Eagle Vs Lal Salaam BO: ਰਜਨੀਕਾਂਤ 'ਤੇ ਭਾਰੀ ਪਏ ਰਵੀ ਤੇਜਾ, 'ਈਗਲ' ਅੱਗੇ ਫਿੱਕੀ ਪਈ 'ਲਾਲ ਸਲਾਮ', 2 ਦਿਨਾਂ 'ਚ ਕਮਾਏ ਇੰਨੇ ਕਰੋੜ
Eagle Vs Lal Salaam BO Day 2: ਇਸ ਸ਼ੁੱਕਰਵਾਰ ਨੂੰ ਬਾਕਸ ਆਫਿਸ 'ਤੇ ਸਾਊਥ ਦੀਆਂ ਦੋ ਵੱਡੀਆਂ ਫਿਲਮਾਂ ਆਹਮੋ-ਸਾਹਮਣੇ ਹਨ। ਇਕ ਪਾਸੇ ਜਿੱਥੇ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਲਾਲ ਸਲਾਮ'
Eagle Vs Lal Salaam BO Day 2: ਇਸ ਸ਼ੁੱਕਰਵਾਰ ਨੂੰ ਬਾਕਸ ਆਫਿਸ 'ਤੇ ਸਾਊਥ ਦੀਆਂ ਦੋ ਵੱਡੀਆਂ ਫਿਲਮਾਂ ਆਹਮੋ-ਸਾਹਮਣੇ ਹਨ। ਇਕ ਪਾਸੇ ਜਿੱਥੇ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਲਾਲ ਸਲਾਮ' ਰਿਲੀਜ਼ ਹੋਈ ਹੈ, ਉਥੇ ਹੀ ਦੂਜੇ ਪਾਸੇ ਰਵੀ ਤੇਜਾ ਸਟਾਰਰ ਫਿਲਮ 'ਈਗਲ' ਨੇ ਡੈਬਿਊ ਕੀਤਾ ਹੈ। ਇਹ ਦੋਵੇਂ ਫਿਲਮਾਂ 9 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈਆਂ ਹਨ।
ਦਰਅਸਲ, ਕਿਸੇ ਵੀ ਫਿਲਮ ਨੂੰ ਹਿੱਟ ਕਰਵਾਉਣ ਲਈ ਰਜਨੀਕਾਂਤ ਦਾ ਨਾਂ ਹੀ ਕਾਫੀ ਹੁੰਦਾ ਹੈ। ਪਰ ਇਸ ਵਾਰ ਰਵੀ ਤੇਜਾ ਨੇ ਰਜਨੀਕਾਂਤ ਨੂੰ ਪਛਾੜ ਦਿੱਤਾ ਹੈ। ਜੀ ਹਾਂ, ਕਮਾਈ ਦੇ ਮਾਮਲੇ 'ਚ ਰਵੀ ਤੇਜਾ ਦੀ ਫਿਲਮ 'ਲਾਲ ਸਲਾਮ' ਤੋਂ ਕਾਫੀ ਅੱਗੇ ਹੈ। ਇਨ੍ਹਾਂ ਦੋਵਾਂ ਫਿਲਮਾਂ ਦੇ ਦੂਜੇ ਦਿਨ ਦਾ ਬਾਕਸ ਆਫਿਸ ਕਲੈਕਸ਼ਨ ਸਾਹਮਣੇ ਆਇਆ ਹੈ। ਤਾਂ ਆਓ ਜਾਣਦੇ ਹਾਂ ਰਿਲੀਜ਼ ਦੇ ਦੂਜੇ ਦਿਨ ਕਿਸਨੇ ਕਿੰਨੀ ਕਮਾਈ ਕੀਤੀ...
'ਲਾਲ ਸਲਾਮ' ਬਾਕਸ ਆਫਿਸ ਕਲੈਕਸ਼ਨ
ਰਜਨੀਕਾਂਤ ਦੀ ਫਿਲਮ 'ਲਾਲ ਸਲਾਮ' ਦੀ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਦਿਨ 3.55 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ। Sacknilk ਦੀ ਸ਼ੁਰੂਆਤੀ ਰਿਪੋਰਟ ਦੇ ਅਨੁਸਾਰ, ਫਿਲਮ ਨੇ ਆਪਣੀ ਰਿਲੀਜ਼ ਦੇ ਦੂਜੇ ਦਿਨ ਲਗਭਗ 3 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਫਿਲਮ ਦਾ ਦੋ ਦਿਨਾਂ ਦਾ ਕੁਲ ਕਲੈਕਸ਼ਨ 6.55 ਕਰੋੜ ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ 'ਲਾਲ ਸਲਾਮ' ਇਕ ਸਪੋਰਟਸ ਡਰਾਮਾ ਫਿਲਮ ਹੈ, ਜਿਸ ਦਾ ਨਿਰਦੇਸ਼ਨ ਰੰਜੀਕਾਂਤ ਦੀ ਬੇਟੀ ਐਸ਼ਵਰਿਆ ਨੇ ਕੀਤਾ ਹੈ। ਇਹ ਫਿਲਮ ਵੱਖ-ਵੱਖ ਭਾਸ਼ਾਵਾਂ 'ਚ ਰਿਲੀਜ਼ ਹੋਈ ਹੈ, ਜਿਸ 'ਚ ਵਿਸ਼ਨੂੰ ਵਿਸ਼ਾਲ ਅਤੇ ਵਿਕਰਾਂਤ ਮੁੱਖ ਭੂਮਿਕਾਵਾਂ 'ਚ ਹਨ। ਫਿਲਮ 'ਚ ਭਾਵੇਂ ਰਜਨੀਕਾਂਤ ਕੈਮਿਓ ਰੋਲ 'ਚ ਹਨ ਪਰ ਉਨ੍ਹਾਂ ਦਾ ਕਿਰਦਾਰ ਕਾਫੀ ਪ੍ਰਭਾਵਸ਼ਾਲੀ ਹੈ।
ਈਗਲ ਬਾਕਸ ਆਫਿਸ ਕਲੈਕਸ਼ਨ
ਰਵੀ ਤੇਜਾ ਦੀ ਤੇਲਗੂ ਐਕਸ਼ਨ ਥ੍ਰਿਲਰ ਫਿਲਮ 'ਈਗਲ' ਨੂੰ ਲੈ ਦਰਸ਼ਕਾਂ 'ਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ। ਇਹੀ ਕਾਰਨ ਹੈ ਕਿ ਫਿਲਮ ਬਾਕਸ ਆਫਿਸ 'ਤੇ ਧਮਾਲਾਂ ਮਚਾ ਰਹੀ ਹੈ।
ਉਪਨਿੰਗ ਡੇ 'ਤੇ ਇਸ ਫਿਲਮ ਨੇ 6.2 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕੀਤੀ। ਹੁਣ ਸ਼ਨੀਵਾਰ ਦਾ ਕਲੈਕਸ਼ਨ ਵੀ ਸਾਹਮਣੇ ਆਇਆ ਹੈ। ਸੈਕਨਿਲਕ ਦੀ ਸ਼ੁਰੂਆਤੀ ਰਿਪੋਰਟ ਦੇ ਮੁਤਾਬਕ, 'ਈਗਲ' ਨੇ ਦੂਜੇ ਦਿਨ ਬਾਕਸ ਆਫਿਸ 'ਤੇ 4.75 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਕੁੱਲ ਮਿਲਾ ਕੇ ਰਵੀ ਤੇਜੀ ਦੀ ਫਿਲਮ ਨੇ ਦੋ ਦਿਨਾਂ 'ਚ ਕੁੱਲ 10.95 ਕਰੋੜ ਰੁਪਏ ਕਮਾ ਲਏ ਹਨ। ਇਸ ਪੱਖੋਂ 'ਈਗਲ' ਬਾਕਸ ਆਫਿਸ 'ਤੇ ਰਜਨੀਕਾਂਤ ਦੀ ਫਿਲਮ ਤੋਂ ਕਾਫੀ ਅੱਗੇ ਹੈ।