Punjabi Singer Death: ਪੰਜਾਬੀ ਗਾਇਕ ਦੇ ਦੇਹਾਂਤ ਨਾਲ ਸੰਗੀਤ ਜਗਤ 'ਚ ਸੋਗ ਦੀ ਲਹਿਰ, ਕਲਾਕਾਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ
Punjabi Singer Death: ਪੰਜਾਬੀ ਸੰਗੀਤ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਨੂੰ ਜਾਣ ਪੰਜਾਬੀਆਂ ਨੂੰ ਵੱਡਾ ਝਟਕਾ ਲੱਗੇਗਾ। ਦਰਅਸਲ, ਕਈ ਪੰਜਾਬੀ ਤੇ ਧਾਰਮਿਕ ਗੀਤਾਂ ਨੂੰ ਆਪਣੀ
Punjabi Singer Death: ਪੰਜਾਬੀ ਸੰਗੀਤ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਨੂੰ ਜਾਣ ਪੰਜਾਬੀਆਂ ਨੂੰ ਵੱਡਾ ਝਟਕਾ ਲੱਗੇਗਾ। ਦਰਅਸਲ, ਕਈ ਪੰਜਾਬੀ ਤੇ ਧਾਰਮਿਕ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੇ ਗਾਇਕ ਬੂਟਾ ਪ੍ਰਦੇਸੀ ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਹਲਕਾ ਦੀਨਾਨਗਰ ਦੇ ਪਿੰਡ ਲੰਘੇ ਦੇ ਵਸਨੀਕ ਬੂਟਾ ਪ੍ਰਦੇਸੀ ਗਾਇਕ ਹੋਣ ਦੇ ਨਾਲ-ਨਾਲ ਇੱਕ ਚੰਗੇ ਗੀਤਕਾਰ ਵੀ ਸਨ। ਉਹ ਨਿੱਕੀ ਉਮਰ ਤੋਂ ਹੀ ਸੰਗੀਤ ਨਾਲ ਜੁੜੇ ਹੋਏ ਸਨ। ਕਲਾਕਾਰ ਦੇ ਦੇਹਾਂਤ ਉੱਪਰ ਪੰਜਾਬੀ ਸਿਤਾਰਿਆਂ ਵੱਲੋਂ ਲਗਾਤਾਰ ਦੁੱਖ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਇਨ੍ਹਾਂ ਗੀਤਾਂ ਨੂੰ ਦਿੱਤੀ ਆਵਾਜ਼
ਬੂਟਾ ਪ੍ਰਦੇਸੀ ਦੇ ਗੀਤਾਂ ਦੀ ਗੱਲ ਕਰਿਏ ਤਾਂ ਉਨ੍ਹਾਂ ਦਾ ਪੰਜਾਬੀ ਗੀਤ ਚੋਟਾਂ ਦਿਲ ’ਤੇ ਲੱਗੀਆਂ, ਦਸਤਾਰ, ਦਿਲ ’ਤੇ ਵਾਰ, ‘ਮਹਿੰਦੀ ਸ਼ਗਨਾਂ ਦੀ’, ਧੀ ਬਾਬਲਾ ਅਤੇ ਨੱਚਕੇ ਵੇਖ ਲਓ ਸਮੇਤ ‘ਬੰਸੀ ਬਜਾ ਕੇ ਕਾਨਹਾ’ ਅਤੇ ਭੋਲੇ ਦੀ ਬਰਾਤ ਆ ਗਈ ਵਰਗੇ ਭਜਨਾਂ ਨੂੰ ਆਪਣੀ ਆਵਾਜ਼ ਦਿੱਤੀ।
ਦੱਸ ਦੇਈਏ ਕਿ ਪੰਜਾਬੀ ਗਾਇਕ ਦੀ ਬੇਵੱਕਤੀ ਮੌਤ ’ਤੇ ਦੀਨਾਨਗਰ ਸੱਭਿਆਚਾਰਕ ਮੰਚ ਦੇ ਪ੍ਰਧਾਨ ਗਾਇਕ ਸਾਬੀ ਸਾਗਰ, ਵਾਈਸ ਪ੍ਰਧਾਨ ਰਾਜ ਕੁਮਾਰ ਰਾਜਾ, ਮੁੱਖ ਪ੍ਰਬੰਧਕ ਜੀਵਨ ਖੈਰੀ, ਕਲਾਕਾਰ ਯੂਨੀਅਨ ਦੀਨਾਨਗਰ ਦੇ ਪ੍ਰਧਾਨ ਰਮੇਸ਼ ਕਲੌਤਰਾ, ਗਾਇਕ ਅਸ਼ੋਕ ਅਨੁਰਾਗ, ਗੀਤਕਾਰ ਬਿੱਟੂ ਦੀਨਾਨਗਰੀ, ਗਾਇਕ ਬਲਬੀਰ ਬੀਰਾ ਗੁਲੇਲੜਾ, ਮਦਨ ਕਲਿਆਣ ਅਤੇ ਸੰਗੀਤਕਾਰ ਜਸਵਿੰਦਰ ਬੱਬਲੂ ਮੁਕੇਰੀਆਂ ਸਮੇਤ ਜ਼ਿਲਾ ਗੁਰਦਾਸਪੁਰ ਦੇ ਵੱਖ-ਵੱਖ ਕਲਾਕਾਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Read More: Entertainment News LIVE: ਕਾਰਤਿਕ ਆਰੀਅਨ ਦੀ ਇਸ ਸ਼ਖਸ ਨੂੰ ਚੜ੍ਹੀ ਦੀਵਾਨਗੀ, ਪੰਜਾਬੀ ਗਾਇਕ ਦੇ ਦੇਹਾਂਤ ਨਾਲ ਸੰਗੀਤ ਜਗਤ ਨੂੰ ਵੱਡਾ ਝਟਕਾ ਸਣੇ ਅਹਿਮ ਖਬਰਾਂ
Read More: Kartik Aaryan: ਕਾਰਤਿਕ ਆਰੀਅਨ ਦੀ ਇਸ ਸ਼ਖਸ ਨੂੰ ਚੜ੍ਹੀ ਦੀਵਾਨਗੀ, ਸਾਈਕਲ ਤੇ 1160 ਕਿਲੋਮੀਟਰ ਦਾ ਸਫ਼ਰ ਤੈਅ ਕਰ ਪੁੱਜਾ ਮੁੰਬਈ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।