਹਫਤੇ ਵਿੱਚ ਵੀ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦੀ ਮਾਂ ਸ਼ੋਅ 'ਚ ਆਈ ਹੈ। ਸ਼ੋਅ 'ਚ ਜਿੱਥੇ ਵਿੱਕੀ ਦੀ ਮਾਂ ਅਤੇ ਅੰਕਿਤਾ 'ਚ ਬਹਿਸ ਹੋਈ, ਉੱਥੇ ਹੀ ਦੂਜੇ ਪਾਸੇ, ਅਦਾਕਾਰਾ ਆਪਣੀ ਸੱਸ ਦੇ ਤਾਅਨੇ-ਮਿਹਣਿਆਂ ਕਾਰਨ ਰੋਂਦੀ ਨਜ਼ਰ ਆਈ। ਸ਼ੋਅ 'ਚ ਅੰਕਿਤਾ ਆਪਣੀ ਮਾਂ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਸ਼ੋਅ ਦਾ ਇੱਕ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ ਜਿਸ ਵਿੱਚ ਅੰਕਿਤਾ ਆਪਣੀ ਮਾਂ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਉਸ ਦਾ ਕਹਿਣਾ ਹੈ ਕਿ ਵਿੱਕੀ ਦੇ ਘਰ ਦੇ ਲੋਕ ਕਈ ਸਵਾਲ ਖੜ੍ਹੇ ਕਰ ਰਹੇ ਹਨ। ਇਸ ਦੌਰਾਨ ਅੰਕਿਤਾ ਭਾਵੁਕ ਹੋ ਜਾਂਦੀ ਹੈ ਅਤੇ ਮਾਂ ਨੂੰ ਗਲੇ ਲਗਾ ਕੇ ਰੋਣ ਲੱਗ ਜਾਂਦੀ ਹੈ।


Ankita Lokhande: ਅੰਕਿਤਾ ਲੋਖੰਡੇ ਦੇ ਘਰ ਵਧਿਆ ਕਲੇਸ਼, ਸੱਸ ਬੋਲੀ- 'ਸਾਨੂੰ ਤਾਂ ਪਹਿਲਾਂ ਨਹੀਂ ਸੀ ਪਸੰਦ', ਮਾਂ ਦੇ ਗਲ ਲੱਗ ਖੂਬ ਰੋਈ ਅਦਾਕਾਰਾ

Entertainment News Live Today: ਸੋਨਮ ਬਾਜਵਾ ਲਈ ਖੁਸ਼ਨਸੀਬ ਸਾਬਤ ਹੋ ਰਿਹਾ ਸਾਲ 2024, ਹੁਣ ਇਸ ਦਿੱਗਜ ਮੋਬਾਈਲ ਕੰਪਨੀ ਦੀ ਬਣੀ ਬਰਾਂਡ ਅੰਬੈਸਡਰ

Sonam Bajwa Video: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਸੋਨਮ ਲਈ ਸਾਲ 2023 ਕਾਫੀ ਸ਼ਾਨਦਾਰ ਰਿਹਾ ਸੀ। ਅਦਾਕਾਰਾ ਦੀਆਂ ਪਿਛਲੇ ਸਾਲ ਲਗਾਤਾਰ ਦੋ ਫਿਲਮਾਂ ਜ਼ਬਰਦਸਤ ਹਿੱਟ ਰਹੀਆਂ ਸੀ। ਸੋਨਮ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਤਾਂ 100 ਕਰੋੜ ਦੀ ਕਮਾਈ ਕਰਕੇ ਇਤਿਹਾਸ ਰਚਿਆ ਸੀ। ਇਸ ਤੋਂ ਹੁਣ ਸੋਨਮ ਲਈ ਸਾਲ 2024 ਵੀ ਭਾਗਾਂ ਵਾਲਾ ਸਾਬਿਤ ਹੋ ਰਿਹਾ ਹੈ। 


Sonam Bajwa: ਸੋਨਮ ਬਾਜਵਾ ਲਈ ਖੁਸ਼ਨਸੀਬ ਸਾਬਤ ਹੋ ਰਿਹਾ ਸਾਲ 2024, ਹੁਣ ਇਸ ਦਿੱਗਜ ਮੋਬਾਈਲ ਕੰਪਨੀ ਦੀ ਬਣੀ ਬਰਾਂਡ ਅੰਬੈਸਡਰ

Entertainment News Live: ਪੰਜਾਬੀ ਮਾਡਲ ਕਮਲ ਖੰਗੂੜਾ ਕਰਨ ਜਾ ਰਹੀ ਵਿਆਹ? ਅਦਾਕਾਰਾ ਨੇ ਮਹਿੰਦੀ ਰਸਮ ਦਾ ਵੀਡੀਓ ਕੀਤਾ ਸ਼ੇਅਰ, ਜਾਣੋ ਕੀ ਹੈ ਸੱਚਾਈ

ਕਮਲ ਖੰਗੂੜਾ ਸੁਰਖੀਆਂ 'ਚ ਆ ਗਈ ਹੈ। ਦਰਅਸਲ, ਮਾਡਲ ਦਾ ਇੱਕ ਵੀਡੀਓ ਜ਼ਬਰਦਸਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ ਨੂੰ ਪੰਜਾਬੀ ਮਾਡਲ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਹ ਵੀਡੀਓ ਕਮਲ ਖੰਗੂੜਾ ਦੀ ਮਹਿੰਦੀ ਰਸਮ ਦਾ ਵੀਡੀਓ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਕਮਲ ਨੂੰ ਬਟਨਾ ਲਗਾਇਆ ਜਾ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਹੁਣ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ।  


Kamal Khangura: ਪੰਜਾਬੀ ਮਾਡਲ ਕਮਲ ਖੰਗੂੜਾ ਕਰਨ ਜਾ ਰਹੀ ਵਿਆਹ? ਅਦਾਕਾਰਾ ਨੇ ਮਹਿੰਦੀ ਰਸਮ ਦਾ ਵੀਡੀਓ ਕੀਤਾ ਸ਼ੇਅਰ, ਜਾਣੋ ਕੀ ਹੈ ਸੱਚਾਈ

Entertainment News Live Today: 'ਸ਼ੁਭ ਦਾ ਸਮਰਥਨ ਕਰਨਾ ਬੰਦ ਕਰ', ਅਨਮੋਲ ਕਵਾਤਰਾ ਨੂੰ ਸੋਸ਼ਲ ਮੀਡੀਆ 'ਤੇ ਚੇਤਾਵਨੀ, ਅਨਮੋਲ ਨੇ ਸ਼ਖਸ ਦੀ ਇੰਝ ਕੀਤੀ ਬੋਲਤੀ ਬੰਦ

Anmol Kwatra On Singer Shubh: ਅਨਮੋਲ ਕਵਾਤਰਾ ਫਿਰ ਤੋਂ ਆਪਣੀ ਬੇਬਾਕੀ ਕਰਕੇ ਸੁਰਖੀਆਂ 'ਚ ਬਣਿਆ ਹੋਇਆ ਹੈ। ਦਰਅਸਲ, ਇੱਕ ਸ਼ਖਸ ਨੇ ਸੋਸ਼ਲ ਮੀਡੀਆ 'ਤੇ ਅਨਮੋਲ ਨੂੰ ਕਿਹਾ ਕਿ ਉਹ ਗਾਇਕ ਸ਼ੁਭ ਦਾ ਸਮਰਥਨ ਕਿਉਂ ਕਰਦਾ ਹੈ, ਜਦਕਿ ਉਸ ਨੇ ਇੰਡੀਆ ਖਿਲਾਫ ਗਲਤ ਕੰਮ ਕੀਤਾ ਹੈ। ਇਸ ਦੇ ਜਵਾਬ 'ਚ ਅਨਮੋਲ ਨੇ ਵੀਡੀਓ ਸ਼ੇਅਰ ਕਰਕੇ ਉਸ ਸ਼ਖਸ ਦੀ ਬੋਲਤੀ ਬੰਦ ਕੀਤੀ। 


Anmol Kwatra: 'ਸ਼ੁਭ ਦਾ ਸਮਰਥਨ ਕਰਨਾ ਬੰਦ ਕਰ', ਅਨਮੋਲ ਕਵਾਤਰਾ ਨੂੰ ਸੋਸ਼ਲ ਮੀਡੀਆ 'ਤੇ ਚੇਤਾਵਨੀ, ਅਨਮੋਲ ਨੇ ਸ਼ਖਸ ਦੀ ਇੰਝ ਕੀਤੀ ਬੋਲਤੀ ਬੰਦ

Entertainment News Live: ਪ੍ਰਸਿੱਧ ਹਾਲੀਵੁੱਡ ਐਕਟਰ ਐਡਨ ਕੈਂਟੋ ਦਾ ਦੇਹਾਂਤ, 42 ਦੀ ਉਮਰ 'ਚ ਕੈਂਸਰ ਨਾਲ ਮੌਤ, ਫਿਲਮ X-Men 'ਚ ਆਏ ਸੀ ਨਜ਼ਰ

Adan Canto Death: 'ਐਕਸ-ਮੈਨ: ਡੇਜ਼ ਆਫ਼ ਦਾ ਫਿਊਚਰ ਪਾਸਟ' ਮਸ਼ਹੂਰ ਅਦਾਕਾਰ ਐਡਨ ਕੈਂਟੋ ਦੀ ਮੌਤ ਹੋ ਗਈ ਹੈ। ਐਡਨ ਕੈਂਟੋ ਕੈਂਸਰ ਕਾਰਨ ਆਪਣੀ ਜ਼ਿੰਦਗੀ ਦੀ ਲੜਾਈ ਹਾਰ ਗਿਆ। ਵੈਰਾਇਟੀ ਦੀ ਰਿਪੋਰਟ ਮੁਤਾਬਕ ਅਦਾਕਾਰ ਦੀ ਮੌਤ ਅਪੈਂਡੀਸਲ ਕੈਂਸਰ ਕਾਰਨ ਹੋਈ ਹੈ। ਐਡਨ ਕੈਂਟੋ 42 ਸਾਲਾਂ ਦੇ ਸਨ। ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦੋਸਤ ਉਨ੍ਹਾਂ ਦੀ ਮੌਤ ਤੋਂ ਸਦਮੇ ਵਿੱਚ ਹਨ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। 


Adan Canto: ਪ੍ਰਸਿੱਧ ਹਾਲੀਵੁੱਡ ਐਕਟਰ ਐਡਨ ਕੈਂਟੋ ਦਾ ਦੇਹਾਂਤ, 42 ਦੀ ਉਮਰ 'ਚ ਕੈਂਸਰ ਨਾਲ ਮੌਤ, ਫਿਲਮ X-Men 'ਚ ਆਏ ਸੀ ਨਜ਼ਰ

Entertainment News Live Today: ਸਾਊਥ ਸੁਪਰਸਟਾਰ ਨਯਨਤਾਰਾ ਖਿਲਾਫ FIR ਦਰਜ, ਅਦਾਕਾਰਾ 'ਤੇ ਲੱਗੇ ਫਿਲਮ 'ਚ ਭਗਵਾਨ ਰਾਮ ਦਾ ਅਪਮਾਨ ਕਰਨ ਦੇ ਇਲਜ਼ਾਮ

FIR Against Nayanthara: OTT ਪਲੇਟਫਾਰਮ ਨੈੱਟਫਲਿਕਸ (Netflix) 'ਤੇ ਦਿਖਾਈ ਜਾ ਰਹੀ ਫਿਲਮ 'ਅੰਨਪੂਰਣੀ' 'ਤੇ ਭਗਵਾਨ ਸ਼੍ਰੀ ਰਾਮ ਦਾ ਅਪਮਾਨ ਕਰਨ ਅਤੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ। ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿੱਚ ਇੱਕ ਹਿੰਦੂ ਸੰਗਠਨ ਵੱਲੋਂ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਅਤੇ ਮੁੱਖ ਅਦਾਕਾਰਾ ਨਯਨਥਾਰਾ ਸਮੇਤ ਪੂਰੀ ਸਟਾਰ ਕਾਸਟ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਗਈ ਹੈ।


Nayanthara: ਸਾਊਥ ਸੁਪਰਸਟਾਰ ਨਯਨਤਾਰਾ ਖਿਲਾਫ FIR ਦਰਜ, ਅਦਾਕਾਰਾ 'ਤੇ ਲੱਗੇ ਫਿਲਮ 'ਚ ਭਗਵਾਨ ਰਾਮ ਦਾ ਅਪਮਾਨ ਕਰਨ ਦੇ ਇਲਜ਼ਾਮ

Entertainment News LIVE: Hania Aamir: ਹਾਨੀਆ ਆਮਿਰ ਨੇ ਮਿਸਟਰੀ ਮੈਨ ਨਾਲ ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ, ਕੀ ਇਸ ਗਾਇਕ ਨੂੰ ਡੇਟ ਕਰ ਰਹੀ ਪਾਕਿਸਤਾਨੀ ਅਦਾਕਾਰਾ ?

Pakistani Actress Hania Aamir: ਪਾਕਿਸਤਾਨੀ ਅਭਿਨੇਤਰੀ ਹਾਨੀਆ ਆਮਿਰ ਦਸੰਬਰ 'ਚ ਉਸ ਸਮੇਂ ਸੁਰਖੀਆਂ 'ਚ ਆਈ ਸੀ ਜਦੋਂ ਬਾਲੀਵੁੱਡ ਰੈਪਰ ਬਾਦਸ਼ਾਹ ਨਾਲ ਉਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋਈਆਂ। 


Read More: Hania Aamir: ਹਾਨੀਆ ਆਮਿਰ ਨੇ ਮਿਸਟਰੀ ਮੈਨ ਨਾਲ ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ, ਕੀ ਇਸ ਗਾਇਕ ਨੂੰ ਡੇਟ ਕਰ ਰਹੀ ਪਾਕਿਸਤਾਨੀ ਅਦਾਕਾਰਾ ?

Entertainment News LIVE Update: Ira Khan Wedding: ਈਰਾ- ਨੂਪੁਰ ਸ਼ਿਖਰੇ ਦੇ ਮਹਿੰਦੀ ਫੰਕਸ਼ਨ ਦੀਆਂ ਤਸਵੀਰਾਂ ਵਾਇਰਲ, ਆਮਿਰ ਖਾਨ ਦੀ ਧੀ ਦੇ ਕੂਲ ਲੁੱਕ ਨੇ ਖਿੱਚਿਆ ਧਿਆਨ

Ira Khan- Nupur Shikhare Wedding: ਆਮਿਰ ਖਾਨ ਦੀ ਬੇਟੀ ਈਰਾ ਖਾਨ ਦਾ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਵਿਆਹ ਕਾਫੀ ਸੁਰਖੀਆਂ ਬਟੋਰ ਰਿਹਾ ਹੈ।

Read More: Ira Khan Wedding: ਈਰਾ- ਨੂਪੁਰ ਸ਼ਿਖਰੇ ਦੇ ਮਹਿੰਦੀ ਫੰਕਸ਼ਨ ਦੀਆਂ ਤਸਵੀਰਾਂ ਵਾਇਰਲ, ਆਮਿਰ ਖਾਨ ਦੀ ਧੀ ਦੇ ਕੂਲ ਲੁੱਕ ਨੇ ਖਿੱਚਿਆ ਧਿਆਨ

Entertainment News LIVE: Ecuador Declares state of Emergency: ਲੋਕਾਂ ਨੇ ਲਾਈਵ ਵੇਖਿਆ ਟੀਵੀ ਸਟੂਡੀਓ ਦਾ ਹਾਈਜੈਕ, ਚੱਲਦੇ ਸ਼ੋਅ 'ਚ ਗੈਂਗਸਟਰਾਂ ਨੇ ਐਂਕਰ ਨੂੰ ਬਣਾਇਆ ਬੰਧਕ

Ecuador Gunmen storm television studio live on air: ਨਕਾਬਪੋਸ਼ ਬੰਦੂਕਧਾਰੀਆਂ ਨੇ ਇਕਵਾਡੋਰ ਵਿਚ ਇਕ ਟੈਲੀਵਿਜ਼ਨ ਸਟੂਡੀਓ 'ਤੇ ਹਮਲਾ ਕੀਤਾ ਅਤੇ ਇਕ ਨਿਊਜ਼ ਐਂਕਰ ਅਤੇ ਹੋਰਾਂ ਨੂੰ ਬੰਧਕ ਬਣਾ ਲਿਆ। ਇਨ੍ਹਾਂ ਲੋਕਾਂ ਨੇ ਸੁਰੱਖਿਆ ਬਲਾਂ ਅਤੇ ਆਮ ਨਾਗਰਿਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਦਹਿਸ਼ਤ ਪੈਦਾ ਕੀਤੀ। ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਇਕਵਾਡੋਰ ਦੇ ਰਾਸ਼ਟਰਪਤੀ ਡੇਨੀਅਲ ਨੋਬੋਆ ਨੇ ਦੇਸ਼ ਦੇ ਸ਼ਕਤੀਸ਼ਾਲੀ ਅਪਰਾਧੀ ਸਮੂਹਾਂ ਦੇ ਖਿਲਾਫ ਫੌਜੀ ਕਾਰਵਾਈ ਦੇ ਹੁਕਮ ਦਿੱਤੇ ਹਨ। ਇਕਵਾਡੋਰ ਦੇ ਸਭ ਤੋਂ ਸ਼ਕਤੀਸ਼ਾਲੀ ਅਪਰਾਧ ਦੇ ਮਾਲਕਾਂ ਵਿੱਚੋਂ ਇੱਕ ਦੇ ਜੇਲ੍ਹ ਵਿੱਚੋਂ ਭੱਜਣ ਨੇ ਸੁਰੱਖਿਆ ਸੰਕਟ ਨੂੰ ਜਨਮ ਦਿੱਤਾ ਹੈ। ਮੰਗਲਵਾਰ ਨੂੰ, ਗੈਂਗਸਟਰਾਂ ਦੇ ਯੁੱਧ ਦੇ ਐਲਾਨ ਦੇ ਕੁਝ ਘੰਟਿਆਂ ਬਾਅਦ, ਨੋਬੋਆ ਨੇ ਵੀ ਦੇਸ਼ ਵਿੱਚ ਅੰਦਰੂਨੀ ਹਥਿਆਰਬੰਦ ਸੰਘਰਸ਼ ਦੀ ਸਥਿਤੀ ਦਾ ਐਲਾਨ ਕੀਤਾ।

Read More: Ecuador Declares state of Emergency: ਲੋਕਾਂ ਨੇ ਲਾਈਵ ਵੇਖਿਆ ਟੀਵੀ ਸਟੂਡੀਓ ਦਾ ਹਾਈਜੈਕ, ਚੱਲਦੇ ਸ਼ੋਅ 'ਚ ਗੈਂਗਸਟਰਾਂ ਨੇ ਐਂਕਰ ਨੂੰ ਬਣਾਇਆ ਬੰਧਕ

Entertainment News LIVE Update: Ira Khan Wedding: ਈਰਾ ਖਾਨ ਨੇ ਸ਼ਾਹੀ ਨੀਲੇ ਰੰਗ ਦੇ ਲਹਿੰਗੇ 'ਚ ਖਿੱਚਿਆ ਧਿਆਨ, ਲਾੜਾ-ਲਾੜੀ ਨੇ ਸੰਗੀਤ ਫੰਕਸ਼ਨ 'ਚ ਲੁੱਟੀ ਮਹਿਫਲ

Ira Khan- Nupur Shikhare Wedding: ਆਮਿਰ ਖਾਨ ਦੀ ਬੇਟੀ ਈਰਾ ਖਾਨ ਦਾ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਵਿਆਹ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਜੋੜੇ ਨੇ 3 ਜਨਵਰੀ ਨੂੰ ਮੁੰਬਈ ਵਿੱਚ ਇੱਕ ਇੰਟੀਮੇਟ ਫੰਕਸ਼ਨ ਵਿੱਚ ਰਜਿਸਟਰਡ ਵਿਆਹ ਕੀਤਾ ਸੀ ਅਤੇ ਹੁਣ ਇਹ ਜੋੜਾ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਨ ਲਈ ਉਦੈਪੁਰ ਵਿੱਚ ਹੈ। ਜੋੜੇ ਦੇ ਪ੍ਰੀ-ਵੈਡਿੰਗ ਫੰਕਸ਼ਨ 7 ਜਨਵਰੀ ਤੋਂ ਚੱਲ ਰਹੇ ਹਨ। ਇਸ ਜੋੜੇ ਨੂੰ ਵੈਲਕਮ ਡਿਨਰ ਤੋਂ ਲੈ ਕੇ ਮਹਿੰਦੀ ਅਤੇ ਪਜਾਮਾ ਪਾਰਟੀ ਤੱਕ ਦੇ ਸਾਰੇ ਫੰਕਸ਼ਨ ਦਾ ਆਨੰਦ ਲੈਂਦੇ ਦੇਖਿਆ ਗਿਆ। ਬੀਤੀ ਰਾਤ ਈਰਾ ਅਤੇ ਨੂਪੁਰ ਦਾ ਸੰਗੀਤ ਸਮਾਰੋਹ ਹੋਇਆ। ਇਸ ਦੌਰਾਨ ਦੋਵੇਂ ਰਵਾਇਤੀ ਪਹਿਰਾਵੇ 'ਚ ਕਾਫੀ ਖੂਬਸੂਰਤ ਲੱਗ ਰਹੇ ਸਨ।

Read More: Ira Khan Wedding: ਈਰਾ ਖਾਨ ਨੇ ਸ਼ਾਹੀ ਨੀਲੇ ਰੰਗ ਦੇ ਲਹਿੰਗੇ 'ਚ ਖਿੱਚਿਆ ਧਿਆਨ, ਲਾੜਾ-ਲਾੜੀ ਨੇ ਸੰਗੀਤ ਫੰਕਸ਼ਨ 'ਚ ਲੁੱਟੀ ਮਹਿਫਲ

Entertainment News LIVE: Kulwinder Billa: ਗਾਇਕ ਕੁਲਵਿੰਦਰ ਬਿੱਲਾ ਦੀ ਪਰਿਵਾਰ ਨਾਲ ਕਿਊਟ ਤਸਵੀਰ ਵਾਇਰਲ, ਬੱਚਿਆਂ ਦੀ ਕਿਊਟਨੈੱਸ ਨੇ ਮੋਹਿਆ ਮਨ

Kulwinder Billa Family Pic: ਪੰਜਾਬੀ ਗਾਇਕ ਕੁਲਵਿੰਦਰ ਬਿੱਲਾ (Kulwinder Billa) ਆਪਣੀ ਗਾਇਕੀ ਦੇ ਚੱਲਦੇ ਦੁਨੀਆ ਭਰ ਵਿੱਚ ਮਸ਼ਹੂਰ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੇ ਹਨ।


Read More: Kulwinder Billa: ਗਾਇਕ ਕੁਲਵਿੰਦਰ ਬਿੱਲਾ ਦੀ ਪਰਿਵਾਰ ਨਾਲ ਕਿਊਟ ਤਸਵੀਰ ਵਾਇਰਲ, ਬੱਚਿਆਂ ਦੀ ਕਿਊਟਨੈੱਸ ਨੇ ਮੋਹਿਆ ਮਨ

Entertainment News LIVE Update: Video: ਪਾਪਰਾਜ਼ੀ 'ਤੇ ਗੁੱਸੇ 'ਚ ਭੜਕ ਉੱਠੇ ਸੈਫ ਅਲੀ ਖਾਨ, ਬੋਲੇ- 'ਬੱਚੇ ਫੁੱਟਬਾਲ ਖੇਡ ਰਹੇ, ਇਸ ਨੂੰ ਫਿਲਮੀ ਇਵੈਂਟ ਨਾ ਬਣਾਓ'

Saif Ali Khan Angry On Paparazzi: ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਬਾਲੀਵੁੱਡ ਦੇ ਸ਼ਾਹੀ ਜੋੜਿਆਂ ਵਿੱਚੋਂ ਇੱਕ ਹਨ। ਦੋਵਾਂ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ। ਹਰ ਸਟਾਰ ਦੀ ਤਰ੍ਹਾਂ ਸੈਫ ਅਤੇ ਕਰੀਨਾ ਦੀਆਂ ਤਸਵੀਰਾਂ ਕਲਿੱਕ ਕਰਨ ਲਈ ਪਾਪਰਾਜ਼ੀ ਵਿਚਾਲੇ ਮੁਕਾਬਲਾ ਹੁੰਦਾ ਹੈ ਪਰ ਇਸ ਕਾਰਨ ਸੈਫ ਕਈ ਵਾਰ ਗੁੱਸੇ 'ਚ ਆ ਚੁੱਕੇ ਹਨ ਅਤੇ ਪਾਪਰਾਜ਼ੀ ਨੂੰ ਝਿੜਕ ਚੁੱਕੇ ਹਨ। ਇਸ ਵਾਰ ਵੀ ਅਦਾਕਾਰ ਨੇ ਕੁਝ ਅਜਿਹਾ ਹੀ ਕੀਤਾ ਹੈ। ਉਸ ਨੇ ਪਾਪਾਰਾਜ਼ੀ ਨੂੰ ਜ਼ਬਰਦਸਤ ਝਿੜਕਿਆ ਹੈ।

Read More: Video: ਪਾਪਰਾਜ਼ੀ 'ਤੇ ਗੁੱਸੇ 'ਚ ਭੜਕ ਉੱਠੇ ਸੈਫ ਅਲੀ ਖਾਨ, ਬੋਲੇ- 'ਬੱਚੇ ਫੁੱਟਬਾਲ ਖੇਡ ਰਹੇ, ਇਸ ਨੂੰ ਫਿਲਮੀ ਇਵੈਂਟ ਨਾ ਬਣਾਓ'

Entertainment News LIVE: Hrithik Roshan Birthday: ਬਚਪਨ 'ਚ ਇਸ ਖਤਰਨਾਕ ਬਿਮਾਰੀ ਦੇ ਸ਼ਿਕਾਰ ਸੀ ਰਿਤਿਕ ਰੋਸ਼ਨ, 35 ਸਾਲ ਤੱਕ ਇਸ ਨਾਲ ਝੂਜਦੇ ਰਹੇ

Hrithik Roshan Birthday Special: ਬਾਲੀਵੁੱਡ ਦੇ 'ਗਰੀਕ ਆਫ ਗੌਡ' ਦੇ ਨਾਂ ਨਾਲ ਮਸ਼ਹੂਰ ਰਿਤਿਕ ਰੋਸ਼ਨ 10 ਜਨਵਰੀ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਅਭਿਨੇਤਾ-ਨਿਰਦੇਸ਼ਕ ਰਾਕੇਸ਼ ਰੋਸ਼ਨ ਦੇ ਬੇਟੇ ਰਿਤਿਕ ਨੇ ਸਾਲ 2000 'ਚ ਫਿਲਮ 'ਕਹੋ ਨਾ ਪਿਆਰ ਹੈ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਨੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਇਸ ਤੋਂ ਇਲਾਵਾ ਅਦਾਕਾਰ ਆਪਣੀ ਫਿਟਨੈੱਸ ਅਤੇ ਡਾਂਸਿੰਗ ਸਟਾਈਲ ਲਈ ਦੁਨੀਆ ਦੇ ਟੌਪ 10 ਖੂਬਸੂਰਤ ਅਦਾਕਾਰਾਂ ਦੀ ਸੂਚੀ 'ਚ ਸ਼ਾਮਲ ਹੈ। ਤਾਂ ਆਓ, ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਅਣਸੁਣੀਆਂ ਖਬਰਾਂ...

Read More: Hrithik Roshan Birthday: ਬਚਪਨ 'ਚ ਇਸ ਖਤਰਨਾਕ ਬਿਮਾਰੀ ਦੇ ਸ਼ਿਕਾਰ ਸੀ ਰਿਤਿਕ ਰੋਸ਼ਨ, 35 ਸਾਲ ਤੱਕ ਇਸ ਨਾਲ ਝੂਜਦੇ ਰਹੇ

ਪਿਛੋਕੜ

Hrithik Roshan Birthday Special: ਬਾਲੀਵੁੱਡ ਦੇ 'ਗਰੀਕ ਆਫ ਗੌਡ' ਦੇ ਨਾਂ ਨਾਲ ਮਸ਼ਹੂਰ ਰਿਤਿਕ ਰੋਸ਼ਨ 10 ਜਨਵਰੀ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਅਭਿਨੇਤਾ-ਨਿਰਦੇਸ਼ਕ ਰਾਕੇਸ਼ ਰੋਸ਼ਨ ਦੇ ਬੇਟੇ ਰਿਤਿਕ ਨੇ ਸਾਲ 2000 'ਚ ਫਿਲਮ 'ਕਹੋ ਨਾ ਪਿਆਰ ਹੈ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਨੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਇਸ ਤੋਂ ਇਲਾਵਾ ਅਦਾਕਾਰ ਆਪਣੀ ਫਿਟਨੈੱਸ ਅਤੇ ਡਾਂਸਿੰਗ ਸਟਾਈਲ ਲਈ ਦੁਨੀਆ ਦੇ ਟੌਪ 10 ਖੂਬਸੂਰਤ ਅਦਾਕਾਰਾਂ ਦੀ ਸੂਚੀ 'ਚ ਸ਼ਾਮਲ ਹੈ। ਤਾਂ ਆਓ, ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਅਣਸੁਣੀਆਂ ਖਬਰਾਂ...


ਰਿਤਿਕ ਰੋਸ਼ਨ ਬਚਪਨ ਤੋਂ ਹੀ ਇਸ ਬਿਮਾਰੀ ਤੋਂ ਪੀੜਤ 


ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੇ ਇਸ ਬਾਲੀਵੁੱਡ ਸੁਪਰਸਟਾਰ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਨੂੰ ਬਚਪਨ 'ਚ ਇੱਕ ਬਿਮਾਰੀ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪਿਤਾ ਦੀਆਂ ਝਿੜਕਾਂ ਦਾ ਸਾਹਮਣਾ ਕਰਨਾ ਪਿਆ ਸੀ। ਬਾਲ ਕਲਾਕਾਰ ਰਹਿ ਚੁੱਕੇ ਰਿਤਿਕ ਰੋਸ਼ਨ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਉਹ ਹਮੇਸ਼ਾ ਤੋਂ ਹੀ ਐਕਟਰ ਬਣਨਾ ਚਾਹੁੰਦੇ ਸਨ ਪਰ ਬਿਮਾਰੀ ਕਾਰਨ ਉਨ੍ਹਾਂ ਨੂੰ ਆਪਣੇ ਸੁਪਨੇ ਨੂੰ ਪੂਰਾ ਕਰਨ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।


ਪਿਓ ਦੁਆਰਾ ਝਿੜਕਿਆ ਜਾਂਦਾ ਸੀ


ਅਸਲ 'ਚ ਰਿਤਿਕ ਨੂੰ ਬਚਪਨ ਤੋਂ ਹੀ ਹਕਲਾਉਣ ਦੀ ਬਿਮਾਰੀ ਸੀ ਅਤੇ ਉਹ ਸਾਫ ਬੋਲ ਨਹੀਂ ਸਕਦੇ ਸਨ। ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰ ਨੇ 2009 'ਚ ਫਰਾਹ ਖਾਨ ਦੇ ਸ਼ੋਅ 'ਤੇਰੇ ਮੇਰੇ ਬੀਚ ਮੈਂ' 'ਚ ਕੀਤਾ ਸੀ। ਉਸਨੇ ਦੱਸਿਆ ਕਿ ਉਸਨੂੰ ਇਹ ਬਿਮਾਰੀ 6 ਸਾਲ ਦੀ ਉਮਰ ਤੋਂ ਸੀ। ਇਸ ਕਾਰਨ ਉਹ ਸਕੂਲ ਜਾਣ ਤੋਂ ਕੰਨੀ ਕਤਰਾਉਂਦਾ ਸੀ ਕਿਉਂਕਿ ਬੱਚੇ ਉਸ ਦੀ ਬਿਮਾਰੀ ਦਾ ਮਜ਼ਾਕ ਉਡਾਉਂਦੇ ਸਨ।


ਅਦਾਕਾਰ ਨੇ ਦੱਸਿਆ ਸੀ ਕਿ ਇਹ ਬਿਮਾਰੀ 35 ਸਾਲ ਦੀ ਉਮਰ ਤੱਕ ਉਨ੍ਹਾਂ ਦੇ ਨਾਲ ਰਹੀ। ਅਜਿਹੇ 'ਚ ਉਨ੍ਹਾਂ ਦੇ ਐਕਟਿੰਗ ਕਰੀਅਰ 'ਤੇ ਅਸਰ ਪੈ ਰਿਹਾ ਸੀ ਕਿਉਂਕਿ ਉਹ ਫਿਲਮਾਂ ਦੀਆਂ ਸਕ੍ਰਿਪਟਾਂ ਨੂੰ ਠੀਕ ਤਰ੍ਹਾਂ ਨਾਲ ਨਹੀਂ ਪੜ੍ਹ ਪਾਉਂਦੇ ਸਨ। ਹਾਲਾਂਕਿ, ਬਾਅਦ ਵਿੱਚ ਉਸਨੇ ਆਪਣੀ ਸਮੱਸਿਆ ਦਾ ਹੱਲ ਲੱਭ ਲਿਆ ਅਤੇ ਸਪੀਚ ਥੈਰੇਪੀ ਲੈਣੀ ਸ਼ੁਰੂ ਕਰ ਦਿੱਤੀ। ਇਨ੍ਹੀਂ ਦਿਨੀਂ ਰਿਤਿਕ ਆਪਣੀ ਆਉਣ ਵਾਲੀ ਫਿਲਮ 'ਫਾਈਟਰ' ਨੂੰ ਲੈ ਕੇ ਸੁਰਖੀਆਂ 'ਚ ਹਨ, ਜੋ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.