Kamal Khangura: ਪੰਜਾਬੀ ਮਾਡਲ ਕਮਲ ਖੰਗੂੜਾ ਕਰਨ ਜਾ ਰਹੀ ਵਿਆਹ? ਅਦਾਕਾਰਾ ਨੇ ਮਹਿੰਦੀ ਰਸਮ ਦਾ ਵੀਡੀਓ ਕੀਤਾ ਸ਼ੇਅਰ, ਜਾਣੋ ਕੀ ਹੈ ਸੱਚਾਈ
Kamal Khangura Video: ਕਮਲ ਖੰਗੂੜਾ ਸੁਰਖੀਆਂ 'ਚ ਆ ਗਈ ਹੈ। ਦਰਅਸਲ, ਮਾਡਲ ਦਾ ਇੱਕ ਵੀਡੀਓ ਜ਼ਬਰਦਸਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ ਨੂੰ ਪੰਜਾਬੀ ਮਾਡਲ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

ਅਮੈਲੀਆ ਪੰਜਾਬੀ ਦੀ ਰਿਪੋਰਟ
Kamal Khangura Video: ਕਮਲ ਖੰਗੂੜਾ ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਮ ਹੈ। ਕਮਲ 90 ਦੇ ਦਹਾਕਿਆਂ ਦੀ ਸਭ ਤੋਂ ਖੂਬਸੂਰਤ ਤੇ ਕਾਮਯਾਬ ਮਾਡਲ ਰਹੀ ਹੈ। ਕਮਲ ਵਰਗੀ ਕਾਮਯਾਬੀ ਪੰਜਾਬੀ ਇੰਡਸਟਰੀ 'ਚ ਅੱਜ ਤੱਕ ਕਿਸੇ ਨੂੰ ਨਹੀਂ ਮਿਲੀ। ਉਸ ਨੇ ਆਪਣੇ ਕਰੀਅਰ 'ਚ 200 ਤੋਂ ਵੀ ਵੱਧ ਗੀਤਾਂ 'ਚ ਕੰਮ ਕੀਤਾ ਹੈ।
ਪਰ ਹੁਣ ਕਮਲ ਖੰਗੂੜਾ ਸੁਰਖੀਆਂ 'ਚ ਆ ਗਈ ਹੈ। ਦਰਅਸਲ, ਮਾਡਲ ਦਾ ਇੱਕ ਵੀਡੀਓ ਜ਼ਬਰਦਸਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ ਨੂੰ ਪੰਜਾਬੀ ਮਾਡਲ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਹ ਵੀਡੀਓ ਕਮਲ ਖੰਗੂੜਾ ਦੀ ਮਹਿੰਦੀ ਰਸਮ ਦਾ ਵੀਡੀਓ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਕਮਲ ਨੂੰ ਬਟਨਾ ਲਗਾਇਆ ਜਾ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਹੁਣ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ।
ਇਸ ਵੀਡੀਓ ਨੂੰ ਦੇਖ ਕੇ ਕਮਲ ਦੇ ਫੈਨਜ਼ ਉਸ ਨੂੰ ਵਧਾਈਆਂ ਦੇ ਰਹੇ ਹਨ। ਦਰਅਸਲ, ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕਮਲ ਨੇ ਲਿਿਖਿਆ ਹੈ 'ਮਹਿੰਦੀ'। ਵੀਡੀਓ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਇਹ ਉਸ ਦੀ ਮਹਿੰਦੀ ਰਸਮ ਦੀ ਵੀਡੀਓ ਹੈ, ਜਿਸ ਨੂੰ ਉਸ ਨੇ ਸ਼ੇਅਰ ਕੀਤਾ ਹੈ, ਪਰ ਇਹ ਖਬਰ ਸੱਚ ਨਹੀਂ ਹੈ। ਪਹਿਲਾਂ ਤੁਸੀਂ ਇਹ ਵੀਡੀਓ ਦੇਖ ਲਓ:
View this post on Instagram
ਦਰਅਸਲ, ਵੀਡੀਓ ਕਮਲ ਖੰਗੂੜਾ ਦੇ ਗਾਣੇ 'ਦਿਨ ਵਾਰ ਵਾਰ' ਦੀ ਹੈ, ਜੋ ਹਾਲ ਹੀ ;'ਚ ਰਿਲੀਜ਼ ਹੋਇਆ ਹੈ, ਇਸ ਗਾਣੇ 'ਚ ਪੰਜਾਬੀ ਮਾਡਲ ਦੁਲਹਨ ਬਣੀ ਨਜ਼ਰ ਆ ਰਹੀ ਹੈ। ਇਸ ਗਾਣੇ ਦੀ ਹੀ ਵੀਡੀਓ ਕਲਿੱਪ ਨੂੰ ਪੰਜਾਬੀ ਮਾਡਲ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਪਰ ਲੋਕ ਹੁਣ ਉਸ ਨੂੰ ਵਧਾਈਆਂ ਦੇ ਰਹੇ ਹਨ। ਦੇਖੋ ਇਹ ਕਮੈਂਟਸ:

ਪਹਿਲਾਂ ਹੀ ਵਿਆਹੀ ਹੋਈ ਹੈ ਅਦਾਕਾਰਾ
ਦੱਸ ਦਈਏ ਕਿ ਕਮਲ ਖੰਗੂੜਾ ਦਾ ਵਿਆਹ 2014 'ਚ ਹੋਇਆ ਸੀ। ਉਹ ਵਿਆਹ ਕਰਵਾ ਕੇ ਕੈਨੇਡਾ ਸੈਟਲ ਹੋਈ ਸੀ। ਉਹ ਹਰ ਸਾਲ ਇੰਡੀਆ ਆਉਂਦੀ ਰਹਿੰਦੀ ਹੈ। ਇੰਨੀਂ ਦਿਨੀਂ ਕਮਲ ਭਾਰਤ ਵਿੱਚ ਹੀ ਹੈ।






















