Kaka: ਗਾਇਕ ਕਾਕਾ ਨੇ ਫੈਨਜ਼ ਦੇ ਨਾਮ ਲਿਖੀ ਖਾਸ 'ਅਰਜ਼ੀ', ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਕੀਤੀ ਇਹ ਅਪੀਲ
Singer Kaka Post: ਕਾਕਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਵਿੱਚ ਉਹ ਬੇਹੱਦ ਵੱਖਰੇ ਅੰਦਾਜ਼ 'ਚ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਦਾ ਨਜ਼ਰ ਆ ਰਿਹਾ ਹੈ।
Singer Kaka Post: ਪੰਜਾਬੀ ਗਾਇਕ ਕਾਕਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਗਾਇਕ ਦੀ ਪਹਿਲੀ ਪੰਜਾਬੀ ਫਿਲਮ 'ਵ੍ਹਾਈਟ ਪੰਜਾਬ' 13 ਅਕਤੂਬਰ ਨੂੰ ਰਿਲੀਜ਼ ਲਈ ਤਿਆਰ ਹੈ। ਫਿਲਮ 'ਚ ਕਾਕਾ ਗੈਂਗਸਟਰ ਬਣਿਆ ਨਜ਼ਰ ਆ ਰਿਹਾ ਹੈ। ਕਾਕਾ ਆਪਣੀ ਪਹਿਲੀ ਫਿਲਮ ਨੂੰ ਲੈਕੇ ਕਾਫੀ ਐਕਸਾਇਟਡ ਹੈ। ਉਹ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ।
ਹੁਣ ਕਾਕਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਵਿੱਚ ਉਹ ਬੇਹੱਦ ਵੱਖਰੇ ਅੰਦਾਜ਼ 'ਚ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਦਾ ਨਜ਼ਰ ਆ ਰਿਹਾ ਹੈ। ਉਸ ਨੇ ਆਪਣੀ ਫਿਲਮ ਦਾ ਪੋਸਟਰ ਸ਼ੇਅਰ ਕਰਦਿਆਂ ਫੈਨਜ਼ ਦੇ ਨਾਮ ਅਰਜ਼ੀ ਲਿਖੀ ਹੈ। ਕਾਕੇ ਨੇ ਲਿਖਿਆ,
'ਟੂ
ਦ ਆਡੀਐਂਸ ਜੀ,
ਸਬਜੈਕਟ: ਮੂਵੀ ਵ੍ਹਾਈਟ ਪੰਜਾਬ ਰਿਲੀਜ਼
ਡੀਅਰ ਆਡੀਐਂਸ,
ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੀ ਮੂਵੀ 13 ਤਰੀਕ ਨੂੰ ਰਿਲੀਜ਼ ਹੋਣੀ ਆ, ਉਸ ਦਿਨ ਮੂਵੀ ਦੀ ਟਿਕਟ ਸਿਰਫ 99 ਰੁਪਏ ਦੀ ਮਿਲੂਗੀ। ਉਸ ਤੋਂ ਬਾਅਦ ਮਹਿੰਗ ਿਹੋ ਜਾਣੀ। ਸੋ, ਫਰਸਟ ਸ਼ੋਅ ਦੇਖੋ ਤੇ ਤੋੜ ਦਿਓ ਸਾਰੇ ਰਿਕਾਰਡ। ਆਪ ਦਾ ਆਗਿਆਕਾਰੀ।
ਕਾਕਾ
ਰੋਲ ਨੰਬਰ: ਤੁਸੀਂ ਦੱਸੋ।'' ਦੇਖੋ ਕਾਕੇ ਦੀ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਕਾਕਾ 'ਵ੍ਹਾਈਟ ਪੰਜਾਬ' ਫਿਲਮ ਰਾਹੀਂ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਜਾ ਰਿਹਾ ਹੈ। ਇਸ ਫਿਲਮ 'ਚ ਕਰਤਾਰ ਚੀਮਾ ਮੁੱਖ ਕਿਰਦਾਰ 'ਚ ਨਜ਼ਰ ਆ ਰਿਹਾ ਹੈ। ਹਾਲ ਹੀ 'ਚ ਫਿਲਮ ਦਾ ਟਰੇਲਰ ਵੀ ਰਿਲੀਜ਼ ਹੋਇਆ ਸੀ, ਜਿਸ ਨੂੰ ਦੇਖ ਕੇ ਫੈਨਜ਼ ਕਾਫੀ ਖੁਸ਼ ਹੋਏ ਸੀ। ਇਹ ਟਰੇਲਰ ਲੋਕਾਂ ਦਾ ਖੂਬ ਦਿਲ ਜਿੱਤ ਰਿਹਾ ਹੈ। ਇਸ ਦੇ ਨਾਲ ਨਾਲ ਕਾਕੇ ਦਾ ਗਾਣਾ 'ਅਰਜ਼ੀ' ਵੀ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਹ ਗਾਣਾ ਦਰਸ਼ਕਾਂ ਤੇ ਸਰੋਤਿਆਂ ਦਾ ਖੂਬ ਦਿਲ ਜਿੱਤ ਰਿਹਾ ਹੈ।