Entertainment News LIVE: ਗਾਇਕ ਸਿਮਰ ਦੋਰਾਹਾ ਨੇ ਕਰਨ ਦੱਤਾ ਨੂੰ ਦਿੱਤੀ ਚੇਤਾਵਨੀ, ਅਦਾਕਾਰਾ ਰੇਖਾ ਦਾ ਮਜ਼ਾਕ ਉਡਾਉਣ ਸਣੇ ਪੜ੍ਹੋ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
LIVE
Background
Entertainment News LIVE: ਆਪਣੇ 40 ਸਾਲਾਂ ਦੇ ਕਰੀਅਰ ਵਿੱਚ ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਰੇਖਾ ਨੇ 180 ਤੋਂ ਵੱਧ ਫਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਉੱਤੇ ਰਾਜ ਕੀਤਾ ਹੈ। ਰੇਖਾ 69 ਸਾਲ ਦੀ ਉਮਰ ਵਿੱਚ ਵੀ 40 ਸਾਲ ਦੀ ਹੀ ਲੱਗਦੀ ਹੈ। ਪਰ ਰੇਖਾ ਹਮੇਸ਼ਾ ਇੰਨੀ ਖੂਬਸੂਰਤ ਨਹੀਂ ਸੀ। ਆਪਣੀਆਂ ਫਿਲਮਾਂ ਦੀ ਸਫਲਤਾ ਦੇ ਬਾਵਜੂਦ, ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਉਸਨੂੰ ਅਕਸਰ ਉਸਦੀ ਦਿੱਖ ਕਾਰਨ ਨਜ਼ਰਅੰਦਾਜ਼ ਕੀਤਾ ਜਾਂਦਾ ਸੀ। ਉਸ ਨੂੰ ਮੋਟੀ ਅਤੇ ਬਦਸੂਰਤ ਵੀ ਕਿਹਾ ਜਾਂਦਾ ਸੀ। ਇਕ ਇੰਟਰਵਿਊ 'ਚ ਰੇਖਾ ਨੇ ਖੁਦ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਕਰੀਅਰ ਦੇ ਸ਼ੁਰੂਆਤੀ ਦਿਨ ਉਨ੍ਹਾਂ ਲਈ ਕਾਫੀ ਮੁਸ਼ਕਲ ਰਹੇ ਸਨ ਅਤੇ ਉਨ੍ਹਾਂ ਨੂੰ ਬਾਡੀ ਸ਼ੇਮਿੰਗ ਦਾ ਸਾਹਮਣਾ ਕਰਨਾ ਪਿਆ ਸੀ।
ਰੇਖਾ ਭਾਰ ਘਟਾਉਣ ਲਈ ਰਹਿੰਦੀ ਸੀ ਭੁੱਖੀ
ਦਰਅਸਲ 'ਚ ਸਿਮੀ ਗਰੇਵਾਲ ਨੂੰ ਦਿੱਤੇ ਇੱਕ ਇੰਟਰਵਿਊ 'ਚ ਰੇਖਾ ਨੇ ਖੁਲਾਸਾ ਕੀਤਾ ਸੀ ਕਿ ਆਪਣੇ ਵਜ਼ਨ ਕਾਰਨ ਉਨ੍ਹਾਂ ਨੂੰ ਫਿਲਮ ਇੰਡਸਟਰੀ 'ਚ ਪੈਰ ਜਮਾਉਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਅਦਾਕਾਰਾ ਨੇ ਦੱਸਿਆ ਸੀ ਕਿ ਇਸ ਤੋਂ ਬਾਅਦ ਉਸ ਨੇ ਆਪਣੇ ਲੁੱਕ 'ਤੇ ਕੰਮ ਕਰਨ ਦਾ ਫੈਸਲਾ ਕੀਤਾ ਸੀ ਅਤੇ ਇਸ ਕਾਰਨ ਉਸ ਨੇ ਗਲਤ ਤਰੀਕੇ ਵੀ ਅਪਣਾਏ ਸਨ। ਰੇਖਾ ਨੇ ਦੱਸਿਆ ਸੀ ਕਿ ਆਪਣੀ ਦਿੱਖ ਨੂੰ ਨਿਖਾਰਨ ਲਈ ਉਹ ਕਈ ਮਹੀਨਿਆਂ ਤੱਕ ਇਲਾਇਚੀ ਵਾਲਾ ਦੁੱਧ ਅਤੇ ਪੌਪਕਾਰਨ ਡਾਈਟ 'ਤੇ ਰਹੀ। ਉਸਨੇ ਕਿਹਾ ਸੀ ਕਿ ਉਹ ਇੱਕ ਪ੍ਰਫੈਕਟ ਬਾੱਡੀ ਬਣਾਉਣ ਦੀ ਇੱਛਾ ਵਿੱਚ ਭੁੱਖੀ ਰਹਿੰਦੀ ਸੀ।
ਰੇਖਾ ਨੂੰ ਜੰਕ ਫੂਡ ਛੱਡਣ ਵਿੱਚ ਢਾਈ ਸਾਲ ਲੱਗ ਗਏ
ਰੇਖਾ ਨੇ ਇੰਟਰਵਿਊ 'ਚ ਅੱਗੇ ਦੱਸਿਆ ਸੀ ਕਿ ਅਸਲ 'ਚ ਜੰਕ ਫੂਡ ਅਤੇ ਚਾਕਲੇਟ ਤੋਂ ਛੁਟਕਾਰਾ ਪਾਉਣ 'ਚ ਉਸ ਨੂੰ ਢਾਈ ਸਾਲ ਲੱਗ ਗਏ ਸਨ। ਕਿਉਂਕਿ ਇਹ ਉਸਦੇ ਮਨਪਸੰਦ ਸਨ। ਰੇਖਾ ਨੇ ਦੱਸਿਆ ਕਿ ਜਦੋਂ 1978 'ਚ ਫਿਲਮ 'ਘਰ' ਰਿਲੀਜ਼ ਹੋਈ ਤਾਂ ਉਸ ਦੇ ਬਦਲੇ ਹੋਏ ਸਰੀਰ ਨੂੰ ਦੇਖ ਕੇ ਲੋਕਾਂ ਨੇ ਸੋਚਿਆ ਕਿ ਇਹ ਸਭ ਕੁਝ ਰਾਤੋ-ਰਾਤ ਹੋ ਗਿਆ, ਪਰ ਇਹ ਰਾਤੋ-ਰਾਤ ਨਹੀਂ ਹੋਇਆ, ਇਸ 'ਚ ਮੈਨੂੰ ਢਾਈ ਸਾਲ ਲੱਗ ਗਏ।
ਰੇਖਾ ਨੇ 180 ਤੋਂ ਵੱਧ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ
ਦੱਸ ਦੇਈਏ ਕਿ ਰੇਖਾ ਦਾ ਅਸਲੀ ਨਾਂ ਭਾਨੂਰੇਖਾ ਗਣੇਸ਼ਨ ਹੈ। ਉਸਨੇ ਬਹੁਤ ਛੋਟੀ ਉਮਰ ਵਿੱਚ ਹੀ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਲ 1958 ਵਿੱਚ, ਰੇਖਾ ਨੇ ਫਿਲਮ ਇੰਟੀ ਗੁੱਟੂ ਵਿੱਚ ਇੱਕ ਬਾਲ ਕਲਾਕਾਰ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 1970 'ਚ ਫਿਲਮ 'ਸਾਵਨ ਭਾਦੋ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਇਸ ਤੋਂ ਬਾਅਦ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ 180 ਤੋਂ ਵੱਧ ਫਿਲਮਾਂ ਵਿੱਚ ਕੰਮ ਕਰਕੇ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ। ਉਨ੍ਹਾਂ ਨੇ ਹਿੰਦੀ ਸਿਨੇਮਾ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ।
Entertainment News Today Live: Nimrat Khaira: ਨਿਮਰਤ ਖਹਿਰਾ ਦਾ ਐਲਬਮ ਮਾਣਮੱਤੀ ਦੇ ਗੀਤ 'ਸੁਹਾਗਣ' ਤੋਂ ਲੁੱਕ ਆਊਟ, ਕੀ ਤੁਹਾਨੂੰ ਆਇਆ ਪਸੰਦ
Nimrat Khaira Suhagan Look From The Album Maanmatti: ਪੰਜਾਬੀ ਗਾਇਕ ਨਿਮਰਤ ਖਹਿਰਾ ਇਨ੍ਹੀਂ ਦਿਨੀਂ ਆਪਣੀ ਨਵੀਂ ਐਲਬਮ ਮਾਣਮੱਤੀ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਇਸ ਐਲਬਮ ਰਾਹੀਂ ਗਾਇਕਾ ਨੇ ਪੰਜਾਬ ਦੇ ਸੱਭਿਆਚਾਰ ਨੂੰ ਖੂਬਸੂਰਤ ਗੀਤਾਂ ਰਾਹੀਂ ਸ਼ਬਦਾਂ ਵਿੱਚ ਪਿਰੋਇਆ ਹੈ। ਦੱਸ ਦੇਈਏ ਕਿ ਨਿਮਰਤ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ। ਐਲਬਮ ਮਾਣਮੱਤੀ ਦੇ ਗੀਤ ਦਾਦੀਆ ਨਾਨੀਆਂ ਦਾ ਵੀਡੀਓ ਰਿਲੀਜ਼ ਕੀਤਾ ਜਾ ਚੁੱਕਾ ਹੈ। ਇਸ ਤੋਂ ਬਾਅਦ ਹੁਣ ਐਲਬਮ ਦੇ ਦੂਜੇ ਗੀਤ ਸੁਹਾਗਣ ਵਿੱਚੋਂ ਵੀ ਨਿਮਰਤ ਦਾ ਲੁੱਕ ਆਊਟ ਕਰ ਦਿੱਤਾ ਗਿਆ ਹੈ। ਜਿਸ ਵਿੱਚ ਗਾਇਕਾ ਬੇਹੱਦ ਖੂਬਸੂਰਤ ਲਾਲ ਰੰਗ ਦੇ ਸੂਟ ਵਿੱਚ ਵਿਖਾਈ ਦੇ ਰਹੀ ਹੈ।
Read More: Nimrat Khaira: ਨਿਮਰਤ ਖਹਿਰਾ ਦਾ ਐਲਬਮ ਮਾਣਮੱਤੀ ਦੇ ਗੀਤ 'ਸੁਹਾਗਣ' ਤੋਂ ਲੁੱਕ ਆਊਟ, ਕੀ ਤੁਹਾਨੂੰ ਆਇਆ ਪਸੰਦ
Entertainment News Live: Satwinder Bitti: ਸਤਵਿੰਦਰ ਬਿੱਟੀ ਨੇ ਪਰਿਵਾਰ ਨਾਲ ਸਾਂਝੀ ਕੀਤੀ ਤਸਵੀਰ, ਗਾਇਕਾ ਨੇ ਪਹਿਲੀ ਵਾਰ ਵਿਖਾਈ ਧੀ ਦੀ ਝਲਕ
Satwinder Bitti Shared Daughter Pic: ਪੰਜਾਬੀ ਗਾਇਕਾ ਸਤਵਿੰਦਰ ਬਿੱਟੀ (Satwinder Bitti) ਆਪਣੇ ਜ਼ਮਾਨੇ ਦੀਆਂ ਮਸ਼ਹੂਰ ਗਾਇਕਾ ਵਿੱਚੋਂ ਇੱਕ ਹੈ। ਉਨ੍ਹਾਂ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਖਾਸ ਗੱਲ਼ ਇਹ ਹੈ ਕਿ ਸਤਵਿੰਦਰ ਬਿੱਟੀ ਹੁਣ ਵੀ ਪੰਜਾਬੀ ਦਰਸ਼ਕਾਂ ਵਿਚਾਲੇ ਆਪਣੇ ਗੀਤਾਂ ਨਾਲ ਮਨੋਰੰਜਨ ਕਰਦੀ ਨਜ਼ਰ ਆ ਰਹੀ ਹੈ। ਜੀ ਹਾਂ, ਗਾਇਕਾ ਹਾਲੇ ਵੀ ਆਪਣੇ ਆਪਣੇ ਗੀਤਾਂ ਰਾਹੀਂ ਸੰਗੀਤ ਜਗਤ 'ਚ ਸਰਗਰਮ ਹੈ। ਬਿੱਟੀ ਆਪਣੇ ਗੀਤਾਂ ਤੋਂ ਇਲਾਵਾ ਸੋਸ਼ਲ ਮੀਡੀਆ ਰਾਹੀਂ ਅਕਸਰ ਆਪਣੇ ਪ੍ਰਸ਼ੰਸਕਾਂ ਵਿਚਾਲੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਿਚਾਲੇ ਗਾਇਕਾ ਵੱਲੋਂ ਆਪਣੇ ਪਰਿਵਾਰ ਨਾਲ ਖਾਸ ਤਸਵੀਰ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਦੀ ਧੀ ਵੀ ਨਜ਼ਰ ਆ ਰਹੀ ਹੈ।
Read More: Satwinder Bitti: ਸਤਵਿੰਦਰ ਬਿੱਟੀ ਨੇ ਪਰਿਵਾਰ ਨਾਲ ਸਾਂਝੀ ਕੀਤੀ ਤਸਵੀਰ, ਗਾਇਕਾ ਨੇ ਪਹਿਲੀ ਵਾਰ ਵਿਖਾਈ ਧੀ ਦੀ ਝਲਕ
Entertainment News Today Live: Nushrratt Bharuccha: ਇਜ਼ਰਾਈਲ ਤੋਂ ਵਾਪਸ ਪਰਤੀ ਨੁਸਰਤ ਭਰੂਚਾ ਨੇ ਬਿਆਨ ਕੀਤਾ ਖੌਫਨਾਕ ਮੰਜ਼ਰ, ਬੋਲੀ- ਨੀਂਦ ਖੁੱਲ੍ਹੀ ਤਾਂ ਚਾਰੇ ਪਾਸੇ ਹੋ ਰਹੇ ਸੀ ਧਮਾਕੇ...
Nushrratt Bharuccha on Israel Statement: ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਚੱਲ ਰਹੀ ਜੰਗ ਵਿੱਚ ਫਸੀ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਦੱਸ ਦੇਈਏ ਕਿ ਦੋਵਾਂ ਦੇਸ਼ਾਂ ਵਿਚਾਲੇ ਸ਼ਨੀਵਾਰ ਤੋਂ ਜੰਗ ਜਾਰੀ ਹੈ। ਅਜਿਹੇ 'ਚ ਅਭਿਨੇਤਰੀ ਨੁਸਰਤ ਉੱਥੋਂ ਨਿਕਲ ਕੇ ਵਾਪਸ ਭਾਰਤ ਪਰਤੀ। ਹਾਲਾਂਕਿ ਜਦੋਂ ਅਦਾਕਾਰਾ ਵਾਪਿਸ ਆਈ ਤਾਂ ਉਹ ਸਦਮੇ ਵਿੱਚ ਸੀ। ਇਸ ਵਾਪਸੀ ਤੋਂ ਦੋ ਦਿਨਾਂ ਬਾਅਦ ਅਦਾਕਾਰਾ ਵੱਲੋਂ ਉਸ ਖੌਫਨਾਕ ਮੰਜ਼ਰ ਨੂੰ ਇੱਕ ਪੋਸਟ ਰਾਹੀ ਬਿਆਨ ਕੀਤਾ ਗਿਆ ਹੈ।
Read More: Nushrratt Bharuccha: ਇਜ਼ਰਾਈਲ ਤੋਂ ਵਾਪਸ ਪਰਤੀ ਨੁਸਰਤ ਭਰੂਚਾ ਨੇ ਬਿਆਨ ਕੀਤਾ ਖੌਫਨਾਕ ਮੰਜ਼ਰ, ਬੋਲੀ- ਨੀਂਦ ਖੁੱਲ੍ਹੀ ਤਾਂ ਚਾਰੇ ਪਾਸੇ ਹੋ ਰਹੇ ਸੀ ਧਮਾਕੇ...
Entertainment News Today Live: World Mental Health Day 2023: ਆਮਿਰ ਖਾਨ ਅਤੇ ਉਨ੍ਹਾਂ ਦੀ ਧੀ ਕਈ ਸਾਲਾਂ ਤੋਂ ਲੈ ਰਹੇ ਥੈਰੇਪੀ, ਅਦਾਕਾਰ ਨੇ ਡਿਪਰੈਸ਼ਨ ਬਾਰੇ ਕਹੀ ਵੱਡੀ ਗੱਲ
World Mental Health Day 2023: ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਬੇਟੀ ਈਰਾ ਖਾਨ ਅਕਸਰ ਮਾਨਸਿਕ ਸਿਹਤ, ਡਿਪਰੈਸ਼ਨ ਅਤੇ ਚਿੰਤਾ ਬਾਰੇ ਗੱਲ ਕਰਦੀ ਹੈ। ਈਰਾ ਖੁਦ ਵੀ ਡਿਪ੍ਰੈਸ਼ਨ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੀ ਹੈ। ਹੁਣ ਹਾਲ ਹੀ 'ਚ ਈਰਾ ਨੇ ਆਪਣੇ ਪਿਤਾ ਆਮਿਰ ਖਾਨ ਨਾਲ ਮਾਨਸਿਕ ਸਿਹਤ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਦੀ ਨਜ਼ਰ ਆ ਰਹੀ ਹੈ।
Read More: World Mental Health Day 2023: ਆਮਿਰ ਖਾਨ ਅਤੇ ਉਨ੍ਹਾਂ ਦੀ ਧੀ ਕਈ ਸਾਲਾਂ ਤੋਂ ਲੈ ਰਹੇ ਥੈਰੇਪੀ, ਅਦਾਕਾਰ ਨੇ ਡਿਪਰੈਸ਼ਨ ਬਾਰੇ ਕਹੀ ਵੱਡੀ ਗੱਲ
Entertainment News Today: Kaka: ਗਾਇਕ ਕਾਕਾ ਨੇ ਫੈਨਜ਼ ਦੇ ਨਾਮ ਲਿਖੀ ਖਾਸ 'ਅਰਜ਼ੀ', ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਕੀਤੀ ਇਹ ਅਪੀਲ
Singer Kaka Post: ਪੰਜਾਬੀ ਗਾਇਕ ਕਾਕਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਗਾਇਕ ਦੀ ਪਹਿਲੀ ਪੰਜਾਬੀ ਫਿਲਮ 'ਵ੍ਹਾਈਟ ਪੰਜਾਬ' 13 ਅਕਤੂਬਰ ਨੂੰ ਰਿਲੀਜ਼ ਲਈ ਤਿਆਰ ਹੈ। ਫਿਲਮ 'ਚ ਕਾਕਾ ਗੈਂਗਸਟਰ ਬਣਿਆ ਨਜ਼ਰ ਆ ਰਿਹਾ ਹੈ। ਕਾਕਾ ਆਪਣੀ ਪਹਿਲੀ ਫਿਲਮ ਨੂੰ ਲੈਕੇ ਕਾਫੀ ਐਕਸਾਇਟਡ ਹੈ। ਉਹ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ।
Read More: Kaka: ਗਾਇਕ ਕਾਕਾ ਨੇ ਫੈਨਜ਼ ਦੇ ਨਾਮ ਲਿਖੀ ਖਾਸ 'ਅਰਜ਼ੀ', ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਕੀਤੀ ਇਹ ਅਪੀਲ