Entertainment News LIVE: ਕਾਰਤਿਕ ਆਰੀਅਨ ਦੀ ਇਸ ਸ਼ਖਸ ਨੂੰ ਚੜ੍ਹੀ ਦੀਵਾਨਗੀ, ਪੰਜਾਬੀ ਗਾਇਕ ਦੇ ਦੇਹਾਂਤ ਨਾਲ ਸੰਗੀਤ ਜਗਤ ਨੂੰ ਵੱਡਾ ਝਟਕਾ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 11 Feb 2024 01:24 PM
Entertainment News LIVE: Himanshi khurana: ਹਿਮਾਂਸ਼ੀ ਖੁਰਾਣਾ ਦੇ Hair Style ਨੇ ਖਿੱਚਿਆ ਧਿਆਨ, ਫੈਨਜ਼ ਲੁੱਕ ਵੇਖ ਬੋਲੇ- 'So Cute'

Himanshi khurana New Movie Look: ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚਲਦਿਆਂ ਸੁਰਖੀਆਂ ਵਿੱਚ ਰਹਿੰਦੀ ਹੈ।

Read MOre: Himanshi khurana: ਹਿਮਾਂਸ਼ੀ ਖੁਰਾਣਾ ਦੇ Hair Style ਨੇ ਖਿੱਚਿਆ ਧਿਆਨ, ਫੈਨਜ਼ ਲੁੱਕ ਵੇਖ ਬੋਲੇ- 'So Cute'

Entertainment News LIVE Today: Eagle Vs Lal Salaam BO: ਰਜਨੀਕਾਂਤ 'ਤੇ ਭਾਰੀ ਪਏ ਰਵੀ ਤੇਜਾ, 'ਈਗਲ' ਅੱਗੇ ਫਿੱਕੀ ਪਈ 'ਲਾਲ ਸਲਾਮ', 2 ਦਿਨਾਂ 'ਚ ਕਮਾਏ ਇੰਨੇ ਕਰੋੜ

Eagle Vs Lal Salaam BO Day 2: ਇਸ ਸ਼ੁੱਕਰਵਾਰ ਨੂੰ ਬਾਕਸ ਆਫਿਸ 'ਤੇ ਸਾਊਥ ਦੀਆਂ ਦੋ ਵੱਡੀਆਂ ਫਿਲਮਾਂ ਆਹਮੋ-ਸਾਹਮਣੇ ਹਨ। ਇਕ ਪਾਸੇ ਜਿੱਥੇ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਲਾਲ ਸਲਾਮ' ਰਿਲੀਜ਼ ਹੋਈ ਹੈ, ਉਥੇ ਹੀ ਦੂਜੇ ਪਾਸੇ ਰਵੀ ਤੇਜਾ ਸਟਾਰਰ ਫਿਲਮ 'ਈਗਲ' ਨੇ ਡੈਬਿਊ ਕੀਤਾ ਹੈ। ਇਹ ਦੋਵੇਂ ਫਿਲਮਾਂ 9 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈਆਂ ਹਨ।

Read More: Eagle Vs Lal Salaam BO: ਰਜਨੀਕਾਂਤ 'ਤੇ ਭਾਰੀ ਪਏ ਰਵੀ ਤੇਜਾ, 'ਈਗਲ' ਅੱਗੇ ਫਿੱਕੀ ਪਈ 'ਲਾਲ ਸਲਾਮ', 2 ਦਿਨਾਂ 'ਚ ਕਮਾਏ ਇੰਨੇ ਕਰੋੜ

Entertainment News LIVE: Himanshi khurana: ਹਿਮਾਂਸ਼ੀ ਖੁਰਾਣਾ ਬੋਲੀ- 'ਹਾਂ ਮੈਂ ਪਾਗਲ ਹਾਂ...' ਜਾਣੋ ਕਿਉਂ ਸੁਰਖੀਆਂ 'ਚ ਛਾਇਆ ਪੰਜਾਬੀ ਅਦਾਕਾਰਾ ਦਾ ਇਹ ਲੁੱਕ

Himanshi khurana Upcoming Movie: ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚਲਦਿਆਂ ਸੁਰਖੀਆਂ ਵਿੱਚ ਰਹਿੰਦੀ ਹੈ। ਫਿਲਹਾਲ ਅਦਾਕਾਰਾ ਅਤੇ ਗਾਇਕਾ ਹਿਮਾਸ਼ੀ ਆਪਣੀ ਨਵੀਂ ਫਿਲਮ ਹਾਂ, ਮੈਂ ਪਾਗਲ ਹਾਂ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਇਸ ਫਿਲਮ ਵਿੱਚ ਤੁਹਾਨੂੰ ਪੰਜਾਬ ਦੀ ਐਸ਼ਵਰੀਆ ਰਾਏ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲੇਗਾ। 

Read More: Himanshi khurana: ਹਿਮਾਂਸ਼ੀ ਖੁਰਾਣਾ ਬੋਲੀ- 'ਹਾਂ ਮੈਂ ਪਾਗਲ ਹਾਂ...' ਜਾਣੋ ਕਿਉਂ ਸੁਰਖੀਆਂ 'ਚ ਛਾਇਆ ਪੰਜਾਬੀ ਅਦਾਕਾਰਾ ਦਾ ਇਹ ਲੁੱਕ

Entertainment News LIVE Today: Valentine's Day: ਸ਼ਾਹਰੁਖ- ਗੌਰੀ ਦੀ ਲਵ ਸਟੋਰੀ ਨੇ ਖੂਬ ਬਟੋਰੀ ਚਰਚਾ, ਜਾਣੋ ਕਿੰਗ ਖਾਨ ਨੇ ਪਹਿਲੇ ਵੈਲੇਨਟਾਈਨ 'ਤੇ ਕਿਹੜਾ ਤੋਹਫਾ ਦਿੱਤਾ

Valentine's Day 2024: ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦੀ ਪ੍ਰੇਮ ਕਹਾਣੀ ਬਹੁਤ ਫਿਲਮੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਰੋਮਾਂਸ ਦੇ ਕਿੰਗ ਨੇ ਪਹਿਲੇ ਵੈਲੇਨਟਾਈਨ ਡੇ 'ਤੇ ਆਪਣੀ ਪ੍ਰੇਮਿਕਾ ਨੂੰ ਕੀ ਤੋਹਫਾ ਦਿੱਤਾ ਸੀ।

Read More: Valentine's Day: ਸ਼ਾਹਰੁਖ- ਗੌਰੀ ਦੀ ਲਵ ਸਟੋਰੀ ਨੇ ਖੂਬ ਬਟੋਰੀ ਚਰਚਾ, ਜਾਣੋ ਕਿੰਗ ਖਾਨ ਨੇ ਪਹਿਲੇ ਵੈਲੇਨਟਾਈਨ 'ਤੇ ਕਿਹੜਾ ਤੋਹਫਾ ਦਿੱਤਾ

Entertainment News LIVE: Bollywood Actress: ਰਾਹੁਲ ਗਾਂਧੀ ਨਾਲ ਵਿਆਹ ਕਰਨਾ ਚਾਹੁੰਦੀ ਇਹ ਅਦਾਕਾਰਾ, ਵਿਵਾਦਾਂ ਕਾਰਨ ਸੁਰਖੀਆਂ 'ਚ ਰਿਹਾ ਨਾਂਅ, ਪਛਾਣੋ ਕੌਣ ?

Birthday Special: ਅਜਿਹੀਆਂ ਕਈ ਅਭਿਨੇਤਰੀਆਂ ਹਨ ਜੋ ਫਿਲਮਾਂ ਨਾਲੋਂ ਵਿਵਾਦਾਂ ਵਿੱਚ ਜ਼ਿਆਦਾ ਸਰਗਰਮ ਰਹੀਆਂ। ਇਨ੍ਹਾਂ 'ਚੋਂ ਇਕ ਹੈ ਸ਼ਰਲਿਨ ਚੋਪੜਾ ਜੋ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।

Read More: Bollywood Actress: ਰਾਹੁਲ ਗਾਂਧੀ ਨਾਲ ਵਿਆਹ ਕਰਨਾ ਚਾਹੁੰਦੀ ਇਹ ਅਦਾਕਾਰਾ, ਵਿਵਾਦਾਂ ਕਾਰਨ ਸੁਰਖੀਆਂ 'ਚ ਰਿਹਾ ਨਾਂਅ, ਪਛਾਣੋ ਕੌਣ ?

Entertainment News LIVE Today: Punjabi Singer Death: ਪੰਜਾਬੀ ਗਾਇਕ ਦੇ ਦੇਹਾਂਤ ਨਾਲ ਸੰਗੀਤ ਜਗਤ 'ਚ ਸੋਗ ਦੀ ਲਹਿਰ, ਕਲਾਕਾਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ

Punjabi Singer Death: ਪੰਜਾਬੀ ਸੰਗੀਤ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਨੂੰ ਜਾਣ ਪੰਜਾਬੀਆਂ ਨੂੰ ਵੱਡਾ ਝਟਕਾ ਲੱਗੇਗਾ। ਦਰਅਸਲ, ਕਈ ਪੰਜਾਬੀ ਤੇ ਧਾਰਮਿਕ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੇ ਗਾਇਕ ਬੂਟਾ ਪ੍ਰਦੇਸੀ ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਹਲਕਾ ਦੀਨਾਨਗਰ ਦੇ ਪਿੰਡ ਲੰਘੇ ਦੇ ਵਸਨੀਕ ਬੂਟਾ ਪ੍ਰਦੇਸੀ ਗਾਇਕ ਹੋਣ ਦੇ ਨਾਲ-ਨਾਲ ਇੱਕ ਚੰਗੇ ਗੀਤਕਾਰ ਵੀ ਸਨ। ਉਹ ਨਿੱਕੀ ਉਮਰ ਤੋਂ ਹੀ ਸੰਗੀਤ ਨਾਲ ਜੁੜੇ ਹੋਏ ਸਨ। ਕਲਾਕਾਰ ਦੇ ਦੇਹਾਂਤ ਉੱਪਰ ਪੰਜਾਬੀ ਸਿਤਾਰਿਆਂ ਵੱਲੋਂ ਲਗਾਤਾਰ ਦੁੱਖ ਪ੍ਰਗਟਾਵਾ ਕੀਤਾ ਜਾ ਰਿਹਾ ਹੈ। 

Read More: Punjabi Singer Death: ਪੰਜਾਬੀ ਗਾਇਕ ਦੇ ਦੇਹਾਂਤ ਨਾਲ ਸੰਗੀਤ ਜਗਤ 'ਚ ਸੋਗ ਦੀ ਲਹਿਰ, ਕਲਾਕਾਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ

Entertainment News LIVE: Mandy Takhar: ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਜਾਰੀ, ਪਤੀ ਸ਼ਿਖਰ ਨਾਲ ਸਾਹਮਣੇ ਆਈਆਂ ਪਹਿਲੀਆਂ ਤਸਵੀਰਾਂ

Mandy Takhar Shikhar Wedding: ਪੰਜਾਬੀ ਅਦਾਕਾਰਾ ਮੈਂਡੀ ਤੱਖਰ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਅਦਾਕਾਰਾ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੀ ਹੈ।

Read More: Mandy Takhar: ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਜਾਰੀ, ਪਤੀ ਸ਼ਿਖਰ ਨਾਲ ਸਾਹਮਣੇ ਆਈਆਂ ਪਹਿਲੀਆਂ ਤਸਵੀਰਾਂ

ਪਿਛੋਕੜ

Kartik Aaryan Fan Moment: ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਚੰਦੂ ਚੈਂਪੀਅਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਉਨ੍ਹਾਂ ਨੇ ਫਿਲਮ ਦੀ ਸ਼ੂਟਿੰਗ ਖਤਮ ਕੀਤੀ ਸੀ, ਜਿਸ ਦੀ ਜਾਣਕਾਰੀ ਖੁਦ ਅਦਾਕਾਰ ਨੇ ਇੱਕ ਵੀਡੀਓ 'ਚ ਦਿੱਤੀ ਹੈ। ਹੁਣ ਕਾਰਤਿਕ ਆਰੀਅਨ ਆਪਣੇ ਇੱਕ ਪ੍ਰਸ਼ੰਸਕ ਦੇ ਪਿਆਰ ਨੂੰ ਲੈ ਕੇ ਚਰਚਾ ਵਿੱਚ ਆ ਗਏ ਹਨ। ਦਰਅਸਲ, ਅਦਾਕਾਰ ਦਾ ਵੱਡਾ ਪ੍ਰਸ਼ੰਸਕ ਹੋਣ ਦਾ ਦਾਅਵਾ ਕਰਨ ਵਾਲਾ ਵਿਅਕਤੀ ਉਨ੍ਹਾਂ ਨੂੰ ਮਿਲਣ ਲਈ ਸਾਈਕਲ 'ਤੇ 1200 ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕਾ ਹੈ।


ਕਾਰਤਿਕ ਆਰੀਅਨ ਅਤੇ ਉਨ੍ਹਾਂ ਦੇ ਇੱਕ ਪ੍ਰਸ਼ੰਸਕ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਾਰਤਿਕ ਉਨ੍ਹਾਂ ਨੂੰ ਪੁੱਛਦੇ ਹਨ ਕਿ ਉਹ ਕਿੱਥੋਂ ਆਏ ਹਨ ਅਤੇ ਕਿੰਨੇ ਕਿਲੋਮੀਟਰ ਦਾ ਸਫਰ ਤੈਅ ਕੀਤਾ ਹੈ। ਜਿਸ 'ਤੇ ਪ੍ਰਸ਼ੰਸਕ ਨੇ ਦੱਸਿਆ ਕਿ ਉਹ ਸਾਈਕਲ 'ਤੇ ਝਾਂਸੀ ਤੋਂ 1160 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਉਨ੍ਹਾਂ ਨੂੰ ਮਿਲਣ ਆਇਆ ਹੈ।


ਪ੍ਰਸ਼ੰਸਕ ਨੇ ਅਦਾਕਾਰ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ


ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਾਰਤਿਕ ਆਪਣੇ ਪ੍ਰਸ਼ੰਸਕਾਂ ਨੂੰ ਵਧੀਆ ਤਰੀਕੇ ਨਾਲ ਮਿਲਦੇ ਹਨ। ਫੈਨ ਉਸ ਦੇ ਪੈਰ ਛੂਹ ਕੇ ਆਸ਼ੀਰਵਾਦ ਲੈਂਦਾ ਹੈ। ਇਸ ਤੋਂ ਇਲਾਵਾ ਕਾਰਤਿਕ ਨੇ ਆਪਣੇ ਪ੍ਰਸ਼ੰਸਕਾਂ ਨਾਲ ਪਾਪਰਾਜ਼ੀ ਲਈ ਪੋਜ਼ ਵੀ ਦਿੱਤੇ।






ਕਾਰਤਿਕ ਆਰੀਅਨ ਦਾ ਵਰਕ ਫਰੰਟ


ਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਰਤਿਕ ਆਰੀਅਨ ਆਖਰੀ ਵਾਰ 'ਸੱਤਿਆਪ੍ਰੇਮ ਕੀ ਕਥਾ' ਵਿੱਚ ਨਜ਼ਰ ਆਏ ਸਨ। ਫਿਲਮ 'ਚ ਉਨ੍ਹਾਂ ਨਾਲ ਕਿਆਰਾ ਅਡਵਾਨੀ ਮੁੱਖ ਭੂਮਿਕਾ 'ਚ ਸੀ। ਹੁਣ ਅਦਾਕਾਰ 'ਚੰਦੂ ਚੈਂਪੀਅਨ' 'ਚ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਕਬੀਰ ਖਾਨ ਨੇ ਕੀਤਾ ਹੈ। 'ਚੰਦੂ ਚੈਂਪੀਅਨ' 14 ਜੂਨ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ 'ਚ ਭੁਵਨ ਅਰੋੜਾ, ਪਲਕ ਲਾਲਵਾਨੀ ਅਤੇ ਅਡੋਨਿਸ ਕਪਸਾਲਿਸ ਵੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.